AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਹਿਲੀ ਵਾਰ ਏਸ਼ੀਅਨ ਗੇਮਜ਼ ‘ਚ ਉਤਰੇ, ਮੈਡਲਾਂ ਦੀ ਲਾ ਦਿੱਤੀ ਝੜੀ; ਇਹ 7 ਭਾਰਤੀ ਬਣੇ ਸਟਾਰ

ਏਸ਼ੀਅਨ ਗੇਮਜ਼ 2026'ਚ ਭਾਰਤ ਵੱਲੋਂ ਜਿੱਤੇ 85 'ਚੋਂ 41 ਮੈਡਲ ਡੈਬਿਊ ਕਰਨ ਵਾਲੇ ਖਿਡਾਰੀਆਂ ਨੇ ਜਿੱਤੇ। ਪਰ ਉਨ੍ਹਾਂ 7 ਹਿੰਦੁਸਤਾਨੀਆਂ ਦੀ ਗੱਲ ਹੀ ਵੱਖਰੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਨਹੀਂ, ਸਗੋਂ ਇੱਕ ਤੋਂ ਵੱਧ ਮੈਡਲ ਇਕੱਲਿਆਂ ਜਿੱਤੇ ਹਨ।

ਪਹਿਲੀ ਵਾਰ ਏਸ਼ੀਅਨ ਗੇਮਜ਼ 'ਚ ਉਤਰੇ, ਮੈਡਲਾਂ ਦੀ ਲਾ ਦਿੱਤੀ ਝੜੀ; ਇਹ 7 ਭਾਰਤੀ ਬਣੇ ਸਟਾਰ
tv9-punjabi
| Published: 04 Oct 2026 10:09 AM IST
Share

ਜਾਪਾਨ ਦੇ ਆਇਚੀ-ਨਾਗੋਯਾ ‘ਚ ਹੋਈਆਂ ਏਸ਼ੀਅਨ ਗੇਮਜ਼ ‘ਚ ਭਾਰਤ ਦੇ 495 ਐਥਲੀਟਾਂ ਨੇ 36 ਵੱਖ-ਵੱਖ ਖੇਡਾਂ ‘ਚ ਹਿੱਸਾ ਲਿਆ। ਉਨ੍ਹਾਂ 495 ਖਿਡਾਰੀਆਂ ‘ਚੋਂ 83 ਅਜਿਹੇ ਸਨ, ਜੋ ਪਹਿਲੀ ਵਾਰ ਏਸ਼ੀਅਨ ਗੇਮਜ਼ ‘ਚ ਖੇਡਣ ਉਤਰੇ ਸਨ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ ਉਨ੍ਹਾਂ 83 ਡੈਬਿਊ ਕਰਨ ਵਾਲਿਆਂ ‘ਚ 43 ਮਹਿਲਾ ਤੇ 40 ਪੁਰਸ਼ ਐਥਲੀਟ ਸ਼ਾਮਲ ਰਹੇ।

ਏਸ਼ੀਅਨ ਗੇਮਜ਼ 2026 ‘ਚ 21 ਗੋਲਡ, 27 ਸਿਲਵਰ ਤੇ 37 ਬ੍ਰੌਂਜ਼ ਸਮੇਤ ਕੁੱਲ 85 ਮੈਡਲ ਜਿੱਤ ਕੇ ਭਾਰਤ ਮੈਡਲ ਟੈਲੀ ‘ਚ ਚੌਥੇ ਨੰਬਰ ਤੇ ਰਿਹਾ। SAI ਦੇ ਅੰਕੜਿਆਂ ਅਨੁਸਾਰ ਭਾਰਤ ਵੱਲੋਂ ਜਿੱਤੇ 85 ‘ਚੋਂ 41 ਮੈਡਲ ਡੈਬਿਊ ਕਰਨ ਵਾਲੇ ਖਿਡਾਰੀਆਂ ਨੇ ਜਿੱਤੇ ਹਨ। ਪਰ ਅਸੀਂ ਇੱਥੇ ਸਿਰਫ਼ ਉਨ੍ਹਾਂ 7 ਹਿੰਦੁਸਤਾਨੀ ਖਿਡਾਰੀਆਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਇਸ ਵਾਰ ਏਸ਼ੀਅਨ ਗੇਮਜ਼ ‘ਚ ਡੈਬਿਊ ਤਾਂ ਕੀਤਾ, ਪਰ ਇੱਕ ਨਹੀਂ ਸਗੋਂ ਕਈ ਮੈਡਲ ਜਿੱਤੇ।

