ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੁਰੂ ਲਾਧੋ ਤੋਂ ਹਿੰਦ ਦੀ ਚਾਦਰ ਤੱਕ ਦਾ ਸਫ਼ਰ, ਜਾਣੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ

ਸ੍ਰੀ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਨੌਵੇਂ ਵਾਰਿਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਸ਼ਰਧਾਲੂ ਉਹਨਾਂ ਨੂੰ ਪਿਆਰ ਅਤੇ ਸ਼ਰਧਾ ਨਾਲ ਹਿੰਦ ਦੀ ਚਾਦਰ ਕਹਿਕੇ ਵੀ ਸੰਬੋਧਨ ਕਰਦੇ ਹਨ। ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮੌਕੇ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ ਕਰਾਂਗੇ। ਆਓ ਤੁਹਾਨੰ ਵਿਸਥਾਰ ਨਾਲ ਉਨ੍ਹਾਂ ਦੇ ਜੀਵਨ ਬਾਰੇ ਦੱਸਦੇ ਹਾਂ।

ਗੁਰੂ ਲਾਧੋ ਤੋਂ ਹਿੰਦ ਦੀ ਚਾਦਰ ਤੱਕ ਦਾ ਸਫ਼ਰ, ਜਾਣੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ
ਗੁਰੂ ਲਾਧੋ ਤੋਂ ਹਿੰਦ ਦੀ ਚਾਦਰ ਤੱਕ ਦਾ ਸਫ਼ਰ, ਜਾਣੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ
Follow Us
jarnail-singhtv9-com
| Updated On: 29 Apr 2024 06:12 AM

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1621 ਈ. ਵਿੱਚ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ ਜਨਮ ਅਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ੁਸੋਭਿਤ ਹੈ। ਗੁਰੂ ਪਾਤਸ਼ਾਹ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ। ਪਰ 1635 ਵਿੱਚ ਲੜੀ ਗਈ ਕਰਤਾਰਪੁਰ ਦੀ ਲੜਾਈ ਵਿੱਚ ਤਿਆਗ ਮੱਲ ਦੀ ਬਹਾਦਰੀ ਨੂੰ ਦੇਖ ਕੇ ਗੁਰੂ ਹਰਿ ਗੋਬਿੰਦ ਰਾਏ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸਿਫ਼ਤ ਵਿੱਚ ਉਹਨਾਂ ਦੇ ਇੱਕ ਸਮਕਾਲੀ ਭੱਟ ਕਵੀ ਲਿਖਦੇ ਹਨ।

ਬਾਂਹ ਜਿਨਾਂ ਦੀ ਪਕੜੀਏ ਸਿਰ ਦੀਜੈ ਬਾਂਹਿ ਨ ਛੋੜੀਏ ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨ ਛੋੜੀਏ

ਗੁਰੂ ਤੇਗ ਬਹਾਦਰ ਸਾਹਿਬ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਫਰਜੰਦ ਸਨ। ਬਚਪਨ ਤੋਂ ਹੀ ਆਪ ਜੀ ਵੈਰਾਗੀ ਸੁਭਾਅ ਦੇ ਅਤੇ ਭਗਤੀ ਵਿੱਚ ਲੀਨ ਰਹਿਣ ਵਾਲੇ ਸਨ। ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਕਰਤਾਰਪੁਰ ਦੇ ਰਹਿਣ ਵਾਲੇ ਭਾਈ ਲਾਲ ਚੰਦ ਦੀ ਸੁਪੁੱਤਰੀ ਗੁਜਰੀ ਨਾਲ ਹੋਇਆ। ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮਾਤਾ ਗੁਜਰੀ ਜੀ ਕਹਿੰਦੇ ਹਾਂ। 1644 ਵਿੱਚ ਆਪ ਜੀ ਬਾਬਾ ਬਕਾਲਾ ਵਿਖੇ ਆ ਗਏ।

ਸੱਚਾ ਗੁਰੂ ਲਾਧੋ ਰੇ…

ਗੁਰੂ ਨਾਨਕ ਸਾਹਿਬ ਦੇ ਪੰਥ ਦੇ ਅੱਠਵੇਂ ਵਾਰਿਸ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਹੁਕਮ ਕਰਕੇ ਗਏ ਸਨ ਕਿ ਉਹਨਾਂ ਦਾ ਅਗਲਾ ਵਾਰਿਸ ਬਾਬਾ ਬਕਾਲਾ ਵਿਖੇ ਭਗਤੀ ਕਰ ਰਿਹਾ ਹੈ। ਜਦੋਂ ਇਹ ਖ਼ਬਰ ਦੂਰ ਦੂਰ ਤੱਕ ਫੈਲ ਗਈ ਤਾਂ ਕੁੱਝ ਪਾਖੰਡੀ ਨੇ ਵੀ ਬਾਬਾ ਬਕਾਲਾ ਵਿਖੇ ਡੇਰੇ ਲਗਾ ਲਏ।

ਸੱਚੇ ਗੁਰੂ ਦੀ ਤਲਾਸ਼ ਵਿੱਚ ਗੁਰੂ ਘਰ ਦੇ ਸੱਚੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਜੀ ਬਾਬਾ ਬਕਾਲਾ ਆਏ। ਉਹਨਾਂ ਨੇ ਗੁਰੂ ਸਾਹਿਬ ਦੀ ਪਹਿਚਾਣ ਕਰਨ ਲਈ ਸਾਰੇ ਭਗਤੀ ਕਰਨ ਵਾਲੇ ਸਾਧਾਂ ਨੂੰ ਪੰਜ ਪੰਜ ਮੋਹਰਾਂ ਦਾ ਮੱਥਾ ਟੇਕਣਾ ਸ਼ੁਰੂ ਕੀਤਾ। ਜਦੋਂ ਸਾਧ ਸੋਹਣੇ ਦੀ ਮੋਹਰ ਦੇਖਦੇ ਉਹ ਖੁਸ਼ ਹੋ ਜਾਂਦੇ… ਕਈ ਦਿਨ ਇੰਝ ਹੀ ਚਲਦਾ ਰਿਹਾ ਪਰ ਸੱਚਾ ਗੁਰੂ ਨਹੀਂ ਮਿਲਿਆ ਜਿਸ ਦੀ ਤਲਾਸ਼ ਸੀ।

ਇੱਕ ਦਿਨ ਭਾਈ ਲੁਬਾਣਾ ਜੀ ਨੂੰ ਇੱਕ ਹੋਰ ਸਾਧੂ ਬਾਰੇ ਦੱਸ ਪਈ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਸਾਹਮਣੇ ਵੀ ਪੰਜ ਮੋਹਰਾਂ ਦਾ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਮੱਖਣ ਸ਼ਾਹ ਨੂੰ ਵਚਨ ਕੀਤਾ। ਭਾਈ ਜਦੋਂ ਤੁਸੀਂ ਮੁਸ਼ਕਿਲ ਵਿੱਚ ਸੀ ਉਦੋਂ ਤਾਂ ਤੁਸੀਂ ਕੁੱਝ ਚੜਾਉਣ ਲਈ ਕਿਹਾ ਸੀ ਹੁਣ ਆਹ…ਇਹ ਸੁਣ ਭਾਈ ਮੱਖਣ ਸ਼ਾਹ ਨਿਹਾਲ ਹੋ ਗਏ। ਕਿਉਂਕਿ ਉਹਨਾਂ ਨੂੰ ਸੱਚਾ ਗੁਰੂ ਮਿਲ ਗਿਆ ਸੀ। ਉਹ ਉੱਚੀ ਉੱਚੀ ਕਹਿਣ ਲੱਗ ਪਏ… ਗੁਰੂ ਲਾਧੋ ਰੇ.. ਸੱਚਾ ਗੁਰੂ ਲਾਧੋ ਰੇ…

