CCL 2024: ਅੱਜ ‘ਪੰਜਾਬ ਦੇ ਸ਼ੇਰ’ ਦਾ ‘ਮੁੰਬਈ ਹੀਰੋਜ਼’ ਨਾਲ ਮੁਕਾਬਲਾ, ਹਾਰ ਦੇ ਸਿਲਸਿਲੇ ਨੂੰ ਤੋੜਣਾ ਚਾਹੇਗੀ ਪੰਜਾਬ ਦੀ ਟੀਮ
ਪੰਜਾਬ ਦੇ ਸ਼ੇਰ ਸੀਸੀਐਲ 2024 'ਚ ਅਜੇ ਤੱਕ ਇੱਕ ਵੀ ਮੈਚ ਨਹੀਂ ਜਿੱਤ ਪਾਈ ਹੈ। ਬੀਤੀ ਦਿਨੀਂ, ਬੰਗਾਲ ਟਾਈਗਰਜ਼ ਦੀ ਟੀਮ ਨੇ ਪੰਜਾਬ ਦੇ ਸ਼ੇਰ ਨੂੰ 26 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਪੰਜਾਬ ਦੀ ਟੀਮ ਨੂੰ ਲੀਗ 'ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਟੀਮ ਦਾ ਆਖਿਰੀ ਮੈਚ ਮੁੰਬਈ ਹੀਰੋਜ਼ ਨਾਲ ਹੋਣ ਜਾ ਰਿਹਾ ਹੈ।

ਸੇਲਿਬ੍ਰਿਟੀ ਕ੍ਰਿਕਟ ਲੀਗ 2024 (ਸੀਸੀਐਲ) ‘ਚ ਪੰਜਾਬ ਦੇ ਸ਼ੇਰ ਅੱਜ, 9 ਮਾਰਚ ਨੂੰ ਮੁੰਬਈ ਹੀਰੋਜ਼ ਨਾਲ ਟੱਕਰ ਲੈਣ ਜਾ ਰਹੇ ਹਨ। ਇਹ ਮੁਕਾਬਲਾ ਆਈ.ਐਸ. ਬਿਦੰਰਾ ਸਟੇਡੀਅਮ ਪੰਜਾਬ ਕ੍ਰਿਕਟ ਐਸੋਸਿਏਸ਼ਨ, ਮੋਹਾਲੀ ‘ਚ ਖੇਡਿਆ ਜਾਵੇਗਾ। ਪੰਜਾਬ ਦੇ ਸ਼ੇਰ ਲਈ ਇਹ ਮੁਕਾਬਲਾ ਕਾਫੀ ਅਹਿਮ ਹੋਣ ਵਾਲਾ ਹੈ। ਹਾਲਾਂਕਿ ਇਸ ਮੈਚ ਦੀ ਜਿੱਤ-ਹਾਰ ਨਾਲ ਪੰਜਾਬ ਦੀ ਟੀਮ ਕਵਾਲੀਫਾਅਰ ਮੁਕਾਬਲੇ ਵਿੱਚ ਜਗ੍ਹਾ ਨਹੀਂ ਬਣਾ ਪਾਵੇਗੀ, ਪਰ ਇਸ ਮੈਚ ਵਿੱਚ ਜਿੱਤ ਨਾਲ ਪੰਜਾਬ ਦੀ ਟੀਮ ਲੀਗ ਦਾ ਸਫ਼ਰ ਚੰਗੇ ਅੰਦਾਜ਼ ਨਾਲ ਖ਼ਤਮ ਕਰਨਾ ਚਾਹੇਗੀ।
ਪੰਜਾਬ ਦੀ ਟੀਮ ਦੀ ਲਗਾਤਾਰ ਤੀਜੀ ਹਾਰ
