ਪੰਜਾਬ ਦੇ ਸ਼ੇਰਾਂ ਦਾ ਅੱਜ ਚੇੱਨਈ ਰਿਨੋਸ ਨਾਲ ਮੁਕਾਬਲਾ, ਸ਼ਾਰਜਾਹ ‘ਚ ਜਿੱਤ ਨਾਲ ਖੋਲਣਗੇ ਖਾਤਾ
CCL 2024: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਮੈਦਾਨਾਂ ਤੋਂ ਇਲਾਵਾ ਵਿਦੇਸ਼ ਵਿੱਚ ਵੀ ਵੱਖ-ਵੱਖ ਵੈਨਿਊ ਤੇ ਖੇਡਦੀਆਂ ਹਨ। ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।

ਸੈਲੇਬ੍ਰਿਟੀਜ਼ ਕ੍ਰਿਕਟ ਲੀਗ 2024 ( ਸੀਸੀਐਲ 2024) ਦੇ ਤੀਜੇ ਦਿਨ ਪੰਜਾਬ ਦੇ ਸ਼ੇਰ ਟੀਮ ਦਾ ਮੁਕਾਬਲਾ ਐਤਵਾਰ ਨੂੰ ਸ਼ਾਰਜਾਹ ਵਿੱਚ ਚੈੱਨਈ ਰਿਨੋਸ ਨਾਲ ਹੋਣ ਜਾ ਰਿਹਾ ਹੈ। ਪੰਜਵੇਂ ਪ੍ਰੈਕਟਿਸ ਵਿੱਚ ਸੁਪਰ ਇਲੈਵਨ ਨੂੰ 8 ਵਿਕਟਾਂ ਨਾਲ ਦਰੜਣ ਤੋਂ ਬਾਅਦ ਪੰਜਾਬ ਦੇ ਸ਼ੇਰਾਂ ਦਾ ਜੋਸ਼ ਸਤਵੇਂ ਅਸਮਾਨ ਤੇ ਦਿਖਾਈ ਦੇ ਰਿਹਾ ਹੈ। ਟੀਮ ਦੇ ਕਪਤਾਨ ਸੋਨੂ ਸੂਦ ਆਪਣੀ ਟੀਮ ਦੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਉਤਸ਼ਾਹਤ ਹਨ। ਉਨ੍ਹਾਂ ਨੇ ਸ਼ਾਰਜਾਹ ਦੇ ਹੋਟਲ ਵਿੱਚ ਨਾਸ਼ਤੇ ਦੌਰਾਨ ਟੀਮ ਨਾਲ ਮੈਚ ਨੂੰ ਲੈ ਕੇ ਰਣਨੀਤੀ ਬਣਾਈ ਅਤੇ ਆਪਣੇ ਸ਼ੇਰਾਂ ਦਾ ਹੌਂਸਲਾ ਵਧਾਇਆ।
ਦੱਸ ਦੇਈਏ ਕਿ ਪੰਜਾਬ ਦੇ ਸ਼ੇਰ ਬਨਾਮ ਚੈੱਨਈ ਰਿਨੋਸ ਦਾ ਇਹ ਮੈਚ ਸ਼ਾਰਜਾਹ ਕ੍ਰਿਕੇਟ ਸਟੇਡੀਅਮ ਵਿੱਚ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਨੁੰ 6.30 ਵਜੇ ਖਤਮ ਹੋਵੇਗਾ। 10 ਓਵਰਾਂ ਦੇ ਇਸ ਮੈਚ ਨੂੰ ਲੈ ਕੇ ਦੋਵੇਂ ਟੀਮਾਂ ਆਪਣੀ-ਆਪਣੀ ਜਿੱਤ ਨੂੰ ਲੈ ਕੇ ਕਾਫੀ ਆਸਵੰਦ ਹਨ। ਪੰਜਾਬ ਦੇ ਸ਼ੇਰ ਟੀਮ ਨੇ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਵਿੱਚ ਪ੍ਰੈਕਟਿਸ ਕੀਤੀ ਹੈ ਅਤੇ ਪ੍ਰੈਕਟਿਸ ਮੈਚ ਵਿੱਚ ਜਿੱਤ ਵੀ ਦਰਜ ਕਰਵਾਈ ਹੈ ਉਸਨੂੰ ਵੇਖ ਕੇ ਲੱਗਦਾ ਹੈ ਕਿ ਟੀਮ ਵੱਲੋਂ ਕੀਤੀ ਮੇਹਨਤ ਇਸ ਮੈਚ ਵਿੱਚ ਜਰੂਰ ਰੰਗ ਦਿਖਾਵੇਗੀ। ਖਾਸਕਰ ਪਿਛਲੇ ਮੈਚ ਵਿੱਚ ਜਿਸ ਤਰ੍ਹਾਂ ਨਾਲ ਨਿੰਜਾ ਦੀ ਬੇਹਤਰੀਨ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਵੇਖਣ ਨੂੰ ਮਿਲੀ ਸੀ, ਉਸਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਉਮੀਦ ਹੈ ਕਿ ਉਹ ਇਸ ਮੈਚ ਵਿੱਚ ਵੀ ਆਪਣੀ ਉਹੀ ਫਾਰਮ ਨੂੰ ਬਰਕਰਾਰ ਰੱਖਣਗੇ।
ਜਿਕਰਯੋਗ ਹੈ ਕਿ ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੌ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।