ਮਾਲਵਾ ਇਲਾਕੇ ਦੀ ਯਾਤਰਾ

ਗੁਰੂ ਨਾਨਕ ਸਾਹਿਬ ਦੇ ਪੰਥ ਦੇ ਨੌਵੇਂ ਵਾਰਿਸ ਬਣਨ ਮਗਰੋਂ ਗੁਰੂ ਸਾਹਿਬ ਨੇ ਪੰਥ ਦੇ ਪਸਾਰ ਤੇ ਪ੍ਰਸਾਰ ਲਈ ਮਾਲਵੇ ਇਲਾਕੇ ਦੀ ਯਾਤਰਾ ਤੇ ਗਏ ਅਤੇ ਸੰਗਤਾਂ ਨੂੰ ਦਰਸ਼ਨ ਦੇਕੇ ਨਿਹਾਲ ਕੀਤਾ। ਇਸ ਤੋਂ ਬਾਅਦ ਪਾਤਸ਼ਾਹ ਕੀਰਤਪੁਰ ਸਾਹਿਬ ਪਹੁੰਚੇ। ਇਸ ਤੋਂ ਬਾਅਦ ਸਤਿਗੁਰ ਨੇ ਪਹਾੜੀ ਰਾਜਿਆਂ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਖ਼ਰੀਦ ਕੇ 1666 ਈਸਵੀਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ। ਉਦੋਂ ਕੌਣ ਜਾਣਦਾ ਸੀ ਕਿ ਇਸ ਧਰਤੀ ਤੋਂ ਸਿਰਫ 33 ਸਾਲ ਬਾਅਦ ਹੀ ਖਾਲਸੇ ਦਾ ਜਨਮ ਹੋਵੇਗਾ।

ਦਿੱਲੀ ਵੱਲ ਚਾਲੇ…

ਗੁਰੂ ਪਾਤਸ਼ਾਹ ਢਾਕਾ, ਅਸਾਮ, ਪਟਨਾ ਵਿੱਚ ਰਹਿਣ ਤੋਂ ਬਾਅਦ ਵਾਪਿਸ ਸ੍ਰੀ ਅਨੰਦਪੁਰ ਸਾਹਿਬ ਪਰਤੇ। ਇਸ ਸਮੇਂ ਤੱਕ ਬਾਲ ਗੋਬਿੰਦ ਰਾਏ ਦੀ ਉਮਰ ਕਰੀਬ 9 ਕੁ ਵਰ੍ਹਿਆਂ ਦੀ ਹੋ ਚੁੱਕੀ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਤੋਂ ਸਤਾਏ ਹੋਏ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਅਤੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਦੀ ਬੇਨਤੀ ਕੀਤੀ। ਪਾਤਸ਼ਾਹ ਨੇ ਬਚਨ ਕੀਤਾ ਕਿ ਕਿਸੇ ਮਹਾਪੁਰਸ਼ ਦੀ ਸ਼ਹਾਦਤ ਹੀ ਇਸ ਜੁਲਮ ਨੂੰ ਰੋਕ ਸਕਦੀ ਹੈ ਤਾਂ ਉਸ ਸਮੇਂ ਬਾਲ ਗੋਬਿੰਦ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਮਹਾਂਪੁਰਸ਼ ਹੋਵੇਗਾ। ਇਸ ਤੋਂ ਬਾਅਦ ਗੁਰੂ ਜੀ ਦਿੱਲੀ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ- ਜਿੱਥੇ ਗੁਰੂ ਸਾਹਿਬ ਨੇ ਲਿਆ ਸੀ ਦਮ, ਜਾਣੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ

ਦਿੱਲੀ ਵਿਖੇ ਉਹਨਾਂ ਨੇ ਨੌਵੇਂ ਮਹੱਲੇ ਦੇ ਸਲੋਕ ਉਚਾਰਨ ਕੀਤੇ। ਗੁਰੂ ਸਾਹਿਬ ਨਾਲ ਗਏ ਸਿੱਖਾਂ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿੱਤਾ ਗੁਰੂ ਸਾਹਿਬ ਨੂੰ ਵੀ ਮੁਗਲ ਸਰਕਾਰ ਦੇ ਹੁਕਮਾਂ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਹੈ। ਸ਼ਹਾਦਤ ਵਾਲੀ ਥਾਂ ਤੇ ਗੁਰਦੁਆਰਾ ਸ਼ੀਸ ਗੰਜ ਸਾਹਿਬ ਬਣਿਆ ਹੋਇਆ ਹੈ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸੀਸ ਨੂੰ ਭਾਈ ਜੀਵਨ ਸਿੰਘ ਜੀ ਲੈਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਜੀ ਦੇ ਧੜ੍ਹ ਦਾ ਸਸਕਾਰ ਭਾਈ ਲੱਖੀ ਸ਼ਾਹ ਵਣਜ਼ਾਰਾ ਨੇ ਆਪਣੇ ਘਰ ਵਿੱਚ ਕੀਤਾ। ਭਾਈ ਲੱਖੀ ਸ਼ਾਹ ਵਣਜ਼ਾਰਾ ਜੀ ਘਰ ਵਾਲੀ ਥਾਂ ‘ਤੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਮੌਜੂਦ ਹੈ।

ਗੁਰੂ ਸਾਹਿਬ ਨੇ ਮਨੁੱਖਤਾ ਲਈ ਆਪਣਾ ਬਲੀਦਾਨ ਦਿੱਤਾ। ਜੇਕਰ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਲਈ ਦਿੱਤਾ ਗਿਆ ਪਹਿਲਾਂ ਬਲੀਦਾਨ ਕਹਿ ਦਈਏ ਤਾਂ ਇਸ ਵਿੱਚ ਕੁੱਝ ਵੀ ਗਲਤ ਨਹੀਂ ਹੋਵੇਗਾ।

Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ
Rahul Gandhi Press Conference: ਵੋਟ ਚੋਰੀ ਦੇ ਦਾਅਵਿਆਂ ਤੋਂ ਬਾਅਦ ਰਾਹੁਲ ਗਾਂਧੀ ਦੇ ਨਵੇਂ ਆਰੋਪ...
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ
Video : ਰਾਹੁਲ ਗਾਂਧੀ ਨੇ ਬੱਚੇ ਨੂੰ ਗਿਫਟ ਕੀਤੀ ਸਾਈਕਲ, ਵੀਡੀਓ ਕਾਲ ਰਾਹੀਂ ਕੀਤੀ ਗੱਲ...
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ
PM Modis 75th Birthday: ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ... ਆਤਮਨਿਰਭਰਤਾ ਬਣਿਆ ਮਿਸ਼ਨ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ...
VIDEO: ਹੁਸ਼ਿਆਰਪੁਰ ਦੇ ਪ੍ਰਵਾਸੀਆਂ ਨੂੰ ਲੈ ਕੇ ਪੰਚਾਇਤਾਂ ਲੈਣ ਜਾ ਰਹੀਆਂ ਕਿਹੜਾ ਵੱਡਾ ਫੈਸਲਾ? ਜਾਣੋ......
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ
ED Summons Yuvraj Singh: ਯੁਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਬੈਟਿੰਗ ਐਪ ਮਾਮਲੇ ਵਿੱਚ ED ਦਾ ਸੰਮਨ...
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ
Indian Railways ਨੇ ਬਦਲਿਆ Ticket Booking ਦਾ ਨਿਯਮ, ਹੁਣ ਕਰਨਾ ਹੋਵੇਗਾ ਇਹ...
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ
Navratri 2025: ਨਰਾਤਿਆਂ ਮੌਕੇ ਮਾਂ ਦੁਰਗਾ ਦੀਆਂ ਮੂਰਤੀਆਂ ਨੂੰ ਜੀਵੰਤ ਰੂਪ ਦੇਣ 'ਚ ਰੁੱਝੇ ਕਲਾਕਾਰ...
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ
Punjab Flood Update: ਪੰਜਾਬ ਦੇ ਹੜ੍ਹ ਪੀੜਤਾਂ ਵਿਚਾਲੇ ਪਹੁੰਚੇ ਰਾਹੁਲ ਗਾਂਧੀ...
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ
ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ: ਕੁਝ ਪ੍ਰਬੰਧਾਂ 'ਤੇ ਲਗਾਈ ਰੋਕ...