AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੌਣ ਸਨ ਉਹ 2 ਪਾਇਲਟ ਜਿਨ੍ਹਾਂ ਨੇ ਲੈਂਡ ਕਰਵਾਇਆ ਫਲਾਈਦੁਬਈ ਦਾ ਜਹਾਜ਼? ਘਟਨਾ ਦੇ 4 ਦਿਨਾਂ ਬਾਅਦ ਹੋਇਆ ਖ਼ੁਲਾਸਾ

ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ (Flydubai) ਦੀ ਉਡਾਣ FZ1073 ਦੇ ਕਾਕਪਿਟ ਵਿੱਚ ਵਾਪਰੀ ਹੌਲਨਾਕ ਘਟਨਾ ਨੇ ਸਮੁੱਚੇ ਵਿਸ਼ਵ ਭਰ ਝੰਜੋੜ ਕੇ ਰੱਖ ਦਿੱਤਾ ਸੀ। ਉਡਾਣ ਦੌਰਾਨ ਓਮਾਨੀ ਮੂਲ ਦੇ ਕੋ-ਪਾਇਲਟ ਨੇ ਭਾਰਤੀ ਮੂਲ ਦੇ ਮੁੱਖ ਕੈਪਟਨ ਸਮਿਤ ਮਾਛਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ।

ਕੌਣ ਸਨ ਉਹ 2 ਪਾਇਲਟ ਜਿਨ੍ਹਾਂ ਨੇ ਲੈਂਡ ਕਰਵਾਇਆ ਫਲਾਈਦੁਬਈ ਦਾ ਜਹਾਜ਼? ਘਟਨਾ ਦੇ 4 ਦਿਨਾਂ ਬਾਅਦ ਹੋਇਆ ਖ਼ੁਲਾਸਾ
Image: TV9
tv9-punjabi
| Published: 04 Oct 2026 11:10 AM IST
Share

ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ (Flydubai) ਦੀ ਉਡਾਣ FZ1073 ਦੇ ਕਾਕਪਿਟ ਵਿੱਚ ਵਾਪਰੀ ਹੌਲਨਾਕ ਘਟਨਾ ਨੇ ਸਮੁੱਚੇ ਵਿਸ਼ਵ ਭਰ ਝੰਜੋੜ ਕੇ ਰੱਖ ਦਿੱਤਾ ਸੀ। ਉਡਾਣ ਦੌਰਾਨ ਓਮਾਨੀ ਮੂਲ ਦੇ ਕੋ-ਪਾਇਲਟ ਨੇ ਭਾਰਤੀ ਮੂਲ ਦੇ ਮੁੱਖ ਕੈਪਟਨ ਸਮਿਤ ਮਾਛਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਹਾਲਾਂਕਿ, ਇਸ ਬੇਹੱਦ ਖ਼ਤਰਨਾਕ ਸਥਿਤੀ ਦੌਰਾਨ ਜਹਾਜ਼ ਵਿੱਚ ਸਵਾਰ ਦੋ ਹੋਰ ਪਾਇਲਟਾਂ ਦੀ ਸਮਝਦਾਰੀ ਸਦਕਾ ਜਹਾਜ਼ ਦੀ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਸਕੀ। ਹੁਣ ਉਨ੍ਹਾਂ ਦੋਵਾਂ ਪਾਇਲਟਾਂ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਆਖ਼ਰ ਉਹ ਕੌਣ ਸਨ ਅਤੇ ਉਸ ਨਾਜ਼ੁਕ ਸਮੇਂ ਜਹਾਜ਼ ਵਿੱਚ ਮੌਜੂਦ ਕਿਉਂ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ 30 ਸਤੰਬਰ ਨੂੰ ਵਾਪਰੇ ਇਸ ਘਟਨਾਕ੍ਰਮ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਦੋਵਾਂ ਜਾਨ ਬਚਾਉਣ ਵਾਲੇ ਪਾਇਲਟਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਫਲਾਈਦੁਬਈ ਏਅਰਲਾਈਨਜ਼ ਨੇ ਉਨ੍ਹਾਂ ਨੂੰ ਸਿਰਫ਼ ਆਪਣੀ ਕੰਪਨੀ ਦੇ ਡਿਊਟੀ ਅਮਲੇ ਦੇ ਮੈਂਬਰ ਦੱਸਿਆ ਹੈ, ਜੋ ਉਸ ਵੇਲੇ ਜਹਾਜ਼ ਵਿੱਚ ਇੱਕ ਆਮ ਮੁਸਾਫ਼ਰ ਵਜੋਂ ਸਫ਼ਰ ਕਰ ਰਹੇ ਸਨ। ਇੱਕ ਮੀਡੀਆ ਰਿਪੋਰਟ ਅਨੁਸਾਰ, ਘਟਨਾ ਦੇ ਵਕਤ ਜਹਾਜ਼ ਵਿੱਚ ਕੁੱਲ 182 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਇਹ ਦੋਵੇਂ ਆਫ਼-ਡਿਊਟੀ ਪਾਇਲਟ ਵੀ ਸ਼ਾਮਲ ਸਨ। ਦੋਵੇਂ ਸਾਦੇ ਕੱਪੜਿਆਂ ਵਿੱਚ ਆਮ ਨਾਗਰਿਕਾਂ ਵਾਂਗ ਆਪਣੀਆਂ ਸੀਟਾਂ ‘ਤੇ ਬੈਠੇ ਹੋਏ ਸਨ ਅਤੇ ਨਾਲ ਬੈਠੇ ਹੋਰ ਮੁਸਾਫ਼ਰਾਂ ਨੂੰ ਵੀ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਹ ਪੇਸ਼ੇਵਰ ਪਾਇਲਟ ਹਨ।

ਜਹਾਜ਼ ਵਿੱਚ ਕਿਉਂ ਬੈਠੇ ਸੀ ਇਹ ਦੋਵੇਂ ਵਾਧੂ ਪਾਇਲਟ?

ਮੀਡੀਆ ਰਿਪੋਰਟਾਂ ਅਨੁਸਾਰ, ਇਹ ਦੋਵੇਂ ਪਾਇਲਟ ਡਿਊਟੀ ‘ਤੇ ਨਾ ਹੋਣ ਦੇ ਬਾਵਜੂਦ ਇੱਕ ਆਮ ਯਾਤਰੀ ਵਾਂਗ ਉਡਾਣ ਵਿੱਚ ਇਸ ਲਈ ਮੌਜੂਦ ਸਨ ਕਿਉਂਕਿ ਉਨ੍ਹਾਂ ਨੇ ਅੱਗੇ ਤੇਲ ਅਵੀਵ ਪਹੁੰਚ ਕੇ ਉੱਥੋਂ ਦੁਬਈ ਲਈ ਵਾਪਸੀ ਉਡਾਣ ਚਲਾਉਣੀ ਸੀ। ਏਵੀਏਸ਼ਨ ਉਦਯੋਗ ਵਿੱਚ ਇਸ ਪੂਰੀ ਪ੍ਰਕਿਰਿਆ ਨੂੰ ਡੈੱਡਹੈਡਿੰਗ (Deadheading) ਕਿਹਾ ਜਾਂਦਾ ਹੈ। ਸ਼ੁਰੂਆਤ ਵਿੱਚ ਬਾਕੀ ਯਾਤਰੀਆਂ ਨੂੰ ਇਨ੍ਹਾਂ ਦੋਵਾਂ ਵਾਧੂ ਪਾਇਲਟਾਂ ਦੀ ਮੌਜੂਦਗੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਜਿਵੇਂ ਹੀ ਹਵਾ ਵਿੱਚ ਸਥਿਤੀ ਗੰਭੀਰ ਤੇ ਬੇਕਾਬੂ ਹੋਈ, ਉਨ੍ਹਾਂ ਦੋਵਾਂ ਨੇ ਜਹਾਜ਼ ਦਾ ਸੰਤੁਲਨ ਬਹਾਲ ਕਰਨ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ।

