AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Chaturmas 2026: ਕੱਲ੍ਹ ਤੋਂ ਚਾਤੁਰਮਾਸ ਦੀ ਆਰੰਭਤਾ, 119 ਦਿਨ ਖੀਰ ਸਾਗਰ ਛੱਡ ਕੇ ਇਸ ਜਗ੍ਹਾ ‘ਤੇ ਨਿਵਾਸ ਕਰਨਗੇ ਭਗਵਾਨ ਵਿਸ਼ਨੂੰ

Chaturmas 2026: ਸਨਾਤਨ ਧਰਮ ਵਿੱਚ ਆਸ਼ਾੜ ਮਹੀਨੇ ਦੇ ਸ਼ੁਕਲ ਪੱਖ ਦੀ ਦੇਵਸ਼ਯਨੀ ਇਕਾਦਸ਼ੀ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਮਾਨਤਾਵਾਂ ਅਨੁਸਾਰ ਇਸੇ ਇਕਾਦਸ਼ੀ ਦੀ ਤਿਥੀ ਤੋਂ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਯੋਗਨਿਦਰਾ ਵਿੱਚ ਚਲੇ ਜਾਂਦੇ ਹਨ। ਭਗਵਾਨ ਦੇ ਇਸ ਵਿਸ਼ਰਾਮ ਦੇ ਸਮੇਂ ਨੂੰ ਚਾਤੁਰਮਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Chaturmas 2026: ਕੱਲ੍ਹ ਤੋਂ ਚਾਤੁਰਮਾਸ ਦੀ ਆਰੰਭਤਾ, 119 ਦਿਨ ਖੀਰ ਸਾਗਰ ਛੱਡ ਕੇ ਇਸ ਜਗ੍ਹਾ 'ਤੇ ਨਿਵਾਸ ਕਰਨਗੇ ਭਗਵਾਨ ਵਿਸ਼ਨੂੰ
tv9-punjabi
| Published: 24 Jul 2026 18:01 PM IST
Share

ਸਨਾਤਨ ਧਰਮ ਵਿੱਚ ਆਸ਼ਾੜ ਮਹੀਨੇ ਦੇ ਸ਼ੁਕਲ ਪੱਖ ਦੀ ਦੇਵਸ਼ਯਨੀ ਇਕਾਦਸ਼ੀ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ। ਮਾਨਤਾਵਾਂ ਅਨੁਸਾਰ ਇਸੇ ਇਕਾਦਸ਼ੀ ਦੀ ਤਿਥੀ ਤੋਂ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਯੋਗਨਿਦਰਾ ਵਿੱਚ ਚਲੇ ਜਾਂਦੇ ਹਨ। ਭਗਵਾਨ ਦੇ ਇਸ ਵਿਸ਼ਰਾਮ ਦੇ ਸਮੇਂ ਨੂੰ ਚਾਤੁਰਮਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੱਲ੍ਹ, ਯਾਨੀ 25 ਜੁਲਾਈ ਨੂੰ ਆਸ਼ਾੜ ਮਹੀਨੇ ਦੇ ਸ਼ੁਕਲ ਪੱਖ ਦੀ ਦੇਵਸ਼ਯਨੀ ਇਕਾਦਸ਼ੀ ਹੈ ਅਤੇ ਇਸ ਦੇ ਨਾਲ ਹੀ ਚਾਤੁਰਮਾਸ ਦਾ ਪਵਿੱਤਰ ਸਮਾਂ ਵੀ ਆਰੰਭ ਹੋ ਜਾਵੇਗਾ। ਇਹ ਸਮਾਂ ਦੇਵਤਿਆਂ ਦੇ ਸੌਣ (ਸ਼ਯਨ) ਦਾ ਮੰਨਿਆ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਚਾਤੁਰਮਾਸ ਦੇ ਚਾਰ ਮਹੀਨਿਆਂ ਦੌਰਾਨ ਸੰਸਾਰਕ ਸੁੱਖ-ਸਹੂਲਤਾਂ ਤੋਂ ਦੂਰ ਰਹਿ ਕੇ ਪੂਜਾ-ਪਾਠ, ਜਪ, ਤਪ, ਅਤੇ ਸਾਧਨਾ ਆਦਿ ਵਿੱਚ ਮਨ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਸਮੇਂ ਦੌਰਾਨ ਵਿਆਹ-ਸ਼ਾਦੀ, ਮੰਗਣੀ, ਗ੍ਰਹਿ ਪ੍ਰਵੇਸ਼, ਨਾਮਕਰਨ ਅਤੇ ਮੁੰਡਨ ਸੰਸਕਾਰ ਵਰਗੇ ਸਾਰੇ ਸ਼ੁਭ ਅਤੇ ਮਾਂਗਲਿਕ ਕਾਰਜਾਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਦੇ ਵਿਸ਼ਰਾਮ ਵਿੱਚ ਹੋਣ ਕਰਕੇ ਇਸ ਦੌਰਾਨ ਕੀਤੇ ਗਏ ਮਾਂਗਲਿਕ ਕੰਮਾਂ ਦਾ ਸ਼ੁਭ ਫਲ ਪ੍ਰਾਪਤ ਨਹੀਂ ਹੁੰਦਾ। ਕੱਲ੍ਹ ਤੋਂ ਭਗਵਾਨ ਕੁੱਲ 119 ਦਿਨਾਂ ਲਈ ਵਿਸ਼ਰਾਮ ਕਰਨਗੇ ਅਤੇ ਫਿਰ 20 ਨਵੰਬਰ ਨੂੰ ਦੇਵਉਠਨੀ ਇਕਾਦਸ਼ੀ ਵਾਲੇ ਦਿਨ ਯੋਗਨਿਦਰਾ ਤੋਂ ਜਾਗਣਗੇ, ਜਿਸ ਤੋਂ ਬਾਅਦ ਮੁੜ ਤੋਂ ਸਾਰੇ ਸ਼ੁਭ ਕੰਮ ਸ਼ੁਰੂ ਹੋ ਜਾਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਕੱਲ੍ਹ ਤੋਂ ਸ਼ੁਰੂ ਹੋ ਰਹੇ ਇਨ੍ਹਾਂ 119 ਦਿਨਾਂ ਦੌਰਾਨ ਭਗਵਾਨ ਖੀਰ ਸਾਗਰ ਵਿੱਚ ਨਹੀਂ ਰਹਿਣਗੇ? ਆਓ ਜਾਣਦੇ ਹਾਂ ਕਿ ਚਾਤੁਰਮਾਸ ਦੌਰਾਨ ਭਗਵਾਨ ਕਿੱਥੇ ਨਿਵਾਸ ਅਤੇ ਵਿਸ਼ਰਾਮ ਕਰਦੇ ਹਨ।

