ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ਼ਾਂਤੀ ਦੇ ਪੁੰਜ ਸ੍ਰੀ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਜਾਣੋਂ ਉਹਨਾਂ ਦੇ ਜੀਵਨ ਬਾਰੇ

ਗੁਰੂ ਨਾਨਕ ਸਾਹਿਬ ਦੇ ਪੰਜਵੇਂ ਵਾਰਿਸ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਅੱਜ ਦੇ ਦਿਨ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਸੀ। ਆਓ ਪ੍ਰਕਾਸ਼ ਦਿਹਾੜੇ ਮੌਕੇ ਜਾਣਦੇ ਹਾਂ ਗੁਰੂ ਸਾਹਿਬ ਦੇ ਜੀਵਨ ਬਾਰੇ

ਸ਼ਾਂਤੀ ਦੇ ਪੁੰਜ ਸ੍ਰੀ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਜਾਣੋਂ ਉਹਨਾਂ ਦੇ ਜੀਵਨ ਬਾਰੇ
ਸ਼ਾਂਤੀ ਦੇ ਪੁੰਜ ਸ੍ਰੀ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਜਾਣੋਂ ਉਹਨਾਂ ਦੇ ਜੀਵਨ ਬਾਰੇ
Follow Us
jarnail-singhtv9-com
| Updated On: 30 Apr 2024 08:22 AM

ਜਪਿਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥

ਅੱਜ ਦੇਸ਼ ਦੁਨੀਆਂ ਵਿੱਚ ਸੰਗਤਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਹਨ। ਗੁਰੂ ਸਾਹਿਬ ਜਿੱਥੇ ਸਾਂਤੀ ਦੇ ਪੁੰਜ ਸਨ ਤਾਂ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਮਹਾਨ ਕਾਰਜ ਵੀ ਆਪ ਜੀ ਦੇ ਹਿੱਸੇ ਆਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਆਪ ਜੀ ਨੇ ਆਪਣੇ ਜੀਵਨ ਦੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਸਾਹਿਬ ਕੋਲ ਬਤੀਤ ਕੀਤੇ। ਗੁਰੂ ਅਮਰਦਾਸ ਜੀ ਕੋਲੋਂ ਗੁਰਮੁੱਖੀ ਦੀ ਵਿੱਦਿਆ ਹਾਸਿਲ ਕੀਤੀ। ਦੇਵਨਾਗਰੀ (ਹਿੰਦੀ) ਦਾ ਗਿਆਨ ਪਿੰਡ ਦੀ ਧਰਮਸ਼ਾਲਾ ਤੋਂ ਲਿਆ। ਸੰਸਕ੍ਰਿਤ ਪੰਡਿਤ ਬੇਣੀ ਅਤੇ ਗਣਿਤ ਦੀਆਂ ਗਿਆਨ ਮਾਮਾ ਮੋਹਰੀ ਜੀ ਤੋਂ ਮਿਲਿਆ ਜਦੋਂਕਿ ਧਿਆਨ ਲਗਾਉਣਾ ਮਾਮਾ ਬਾਬਾ ਮੋਹਨ ਜੀ ਨੇ ਸਿਖਾਇਆ।

ਗੁਰੂ ਅਮਰਦਾਸ ਜੀ ਦੇ ਸਵਰਗ-ਵਾਸ ਤੋਂ ਬਾਅਦ ਚੌਥੇ ਪਾਤਸ਼ਾਹ ਆਪ ਜੀ ਨੂੰ ਬਾਕੀ ਭਰਾਵਾਂ ਸਮੇਤ ਗੁਰੂ ਕੇ ਚੱਕ (ਅੰਮ੍ਰਿਤਸਰ ਸਾਹਿਬ) ਲੈਕੇ ਆਏ। 1577 ਈਸਵੀ ਵਿੱਚ ਗੁਰੂ ਰਾਮਦਾਸ ਜੀ ਨੇ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਤੋਂ 5 ਵਿੱਘੇ ਜ਼ਮੀਨ ਖਰੀਦੀ ਜਿਸ ਦਾ ਬਾਅਦ ਵਿੱਚ ਨਾਮ ਚੱਕ ਰਾਮਦਾਸ ਪੈ ਗਿਆ। ਗੁਰੂ ਰਾਮਦਾਸ ਜੀ ਨੇ ਦੁੱਖ ਭੰਜਨੀ ਬੇਰੀ ਕੋਲ ਇੱਕ ਸਰੋਵਰ ਦੀ ਖੁਦਵਾਈ ਕਰਵਾਈ। ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕਰਵਾਇਆ। ਗੁਰੂ ਪਾਤਸ਼ਾਹ ਨੇ ਇਸ ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖਿਆ।

ਬਾਬਾ ਬੁੱਢਾ ਜੀ ਨੇ ਦਿੱਤਾ ਸੀ ਪੁੱਤਰ ਦਾ ਵਰ

ਗੁਰੂ ਅਰਜਨ ਸਾਹਿਬ ਦਾ ਵਿਆਹ ਮੌ ਪਿੰਡ ਦੇ ਰਹਿਣ ਵਾਲੇ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਜਦੋਂ ਮਾਤਾ ਜੀ ਦੇ ਮਨ ਅੰਦਰ ਪੁੱਤਰ ਦੀ ਇੱਛਾ ਹੋਈ ਤਾਂ ਗੁਰੂ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਦਾ ਅਸੀਰਵਾਦ ਲੈਣ ਭੇਜਿਆ ਤਾਂ ਮਾਤਾ ਜੀ ਨੰਗੇ ਪੈਰੀ ਬਾਬਾ ਜੀ ਲਈ ਪ੍ਰਸ਼ਾਦਾਂ ਲੈਕੇ ਗਏ ਤਾਂ ਪ੍ਰਸ਼ਾਦਾਂ ਛਕਣ ਤੋਂ ਬਾਅਦ ਬਾਬਾ ਜੀ ਨੇ ਅਸੀਰਵਾਦ ਦਿੱਤਾ ਕਿ ਤੁਹਾਡੇ ਘਰ ਅਜਿਹਾ ਪੁੱਤਰ ਆਵੇਗਾ। ਜੋ ਦੁਸ਼ਮਣਾਂ ਦੇ ਸਿਰ ਭੰਨਿਆ ਕਰੇਗਾ। ਮਾਤਾ ਗੰਗਾ ਜੀ ਦੀ ਕੁੱਖੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ

ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸੂਫ਼ੀ ਫ਼ਕੀਰ ਸਾਈ ਮੀਆਂ ਮੀਰ ਜੀ ਕੋਲੋਂ ਰਖਵਾਇਆ। ਆਪ ਜੀ 1590 ਤੱਕ ਗੁਰੂ ਪਾਤਸ਼ਾਹ ਇਸੇ ਕਾਰਜ ਵਿੱਚ ਰੁੱਝੇ ਰਹੇ।

ਲੰਗਰ ਲਈ ਜਗੀਰ ਤੋਂ ਇਨਕਾਰ

ਲਾਹੌਰ ਵਿਖੇ ਅਕਾਲ ਪੈਣ ਸਮੇਂ ਆਪ ਜੀ ਅੰਮ੍ਰਿਤਸਰ ਤੋਂ ਲਾਹੌਰ ਗਏ ਜਿੱਥੇ ਆਪ ਜੀ ਨੇ ਸਥਾਨਕ ਲੋਕਾਂ ਦੀ ਸੇਵਾ ਕੀਤੀ। ਬਾਉਲੀ ਦਾ ਨਿਰਮਾਣ ਕਰਵਾਇਆ, ਭੁੱਖਿਆ ਲਈ ਲੰਗਰ ਦਾ ਪ੍ਰਬੰਧ ਕੀਤਾ। ਇਸ ਕਾਰਜ ਤੋਂ ਮੁਗਲ ਬਾਦਸ਼ਾਹ ਅਕਬਰ ਬਹੁਤ ਖੁਸ਼ ਹੋਇਆ। ਉਹ 1598 ਈ ਵਿੱਚ ਆਪ ਜੀ ਨੂੰ ਮਿਲਣ ਗੋਇੰਦਵਾਲ ਸਾਹਿਬ ਵਿਖੇ ਆਇਆ ਅਤੇ ਸ਼ੁਕਰਾਨਾ ਕੀਤਾ। ਬਾਦਸ਼ਾਹ ਨੇ ਲੰਗਰ ਲਈ ਜਗੀਰ ਲਗਾਉਣ ਦੀ ਬੇਨਤੀ ਕੀਤੀ। ਪਰ ਪਾਤਸ਼ਾਹ ਨੇ ਸਪੱਸ਼ਟ ਇਨਕਾਰ ਕਰ ਦਿੱਤਾ। ਪਾਤਸ਼ਾਹ ਨੇ ਕਿਹਾ ਕਿ ਗੁਰੂ ਨਾਨਕ ਦਾ ਲੰਗਰ ਕਿਸੇ ਬਾਦਸ਼ਾਹ ਦੀ ਜੰਗੀਰ ਨਾਲ ਨਹੀਂ ਸਗੋਂ ਕ੍ਰਿਰਤੀ ਲੋਕਾਂ ਦੇ ਦਸਵੰਧ ਨਾਲ ਚੱਲਦਾ ਹੈ ਅਤੇ ਅੱਗੇ ਵੀ ਚੱਲੇਗਾ।

ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ

ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਮਹਾਨ ਕਾਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਆਪ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਇਆ। ਜਿਸ ਨੂੰ 1604 ਈ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਅਤੇ ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਲਿਆ।

ਪਾਤਸ਼ਾਹ ਦੀ ਸ਼ਹਾਦਤ

ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥

ਗੁਰੂਘਰ ਲਈ ਸੰਗਤਾਂ ਦੇ ਵਧਦੇ ਪਿਆਰ ਨੂੰ ਪੰਥ ਦੇ ਦੋਖੀ ਸਹਾਰ ਨਾ ਸਕੇ। ਉਹਨਾਂ ਨੇ ਮੁਗਲ ਹਕੂਮਤ ਦੇ ਕੰਨ ਭਰਨ ਸੁਰੂ ਕਰ ਦਿੱਤੇ। ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਈ ਗੱਲਾਂ ਮੰਨਣ ਲਈ ਕਹੀਆਂ ਜੋ ਗੁਰੂ ਘਰ ਦੇ ਅਸੂਲਾਂ ਦੇ ਖਿਲਾਫ਼ ਸਨ। ਪਾਤਸ਼ਾਹ ਨੇ ਅਜਿਹੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਗੁਰੂ ਸਿੱਖ ਪੰਥ ਦੇ ਖਿਲਾਫ਼ ਹੋਵੇ ਜਿਸ ਤੋਂ ਬਾਅਦ ਬਾਦਸ਼ਾਹ ਨੂੰ ਗੁੱਸਾ ਆ ਗਿਆ ਤੇ ਉਸ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਹੁਕਮ ਦੇ ਦਿੱਤੇ।

ਇਹ ਵੀ ਪੜ੍ਹੋ- ਗੁਰੂ ਲਾਧੋ ਤੋਂ ਹਿੰਦ ਦੀ ਚਾਦਰ ਤੱਕ ਦਾ ਸਫ਼ਰ, ਜਾਣੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ

ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬੈਠਾਇਆ ਗਿਆ। ਸੀਸ ਉੱਪਰ ਤੱਤੀ ਰੇਤ ਪਾਈ ਗਈ। ਇਸ ਤੋਂ ਬਾਅਦ ਗੁਰੂ ਜੀ ਨੂੰ ਉੱਬਲਦੇ ਪਾਣੀ ਵਿੱਚ ਬੈਠਾਇਆ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਰਾਵੀ ਨਦੀ ਦੇ ਕੰਢੇ ਲਿਆਂਦਾ ਗਿਆ। ਇਸ ਤੋਂ ਬਾਅਦ ਗੁਰੂ ਜੀ ਨੂੰ ਰਾਵੀ ਦੇ ਠੰਢੇ ਪਾਣੀ ਵਿੱਚ ਬੈਠਾ ਦਿੱਤਾ ਗਿਆ। ਗੁਰੂ ਜੀ ਰਾਵੀ ਦੇ ਪਾਣੀ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਪਾਤਸ਼ਾਹ ਦੇ ਸ਼ਹੀਦੀ ਸਥਾਨ ਤੇ ਗੁਰਦੁਆਰਾ ਡੇਹਰਾ ਸਾਹਿਬ ਮੌਜੂਦ ਹੈ। ਜੋਕਿ ਅੱਜ ਕੱਲ੍ਹ ਲਾਹੌਰ ਪਾਕਿਸਤਾਨ ਵਿੱਚ ਸਥਿਤ ਹੈ। ਸੰਗਤਾਂ ਹਰ ਸਾਲ ਇਸ ਅਸਥਾਨ ਦੇ ਦਰਸ਼ਨ ਕਰਨ ਲਈ ਜਾਂਦੀਆਂ ਹਨ।

ਗੁਰੂ ਪਾਤਸ਼ਾਹ ਸ਼ਹੀਦ ਹੋ ਗਏ ਪਰ ਗੁਰੂ ਘਰ ਅਤੇ ਸਿੱਖ ਪੰਥ ਦੇ ਅਸੂਲਾਂ ਤੇ ਆਂਚ ਨਹੀਂ ਆਉਣ ਦਿੱਤੀ। ਇਸ ਤੋਂ ਬਾਅਦ ਸਿੱਖ ਪੰਥ ਨੇ ਅਜਿਹਾ ਰੂਪ ਧਾਰਨ ਕੀਤਾ ਕਿ ਮੁਗਲ ਰਾਜ ਦਾ ਹੀ ਖ਼ਾਤਮਾ ਕਰ ਦਿੱਤਾ।

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...