CCL 2024: ਤੀਜੀ ਵਾਰ ਫਿਰ ‘ਪੰਜਾਬ ਦੀ ਸ਼ੇਰਾਂ’ ਨੂੰ ਵੇਖਣਾ ਪਿਆ ਹਾਰ ਦਾ ਮੁੰਹ, ਪਰ ਹੌਂਸਲੇ ਹਾਲੇ ਵੀ ਬੁਲੰਦ
ਮੈਚ ਦੀ ਗੱਲ ਕਰੀਏ ਤਾਂ ਬੰਗਾਲ ਟਾਈਗਰਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਬੰਗਾਲ ਵਾਰਿਅਰਜ਼ ਨੇ ਆਪਣੀ ਪਹਿਲੀ ਪਾਰੀ 'ਚ 7 ਵਿਕਟ ਦੇ ਨੁਕਸਾਨ ਤੇ 92 ਦੌੜਾਂ ਬਣਾਈਆਂ। ਦੱਸ ਦਈਏ ਕੀ ਸੀਸੀਐਲ ਵਿੱਚ ਇੱਕ ਪਾਰੀ ਦੱਸ ਓਵਰਾਂ ਦੀ ਹੁੰਦੀ ਹੈ। ਬੰਗਾਲ ਟਾਈਗਰਜ਼ ਦੀ ਪਹਿਲੀ ਪਾਰੀ ਦੇ ਜਵਾਬ 'ਚ ਪੰਜਾਬ ਦੇ ਸ਼ੇਰ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਪਹਿਲੀ ਪਾਰੀ 'ਚ 7 ਵਿਕਟ ਦੇ ਨੁਕਸਾਨ ਦੇ ਨਾਲ 97 ਦੌੜਾਂ ਬਣਾ ਕੇ 5 ਰਨ ਦੀ ਲੀਡ ਲਈ। ਹਾਲਾਂਕਿ ਦੂਜੀ ਪਾਰੀ 'ਚ ਬੰਗਾਲ ਟਾਈਗਰਜ਼ ਨੇ ਪੂਰੀ ਗੇਮ ਪਲਟ ਦਿੱਤੀ।

ਸੇਲਿਬ੍ਰਿਟੀ ਕ੍ਰਿਕਟ ਲੀਗ (CCL) 2024 ‘ਚ ਸ਼ੁੱਕਰਵਾਰ ਨੂੰ ਆਈ.ਐਸ ਬਿੰਦਰਾ ਸਟੇਡੀਅਮ ਪੰਜਾਬ ਕ੍ਰਿਕਟ ਐਸੋਸਿਏਸ਼ਨ, ਮੋਹਾਲੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਪੰਜਾਬ ਦੇ ਸ਼ੇਰ ਨੂੰ ਬੰਗਾਲ ਵਾਰਿਅਰਜ਼ ਨੇ 26 ਦੌੜਾਂ ਨਾਲ ਮਾਤ ਦਿੱਤੀ। ਇਹ ਪੰਜਾਬ ਦੇ ਸ਼ੇਰ ਟੀਮ ਦੀ ਲੀਗ ਵਿੱਚ ਲਗਾਤਾਰ ਤੀਜੀ ਹਾਰ ਹੈ ਅਤੇ ਹੁਣ ਤੱਕ ਟੀਮ ਇੱਕ ਵੀ ਮੈਚ ਨਹੀਂ ਜਿੱਤ ਪਾਈ ਹੈ। ਉੱਥੇ ਹੀ ਹੁਣ ਬੰਗਾਲ ਟਾਈਗਰਜ਼ ਦੀ ਟੀਮ 3 ਮੈਚਾਂ ਚੋਂ 2 ਜਿੱਤ ਚੁੱਕੀ ਹੈ।
