AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ganesh Chaturthi 2025 Date: 26 ਜਾਂ 27 ਅਗਸਤ… ਕਦੋਂ ਸ਼ੁਰੂ ਹੋਵੇਗਾ ਗਣੇਸ਼ ਉਤਸਵ? ਜਾਣੋ ਮੂਰਤੀ ਸਥਾਪਨਾ ਦਾ ਸ਼ੁਭ ਮੁਹੂਰਤ

Ganesh Chaturthi Muhurat2025: ਗਣੇਸ਼ ਚਤੁਰਥੀ 2025 ਨੂੰ ਲੈ ਕੇ ਸ਼ਰਧਾਲੂਆਂ ਦਾ ਉਤਸ਼ਾਹ ਆਪਣੇ ਸਿਖਰ 'ਤੇ ਹੈ। ਹਰ ਸਾਲ ਇਹ ਤਿਉਹਾਰ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਾਰੀਖ ਨੂੰ ਮਨਾਇਆ ਜਾਂਦਾ ਹੈ, ਪਰ ਇਸ ਵਾਰ 26 ਜਾਂ 27 ਅਗਸਤ ਦੀ ਤਾਰੀਖ ਨੂੰ ਲੈ ਕੇ ਭੰਬਲਭੂਸਾ ਹੈ। ਪੰਚਾਂਗ ਅਨੁਸਾਰ, ਸ਼ੁਭ ਸਮੇਂ 'ਚ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਨ ਨਾਲ ਘਰ 'ਚ ਖੁਸ਼ੀ ਤੇ ਖੁਸ਼ਹਾਲੀ ਆਉਂਦੀ ਹੈ ਤੇ ਰੁਕਾਵਟਾਂ ਦਾ ਨਾਸ਼ ਹੁੰਦਾ ਹੈ। ਇਸ ਲਈ, ਸਹੀ ਤਾਰੀਖ ਤੇ ਪੂਜਾ ਸਮੇਂ ਦਾ ਗਿਆਨ ਬਹੁਤ ਜ਼ਰੂਰੀ ਹੈ।

Ganesh Chaturthi 2025 Date: 26 ਜਾਂ 27 ਅਗਸਤ... ਕਦੋਂ ਸ਼ੁਰੂ ਹੋਵੇਗਾ ਗਣੇਸ਼ ਉਤਸਵ? ਜਾਣੋ ਮੂਰਤੀ ਸਥਾਪਨਾ ਦਾ ਸ਼ੁਭ ਮੁਹੂਰਤ
tv9-punjabi
| Updated On: 26 Aug 2025 07:40 AM IST
Share

ਗਣੇਸ਼ ਚਤੁਰਥੀ 2025, ਸ਼ੁਭ ਮਹੂਰਤ ਤੇ ਪੂਜਾ ਵਿਧੀ: ਗਣੇਸ਼ ਚਤੁਰਥੀ ਦਾ ਤਿਉਹਾਰ 27 ਅਗਸਤ ਨੂੰ ਸ਼ੁਭ ਯੋਗ ਲੈ ਕੇ ਆ ਰਿਹਾ ਹੈ। ਦੁਪਹਿਰ ਦਾ ਮਹੂਰਤ ਪੂਜਾ ਲਈ ਸਭ ਤੋਂ ਵਧੀਆ ਹੋਵੇਗਾ। ਇਸ ਦਿਨ ਪੂਰੇ ਰੀਤੀ-ਰਿਵਾਜਾਂ ਨਾਲ ਗਣੇਸ਼ ਜੀ ਦੀ ਸਥਾਪਨਾ ਤੇ ਪੂਜਾ ਕਰਨ ਨਾਲ ਘਰ ‘ਚ ਚੰਗੀ ਕਿਸਮਤ, ਖੁਸ਼ਹਾਲੀ ਤੇ ਸ਼ਾਂਤੀ ਰਹਿੰਦੀ ਹੈ। ਚੰਦਰ ਦਰਸ਼ਨ ਤੋਂ ਬਚੋ ਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਪ੍ਰਣ ਵੀ ਲਓ। ਇਸ ਵਾਰ ਗਣੇਸ਼ ਉਤਸਵ ਸ਼ਰਧਾਲੂਆਂ ਲਈ ਇੱਕ ਸ਼ਾਨਦਾਰ ਸੰਯੋਗ ਲੈ ਕੇ ਆਇਆ ਹੈ।

