26 ਜਨਵਰੀ ਨੂੰ ਮਨਾਈ ਜਾਵੇਗੀ ਬਸੰਤ ਪੰਚਮੀ, ਇਸ ਤਰਾਂ ਕਰੋ ਮਾਂ ਸਰਸਵਤੀ ਨੂੰ ਖੁਸ਼
ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ ਬਸੰਤ ਪੰਚਮੀ ਦਾ ਹਿੰਦੂ ਸਮਾਜ ਵਿੱਚ ਬਹੁਤ ਜਿਆਦਾ ਮਹੱਤਵ ਹੈ । ਹਿੰਦੂ ਧਰਮ ਸ਼ਾਸਤਰਾਂ ਵਿੱਚ ਮਾਂ ਸਰਸਵਤੀ ਨੂੰ ਕਲਾ, ਵਿੱਦਿਆ ਅਤੇ ਸੰਗੀਤ ਦੀ ਦੇਵੀ ਕਿਹਾ ਗਿਆ ਹੈ ।
ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ ਬਸੰਤ ਪੰਚਮੀ ਦਾ ਹਿੰਦੂ ਸਮਾਜ ਵਿੱਚ ਬਹੁਤ ਜਿਆਦਾ ਮਹੱਤਵ ਹੈ । ਹਿੰਦੂ ਧਰਮ ਸ਼ਾਸਤਰਾਂ ਵਿੱਚ ਮਾਂ ਸਰਸਵਤੀ ਨੂੰ ਕਲਾ, ਵਿੱਦਿਆ ਅਤੇ ਸੰਗੀਤ ਦੀ ਦੇਵੀ ਕਿਹਾ ਗਿਆ ਹੈ । ਮੰਨਿਆ ਜਾਂਦਾ ਹੈ ਕਿ ਮਾਂ ਸਰਸਵਤੀ ਦਾ ਅਵਤਾਰ ਮਾਘ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਹੋਇਆ ਸੀ। ਇਸੇ ਲਈ ਹਰ ਸਾਲ ਮਾਘ ਸ਼ੁਕਲ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਮਾਘ ਸ਼ੁਕਲ ਪੰਚਮੀ ਤਿਥੀ 25 ਜਨਵਰੀ ਨੂੰ ਦੁਪਹਿਰ 12.34 ਵਜੇ ਤੋਂ ਅਗਲੇ ਦਿਨ 26 ਜਨਵਰੀ ਨੂੰ ਸਵੇਰੇ 10.38 ਵਜੇ ਹੋਵੇਗੀ। 26 ਜਨਵਰੀ ਨੂੰ ਉਦੈ ਤਿਥੀ ਕਾਰਨ ਬਸੰਤ ਪੰਚਮੀ ਦੀ ਪੂਜਾ ਹੋਵੇਗੀ। ਬਸੰਤ ਪੰਚਮੀ ਦੀ ਪੂਜਾ ਦਾ ਸ਼ੁਭ ਸਮਾਂ 26 ਜਨਵਰੀ ਨੂੰ ਸਵੇਰੇ 7.07 ਵਜੇ ਤੋਂ ਦੁਪਹਿਰ 12.35 ਵਜੇ ਤੱਕ ਹੋਵੇਗਾ। ਬਸੰਤ ਪੰਚਮੀ ਨੂੰ ਸਰਦੀਆਂ ਦੀ ਵਿਦਾਈ ਵਜੋਂ ਵੀ ਜਾਣਿਆ ਜਾਂਦਾ ਹੈ। ਲੋਕ-ਜੀਵਨ ਵਿੱਚ ਕਹਾਵਤ ਹੈ ਕਿ ਆਈ ਬਸੰਤ, ਪਾਲਾ ਉਡੰਤ । ਕਿਹਾ ਜਾਂਦਾ ਹੈ ਕਿ ਲੰਮੀ ਸਰਦੀ ਕਾਰਨ ਸੁੰਗੜ ਚੁੱਕੀ ਕੁਦਰਤ ਬਸੰਤ ਰੁੱਤ ਦੇ ਆਉਂਦਿਆਂ ਹੀ ਨਵੀਂ ਜਾਨ ਲੈ ਲੈਂਦੀ ਹੈ।


