73ਵੀਂ ਕੌਮੀ ਬਾਸਕੇਟਬਾਲਲ ਚੈਂਪੀਅਨਸ਼ਿਪ ਦਾ ਉਤਸ਼ਾਹ, 10 ਦਸੰਬਰ ਤੱਕ ਲੁਧਿਆਣਾ ਦੇ ਸਾਰੇ ਹੋਟਲ ਬੁੱਕ
73ਵੀਂ ਸੀਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 34 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 64 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ। 10 ਦਸੰਬਰ ਤੱਕ ਲੁਧਿਆਣਾ ਦੇ ਲਗਭਗ ਸਾਰੇ ਹੀ ਹੋਟਲ ਖਿਡਾਰੀਆਂ ਦੇ ਰਹਿਣ ਸਹਿਣ ਦੇ ਲਈ ਬੁੱਕ ਕਰ ਲਏ ਗਏ ਹਨ।

ਲੁਧਿਆਣਾ (Ludhiana) ‘ਚ 73ਵੀਂ ਸੀਨੀਅਰ ਨੈਸ਼ਨਲ ਬਾਸਕੇਟਬਾਲਚੈਂਪੀਅਨਸ਼ਿਪ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਚੈਂਪੀਅਨਸ਼ਿਪ ‘ਚ 34 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 64 ਦੇ ਕਰੀਬ ਟੀਮਾਂ ਨੇ ਹਿੱਸਾ ਲੈ ਰਹੀਆਂ ਹਨ। ਇੰਨੀ ਵੱਧ ਗਿਣਤੀ ‘ਚ ਟੀਮਾਂ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਇਸ ਚੈਂਪੀਅਨਸ਼ਿਪ ਨੂੰ ਲੈ ਕੇ ਲਗਾਤਾਰ ਮੈਚ ਚੱਲ ਰਹੇ ਹਨ। ਇਸ ਚੈਂਪੀਅਨਸ਼ਿਪ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 10 ਦਸੰਬਰ ਤੱਕ ਲੁਧਿਆਣਾ ਦੇ ਲਗਭਗ ਸਾਰੇ ਹੀ ਹੋਟਲ ਖਿਡਾਰੀਆਂ ਦੇ ਰਹਿਣ ਸਹਿਣ ਦੇ ਲਈ ਬੁੱਕ ਕਰ ਲਏ ਗਏ ਹਨ।
ਬਾਸਕੇਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਜੇ.ਪੀ. ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਬਾਸਕੇਟਬਾਲ ਗਰਾਊਂਡ ਦੇ ਨੇੜਲੇ ਸਾਰੇ ਹੀ ਹੋਟਲ ਬੁੱਕ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਚੰਗਾ ਮਾਹੌਲ ਦੇ ਰਹੇ ਹਾਂ ਅਤੇ ਚੰਗੇ ਮਾਹੌਲ ਦੇ ਵਿੱਚ ਹੀ ਮੈਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਤੇਜਾ ਸਿੰਘ ਧਾਲੀਵਾਲ ਇੰਡੀਆ ਫੈਡਰੇਸ਼ਨ ਦੇ ਨਾਲ ਮਿਲ ਕੇ ਲਗਾਤਾਰ ਬਾਸਕਿਟਬਾਲ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹਨ।
ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀਆਂ ਸਹੂਲਤਾਂ ਲਈ ਚੰਗੇ ਕਦਮ ਚੁੱਕੇ ਜਾ ਰਹੇ ਹਨ। ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਭਾਰਤ ਦੀ ਬਾਸਕਿਟਬਾਲ ਦੀ ਆਪਣੀ ਇੱਕ ਚੰਗੀ ਟੀਮ ਹੋਵੇਗੀ ਇਸ ਖੇਡ ‘ਚ ਭਾਰਤ ਨੂੰ ਬੁਲੰਦੀਆਂ ‘ਤੇ ਲੈ ਕੇ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਕਾਰ ਦਿੱਤੀ ਜਾਵੇਗੀ। ਇਸ ਟੂਰਨਾਮੈਂਟ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਬੰਧਕਾਂ ਵੱਲੋਂ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਨੂੰ ਇਸ ਦੀ ਵੀ ਉਮੀਦ ਹੈ ਕਿ ਇਸ ਵਾਰ ਵੀ ਪੰਜਾਬ ਦੀ ਟੀਮ ਘੱਟ-ਘੱਟ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਜਰੂਰ ਪਹੁੰਚੇਗੀ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰੇਗੀ।
ਬਾਸਕੇਟਬਾਲ ਨੂੰ ਮਿਲ ਰਿਹਾ ਹੁੰਗਾਰਾ
ਬਾਸਕੇਟਬਾਲ ਪੰਜਾਬ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਦੋਂ ਵੱਡੇ ਟੂਰਨਾਮੈਂਟ ਹੁੰਦੇ ਹਨ ਉਸ ਵਿੱਚ ਕੋਈ ਨਾ ਕੋਈ ਥੋੜੀ ਬਹੁਤ ਸਮੱਸਿਆ ਜ਼ਰੂਰ ਹੁੰਦੀ ਹੈ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਸਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਪੰਜਾਬ ਵਿੱਚ ਮਹਿਮਾਨ ਨਿਵਾਜ਼ੀ ਦੀ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤੀ ਜਾਵੇਗੀ। ਇਸ ਨੂੰ ਲੈ ਕੇ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਇਸ ਕਰਕੇ ਇਨਾਮੀ ਰਾਸ਼ੀ ਵੀ ਵਧਾਈ ਗਈ ਹੈ। ਨਾਲ ਹੀ ਉਨ੍ਹਾਂ ਉਮੀਦ ਜਤਾਈ ਹੈ ਕਿ ਬੀਸੀਸੀਆਈ ਦੀ ਤਰ੍ਹਾਂ ਭਾਰਤ ਦੀ ਬਾਸਕੇਟਬਾਲ ਫੈਡਰੇਸ਼ਨ ਪ੍ਰਫੁੱਲਿਤ ਹੋਵੇਗੀ।