ਗਣੇਸ਼ ਚਤੁਰਥੀ ਮਿਤੀ

ਗਣੇਸ਼ ਉਤਸਵ 27 ਅਗਸਤ 2025 ਨੂੰ ਦੇਸ਼ ਭਰ ‘ਚ ਮਨਾਇਆ ਜਾਵੇਗਾ। ਇਸ ਵਾਰ ਭਾਦਰਪਦ ਸ਼ੁਕਲ ਚਤੁਰਥੀ ਤਿਥੀ 26 ਅਗਸਤ ਨੂੰ ਦੁਪਹਿਰ 1:54 ਵਜੇ ਤੋਂ ਸ਼ੁਰੂ ਹੋਵੇਗੀ ਅਤੇ 27 ਅਗਸਤ ਨੂੰ ਦੁਪਹਿਰ 3:44 ਵਜੇ ਤੱਕ ਚੱਲੇਗੀ। ਇਹ ਇੱਕ ਧਾਰਮਿਕ ਵਿਸ਼ਵਾਸ ਹੈ ਕਿ ਇਸ ਸਮੇਂ ਦੌਰਾਨ ਭਗਵਾਨ ਗਣੇਸ਼ ਦੀ ਸਥਾਪਨਾ ਤੇ ਪੂਜਾ ਕਰਨ ਨਾਲ ਰੁਕਾਵਟਾਂ ਦਾ ਨਾਸ਼ ਹੁੰਦਾ ਹੈ ਤੇ ਪਰਿਵਾਰ ‘ਚ ਖੁਸ਼ੀ ਤੇ ਖੁਸ਼ਹਾਲੀ ਆਉਂਦੀ ਹੈ।

ਗਣੇਸ਼ ਚਤੁਰਥੀ ਸ਼ੁਭ ਮੁਹੂਰਤ

ਖਾਸ ਗੱਲ ਇਹ ਹੈ ਕਿ ਗਣਪਤੀ ਦੀ ਦੁਪਹਿਰ ਦੀ ਪੂਜਾ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ, ਜੋ ਕਿ ਇਸ ਵਾਰ 27 ਅਗਸਤ ਨੂੰ ਸਵੇਰੇ 11:05 ਵਜੇ ਤੋਂ ਦੁਪਹਿਰ 1:40 ਵਜੇ ਤੱਕ ਹੋਵੇਗਾ। ਇਸ ਸਮੇਂ ਦੌਰਾਨ, ਸ਼ਰਧਾਲੂਆਂ ਨੂੰ ਆਪਣਾ ਵਿਘਨਹਾਰਤਾ ਸਥਾਪਤ ਕਰਨਾ ਚਾਹੀਦਾ ਹੈ ਤੇ ਵਿਸ਼ੇਸ਼ ਪੂਜਾ ਕਰਨੀ ਚਾਹੀਦੀ ਹੈ।

ਚੰਦਰ ਦਰਸ਼ਨ ਤੋਂ ਬਚੋ

ਧਰਮਾਂ ‘ਚ ਕਿਹਾ ਗਿਆ ਹੈ ਕਿ ਗਣੇਸ਼ ਚਤੁਰਥੀ ‘ਤੇ ਚੰਦਰ ਦਰਸ਼ਨ ਵਰਜਿਤ ਹੈ। ਇਸ ਸਾਲ, 26 ਅਗਸਤ ਨੂੰ ਰਾਤ 8:29 ਵਜੇ ਤੱਕ ਤੇ 27 ਅਗਸਤ ਨੂੰ ਰਾਤ 8:57 ਵਜੇ ਤੱਕ ਚੰਦਰ ਦਰਸ਼ਨ ਤੋਂ ਬਚਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਚੰਦਰਮਾ ਵੱਲ ਦੇਖਣ ਨਾਲ ਝੂਠੇ ਦੋਸ਼ ਲੱਗਣ ਦਾ ਸੰਕਟ ਹੋ ਸਕਦਾ ਹਨ।

