AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Raksha Bandhan 2026: ਰੱਖੜੀ ਬੰਨ੍ਹਦੇ ਸਮੇਂ ਕਿਹੜੀਆਂ ਗਲਤੀਆਂ ਨਾ ਕਰੀਏ? ਜਾਣੋ ਸਹੀ ਨਿਯਮ

Raksha Bandhan 2026: ਰੱਖੜੀ ਦੇ ਦਿਨ ਭੈਣਾਂ ਆਪਣੇ ਭਰਾ ਦੀ ਗੁੱਟ ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਉਸ ਦੀ ਲੰਬੀ ਉਮਰ ਤੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕਰਦੀਆਂ ਹਨ। ਪਰ ਧਾਰਮਿਕ ਮਾਨਤਾਵਾਂ ਅਨੁਸਾਰ ਰੱਖੜੀ ਬੰਨ੍ਹਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਮੰਨਿਆ ਜਾਂਦਾ ਹੈ।

Raksha Bandhan 2026: ਰੱਖੜੀ ਬੰਨ੍ਹਦੇ ਸਮੇਂ ਕਿਹੜੀਆਂ ਗਲਤੀਆਂ ਨਾ ਕਰੀਏ? ਜਾਣੋ ਸਹੀ ਨਿਯਮ
ਰੱਖੜੀ ਬੰਨ੍ਹਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
tv9-punjabi
| Updated On: 27 Aug 2026 10:52 AM IST
Share

Rakhi Rituals: ਰੱਖੜੀ ਭੈਣ-ਭਰਾ ਦੇ ਪਿਆਰ, ਭਰੋਸੇ ਅਤੇ ਆਪਣੇਪਣ ਦਾ ਤਿਉਹਾਰ ਹੈ। ਇਸ ਦਿਨ ਭੈਣ ਆਪਣੇ ਭਰਾ ਦੀ ਗੁੱਟ ਤੇ ਰੱਖਿਆ ਸੂਤਰ ਬੰਨ੍ਹਦੀ ਹੈ ਅਤੇ ਭਰਾ ਉਸ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ। ਪੰਚਾਂਗ ਅਨੁਸਾਰ, ਸਾਲ 2026 ਵਿੱਚ ਰੱਖੜੀ 28 ਅਗਸਤ, ਸ਼ੁੱਕਰਵਾਰ ਨੂੰ ਮਨਾਈ ਜਾਵੇਗੀ। ਰੱਖੜੀ ਬੰਨ੍ਹਣਾ ਦੇਖਣ ਵਿੱਚ ਭਾਵੇਂ ਆਸਾਨ ਰਸਮ ਲੱਗਦੀ ਹੈ, ਪਰ ਹਿੰਦੂ ਧਾਰਮਿਕ ਪਰੰਪਰਾਵਾਂ ਵਿੱਚ ਇਸ ਨਾਲ ਜੁੜੇ ਕੁਝ ਨਿਯਮ ਵੀ ਦੱਸੇ ਗਏ ਹਨ। ਮਾਨਤਾ ਹੈ ਕਿ ਸ਼ੁਭ ਸਮੇਂ ਤੇ ਅਤੇ ਵਿਧੀ-ਵਿਧਾਨ ਨਾਲ ਰੱਖੜੀ ਬੰਨ੍ਹਣ ਨਾਲ ਤਿਉਹਾਰ ਦੀ ਸ਼ੁਭਤਾ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਰੱਖੜੀ ਨਾਲ ਜੁੜੇ ਕੁਝ ਨਿਯਮਾਂ ਬਾਰੇ।