ਜਾਣੋ ਕਿਵੇਂ ਦੋਵੇਂ ਪਾਇਲਟਾਂ ਨੇ ਕਾਬੂ ਹੇਠ ਕੀਤਾ ਜਹਾਜ਼

ਘਟਨਾ ਦੌਰਾਨ ਜਿਵੇਂ ਹੀ ਹੰਗਾਮਾ ਵਧਿਆ, ਆਫ਼-ਡਿਊਟੀ ਪਾਇਲਟਾਂ ਵਿੱਚੋਂ ਇੱਕ ਤੁਰੰਤ ਕਾਕਪਿਟ ਵਿੱਚ ਪਹੁੰਚਿਆ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਉਸ ਤੋਂ ਕੁਝ ਹੀ ਸਕਿੰਟਾਂ ਬਾਅਦ ਦੂਜਾ ਪਾਇਲਟ ਵੀ ਉੱਥੇ ਪਹੁੰਚ ਗਿਆ। ਜਹਾਜ਼ ਨੂੰ ਹਵਾ ਵਿੱਚ ਮੁੜ ਸਥਿਰ ਕਰਨ ਲਈ ਦੋਵਾਂ ਪਾਇਲਟਾਂ ਨੂੰ ਕਰੀਬ 10 ਮਿੰਟ ਜਾਂ ਉਸ ਤੋਂ ਵੀ ਵੱਧ ਦਾ ਸਮਾਂ ਲੱਗ ਗਿਆ। ਇਸ ਦੌਰਾਨ ਸਥਿਤੀ ਬਹੁਤ ਨਾਜ਼ੁਕ ਬਣ ਚੁੱਕੀ ਸੀ। ਕਾਕਪਿਟ ਵਿੱਚੋਂ ਏਅਰ ਟਰੈਫ਼ਿਕ ਕੰਟਰੋਲ (ATC) ਨੂੰ ਐਮਰਜੈਂਸੀ ਸਹਾਇਤਾ ਲਈ ਮੇਡੇ (Mayday) ਕਾਲ ਭੇਜੀ ਗਈ। ਦੋਵੇਂ ਪਾਇਲਟ ਬਿਨਾਂ ਘਬਰਾਏ ਲਗਾਤਾਰ ਉਡਾਣ ਨੂੰ ਸੁਰੱਖਿਅਤ ਉਤਾਰਨ ਦੀ ਕੋਸ਼ਿਸ਼ ਵਿੱਚ ਜੁੱਟੇ ਰਹੇ ਅਤੇ ਆਖ਼ਰਕਾਰ ਉਨ੍ਹਾਂ ਨੇ ਇੱਕ ਵੱਡਾ ਹਾਦਸਾ ਟਾਲਦਿਆਂ ਜਹਾਜ਼ ਨੂੰ ਜ਼ਮੀਨ ‘ਤੇ ਉਤਾਰ ਦਿੱਤਾ।

ਚਸ਼ਮਦੀਦ ਯਾਤਰੀ ਨੇ ਬਿਆਨ ਕੀਤਾ ਕਾਕਪਿਟ ਦਾ ਖ਼ੌਫ਼ਨਾਕ ਮੰਜ਼ਰ

ਜਹਾਜ਼ ਦੀ ਅਗਲੀ ਕਤਾਰ ਵਿੱਚ ਬੈਠੇ ਇੱਕ ਮੁਸਾਫ਼ਰ ਡੇਨੀਅਲ ਸ਼ਲਿਕਟਰ ਨੇ ਇਸ ਭਿਆਨਕ ਘਟਨਾ ਬਾਰੇ ਦੱਸਿਆ ਕਿ ਓਮਾਨੀ ਕੋ-ਪਾਇਲਟ ਨੇ ਭਾਰਤੀ ਕੈਪਟਨ ‘ਤੇ ਲਗਾਤਾਰ ਕਈ ਵਾਰ ਹਮਲੇ ਕੀਤੇ, ਜਿਸ ਕਾਰਨ ਕਾਕਪਿਟ ਦੇ ਅੰਦਰ ਚਾਰੇ ਪਾਸੇ ਖ਼ੂਨ ਫੈਲ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਮੁੱਖ ਕੈਪਟਨ ਕਿਸੇ ਨਾ ਕਿਸੇ ਤਰ੍ਹਾਂ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਇੱਕ ਦਲੇਰ ਯਾਤਰੀ ਨੇ ਹਮਲਾਵਰ ਕੋ-ਪਾਇਲਟ ਨੂੰ ਕਾਬੂ ਕਰਕੇ ਕਾਕਪਿਟ ਵਿੱਚੋਂ ਬਾਹਰ ਖਿੱਚਿਆ ਅਤੇ ਹੋਰ ਯਾਤਰੀਆਂ ਨੇ ਮਿਲ ਕੇ ਉਸ ਨੂੰ ਦਬੋਚ ਲਿਆ।

