ਹੱਥ ਨਾ ਮਿਲਾਉਣ ਦੇ ਵਿਵਾਦ ਵਿਚਕਾਰ ਫਿਰ ਹੋਵੇਗਾ ਭਾਰਤ-ਪਾਕਿਸਤਾਨ ਮੈਚ, ਤਾਰੀਖ ਤੈਅ
IND vs PAK: ਏਸ਼ੀਆ ਕੱਪ 2025 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਹੋਰ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਸੁਪਰ-4 ਦੌਰ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਮੈਚ ਦੀ ਤਾਰੀਖ ਵੀ ਤੈਅ ਹੋ ਗਈ ਹੈ। IND vs PAK: ਏਸ਼ੀਆ ਕੱਪ 2025 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਇੱਕ ਹੋਰ ਮੈਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਸੁਪਰ-4 ਦੌਰ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਮੈਚ ਦੀ ਤਾਰੀਖ ਵੀ ਤੈਅ ਹੋ ਗਈ ਹੈ।
ਏਸ਼ੀਆ ਕੱਪ 2025 ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਸਟੇਜ ਮੈਚ ਸੁਰਖੀਆਂ ‘ਚ ਰਿਹਾ, ਪਰ ਮੈਚ ਤੋਂ ਬਾਅਦ ਦਾ ਵਿਵਾਦ ਹੋਰ ਵੀ ਚਰਚਾ ‘ਚ ਰਿਹਾ। ਭਾਰਤੀ ਟੀਮ ਨੇ ਗਰੁੱਪ ਸਟੇਜ ਮੈਚ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਗਰਮਾ-ਗਰਮ ਬਹਿਸ ਛਿੜ ਗਈ। ਇਸ ਘਟਨਾ ਤੋਂ ਬਾਅਦ, ਪਾਕਿਸਤਾਨ ਨੇ ਟੂਰਨਾਮੈਂਟ ਦਾ ਬਾਈਕਾਟ ਕਰਨ ਦੀ ਧਮਕੀ ਵੀ ਦਿੱਤੀ, ਜਿਸ ਨਾਲ UAE-ਪਾਕਿਸਤਾਨ ਮੈਚ ਦੇਰੀ ਨਾਲ ਸ਼ੁਰੂ ਹੋਇਆ। ਇਹ ਵਿਵਾਦ ਅਜੇ ਸ਼ਾਂਤ ਨਹੀਂ ਹੋਇਆ ਹੈ ਕਿ ਹੁਣ ਦੋਵੇਂ ਟੀਮਾਂ ਇੱਕ ਵਾਰ ਫਿਰ ਇੱਕ ਦੂਜੇ ਦੇ ਸਾਹਮਣੇ ਹੋਣ ਲਈ ਤਿਆਰ ਹਨ।
ਇੱਕ ਵਾਰ ਫਿਰ ਹੋਣ ਵਾਲਾ ਹੈ ਭਾਰਤ-ਪਾਕਿਸਤਾਨ ਮੈਚ
ਭਾਰਤ ਤੇ ਪਾਕਿਸਤਾਨ ਨੇ ਏਸ਼ੀਆ ਕੱਪ 2025 ‘ਚ ਗਰੁੱਪ ਏ ਤੋਂ ਸੁਪਰ ਫੋਰ ਲਈ ਕੁਆਲੀਫਾਈ ਕਰ ਲਿਆ ਹੈ ਤੇ ਉਨ੍ਹਾਂ ਦਾ ਅਗਲਾ ਮੈਚ 21 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਨੇ ਗਰੁੱਪ ਏ ‘ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੌਰਾਨ, ਪਾਕਿਸਤਾਨ ਵੀ ਅਗਲੇ ਦੌਰ ‘ਚ ਪਹੁੰਚਣ ‘ਚ ਕਾਮਯਾਬ ਰਿਹਾ ਹੈ। ਟੀਮ ਇੰਡੀਆ ਨੇ ਹੁਣ ਤੱਕ ਗਰੁੱਪ ਪੜਾਅ ‘ਚ ਦੋ ਮੈਚ ਖੇਡੇ ਹਨ, ਦੋਵੇਂ ਮੈਚ ਜਿੱਤੇ ਹਨ ਤੇ ਵਰਤਮਾਨ ‘ਚ ਸਿਖਰ ‘ਤੇ ਹੈ ਤੇ ਟਾਪ ‘ਤੇ ਹੀ ਰਹੇਗੀ।
ਦਰਅਸਲ, ਪਾਕਿਸਤਾਨ ਦੇ ਗਰੁੱਪ-ਸਟੇਜ ਮੈਚ ਪੂਰੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਤਿੰਨ ਮੈਚਾਂ ‘ਚੋਂ ਦੋ ਜਿੱਤੇ ਤੇ ਇੱਕ ਹਾਰਿਆ, ਜਿਸ ਨਾਲ ਉਹ ਚਾਰ ਅੰਕਾਂ ਨਾਲ ਦੂਜੇ ਸਥਾਨ ‘ਤੇ ਰਹਿ ਗਿਆ। ਯੂਏਈ ਦੀ ਟੀਮ ਬਾਹਰ ਹੋ ਗਈ ਹੈ, ਉਸ ਨੇ ਆਪਣੇ ਤਿੰਨ ਮੈਚਾਂ ‘ਚੋਂ ਸਿਰਫ਼ ਇੱਕ ਜਿੱਤਿਆ ਹੈ। ਦੂਜੇ ਪਾਸੇ, ਓਮਾਨ ਨੂੰ ਆਪਣਾ ਆਖਰੀ ਮੈਚ ਭਾਰਤ ਵਿਰੁੱਧ ਖੇਡਣਾ ਹੈ, ਪਰ ਉਹ ਪਹਿਲਾਂ ਹੀ ਸੁਪਰ ਫੋਰ ਦੀ ਦੌੜ ਤੋਂ ਬਾਹਰ ਹੋ ਗਿਆ ਹੈ, ਉਸ ਨੇ ਆਪਣੇ ਦੋਵੇਂ ਸ਼ੁਰੂਆਤੀ ਮੈਚ ਹਾਰ ਦਿੱਤੇ ਹਨ।
ਭਾਰਤ ਨੇ ਗਰੁੱਪ ਪੜਾਅ ਇੱਕ ਪਾਸੜ ਢੰਗ ਨਾਲ ਜਿੱਤਿਆ
ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਪੜਾਅ ਦਾ ਮੈਚ ਵੀ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ ਸੀ, ਜਿੱਥੇ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਇੱਕ ਪਾਸੜ ਢੰਗ ਨਾਲ ਹਰਾਇਆ ਸੀ। ਉਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪਾਕਿਸਤਾਨ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 127 ਦੌੜਾਂ ਹੀ ਬਣਾ ਸਕਿਆ। ਜਵਾਬ ‘ਚ, ਟੀਮ ਇੰਡੀਆ ਨੇ ਇਹ ਟੀਚਾ 15.5 ਓਵਰਾਂ‘ਚ ਸਿਰਫ਼ 3 ਵਿਕਟਾਂ ਦੇ ਨੁਕਸਾਨ ‘ਤੇ ਪ੍ਰਾਪਤ ਕਰ ਲਿਆ। ਇਸ ਲਈ, ਇਸ ਵਾਰ ਵੀ ਟੀਮ ਇੰਡੀਆ ਦਾ ਹੱਥ ਉੱਪਰ ਜਾਪਦਾ ਹੈ।