ਕੌਣ ਹਨ ਉਹ 7 ਹਿੰਦੁਸਤਾਨੀ, ਜਿਨ੍ਹਾਂ ਨੇ ਡੈਬਿਊ ਤੇ ਮਚਾਇਆ ਧਮਾਲ?

ਹੁਣ ਸਵਾਲ ਹੈ ਕਿ ਉਹ 7 ਹਿੰਦੁਸਤਾਨੀ ਖਿਡਾਰੀ ਕੌਣ ਹਨ, ਜੋ ਆਪਣੇ ਡੈਬਿਊ ਤੇ ਹੀ ਏਸ਼ੀਅਨ ਗੇਮਜ਼ ‘ਚ ਵੱਖਰੀ ਛਾਪ ਛੱਡਣ ‘ਚ ਕਾਮਯਾਬ ਰਹੇ? ਜਿਨ੍ਹਾਂ ਨੇ ਇਕੱਲਿਆਂ ਹੀ ਇੱਕ ਨਹੀਂ, ਸਗੋਂ ਕਈ ਮੈਡਲ ਭਾਰਤ ਨੂੰ ਦਿਵਾਏ, ਆਪਣੇ ਕਮਾਲ ਦੀ ਬਦੌਲਤ ਜਿਨ੍ਹਾਂ ਨੂੰ ਏਸ਼ੀਅਨ ਗੇਮਜ਼ ਦੇ ਪੋਡਿਅਮ ਤੇ ਖੜ੍ਹੇ ਹੋਣ ਦਾ ਮੌਕਾ ਇੱਕ ਨਹੀਂ, ਕਈ ਵਾਰ ਮਿਲਿਆ ਤੇ ਜਿਨ੍ਹਾਂ ਦੀ ਵਜ੍ਹਾ ਨਾਲ ਆਇਚੀ-ਨਾਗੋਯਾ ‘ਚ ਭਾਰਤ ਦਾ ਰਾਸ਼ਟਰੀ ਗੀਤ ਵਾਰ-ਵਾਰ ਸੁਣਾਈ ਦਿੱਤਾ।

ਉਨ੍ਹਾਂ 7 ਹਿੰਦੁਸਤਾਨੀਆਂ ਦੇ ਨਾਮ ਹਨ- ਕੁਮਕੁਮ ਮੋਹੋਦ, ਨੀਰੂ ਢਾਂਡਾ, ਪ੍ਰਿਥਿਕਾ ਪ੍ਰਦੀਪ, ਸਾਹਿਲ ਰਾਜੇਸ਼ ਜਾਧਵ, ਥਿਰੂਮੁਰੂ ਗਣੇਸ਼ ਮਣਿਰਤਨਮ, ਹਿਮਾਂਸ਼ੂ ਢਿੱਲੋਂ ਤੇ ਵਿਦਰਸ਼ਾ ਕੇ. ਵਿਨੋਦ।

ਡੈਬਿਊ ਕਰ ਰਹੇ ਇਨ੍ਹਾਂ 7 ਹਿੰਦੁਸਤਾਨੀਆਂ ਨੇ ਜਿੱਤੇ ਕਈ ਮੈਡਲ, ਇਹ ਰਿਹਾ ਰਿਪੋਰਟ ਕਾਰਡ

17 ਸਾਲ ਦੀ ਭਾਰਤੀ ਮਹਿਲਾ ਤੀਰਅੰਦਾਜ਼ ਕੁਮਕੁਮ ਮੋਹੋਦ ਨੇ ਏਸ਼ੀਅਨ ਗੇਮਜ਼ 2026 ‘ਚ 2 ਗੋਲਡ ਅਤੇ 1 ਸਿਲਵਰ ਆਪਣੇ ਨਾਮ ਕੀਤਾ। ਉਨ੍ਹਾਂ ਨੇ ਮਹਿਲਾਵਾਂ ਦੇ ਰਿਕਰਵ ਟੀਮ ਅਤੇ ਇੰਡਿਵਿਜੁਅਲ ਇਵੈਂਟ ‘ਚ ਗੋਲਡ ਜਿੱਤਿਆ। ਉੱਥੇ ਹੀ ਮਿਕਸਡ ਟੀਮ ਇਵੈਂਟ ‘ਚ ਬ੍ਰੌਂਜ਼ ਤੇ ਕਬਜ਼ਾ ਕੀਤਾ।

ਭਾਰਤੀ ਸ਼ੂਟਰ ਨੀਰੂ ਢਾਂਡਾ ਨੇ 2 ਗੋਲਡ ਤੇ ਇੱਕ ਸਿਲਵਰ ਮੈਡਲ ਜਿੱਤਿਆ। ਉਨ੍ਹਾਂ ਨੇ ਵੁਮੈਨਜ਼ ਟ੍ਰੈਪ ਇੰਡਿਵਿਜੁਅਲ ਤੇ ਮਿਕਸਡ ਟ੍ਰੈਪ ਟੀਮ ਇਵੈਂਟ ‘ਚ ਗੋਲਡ ਜਿੱਤਿਆ। ਉੱਥੇ ਹੀ ਮਹਿਲਾ ਟ੍ਰੈਪ ਟੀਮ ਇਵੈਂਟ ‘ਚ ਸਿਲਵਰ ਹਾਸਲ ਕੀਤਾ।

ਭਾਰਤ ਦੀ ਮਹਿਲਾ ਤੀਰਅੰਦਾਜ਼ ਪ੍ਰਿਥਿਕਾ ਪ੍ਰਦੀਪ ਨੇ 2 ਗੋਲਡ ਜਿੱਤੇ। ਪ੍ਰਿਥਿਕਾ ਦੀ ਤਰ੍ਹਾਂ ਹੀ ਭਾਰਤ ਦੇ ਪੁਰਸ਼ ਆਰਚਰ ਸਾਹਿਲ ਰਾਜੇਸ਼ ਜਾਧਵ ਨੇ ਵੀ 2 ਗੋਲਡ ਮੈਡਲ ਜਿੱਤੇ।

ਭਾਰਤੀ ਪੁਰਸ਼ ਆਰਚਰ ਥਿਰੂਮੁਰੂ ਗਣੇਸ਼ ਮਣਿਰਤਨਮ ਨੇ ਇੱਕ ਗੋਲਡ ਅਤੇ 1 ਬ੍ਰੌਂਜ਼ ਆਪਣੇ ਨਾਮ ਕੀਤਾ।

ਭਾਰਤ ਦੇ ਪੁਰਸ਼ ਸ਼ੂਟਰ ਹਿਮਾਂਸ਼ੂ ਢਿੱਲੋਂ ਨੇ 2 ਸਿਲਵਰ ਮੈਡਲ ਆਪਣੇ ਨਾਮ ਕੀਤੇ। ਉਨ੍ਹਾਂ ਤੋਂ ਇਲਾਵਾ ਮਹਿਲਾ ਸ਼ੂਟਰ ਵਿਦਰਸ਼ਾ ਕੇ. ਵਿਨੋਦ ਨੇ ਵੀ 2 ਸਿਲਵਰ ਆਪਣੇ ਨਾਮ ਕੀਤੇ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...