ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Guru Hargobind Sahib: ਉਹ ਜੇਲ੍ਹ ਜੋ ਬਣ ਗਈ ਸਿੱਖਾਂ ਦਾ ਪਵਿੱਤਰ ਅਸਥਾਨ, ਜਾਣੋਂ ਇਤਿਹਾਸ

Gwalior Da Qila: ਇੱਕ ਕਿਲ੍ਹਾ ਜੋ ਕਾਫੀ ਉੱਚਾਈ ਤੇ ਬਣੇ ਹੋਣ ਕਾਰਨ ਮੁਗਲ ਸੈਨਾ ਦੀ ਸੁਰੱਖਿਅਤ ਟਿਕਾਣਾ ਸੀ ਜਿੱਥੇ ਉਹ ਬੰਦੀ ਬਣਾਏ ਗਏ ਕੈਦੀ ਨੂੰ ਆਸਾਨੀ ਨਾ ਕੈਦ ਕਰਕੇ ਰੱਖ ਸਕਦੀ ਸੀ। ਉੱਚੀ ਪਹਾੜੀ ਤੇ ਬਣੇ ਕਿਲ੍ਹੇ ਵਿੱਚੋਂ ਕੋਈ ਵੀ ਕੈਦੀ ਭੱਜਣ ਵਿੱਚ ਕਾਮਯਾਬ ਨਹੀਂ ਸੀ ਹੋ ਸਕਦਾ। ਲਿਹਾਜ਼ਾ ਇਸ ਕਰਕੇ ਗੁਰੂ ਸਾਹਿਬ ਨੂੰ ਵੀ ਐਥੇ ਕੈਦ ਕੀਤਾ ਗਿਆ।

Guru Hargobind Sahib: ਉਹ ਜੇਲ੍ਹ ਜੋ ਬਣ ਗਈ ਸਿੱਖਾਂ ਦਾ ਪਵਿੱਤਰ ਅਸਥਾਨ, ਜਾਣੋਂ ਇਤਿਹਾਸ
ਉਹ ਜੇਲ੍ਹ ਜੋ ਬਣ ਗਈ ਸਿੱਖਾਂ ਦਾ ਪਵਿੱਤਰ ਅਸਥਾਨ, ਜਾਣੋਂ ਇਤਿਹਾਸ
Follow Us
jarnail-singhtv9-com
| Published: 22 Oct 2024 06:15 AM

ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਸ ਸਮੇਂ ਗੁਰਗੱਦੀ ਤੇ ਬੈਠੇ ਉਸ ਸਮੇਂ ਮੁਗਲ ਸਾਮਰਾਜ ਆਪਣੇ ਚਰਮ ਸੀਮਾ ਤੇ ਸੀ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅੰਦਰ ਮੁਗਲਾਂ ਖਿਲਾਫ਼ ਰੋਸ ਦੀ ਲਹਿਰ ਸੀ। ਉੱਧਰ ਮੁਗਲ ਵੀ ਸਿੱਖਾਂ ਦੀ ਵਧਦੀ ਸ਼ਕਤੀ ਨੂੰ ਦੇਖਦਿਆਂ ਆਪਣਾ ਦੁਸ਼ਮਣ ਮੰਨਣ ਲੱਗ ਗਏ ਸਨ।

ਅੱਜ ਤੋਂ ਕਰੀਬ 403 ਸਾਲ ਪਹਿਲਾਂ 1621 ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਿੱਖਾਂ ਨੂੰ ਇੱਕ ਨਵੀਂ ਸ਼ਕਤੀ ਦਿੱਤੀ। ਮੁਗਲ ਸਾਮਰਾਜ ਸਿੱਖਾਂ ਨੂੰ ਆਪਣਾ ਦੁਸ਼ਮਣ ਸਮਝਦਾ ਸੀ। ਜਿਸ ਕਰਕੇ ਉਹ ਸਿੱਖਾਂ ਦੀ ਵਧਦੀ ਸ਼ਕਤੀ ਨੂੰ ਦਬਾ ਦੇਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੈਦ ਕਰ ਲਿਆ।

ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ। ਕਿਲ੍ਹਾ ਜੋ ਕਾਫੀ ਉੱਚਾਈ ਤੇ ਬਣੇ ਹੋਣ ਕਾਰਨ ਮੁਗਲ ਸੈਨਾ ਦੀ ਸੁਰੱਖਿਅਤ ਟਿਕਾਣਾ ਸੀ ਜਿੱਥੇ ਉਹ ਬੰਦੀ ਬਣਾਏ ਗਏ ਕੈਦੀ ਨੂੰ ਆਸਾਨੀ ਨਾ ਕੈਦ ਕਰਕੇ ਰੱਖ ਸਕਦੀ ਸੀ। ਉੱਚੀ ਪਹਾੜੀ ਤੇ ਬਣੇ ਕਿਲ੍ਹੇ ਵਿੱਚੋਂ ਕੋਈ ਵੀ ਕੈਦੀ ਭੱਜਣ ਵਿੱਚ ਕਾਮਯਾਬ ਨਹੀਂ ਸੀ ਹੋ ਸਕਦਾ। ਲਿਹਾਜ਼ਾ ਇਸ ਕਰਕੇ ਗੁਰੂ ਸਾਹਿਬ ਨੂੰ ਵੀ ਐਥੇ ਕੈਦ ਕੀਤਾ ਗਿਆ।

ਬਿਮਾਰ ਹੋਇਆ ਮੁਗਲ ਬਾਦਸ਼ਾਹ

ਜਦੋਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਤਾਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਸਿਹਤ ਲਗਾਤਾਰ ਵਿਗੜਨ ਲੱਗੀ। ਪ੍ਰਚੱਲਿਤ ਕਹਾਣੀਆਂ ਅਨੁਸਾਰ ਜਦੋਂ ਬਿਮਾਰ ਹੋਏ ਬਾਦਸ਼ਾਹ ਦੇ ਸੁਪਨਿਆਂ ਵਿੱਚ ਫਕੀਰ ਆਉਂਦੇ ਅਤੇ ਪਾਤਸ਼ਾਹ ਨੂੰ ਰਿਹਾਅ ਕਰਨ ਲਈ ਕਹਿੰਦੇ। ਅਜਿਹਾ ਸੁਪਨਾ ਦੇਖ ਰਾਜੇ ਨੇ ਆਪਣੇ ਸਲਾਹਕਾਰਾਂ ਨਾਲ ਗੱਲਬਾਤ ਕੀਤਾ ਅਤੇ ਪਾਤਸ਼ਾਹ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ।

52 ਰਾਜਿਆਂ ਦੀ ਰਿਹਾਈ

ਪਾਤਸ਼ਾਹ ਨੇ ਆਪਣੇ ਨਾਲ 52 ਰਾਜਿਆਂ ਦੀ ਰਿਹਾਈ ਦਾ ਹੁਕਮ ਦਿੱਤਾ। ਪਰ ਮੁਗਲ ਸਾਸ਼ਨ ਜਾਣਦਾ ਸੀ ਕਿ 52 ਰਾਜਿਆਂ ਨੂੰ ਰਿਹਾਅ ਕਰਨਾ ਉਹਨਾਂ ਦੀ ਸ਼ਕਤੀ ਨੂੰ ਕਮਜ਼ੋਰ ਕਰ ਸਕਦਾ ਹੈ। ਪਰ ਕਾਫ਼ੀ ਹੀਲੇ ਵਸੀਲਿਆਂ ਤੋਂ ਬਾਅਦ ਮੁਗ਼ਲ ਸਲਤਨਤ ਨੇ ਇੱਕ ਯੋਜਨਾ ਬਣਾਈ। ਇਹ ਐਲਾਨ ਕੀਤਾ ਗਿਆ ਕਿ ਜਿਹੜੇ ਬੰਦੀ ਰਾਜੇ ਗੁਰੂ ਹਰਗੋਬਿੰਦ ਜੀ ਦਾ ਪੱਲਾ ਫੜ ਕੇ ਬਾਹਰ ਆ ਸਕਦੇ ਹਨ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਇਸ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਜੇਲ ਤੋਂ ਰਿਹਾਅ ਹੋਣ ਤੋਂ ਪਹਿਲਾਂ ਨਵੇਂ ਕੱਪੜੇ ਪਹਿਨਣ ਦੇ ਨਾਂ ‘ਤੇ 52 ਕਲੀਆਂ ਦਾ ਇੱਕ ਝੋਲਾ ਪਹਿਨਿਆ ਅਤੇ ਜਦੋਂ ਗੁਰੂ ਜੀ ਨੂੰ ਰਿਹਾਅ ਕੀਤਾ ਗਿਆ ਤਾਂ ਉਨ੍ਹਾਂ ਦੇ ਨਾਲ 52 ਰਾਜਿਆਂ ਨੂੰ ਛੱਡ ਦਿੱਤਾ ਗਿਆ। ਇਸ ਕਰਕੇ ਸੰਗਤ ਹੁਣ ਪਾਤਸ਼ਾਹ ਨੂੰ ਦਾਤਾ ਬੰਦੀ ਛੋੜ ਕਹਿ ਕੇ ਪੁਕਾਰਦੀ ਹੈ।

ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?...
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ...
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ...
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ...
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਸਰਕਾਰ ਬਣਨ ਤੋਂ ਬਾਅਦ CM ਸੈਣੀ ਨੇ ਪਹਿਲੀ ਕੈਬਨਿਟ 'ਚ ਲਏ ਇਹ ਵੱਡੇ ਫੈਸਲੇ, ਅਪਰਾਧ ਰੋਕਣ ਲਈ ਬਣਾਈ ਯੋਜਨਾ
ਸਰਕਾਰ ਬਣਨ ਤੋਂ ਬਾਅਦ CM ਸੈਣੀ ਨੇ ਪਹਿਲੀ ਕੈਬਨਿਟ 'ਚ ਲਏ ਇਹ ਵੱਡੇ ਫੈਸਲੇ, ਅਪਰਾਧ ਰੋਕਣ ਲਈ ਬਣਾਈ ਯੋਜਨਾ...
ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ
ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ...
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!...
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ...
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ...
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ...
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?...
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ...
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?...