ਗਣੇਸ਼ ਚਤੁਰਥੀ ਪੂਜਾ ਵਿਧੀ

ਗਣੇਸ਼ ਚਤੁਰਥੀ ‘ਤੇ, ਘਰ ਦੀ ਸਫਾਈ ਕਰਕੇ ਪੂਜਾ ਸਥਾਨ ਤਿਆਰ ਕੀਤਾ ਜਾਂਦਾ ਹੈ। ਭਗਵਾਨ ਗਣੇਸ਼ ਦੀ ਮਿੱਟੀ ਦੀ ਮੂਰਤੀ ਨੂੰ ਲਾਲ ਜਾਂ ਪੀਲਾ ਕੱਪੜਾ ਵਿਛਾ ਕੇ ਸਥਾਪਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ, ਇਸ ਤਰ੍ਹਾਂ ਪੂਜਾ ਕ੍ਰਮ ਨੂੰ ਪੂਰਾ ਕਰੋ।

ਪ੍ਰਣ ਲਓ ਆਪਣੇ ਹੱਥ ‘ਚ ਪਾਣੀ ਤੇ ਫੁੱਲ ਲਓ ਤੇ ਪ੍ਰਣ ਕਰੋ ਕਿ ਤੁਸੀਂ ਪੂਰੀ ਰਸਮ ਨਾਲ ਗਣੇਸ਼ ਪੂਜਾ ਕਰੋਗੇ।

ਆਵਾਹਨ ਅਤੇ ਪ੍ਰਾਣ ਪ੍ਰਤਿਸ਼ਠਾ ਇੱਕ ਦੀਵਾ ਜਗਾਓ ਤੇ ਮੰਤਰਾਂ ਨਾਲ ਭਗਵਾਨ ਗਣੇਸ਼ ਨੂੰ ਸੱਦਾ ਦਿਓ ਤੇ ਮੂਰਤੀ ਨੂੰ ਪਵਿੱਤਰ ਕਰੋ।

ਸ਼ੋਡਸ਼ੋਪਚਾਰ ਪੂਜਾ (षोडशोपचार पूजन ) ਗਣਪਤੀ ਨੂੰ ਇਸ਼ਨਾਨ, ਕੱਪੜੇ, ਯਜਨੋਪਵਿੱਤ (यज्ञोपवित), ਖੁਸ਼ਬੂ, ਫੁੱਲ, ਧੂਪ, ਦੀਵਾ ਤੇ ਨੈਵੇਦ (नैवेद्य) ਅਰਪਿਤ ਕਰੋ। ਗਣਪਤੀ ਦਾ ਮਨਪਸੰਦ ਭੋਗ, ਮੋਦਕ ਤੇ ਦੁਰਵਾ ਘਾਹ ਅਰਪਨ ਕਰਨਾ ਵਿਸ਼ੇਸ਼ ਤੌਰ ‘ਤੇ ਫਲਦਾਇਕ ਮੰਨਿਆ ਜਾਂਦਾ ਹੈ।

ਆਰਤੀ ਅਤੇ ਮੰਤਰ ਜਾਪ ਕਰੋ, ਜੈ ਗਣੇਸ਼ ਦੇਵ ਤੇ ਸੁਖਕਰਤਾ ਦੁਖਹਰਤਾ ਆਰਤੀ ਗਾਓ ਤੇ ਗਣਪਤੀ ਅਥਰਵਸ਼ੀਰਸ਼ (अथर्वशीर्ष ) ਦਾ ਪਾਠ ਵੀ ਕਰੋ।

ਪੂਜਾ ਤੋਂ ਬਾਅਦ, ਪਰਿਵਾਰ ਦੇ ਮੈਂਬਰਾਂ ਤੇ ਸ਼ਰਧਾਲੂਆਂ ‘ਚ ਮੋਦਕ ਤੇ ਪ੍ਰਸ਼ਾਦ ਵੰਡਿਆ ਜਾਂਦਾ ਹੈ।

Follow Us
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...