ਭਦਰਾ ਕਾਲ ਵਿੱਚ ਰੱਖੜੀ ਬੰਨ੍ਹਣ ਤੋਂ ਬਚੋ

ਰੱਖੜੀ ਤੇ ਭਦਰਾ ਕਾਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਭਦਰਾ ਦੌਰਾਨ ਸ਼ੁਭ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ। ਇਸੇ ਕਾਰਨ ਰੱਖੜੀ ਬੰਨ੍ਹਣ ਤੋਂ ਪਹਿਲਾਂ ਪੰਚਾਂਗ ਵਿੱਚ ਭਦਰਾ ਦੀ ਸਥਿਤੀ ਜ਼ਰੂਰ ਦੇਖੀ ਜਾਂਦੀ ਹੈ। ਹਾਲਾਂਕਿ, ਇਸ ਵਾਰ ਰੱਖੜੀ ਵਾਲੇ ਦਿਨ ਭਦਰਾ ਕਾਲ ਦਾ ਕੋਈ ਸਾਇਆ ਨਹੀਂ ਹੈ, ਕਿਉਂਕਿ ਭਦਰਾ ਰੱਖੜੀ ਤੋਂ ਪਹਿਲਾਂ ਯਾਨੀ 27 ਅਗਸਤ ਦੀ ਰਾਤ ਨੂੰ ਹੀ ਖ਼ਤਮ ਹੋ ਰਹੀ ਹੈ।

ਰੱਖੜੀ ਬੰਨ੍ਹਦੇ ਸਮੇਂ ਦਿਸ਼ਾ ਦਾ ਰੱਖੋ ਧਿਆਨ

ਧਾਰਮਿਕ ਪਰੰਪਰਾ ਵਿੱਚ ਭਰਾ ਨੂੰ ਰੱਖੜੀ ਬੰਨ੍ਹਦੇ ਸਮੇਂ ਉਸ ਨੂੰ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬਿਠਾਉਣ ਦੀ ਮਾਨਤਾ ਪ੍ਰਚਲਿਤ ਹੈ। ਭੈਣ ਭਰਾ ਦੇ ਸਾਹਮਣੇ ਬੈਠ ਕੇ ਪੂਜਾ ਦੀ ਥਾਲੀ ਤਿਆਰ ਕਰਦੀ ਹੈ ਅਤੇ ਵਿਧੀ ਅਨੁਸਾਰ ਟਿੱਕਾ ਅਤੇ ਰੱਖੜੀ ਅਰਪਿਤ ਕਰਦੀ ਹੈ।

ਟੁੱਟੀ ਜਾਂ ਖਰਾਬ ਰੱਖੜੀ ਨਾ ਬੰਨ੍ਹੋ

ਰੱਖੜੀ ਵਾਲੇ ਦਿਨ ਭਰਾ ਦੀ ਗੁੱਟ ਤੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ। ਜੇਕਰ ਰੱਖੜੀ ਟੁੱਟੀ ਹੋਈ ਹੈ, ਧਾਗਾ ਖੁੱਲ੍ਹਿਆ ਹੋਇਆ ਹੈ ਜਾਂ ਉਸ ਦਾ ਕੋਈ ਹਿੱਸਾ ਖਰਾਬ ਹੋ ਗਿਆ ਹੈ ਤਾਂ ਅਜਿਹੀ ਰੱਖੜੀ ਬੰਨ੍ਹਣ ਤੋਂ ਬਚਣ ਦੀ ਪਰੰਪਰਾ ਹੈ। ਰੱਖੜੀ ਨੂੰ ਭੈਣ-ਭਰਾ ਦੇ ਰਿਸ਼ਤੇ ਅਤੇ ਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਲੋਕ ਇਸ ਦਿਨ ਸਾਫ਼-ਸੁਥਰੀ ਅਤੇ ਸਹੀ ਰੱਖੜੀ ਚੁਣਨਾ ਸ਼ੁਭ ਮੰਨਦੇ ਹਨ।

