CCL 2024: ਪੰਜਵੇਂ ਪ੍ਰੈਕਟਿਸ ਮੈਚ ਲਈ ਤਿਆਰ ਨੇ ਪੰਜਾਬ ਦੇ ਸ਼ੇਰ, ਜਿੱਤ ਨੂੰ ਲੈ ਕੇ ਸਟਾਰ ਖਿਡਾਰੀਆਂ ਨੇ ਜਤਾਈ ਉਮੀਦ
CCL 2024: ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਲੀਗ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।

ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਦਾ ਜਨੂਨ ਇਸ ਵੇਲ੍ਹੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਕਟਿਸ ਮੈਚਾਂ ਦਾ ਸਿਲਸਿਲਾ ਜਾਰੀ ਹੈ। 22 ਫਰਵਰੀ ਨੂੰ ਪੰਜਵਾਂ ਅਤੇ ਆਖਰੀ ਪ੍ਰੈਕਟਿਸ ਮੈਚ ਖੇਡਿਆ ਗਿਆ, ਜਿਸਨੂੰ ਲੈ ਕੇ ਪੰਜਾਬ ਦੇ ਸ਼ੇਰ ਟੀਮ ਦੇ ਸਟਾਰ ਖਿਡਾਰੀ ਪੂਰੀ ਤਰ੍ਹਾਂ ਉਤਸ਼ਾਹਿਤ ਨਜ਼ਰ ਆਏ। ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਮੈਦਾਨ ਤੇ ਰੱਜ ਕੇ ਪਸੀਨਾ ਵੀ ਵਹਾਇਆ।
ਪੰਜਾਬ ਦੇ ਸ਼ੇਰਾਂ ਦੀ #ccl2024 ਨੂੰ ਲੈ ਕੇ ਕਿੰਨੀ ਹੈ ਤਿਆਰੀ?@PunjabDeSher_ @PuneetSinghC @navrajhansnavi@amarxeon #PunjabDeSher #ccl2024 #cclseason10 pic.twitter.com/dTbewSSvD6
— TV9 Punjab-Himachal Pradesh-J&K (@TV9Punjab) February 22, 2024
ਉੱਧਰ, ਮੈਚ ਤੋਂ ਪਹਿਲਾਂ ਪੰਜਾਬ ਦੇ ਸ਼ੇਰ ਟੀਮ ਦੇ ਪ੍ਰਬੰਧਕਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਟੀਮ ਦੀ ਆਫੀਸ਼ੀਅਲ ਜਰਸੀ ਰਿਵੀਲ ਕੀਤੀ ਗਈ। ਇਸ ਦੌਰਾਨ ਟੀਮ ਦੇ ਸਾਰੇ ਖਿਡਾਰੀਆਂ ਨੇ ਜਰਸੀ ਪਾ ਕੇ ਫੋਟੋ ਸੈਸ਼ਨ ਵੀ ਕਰਵਾਇਆ।
ਇਹ ਵੀ ਪੜ੍ਹੋ
ਪ੍ਰੈਕਟਿਸ ਮੈਚ ਤੋਂ ਪਹਿਲਾਂ ਟੀਮ ਦੀ ਅਧਿਕਾਰਿਕ ਜਰਸੀ ਰਿਵੀਲ ਕੀਤੀ ਗਈ। ਜਿਸ ਦੌਰਾਨ ਸਾਰੇ ਖਿਡਾਰੀਆਂ ਨੇ ਇਹ ਜਰਸੀ ਪਾ ਕੇ ਫੋਟੋ ਸੈਸ਼ਨ ਕਰਵਾਇਆ@PunjabDeSher_ @PuneetSinghC @navrajhansnavi@amarxeon @Amanpre11666925 #PunjabDeSher #ccl2024 #CCLSeason10 pic.twitter.com/rCKD5uVufj
— TV9 Punjab-Himachal Pradesh-J&K (@TV9Punjab) February 22, 2024
ਆਈਐਸ ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਆਯੋਜਿਤ ਇਸ ਮੈਚ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਗ੍ਰਾਊਂਡ ਤੇ ਮੌਜੂਦ ਸਾਰੇ ਪੰਜਾਬ ਦੇ ਸ਼ੇਰ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਨਜ਼ਰ ਆਏ। ਜਿੱਤ ਦੀ ਉਮੀਦ ਜਤਾਉਂਦਿਆਂ ਸਾਰੇ ਸਟਾਰ ਖਿਡਾਰੀ ਮੈਦਾਨ ਵਿੱਚ ਉੱਤਰੇ।
CCL 2024: ਸੇਲਿਬ੍ਰਿਟੀ ਕ੍ਰਿਕਟ ਲੀਗ ਤੋਂ ਪਹਿਲਾਂ ਪੰਜਾਬ ਦੇ ਸ਼ੇਰਾਂ ਨੇ ਖਿੱਚੀਆਂ ਤਿਆਰੀਆਂ, ਦੇਖੋ Practice Match ਦੀਆਂ ਤਸਵੀਰਾਂ@PunjabDeSher_ @PuneetSinghC @navrajhansnavi@amarxeon @INinja_singer @Amanpre11666925#PunjabDeSher #ccl2024 #CCLSeason10 pic.twitter.com/9PG3OWEY2k
— TV9 Punjab-Himachal Pradesh-J&K (@TV9Punjab) February 22, 2024
#ccl2024 : ਦੇਖੋ Practice Match ਦੀਆਂ ਤਸਵੀਰਾਂ@PunjabDeSher_ @PuneetSinghC @navrajhansnavi@amarxeon @INinja_singer @Amanpre11666925#PunjabDeSher #ccl2024 #CCLSeason10 pic.twitter.com/N6HjZe54Cc
— TV9 Punjab-Himachal Pradesh-J&K (@TV9Punjab) February 22, 2024