AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ ਤੇ CWG ‘ਚ ਲਹਿਰਾਇਆ ਸੀ ਤਿਰੰਗਾ

Jaspal Rana Passed Away: ਰਾਣਾ ਨੂੰ ਜਰਮਨੀ 'ਚ ਸ਼ੂਟਿੰਗ ਵਰਲਡ ਕੱਪ ਤੋਂ ਵਾਪਸ ਆਉਂਦੇ ਸਮੇਂ ਅਚਾਨਕ ਛਾਤੀ 'ਚ ਦਰਦ ਹੋਇਆ ਸੀ। ਲੈਡਿੰਗ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਸਪਾਲ ਰਾਣਾ ਨੇ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ (CWG) 'ਚ ਭਾਰਤ ਲਈ ਤਗਮੇ ਜਿੱਤੇ, ਜਦਕਿ ਉਨ੍ਹਾਂ ਦੀ ਕੋਚਿੰਗ ਲੈ ਕੇ ਨਿਸ਼ਾਨੇਬਾਜ਼ ਮਨੂ ਭਾਕਰ ਨੇ ਹਾਲ ਹੀ 'ਚ ਦੋ ਕਾਂਸੀ ਦੇ ਤਗਮੇ ਜਿੱਤੇ ਹਨ।

ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ ਤੇ CWG 'ਚ ਲਹਿਰਾਇਆ ਸੀ ਤਿਰੰਗਾ
ਜਸਪਾਲ ਰਾਣਾ ਦਾ ਦੇਹਾਂਤ
tv9-punjabi
| Updated On: 12 Jun 2026 13:59 PM IST
Share

ਸ਼ੁੱਕਰਵਾਰ, 12 ਜੂਨ ਦੀ ਸਵੇਰ ਭਾਰਤੀ ਖੇਡ ਜਗਤ ਲਈ ਬਹੁਤ ਹੀ ਦੁਖਦਾਈ ਤੇ ਹੈਰਾਨ ਕਰਨ ਵਾਲੀ ਖ਼ਬਰ ਲੈ ਕੇ ਆਈ। ਦੇਸ਼ ਦੇ ਸਭ ਤੋਂ ਮਸ਼ਹੂਰ ਨਿਸ਼ਾਨੇਬਾਜ਼ਾਂ ‘ਚੋਂ ਇੱਕ ਤੇ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਜਸਪਾਲ ਰਾਣਾ ਦਾ ਅਚਾਨਕ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਜਾਣਕਾਰੀ ਮੁਤਾਬਕ, ਰਾਣਾ ਨੇ ਜਰਮਨੀ ‘ਚ ਸ਼ੂਟਿੰਗ ਵਰਲਡ ਕੱਪ ਤੋਂ ਵਾਪਸ ਆਉਂਦੇ ਸਮੇਂ ਅਚਾਨਕ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ। ਬਾਅਦ ‘ਚ ਉਨ੍ਹਾਂ ਨੂੰ ਦਿੱਲੀ ਦੇ ਸਾਕੇਤ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉੱਥੇ, ਉਨ੍ਹਾਂ ਦੀ ਸਰਜਰੀ ਹੋਈ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਹਸਪਤਾਲ ‘ਚ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ। ਕਈ ਸਾਲਾਂ ਤੋਂ, ਜਸਪਾਲ ਰਾਣਾ ਦੇਸ਼ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਨੂੰ ਪਿਸਟਲ ਸ਼ੂਟਿੰਗ ‘ਚ ਸਿਖਲਾਈ ਦੇ ਰਹੇ ਸਨ ਤੇ ਉਹ ਆਪਣੇ ਆਖਰੀ ਪਲਾਂ ਤੱਕ ਕੋਚ ਵਜੋਂ ਟੀਮ ਦੇ ਨਾਲ ਸੀ। ISSF ਸ਼ੂਟਿੰਗ ਵਿਸ਼ਵ ਕੱਪ 24 ਤੋਂ 31 ਮਈ ਤੱਕ ਜਰਮਨੀ ਦੇ ਮਿਊਨਿਖ ‘ਚ ਹੋਇਆ, ਜਿੱਥੇ ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ ਪਿਸਟਲ ਸ਼ੂਟਿੰਗ ਮੁਕਾਬਲਿਆਂ ‘ਚ ਦੋ ਸੋਨੇ ਤੇ ਦੋ ਚਾਂਦੀ ਦੇ ਤਗਮੇ ਜਿੱਤੇ ਸਨ।

ਇਸ ਸਫ਼ਲ ਟੂਰਨਾਮੈਂਟ ਤੋਂ ਬਾਅਦ ਟੀਮ ਨਾਲ ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਉਡਾਣ ਦੌਰਾਨ ਛਾਤੀ ‘ਚ ਦਰਦ ਤੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ। ਬਾਅਦ ‘ਚ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਸਰਜਰੀ ਕਰਵਾਈ ਗਈ। ਹਾਲਾਂਕਿ, ਸਫ਼ਲ ਪ੍ਰਕਿਰਿਆ ਦੇ ਬਾਵਜੂਦ ਵੀਰਵਾਰ, 11 ਜੂਨ ਦੀ ਰਾਤ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (NRAI) ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਨੇ ਇਹ ਖ਼ਬਰ ਦਿੱਤੀ।

