ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦੁਰਗਿਆਨਾ ਮੰਦਿਰ ਵਿਖੇ ਪ੍ਰਾਚੀਨ ਲੰਗੂਰ ਮੇਲੇ ਦੀ ਸ਼ੁਰੂਆਤ, ਜਾਣੋ ਇਸ ਦਾ ਇਤਿਹਾਸ ਤੇ ਕਿਉਂ ਬੱਚੇ ਬਣਦੇ ਹਨ ਲੰਗੂਰ

Langur Mela: ਮੰਦਿਰ ਦੇ ਪੰਡਿਤ ਮੇਘ ਸ਼ਾਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 22 ਸਿਤੰਬਰ ਤੋਂ ਅੱਸੂ ਦੇ ਨਰਾਤੇ ਆਰੰਭ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਪਹਿਲਾ ਨਰਾਤਾ ਮਾਤਾ ਸ਼ੈਲਪੁੱਤਰੀ ਦਾ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮੇਲੇ ਦੀ ਵਿਧੀ ਦੇ ਮੁਤਾਬਿਕ ਜੋ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ, ਉਹ ਚਾਕੂ ਨਾਲ ਕੱਟੀ ਕੋਈ ਨਹੀਂ ਖਾਂਦੇ ਤੇ ਬੈੱਡ ਆਦਿ ਤੇ ਨਹੀਂ ਸੌਂਦੇ। ਇਸੇ ਤਰ੍ਹਾਂ ਉਨ੍ਹਾਂ ਨੂੰ ਚਮੜੇ ਦੀ ਕੋਈ ਚੀਜ਼ ਇਸਤੇਮਾਲ ਨਾ ਕਰਨ, ਸਾਬਣ ਨਾਲ ਨਾ ਨਹਾਉਣ ਦੇ ਨਾਲ-ਨਾਲ ਹੋਰ ਵੀ ਕਈ ਵਿਧੀਆਂ ਦੀ ਪਾਲਣਾ ਕਰਨੀ ਪੈਂਦੀ ਹੈ।

ਦੁਰਗਿਆਨਾ ਮੰਦਿਰ ਵਿਖੇ ਪ੍ਰਾਚੀਨ ਲੰਗੂਰ ਮੇਲੇ ਦੀ ਸ਼ੁਰੂਆਤ, ਜਾਣੋ ਇਸ ਦਾ ਇਤਿਹਾਸ ਤੇ ਕਿਉਂ ਬੱਚੇ ਬਣਦੇ ਹਨ ਲੰਗੂਰ
Follow Us
lalit-sharma
| Updated On: 22 Sep 2025 11:58 AM IST

ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅੱਸੂ ਦੇ ਨਰਾਤੇ ਵਿਖੇ ਲੰਗੂਰ ਮੇਲਾ ਲੱਗਦਾ ਹੈ। ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਿਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ। ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਬੜਾ ਹਨੂੰਮਾਨ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਪੂਰੇ ਵਿਸ਼ਵ ਭਰ ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਅੰਮ੍ਰਿਤਸਰ ਚ ਨਰਾਤੇ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੁੰਦੀ ਹੈ। ਦੱਸ ਦਈਏ ਕਿ ਪੂਰੇ ਵਿਸ਼ਵ ਭਰ ਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੂੰਮਾਨ ਮੰਦਿਰ ਚ ਹੀ ਬੱਚੇ ਲੰਗੂਰ ਬਣਦੇ ਹਨ ਤੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।

ਚਾਕੂ ਨਾਲ ਕੱਟੀ ਚੀਜ਼ ਤੇ ਬੈੱਡ ਤੇ ਨਹੀਂ ਸੌਂਦੇ, ਲੰਗੂਰ ਮੇਲੇ ਦੀ ਵਿਧੀ

ਮੰਦਿਰ ਦੇ ਪੰਡਿਤ ਮੇਘ ਸ਼ਾਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 22 ਸਿਤੰਬਰ ਤੋਂ ਅੱਸੂ ਦੇ ਨਰਾਤੇ ਆਰੰਭ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਪਹਿਲਾ ਨਰਾਤਾ ਮਾਤਾ ਸ਼ੈਲਪੁੱਤਰੀ ਦਾ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮੇਲੇ ਦੀ ਵਿਧੀ ਦੇ ਮੁਤਾਬਿਕ ਜੋ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ, ਉਹ ਚਾਕੂ ਨਾਲ ਕੱਟੀ ਕੋਈ ਨਹੀਂ ਖਾਂਦੇ ਤੇ ਬੈੱਡ ਆਦਿ ਤੇ ਨਹੀਂ ਸੌਂਦੇ। ਇਸੇ ਤਰ੍ਹਾਂ ਉਨ੍ਹਾਂ ਨੂੰ ਚਮੜੇ ਦੀ ਕੋਈ ਚੀਜ਼ ਇਸਤੇਮਾਲ ਨਾ ਕਰਨ, ਸਾਬਣ ਨਾਲ ਨਾ ਨਹਾਉਣ ਦੇ ਨਾਲ-ਨਾਲ ਹੋਰ ਵੀ ਕਈ ਵਿਧੀਆਂ ਦੀ ਪਾਲਣਾ ਕਰਨੀ ਪੈਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਮੰਦਿਰ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ ਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੇ ਪਾਰੰਪਰਿਕ ਪੁਸ਼ਾਕਾਂ ਧਾਰਨ ਕਰਕੇ ਤੇ ਲੰਗੂਰ ਬਣ ਕੇ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ । ਮੰਦਿਰ ਦੇ ਪੰਡਿਤ ਮੇਘ ਸ਼ਾਮ ਨੇ ਦੱਸਿਆ ਕਿ ਲੰਗੂਰ ਬਣੇ ਬੱਚਿਆਂ ਦੇ ਮਾਪਿਆਂ ਨੂੰ ਵੀ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਬੈਠੀ ਮੁਦਰਾ ਚ ਹਨੂੰਮਾਨ ਦੀਆਂ ਸਿਰਫ਼ ਦੋ ਮੂਰਤੀਆਂ, ਇੱਕ ਦੁਰਗਿਆਨਾ ਮੰਦਿਰ ਚ ਸਥਿਤ

ਮੰਦਿਰ ਦੇ ਪੰਡਿਤ ਨੇ ਦੱਸਿਆ ਕਿ ਸ੍ਰੀ ਹਨੂੰਮਾਨ ਜੀ ਦੀਆਂ ਬੈਠੀ ਹੋਈ ਮੁਦਰਾ ਚ, ਵਿਸ਼ਵ ਭਰ ਚ ਸਿਰਫ਼ ਦੋ ਹੀ ਮੂਰਤੀਆਂ ਮਿਲਦੀਆਂ ਹਨ। ਉਨ੍ਹਾਂ ਚੋਂ ਇੱਕ ਮੂਰਤੀ ਸ੍ਰੀ ਦੁਰਗਿਆਨਾ ਤੀਰਥ ਸਥਿਤ ਸ੍ਰੀ ਬੜਾ ਹਨੂੰਮਾਨ ਮੰਦਿਰ ਵਿਖੇ ਮਿਲਦੀ ਹੈ। ਇਸ ਤੋਂ ਇਲਾਵਾ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁਦਰਾ ਚ ਦੂਜੀ ਮੂਰਤੀ ਸ਼੍ਰੀ ਹਨੂਮਾਨਗੜੀ ਅਯੋਧਿਆ ਵਿਖੇ ਹੈ। ਸੰਸਾਰ ਚ ਅਜਿਹੀ ਮੂਰਤੀ ਹੋਰ ਕਿਧਰੇ ਨਹੀਂ ਮਿਲਦੀ, ਜਿਸ ਚ ਸ਼੍ਰੀ ਹਨੂਮਾਨ ਜੀ ਬੈਠੀ ਮੁਦਰਾ ਚ ਹੋਣ।

ਰਮਾਇਣ ਕਾਲ ਨਾਲ ਵੀ ਜੁੜਦਾ ਹੈ ਮੰਦਿਰ ਦਾ ਇਤਿਹਾਸ

ਅੰਮ੍ਰਿਤਸਰ ਦਾ ਇਤਿਹਾਸ ਰਮਾਇਣ ਕਾਲ ਨਾਲ ਵੀ ਜੁੜਦਾ ਹੈ, ਜਿਸ ਦੀ ਗਵਾਹੀ ਇੱਥੋਂ ਦਾ ਸ੍ਰੀ ਹਨੂੰਮਾਨ ਮੰਦਰ ਭਰਦਾ ਹੈ। ਰਾਮਾਇਣ ਕਾਲ ਚ ਜਿਸ ਵੇਲੇ ਪ੍ਰਭੂ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਤਾਂ ਲਵ ਤੇ ਕੁਸ਼ ਨੇ ਇਸ ਘੋੜੇ ਨੂੰ ਫੜ੍ਹ ਕੇ ਬੋਹੜ ਦੇ ਦਰਖੱਤ ਨਾਲ ਬੰਨ੍ਹ ਦਿੱਤਾ। ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ਤੇ ਪੁੱਜੇ। ਲਵ ਤੇ ਕੁਸ਼ ਨਾਲ ਵਾਰਾਤਾਲਾਪ ਦੌਰਾਨ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋ ਗਿਆ ਕਿ ਇਹ ਪ੍ਰਭੂ ਸ਼੍ਰੀ ਰਾਮ ਜੀ ਦੇ ਬੱਚੇ ਹਨ।

ਉਨ੍ਹਾਂ ਨੇ ਪਿਆਰ ਵੱਸ ਹੋ ਕੇ ਲਵ ਤੇ ਕੁਸ਼ ਨੂੰ ਕੁੱਝ ਨਹੀਂ ਕਿਹਾ। ਲਵ ਤੇ ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਬੋਹੜ ਦੇ ਦਰਖਤ ਨਾਲ ਬੰਨ੍ਹ ਦਿੱਤਾ। ਜਦੋਂ ਮਾਤਾ ਸੀਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦੌੜੇ-ਦੌੜੇ ਇਸ ਸਥਾਨ ਤੇ ਪੁੱਜੇ। ਮਾਤਾ ਸੀਤਾ ਜੀ ਨੇ ਲਵ ਤੇ ਕੁਸ਼ ਨੂੰ ਕਿਹਾ ਕਿ ਸ਼੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੁੱਤਰ ਸਮਾਨ ਹਨ। ਇਸ ਲਈ ਉਨ੍ਹਾਂ ਨੂੰ ਖੋਲ੍ਹ ਦਿੱਤਾ ਜਾਵੇ। ਖੋਲ੍ਹੇ ਜਾਣ ਤੋਂ ਬਾਅਦ ਉਹ ਜਿਸ ਸਥਾਨ ਤੇ ਆ ਕੇ ਬੈਠੇ, ਉਸ ਸਥਾਨ ਤੇ ਬਾਅਦ ਚ ਆਪਣੇ-ਆਪ ਉਨ੍ਹਾਂ ਦੀ ਮੂਰਤੀ ਪ੍ਰਗਟ ਹੋ ਗਈ। ਸ਼੍ਰੀ ਹਨੂੰਮਾਨ ਜੀ ਨੂੰ ਜਿਸ ਦਰੱਖਤ ਨਾਲ ਬੰਨ੍ਹਿਆਂ ਗਿਆ ਸੀ, ਉਹ ਅੱਜ ਵੀ ਇਥੇ ਮੌਜੂਦ ਹੈ।

ਲੰਗੂਰ ਦੀ ਪੋਸ਼ਾਕ ਦੇ ਪਿੱਛੇ ਦਾ ਕਾਰਨ

ਜਿਨ੍ਹਾਂ ਲੋਕਾਂ ਦੇ ਘਰ ਪੁੱਤਰ ਨਹੀਂ ਹੁੰਦਾ, ਉਹ ਇੱਥੇ ਆ ਕੇ ਬੋਹੜ ਦੇ ਦਰਖੱਤ ਨਾਲ ਮੌਲੀ ਬੰਨ੍ਹ ਕੇ ਪੁੱਤਰ ਪ੍ਰਾਪਤੀ ਦੀ ਮੰਨਤ ਮੰਨਦੇ ਹਨ। ਜਦੋਂ ਉਨ੍ਹਾਂ ਘਰ ਪੁੱਤਰ ਹੋ ਜਾਂਦਾ ਹੈ ਤਾਂ ਉਹ ਬੱਚੇ ਨੂੰ ਅਸੂ ਦੇ ਨਰਾਤਿਆਂ ਚ ਦੋ ਸਮੇਂ ਸਵੇਰੇ-ਸ਼ਾਮ ਲੰਗੂਰ ਦੇ ਪਹਿਰਾਵੇ ਚ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ 10 ਦਿਨ ਮੱਥਾ ਟਿਕਾਉਂਦੇ ਹਨ। ਦੁਸ਼ਹਿਰੇ ਤੋਂ ਅਗਲੇ ਦਿਨ ਇਕਾਦਸ਼ੀ ਵਾਲੇ ਦਿਨ ਪੋਸ਼ਾਕ ਉਸੇ ਥਾਂ ਉਤਾਰੀ ਜਾਂਦੀ ਹੈ, ਜਿਥੇ ਮੌਲੀ ਬੰਨੀ ਸੀ।

ਪੰਡਿਤ ਨੇ ਦੱਸਿਆ ਕਿ ਸ਼੍ਰੀ ਦੁਰਗਿਆਣਾ ਕਮੇਟੀ ਉਨ੍ਹਾਂ ਸ਼ਰਧਾਲੂਆਂ ਲਈ ਰਿਹਾਇਸ਼ ਤੇ ਭੋਜਨ ਪ੍ਰਦਾਨ ਕਰਦੀ ਹੈ ਜੋ ਵਿਦੇਸ਼ਾਂ, ਹੋਰ ਰਾਜਾਂ ਜਾਂ ਜ਼ਿਲ੍ਹਿਆਂ ਤੋਂ ਆਪਣੇ ਬੱਚਿਆਂ ਨੂੰ ਲੰਗਰ ਬਣਾਉਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਡਿਤ ਜੀ ਨੇ ਦੱਸਿਆ ਕਿ ਜੋ ਸ਼ਰਧਾਲੂ ਲੋੜਵੰਦ ਹਨ ਤੇ ਆਪਣੇ ਬੱਚਿਆਂ ਲਈ ਲੰਗੂਰ ਦੀ ਪੁਸ਼ਾਕ ਨਹੀਂ ਲੈ ਸਕਦੇ, ਉਨ੍ਹਾਂ ਨੂੰ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਮੁਫ਼ਤ ਚ ਲੰਗਰ ਪੁਸ਼ਾਕ ਪ੍ਰਦਾਨ ਕੀਤੇ ਜਾਂਦੇ ਹਨ।