ਦੱਸ ਦਈਏ ਕਿ ਪੰਜਾਬ ਦੇ ਸ਼ੇਰ ਸੀਸੀਐਲ 2024 ‘ਚ ਅਜੇ ਤੱਕ ਇੱਕ ਵੀ ਮੈਚ ਨਹੀਂ ਜਿੱਤ ਪਾਈ ਹੈ। ਬੀਤੀ ਦਿਨੀਂ, ਬੰਗਾਲ ਟਾਈਗਰਜ਼ ਦੀ ਟੀਮ ਨੇ ਪੰਜਾਬ ਦੇ ਸ਼ੇਰ ਨੂੰ 26 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਪੰਜਾਬ ਦੀ ਟੀਮ ਨੂੰ ਲੀਗ ‘ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਟੀਮ ਦਾ ਆਖਿਰੀ ਮੈਚ ਮੁੰਬਈ ਹੀਰੋਜ਼ ਨਾਲ ਹੋਣ ਜਾ ਰਿਹਾ ਹੈ।
ਪੰਜਾਬ ਦੇ ਸ਼ੇਰ vs ਬੰਗਾਲ ਟਾਈਗਰਜ਼, ਮੈਚ ਦਾ ਵੇਰਵਾ
ਮੈਚ ਦੀ ਗੱਲ ਕਰੀਏ ਤਾਂ ਬੰਗਾਲ ਟਾਈਗਰਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਬੰਗਾਲ ਵਾਰਿਅਰਜ਼ ਨੇ ਆਪਣੀ ਪਹਿਲੀ ਪਾਰੀ ਚ 7 ਵਿਕਟ ਦੇ ਨੁਕਸਾਨ ਤੇ 92 ਦੌੜਾਂ ਬਣਾਈਆਂ। ਦੱਸ ਦਈਏ ਕੀ ਸੀਸੀਐਲ ਵਿੱਚ ਇੱਕ ਪਾਰੀ ਦੱਸ ਓਵਰਾਂ ਦੀ ਹੁੰਦੀ ਹੈ। ਬੰਗਾਲ ਟਾਈਗਰਜ਼ ਦੀ ਪਹਿਲੀ ਪਾਰੀ ਦੇ ਜਵਾਬ ਚ ਪੰਜਾਬ ਦੇ ਸ਼ੇਰ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਪਹਿਲੀ ਪਾਰੀ ਚ 7 ਵਿਕਟ ਦੇ ਨੁਕਸਾਨ ਦੇ ਨਾਲ 97 ਦੌੜਾਂ ਬਣਾ ਕੇ 5 ਰਨ ਦੀ ਲੀਡ ਲਈ। ਹਾਲਾਂਕਿ ਦੂਜੀ ਪਾਰੀ ਚ ਬੰਗਾਲ ਟਾਈਗਰਜ਼ ਨੇ ਪੂਰੀ ਗੇਮ ਪਲਟ ਦਿੱਤੀ।
ਦੂਜੀ ਪਾਰੀ ਬੰਗਾਲ ਟਾਈਗਰਜ਼ ਦੇ ਬੱਲੇਬਾਜ਼ ਅਲੱਗ ਲੈਅ ਚ ਨਜ਼ਰ ਆਏ। ਟੀਮ ਨੇ 10 ਓਵਰਾਂ ਚ 146 ਦੌੜਾਂ ਦਾ ਪਹਾੜ ਵਰਗਾ ਸਕੋਰ ਖੜਾ ਕਰ ਦਿੱਤਾ ਅਤੇ ਪੰਜਾਬ ਦੇ ਸ਼ੇਰ ਨੂੰ 142 ਦੌੜਾਂ ਦਾ ਟੀਚਾ ਮਿਲਿਆ। ਇਸ ਟੀਚੇ ਨੂੰ ਹਾਸਲ ਕਰਨ ਲਈ ਪੰਜਾਬ ਦੇ ਸ਼ੇਰ ਨੇ ਵੀ ਆਪਣੀ ਪੂਰੀ ਵਾਹ ਲਾ ਦਿੱਤੀ, ਪਰ ਇਹ ਕਾਫੀ ਨਹੀਂ ਸੀ। ਪੰਜਾਬ ਦੀ ਟੀਮ ਦੂਜੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 115 ਦੌੜਾਂ ਹੀ ਬਣਾ ਪਾਈ।