ਇਸੇ ਦੌਰਾਨ ਸਫ਼ਰ ਕਰ ਰਹੇ ਦੋਵਾਂ ਵਾਧੂ ਪਾਇਲਟਾਂ ਵਿੱਚੋਂ ਇੱਕ ਨੇ ਤੇਜ਼ੀ ਨਾਲ ਕਾਕਪਿਟ ਅੰਦਰ ਦਾਖ਼ਲ ਹੋ ਕੇ ਜਹਾਜ਼ ਦੀ ਕਮਾਨ ਸੰਭਾਲੀ। ਕੁਝ ਹੀ ਦੇਰ ਵਿੱਚ ਦੂਜਾ ਪਾਇਲਟ ਵੀ ਅੰਦਰ ਪਹੁੰਚ ਗਿਆ ਅਤੇ ਉਨ੍ਹਾਂ ਨੇ ਅੰਦਰੋਂ ਦਰਵਾਜ਼ਾ ਤੁਰੰਤ ਬੰਦ ਕਰਕੇ ਜਹਾਜ਼ ਦਾ ਸੰਤੁਲਨ ਬਣਾਉਣਾ ਸ਼ੁਰੂ ਕੀਤਾ। ਡੇਨੀਅਲ ਦੇ ਅਨੁਸਾਰ, ਜਹਾਜ਼ ਨੂੰ ਕੰਟਰੋਲ ਵਿੱਚ ਲਿਆਉਣ ਲਈ ਕਈ ਮਿੰਟਾਂ ਦਾ ਸਮਾਂ ਲੱਗਾ। ਜਹਾਜ਼ ਏਨੀ ਤੇਜ਼ੀ ਨਾਲ ਹੇਠਾਂ ਵੱਲ ਡਿੱਗਿਆ ਸੀ ਕਿ ਉਸ ਦੇ ਰੱਡਰ (ਪਤਵਾਰ) ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ।

45 ਮਿੰਟਾਂ ਬਾਅਦ ਯਾਤਰੀਆਂ ਨੇ ਲਿਆ ਸੁੱਖ ਦਾ ਸਾਹ

ਯਾਤਰੀ ਡੇਨੀਅਲ ਨੇ ਦੱਸਿਆ ਕਿ ਸਾਰੇ ਸਵਾਰਾਂ ਦੇ ਮਨਾਂ ਵਿੱਚ ਇਹ ਡਰ ਬੈਠ ਗਿਆ ਸੀ ਕਿ ਕਿਤੇ ਜਹਾਜ਼ ਨੂੰ ਹਾਈਜੈਕ ਕਰਕੇ ਕਿਸੇ ਹੋਰ ਅਣਜਾਣ ਦੇਸ਼ ਵੱਲ ਨਾ ਮੋੜ ਦਿੱਤਾ ਜਾਵੇ। ਹਾਲਾਂਕਿ, ਕਰੀਬ 45 ਮਿੰਟਾਂ ਦੀ ਬੇਚੈਨੀ ਤੋਂ ਬਾਅਦ ਕਾਕਪਿਟ ਵਿੱਚੋਂ ਅਨਾਊਂਸਮੈਂਟ (ਐਲਾਨ) ਹੋਈ ਕਿ ਜਹਾਜ਼ ਸਾਊਦੀ ਅਰਬ ਦੇ ਤਬੂਕ (Tabuk) ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨ ਜਾ ਰਿਹਾ ਹੈ ਅਤੇ ਹੁਣ ਸਭ ਕੁਝ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਇਸ ਅਧਿਕਾਰਤ ਐਲਾਨ ਤੋਂ ਬਾਅਦ ਹੀ ਯਾਤਰੀਆਂ ਨੂੰ ਭਰੋਸਾ ਹੋਇਆ ਕਿ ਉਹ ਹੁਣ ਸੁਰੱਖਿਅਤ ਹੱਥਾਂ ਵਿੱਚ ਹਨ। ਅਖ਼ੀਰ ਦੋਵਾਂ ਪਾਇਲਟਾਂ ਦੀ ਮੁਹਾਰਤ ਸਦਕਾ ਜਹਾਜ਼ ਸਾਊਦੀ ਅਰਬ ਵਿਖੇ ਸੁਰੱਖਿਅਤ ਲੈਂਡ ਕਰ ਗਿਆ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...