ਬੱਚਿਆਂ ਨੂੰ ਲੰਗੂਰ ਬਣਾਉਣ ਦੇ ਨਿਯਮ

  • ਲੰਗੂਰ ਬਣਨ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪਹਿਲੀ ਨਰਾਤੇ ਤੋਂ ਦਸਹਿਰੇ ਤੱਕ ਕੁਝ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਨਿਯਮ ਇਸ ਪ੍ਰਕਾਰ ਹਨ:
  • ਪਹਿਲੇ ਦਿਨ, ਪੂਜਾ ਸਮੱਗਰੀ, ਮਠਿਆਈਆਂ, ਫਲ, ਨਾਰੀਅਲ, ਫੁੱਲ ਤੇ ਮਾਲਾ ਲਿਆਉਣਾ ਲਾਜ਼ਮੀ ਹੈ।
  • ਫਰਸ਼ ‘ਤੇ ਸੌਣਾ।
  • ਲੰਗੂਰ ਬਣਨ ਵਾਲੇ ਬੱਚੇ ਤੇ ਉਨ੍ਹਾਂ ਦੇ ਮਾਪੇ ਚਮੜੇ ਦੇ ਜੁੱਤੇ, ਚੱਪਲਾਂ ਜਾਂ ਬੈਲਟਾਂ ਨਹੀਂ ਵਰਤ ਸਕਦੇ ਤੇ ਉਨ੍ਹਾਂ ਨੂੰ ਨੰਗੇ ਪੈਰੀਂ ਮੰਦਰ ਆਉਣਾ ਚਾਹੀਦਾ ਹੈ।
  • ਲੰਗੂਰ ਬਣਨ ਵਾਲੇ ਬੱਚਿਆਂ ਨੂੰ ਇਨ੍ਹਾਂ ਦਿਨਾਂ ਦੌਰਾਨ ਚਾਕੂ ਨਾਲ ਕੱਟੀ ਹੋਈ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ।
  • ਪਿਆਜ਼, ਲਸਣ, ਸ਼ਰਾਬ ਆਦਿ ਵਰਗੇ ਕਿਸੇ ਵੀ ਨਸ਼ੀਲੇ ਪਦਾਰਥ ਦਾ ਸੇਵਨ ਵਰਜਿਤ ਹੈ। ਬ੍ਰਹਮਚਾਰੀ ਦੀ ਪ੍ਰਣ ਪਾਲਣਾ ਲਾਜ਼ਮੀ ਹੈ।
  • ਦੂਜੇ ਦੇ ਘਰ ਦੇ ਦਰਵਾਜ਼ੇ ਵਿੱਚ ਨਾ ਵੜੋ ਤੇ ਦੂਜੇ ਦੇ ਘਰ ਦਾ ਭੋਜਨ ਨਾ ਖਾਓ।
  • ਸਾਰੇ ਸਰੀਰ ‘ਤੇ ਤੇਲ, ਸ਼ੈਂਪੂ ਜਾਂ ਸਾਬਣ ਲਗਾਉਣ ਦੀ ਮਨਾਹੀ ਹੈ।
  • ਆਪਣੇ ਹੱਥਾਂ ਨਾਲ ਜਾਂ ਸਾਬਣ ਨਾਲ ਕੱਪੜੇ ਧੋਣ ਦੀ ਮਨਾਹੀ ਹੈ।
  • ਅਸੂ ਨਵਰਾਤਰੀ ਦੌਰਾਨ, 10 ਦਿਨਾਂ ਲਈ ਹਰ ਸਵੇਰ ਤੇ ਸ਼ਾਮ ਸ਼੍ਰੀ ਬੜਾ ਹਨੂੰਮਾਨ ਮੰਦਰ ਦੇ ਦਰਸ਼ਨ ਕਰਨਾ ਲਾਜ਼ਮੀ ਹੈ।
  • ਦਸਹਿਰੇ ਤੋਂ ਅਗਲੇ ਦਿਨ, ਏਕਾਦਸ਼ੀ ‘ਤੇ, ਜਿਨ੍ਹਾਂ ਬੱਚਿਆਂ ਨੂੰ ਲੰਗੂਰ ਦਾ ਪਹਿਰਾਵਾ ਪਹਿਨਾਇਆ ਜਾਵੇਗਾ, ਉਨ੍ਹਾਂ ਨੂੰ ਸ਼੍ਰੀ ਬੜਾ ਹਨੂੰਮਾਨ ਮੰਦਿਰ ਚ ਉਨ੍ਹਾਂ ਦੇ ਪਹਿਰਾਵੇ ਤੋਂ ਹਟਾ ਦਿੱਤਾ ਜਾਵੇਗਾ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...