Chanakya Niti: ਕੈਰੀਅਰ ਚ ਸਫਲਤਾ ਪਾਉਣ ਲਈ ਚਾਣਕਯ ਦੀ ਇਹ ਗੱਲਾਂ ਹਨ ਰਾਮਬਾਣ
ਆਚਾਰੀਆ ਚਾਣਕਯ ਨੂੰ ਭਾਰਤੀ ਇਤਿਹਾਸ ਦਾ ਸਭ ਤੋਂ ਮਹਾਨ ਰਾਜਨੀਤਕ ਚਿੰਤਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਆਪਣੀਆਂ ਨੀਤੀਆਂ 'ਚ ਕਰੀਅਰ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਅਪਣਾ ਕੇ ਹਰ ਵਿਅਕਤੀ ਆਸਾਨੀ ਨਾਲ ਸਫਲਤਾ ਹਾਸਲ ਕਰ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਨੀਤੀਆਂ ਹਨ।

ਆਚਾਰੀਆ ਚਾਣਕਯ ਅਨੁਸਾਰ ਜਿਸ ਤਰ੍ਹਾਂ ਮਜ਼ਬੂਤ ਜੜ੍ਹਾਂ ਵਾਲਾ ਰੁੱਖ ਹਜ਼ਾਰਾਂ ਟਾਹਣੀਆਂ ਦਾ ਆਸਰਾ ਕਰਦਾ ਹੈ, ਉਸੇ ਤਰ੍ਹਾਂ ਸਿੱਖਿਆ (Education) ਜੀਵਨ ਵਿੱਚ ਸਫ਼ਲਤਾ ਲਈ ਮਜ਼ਬੂਤ ਨੀਂਹ ਪ੍ਰਦਾਨ ਕਰਦੀ ਹੈ। ਚਾਣਕਯ ਇਸ ਗੱਲ ‘ਤੇ ਵੀ ਜ਼ੋਰ ਦਿੰਦਾ ਹੈ ਕਿ ਸਿੱਖਿਆ ਸਫਲਤਾ ਪ੍ਰਾਪਤ ਕਰਨ ਦੀ ਨੀਂਹ ਵਜੋਂ ਕੰਮ ਕਰਦੀ ਹੈ।
ਜਿਸ ਤਰ੍ਹਾਂ ਡੂੰਘੀਆਂ ਜੜ੍ਹਾਂ ਵਾਲਾ ਰੁੱਖ ਮਜਬੂਤ ਰਹਿੰਦਾ ਹੈ, ਉਸੇ ਤਰ੍ਹਾਂ ਸਿੱਖਿਆ ਨਾਲ ਭਰਪੂਰ ਵਿਅਕਤੀ ਵੀ ਜ਼ਿੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦਾ ਹੈ।