ਜਸਪਾਲ ਰਾਣਾ ਦੀ ਉਪਲੱਬਧੀਆਂ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਜਨਮੇ, ਜਸਪਾਲ ਰਾਣਾ ਨੇ 1990 ਦੇ ਦਹਾਕੇ ਦੌਰਾਨ ਪਿਸਟਲ ਸ਼ੂਟਿੰਗ ‘ਚ ਦੇਸ਼ ਨੂੰ ਵਿਸ਼ਵਵਿਆਪੀ ਪਹਿਚਾਣ ਦਿਵਾਈ ਸੀ। ਉਨ੍ਹਾਂ ਨੇ 1994 ਦੀਆਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ (CWG) ‘ਚ ਸੋਨ ਤਗਮੇ ਜਿੱਤ ਕੇ ਦੁਨੀਆ ਭਰ ‘ਚ ਪ੍ਰਸ਼ੰਸਾ ਪ੍ਰਾਪਤ ਕੀਤੀ। ਹੀਰੋਸ਼ੀਮਾ ਏਸ਼ੀਅਨ ਖੇਡਾਂ ‘ਚ, ਉਨ੍ਹਾਂ ਨੇ 25-ਮੀਟਰ ਸੈਂਟਰ-ਫਾਇਰ ਪਿਸਟਲ ਈਵੈਂਟ ‘ਚ ਸੋਨ ਤਗਮਾ ਜਿੱਤਿਆ। ਬਾਅਦ ‘ਚ ਉਨ੍ਹਾਂ ਨੇ 2006 ਦੋਹਾ ਏਸ਼ੀਅਨ ਖੇਡਾਂ ‘ਚ 25-ਮੀਟਰ ਸ਼੍ਰੇਣੀ ਦੇ ਅੰਦਰ ਤਿੰਨ ਵੱਖ-ਵੱਖ ਈਵੈਂਟਾਂ ‘ਚ ਸੋਨ ਤਗਮਿਆਂ ਦੀ ਹੈਟ੍ਰਿਕ ਹਾਸਲ ਕੀਤੀ। ਕੁੱਲ ਮਿਲਾ ਕੇ, ਜਸਪਾਲ ਨੇ ਏਸ਼ੀਅਨ ਖੇਡਾਂ ‘ਚ ਚਾਰ ਸੋਨ, ਦੋ ਚਾਂਦੀ ਤੇ ਦੋ ਕਾਂਸੀ ਦੇ ਤਗਮੇ ਜਿੱਤੇ।

1994 ਦੀਆਂ ਵਿਕਟੋਰੀਆ ਰਾਸ਼ਟਰਮੰਡਲ ਖੇਡਾਂ ‘ਚ, ਇੱਕ ਇੰਡੀਵਿਜ਼ਊਲ ਤੇ ਇੱਕ ਪੇਅਰਸ ਈਵੈਂਟ ‘ਚ ਉਨ੍ਹਾਂ ਨੇ ਦੋ ਸੋਨ ਤਗਮੇ ਜਿੱਤ ਕੇ ਵੱਡਾ ਪ੍ਰਭਾਵ ਪਾਇਆ। ਉਨ੍ਹਾਂ ਨੇ 1998 ਦੀਆਂ ਖੇਡਾਂ ‘ਚ ਇਸ ਕਾਰਨਾਮੇ ਨੂੰ ਦੁਹਰਾਇਆ, ਇੱਕ ਵਾਰ ਫਿਰ ਦੋਵੇਂ ਸੋਨ ਤਗਮੇ ਪ੍ਰਾਪਤ ਕੀਤੇ। ਹਾਲਾਂਕਿ, ਜਸਪਾਲ ਦੀ ਨਿਸ਼ਾਨੇਬਾਜ਼ੀ ਦੀ ਅਸਲ ਮੁਹਾਰਤ 2002 ਦੀਆਂ ਮੈਨਚੈਸਟਰ ਖੇਡਾਂ ‘ਚ ਸਭ ਤੋਂ ਵੱਧ ਦਿਖਾਈ, ਜਿੱਥੇ ਉਨ੍ਹਾਂ ਨੇ 25-ਮੀਟਰ ਸ਼੍ਰੇਣੀ ‘ਚ ਦੇਸ਼ ਲਈ ਸਿਰਫ਼ ਇੱਕ ਜਾਂ ਦੋ ਨਹੀਂ, ਸਗੋਂ ਚਾਰ ਸੋਨ ਤਗਮੇ ਦਿੱਤੇ। ਉਨ੍ਹਾਂ ਨੇ 2006 ਦੀਆਂ ਮੈਲਬੌਰਨ ਖੇਡਾਂ ‘ਚ ਇੱਕ ਸੋਨ ਤਗਮਾ ਵੀ ਜਿੱਤਿਆ। ਕੁੱਲ ਮਿਲਾ ਕੇ, ਉਨ੍ਹਾਂ ਨੇ CWG ‘ਚ 9 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤੇ, ਜੋ ਕਿ ਭਾਰਤ ਲਈ ਇੱਕ ਰਿਕਾਰਡ ਹੈ।

Follow Us
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...