ਰੱਖੜੀ ਬੰਨ੍ਹਦੇ ਸਮੇਂ ਨਾ ਕਰੋ ਇਹ ਕੰਮ

ਰੱਖੜੀ ਦੀ ਰਸਮ ਦੌਰਾਨ ਜਲਦਬਾਜ਼ੀ ਕਰਨ ਤੋਂ ਬਚਣਾ ਚਾਹੀਦਾ ਹੈ। ਰੱਖੜੀ ਬੰਨ੍ਹਣ ਤੋਂ ਪਹਿਲਾਂ ਪੂਜਾ ਦੀ ਥਾਲੀ ਅਤੇ ਸਾਰੀਆਂ ਜ਼ਰੂਰੀ ਸਮੱਗਰੀ ਤਿਆਰ ਕਰ ਲੈਣਾ ਬਿਹਤਰ ਰਹਿੰਦਾ ਹੈ।

ਰੱਖੜੀ ਦੀ ਥਾਲੀ ਵਿੱਚ ਇਹ ਚੀਜ਼ਾਂ ਰੱਖ ਸਕਦੇ ਹੋ

ਰੱਖੜੀ ਦੀ ਪੂਜਾ ਥਾਲੀ ਵਿੱਚ ਰੋਲੀ ਜਾਂ ਕੁਮਕੁਮ, ਦੀਵਾ, ਮਿਠਾਈ ਅਤੇ ਰੱਖੜੀ ਰੱਖੀ ਜਾ ਸਕਦੀ ਹੈ। ਕਈ ਪਰਿਵਾਰਾਂ ਵਿੱਚ ਭਗਵਾਨ ਗਣੇਸ਼ ਦੀ ਪੂਜਾ ਕਰਕੇ ਰੱਖੜੀ ਦੀ ਰਸਮ ਸ਼ੁਰੂ ਕਰਨ ਦੀ ਪਰੰਪਰਾ ਵੀ ਹੈ। ਭੈਣ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦਾ ਸਿਮਰਨ ਕਰ ਸਕਦੀ ਹੈ। ਇਸ ਤੋਂ ਬਾਅਦ ਭਰਾ ਦੇ ਮੱਥੇ ਤੇ ਟਿੱਕਾ ਲਗਾਇਆ ਜਾਂਦਾ ਹੈ ਅਤੇ ਆਰਤੀ ਤੋਂ ਬਾਅਦ ਉਸ ਦੀ ਗੁੱਟ ਤੇ ਰੱਖੜੀ ਬੰਨ੍ਹੀ ਜਾਂਦੀ ਹੈ।

ਭਰਾ ਨੂੰ ਰੱਖੜੀ ਬੰਨ੍ਹਣ ਤੋਂ ਪਹਿਲਾਂ ਕੀ ਕਰੀਏ?

ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਨੂੰ ਸਾਫ਼ ਜਗ੍ਹਾ ਤੇ ਬਿਠਾਓ। ਪੂਜਾ ਦੀ ਥਾਲੀ ਤਿਆਰ ਕਰਕੇ ਭਗਵਾਨ ਦਾ ਸਿਮਰਨ ਕਰੋ। ਇਸ ਤੋਂ ਬਾਅਦ ਭਰਾ ਦੇ ਮੱਥੇ ਤੇ ਰੋਲੀ ਜਾਂ ਕੁੰਕੁਮ ਦਾ ਟਿੱਕਾ ਲਗਾਓ। ਟਿੱਕੇ ਤੋਂ ਬਾਅਦ ਆਰਤੀ ਕਰੋ ਅਤੇ ਫਿਰ ਭਰਾ ਦੀ ਗੁੱਟ ਤੇ ਰੱਖੜੀ ਬੰਨ੍ਹੋ। ਰੱਖੜੀ ਬੰਨ੍ਹਣ ਤੋਂ ਬਾਅਦ ਭਰਾ ਨੂੰ ਮਿਠਾਈ ਖਵਾਓ ਅਤੇ ਉਸ ਦੇ ਸੁਖੀ ਜੀਵਨ ਦੀ ਕਾਮਨਾ ਕਰੋ।

Disclaimer : ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀਆਂ ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Source:TV9Hindi.com

Follow Us
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...