ਮੈਚ ਦੀ ਗੱਲ ਕਰੀਏ ਤਾਂ ਬੰਗਾਲ ਟਾਈਗਰਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਬੰਗਾਲ ਵਾਰਿਅਰਜ਼ ਨੇ ਆਪਣੀ ਪਹਿਲੀ ਪਾਰੀ ‘ਚ 7 ਵਿਕਟ ਦੇ ਨੁਕਸਾਨ ਤੇ 92 ਦੌੜਾਂ ਬਣਾਈਆਂ। ਦੱਸ ਦਈਏ ਕੀ ਸੀਸੀਐਲ ਵਿੱਚ ਇੱਕ ਪਾਰੀ ਦੱਸ ਓਵਰਾਂ ਦੀ ਹੁੰਦੀ ਹੈ। ਬੰਗਾਲ ਟਾਈਗਰਜ਼ ਦੀ ਪਹਿਲੀ ਪਾਰੀ ਦੇ ਜਵਾਬ ‘ਚ ਪੰਜਾਬ ਦੇ ਸ਼ੇਰ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਪਹਿਲੀ ਪਾਰੀ ‘ਚ 7 ਵਿਕਟ ਦੇ ਨੁਕਸਾਨ ਦੇ ਨਾਲ 97 ਦੌੜਾਂ ਬਣਾ ਕੇ 5 ਰਨ ਦੀ ਲੀਡ ਲਈ। ਹਾਲਾਂਕਿ ਦੂਜੀ ਪਾਰੀ ‘ਚ ਬੰਗਾਲ ਟਾਈਗਰਜ਼ ਨੇ ਪੂਰੀ ਗੇਮ ਪਲਟ ਦਿੱਤੀ।

ਪੰਜਾਬ ਦੇ ਸ਼ੇਰ Squad ਅਤੇ ਸਾਰੇ ਸੀਜ਼ਨਾਂ ਲਈ ਸੀਸੀਐਲ ਲਈ ਟੀਮ ਦੇ ਕਪਤਾਨ ਅਤੇ ਖਿਡਾਰੀਆਂ ਦੀ ਸੂਚੀ ਵਿੱਚ ਸੋਨੂੰ ਸੂਦ (ਕਪਤਾਨ), ਨਵਰਾਜ ਹੰਸ, ਬੀਨੂ ਢਿੱਲੋਂ, ਰਾਹੁਲ ਦੇਵ, ਆਯੂਸ਼ਮਾਨ ਖੁਰਾਣਾ, ਹਾਰਡੀ ਸੰਧੂ, ਐਮੀ ਵਿਰਕ, ਅਪਾਰਸ਼ਕਤੀ ਖੁਰਾਣਾ, ਹਰਮੀਤ ਸਿੰਘ, ਮਨਮੀਤ ਸਿੰਘ, ਕਰਨ ਸ਼ਾਮਲ ਸਨ। ਵਾਹੀ, ਗੁਰਪ੍ਰੀਤ ਘੁੱਗੀ, ਯੁਵਰਾਜ ਹੰਸ, ਨਿੰਜਾ, ਬੱਬਲ ਰਾਏ, ਜੱਸੀ ਗਿੱਲ, ਦੇਵ।
ਦੂਜੀ ਪਾਰੀ ਬੰਗਾਲ ਟਾਈਗਰਜ਼ ਦੇ ਬੱਲੇਬਾਜ਼ ਅਲੱਗ ਲੈਅ ‘ਚ ਨਜ਼ਰ ਆਏ। ਟੀਮ ਨੇ 10 ਓਵਰਾਂ ‘ਚ 146 ਦੌੜਾਂ ਦਾ ਪਹਾੜ ਵਰਗਾ ਸਕੋਰ ਖੜਾ ਕਰ ਦਿੱਤਾ ਅਤੇ ਪੰਜਾਬ ਦੇ ਸ਼ੇਰ ਨੂੰ 142 ਦੌੜਾਂ ਦਾ ਟੀਚਾ ਮਿਲਿਆ। ਇਸ ਟੀਚੇ ਨੂੰ ਹਾਸਲ ਕਰਨ ਲਈ ਪੰਜਾਬ ਦੇ ਸ਼ੇਰ ਨੇ ਵੀ ਆਪਣੀ ਪੂਰੀ ਵਾਹ ਲਾ ਦਿੱਤੀ, ਪਰ ਇਹ ਕਾਫੀ ਨਹੀਂ ਸੀ। ਪੰਜਾਬ ਦੀ ਟੀਮ ਦੂਜੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 115 ਦੌੜਾਂ ਹੀ ਬਣਾ ਪਾਈ।