ਪੌਰਾਣਿਕ ਕਥਾ ਅਨੁਸਾਰ…

ਪੌਰਾਣਿਕ ਮਾਨਤਾਵਾਂ ਅਤੇ ਕਥਾਵਾਂ ਅਨੁਸਾਰ, ਭਗਵਾਨ ਵਿਸ਼ਨੂੰ ਚਾਤੁਰਮਾਸ ਦੇ ਚਾਰ ਮਹੀਨਿਆਂ ਦੀ ਆਪਣੀ ਯੋਗਨਿਦਰਾ ਦੌਰਾਨ ਆਰਾਮ ਕਰਨ ਲਈ ਖੀਰ ਸਾਗਰ ਨੂੰ ਛੱਡ ਕੇ ਦੈਂਤਰਾਜ ਬਲੀ ਦੇ ਪਾਤਾਲ ਲੋਕ ਵਿੱਚ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੇ ਮਹਿਲ ਵਿੱਚ ਹੀ ਚਾਰ ਮਹੀਨੇ ਬਿਤਾਉਂਦੇ ਹਨ। ਪ੍ਰਾਚੀਨ ਸਮੇਂ ਵਿੱਚ ਭਗਵਾਨ ਵਿਸ਼ਨੂੰ ਨੇ ਵਾਮਨ ਅਵਤਾਰ ਧਾਰਨ ਕਰਕੇ ਰਾਜਾ ਬਲੀ ਦੀ ਉਦਾਰਤਾ ਅਤੇ ਦਾਨਸ਼ੀਲਤਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਵਰਦਾਨ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਪਾਤਾਲ ਲੋਕ ਚਲੇ ਗਏ ਸਨ। ਇਸ ਤੋਂ ਬਾਅਦ ਮਾਤਾ ਲਕਸ਼ਮੀ ਨੇ ਦੈਂਤਰਾਜ ਬਲੀ ਨੂੰ ਮਨਾ ਕੇ ਅਤੇ ਰੱਖੜੀ ਬੰਨ੍ਹ ਕੇ ਭਗਵਾਨ ਨੂੰ ਵਾਪਸ ਵੈਕੁੰਠ ਧਾਮ ਲਿਆਂਦਾ ਸੀ।

ਚਾਰ ਮਹੀਨੇ ਪਾਤਾਲ ਲੋਕ ‘ਚ ਨਿਵਾਸ ਕਰਦੇ ਹਨ ਪ੍ਰਭੂ

ਜਦੋਂ ਭਗਵਾਨ ਵਿਸ਼ਨੂੰ ਮਾਤਾ ਲਕਸ਼ਮੀ ਦੇ ਨਾਲ ਵੈਕੁੰਠ ਧਾਮ ਵਾਪਸ ਪਰਤ ਰਹੇ ਸਨ, ਉਦੋਂ ਵੀ ਉਨ੍ਹਾਂ ਨੇ ਦੈਂਤਰਾਜ ਬਲੀ ਨੂੰ ਇੱਕ ਵਰਦਾਨ ਦਿੱਤਾ ਸੀ। ਭਗਵਾਨ ਨੇ ਰਾਜਾ ਬਲੀ ਨੂੰ ਬਚਨ ਦਿੱਤਾ ਸੀ ਕਿ ਉਹ ਸਾਲ ਵਿੱਚ ਚਾਰ ਮਹੀਨਿਆਂ ਲਈ ਉਨ੍ਹਾਂ ਦੇ ਪਾਤਾਲ ਲੋਕ ਵਿੱਚ ਆ ਕੇ ਵਿਸ਼ਰਾਮ ਕਰਨਗੇ। ਉਸੇ ਸਮੇਂ ਤੋਂ ਹੀ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਚਾਰ ਮਹੀਨਿਆਂ ਲਈ ਸੰਸਾਰ ਦਾ ਕਾਰਜਭਾਰ ਛੱਡ ਕੇ ਪਾਤਾਲ ਲੋਕ ਵਿੱਚ ਜਾ ਕੇ ਵਿਸ਼ਰਾਮ ਕਰਦੇ ਹਨ। ਇਸ ਤੋਂ ਬਾਅਦ ਦੇਵਉਠਨੀ ਇਕਾਦਸ਼ੀ ਦੇ ਪਵਿੱਤਰ ਦਿਨ ਉਹ ਮੁੜ ਮਾਤਾ ਲਕਸ਼ਮੀ ਕੋਲ ਵੈਕੁੰਠ ਧਾਮ ਪਰਤ ਆਉਂਦੇ ਹਨ।

Follow Us
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ...
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ...
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ...
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ...