99 ਫ਼ੀਸਦੀ ਸਕੂਲਾਂ ‘ਚ WI-FI, ਨਵੇਂ ਕਲਾਸ ਰੂਮ-ਲੈਬਾਂ, AI ਦਾ ਵਿਸ਼ਾ… ਮੰਤਰੀ ਬੈਂਸ ਨੇ ਦਿੱਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ
ਸਿੱਖਿਆ ਮੰਤਰੀ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ PGI Index 2.0 (2024-25) 'ਚ ਪੰਜਾਬ ਨੇ ਪਹਿਲਾ ਰੈਂਕ ਹਾਸਲ ਕੀਤਾ ਹੈ। ਕਲਾਸਰੂਮ ਲਰਨਿੰਗ ਆਊਟਕਮ ਤੇ ਪਰਖ ਰਾਸ਼ਟਰੀ ਸਰਵੇਖਣ'ਚ ਵੀ ਸੂਬੇ ਵੱਲੋਂ ਦੇਸ਼ 'ਚ ਪਹਿਲਾ ਸਥਾਨ ਹਾਸਲ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਈ ਅਹਿਮ ਅੰਕੜੇ ਸਾਂਝੇ ਕੀਤੇ ਹਨ। ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਕੀਤੇ ਗਏ ਹਨ ਤੇ ਸਕੂਲਾਂ ‘ਚ ਵਿਦਿਆਰਥੀਆਂ ਲਈ ਅਨੇਕਾ ਪ੍ਰਕਾਰ ਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਮੰਤਰੀ ਬੈਂਸ ਨੇ ਦੱਸਿਆ ਕਿ ਲਗਭਗ 20,000 ਸਰਕਾਰੀ ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ) ‘ਚ ਪਹਿਲਾਂ ਬਾਹਰੀ ਦੀਵਾਰਾਂ, ਵਾਸ਼ਰੂਮ (ਪਖਾਨੇ), ਪੀਣ ਵਾਲੇ ਪਾਣੀ ਤੇ ਡੈਸਕ ਵਰਗੀਆਂ ਮੁਢਲੀਆਂ ਸਹੂਲਤਾਂ ਦੀ ਘਾਟ ਸੀ। ਹੁਣ 99.99 ਫੀਸਦੀ ਸਕੂਲਾਂ ‘ਚ ਬਾਹਰੀ ਦੀਵਾਰਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮੁੰਡਿਆਂ ਤੇ ਕੁੜੀਆਂ ਲਈ ਵੱਖਰੇ ਤੇ ਸਾਫ਼-ਸੁਥਰੇ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਦੇ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵੱਖਰੇ ਵਾਸ਼ਰੂਮ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਕੂਲ ‘ਚ ਵਿਦਿਆਰਥੀਆਂ ਲਈ ਡੈਸਕ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਯਕੀਨੀ ਬਣਾਈ ਗਈ ਹੈ।
ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਤਰਸਯੋਗ ਹਾਲਤ ‘ਚੋਂ ਕੱਢ ਕੇ ਸ਼ਾਨਦਾਰ ਬਣਾਇਆ ਮਾਨ ਸਰਕਾਰ ਨੇ!
ਬਾਹਰੀ ਦੀਵਾਰਾਂ, ਪਖਾਨੇ ਅਤੇ ਪੀਣ ਵਾਲ਼ੇ ਪਾਣੀ, ਡੈਸਕ ਵਰਗੀਆਂ ਮੁਢਲੀਆਂ ਲੋੜਾਂ ਤੋਂ ਵੀ ਸੱਖਣੇ ਸੀ ਪੰਜਾਬ ਦੇ ਲਗਭਗ 20,000 ਸਰਕਾਰੀ ਸਕੂਲ 👉🏻 ਮਾਨ ਸਰਕਾਰ ਨੇ ਯਕੀਨੀ ਬਣਾਈਆਂ 99.99% ਸਕੂਲਾਂ ਲਈ ਬਾਹਰੀ ਦੀਵਾਰਾਂ 👉🏻 ਸਾਰੇ ਸਕੂਲਾਂ ‘ਚ pic.twitter.com/5zfxqtnJ3w — AAP Punjab (@AAPPunjab) August 18, 2026
ਨਵੇਂ ਕਲਾਸ ਰੂਮ ਤੇ ਕੂਲਾਂ ‘ਚ ਇੰਟਰਐਕਟਿਵ ਪੈਨਲ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 9,000 ਨਵੇਂ ਕਲਾਸ ਰੂਮ, ਲੈਬਾਂ, ਸਟਾਫ਼ ਰੂਮ ਤੇ ਮਲਟੀਪਰਪਸ ਹਾਲ ਆਦਿ ਬਣਾਏ ਗਏ ਹਨ। ਇਸ ਤੋਂ ਇਲਾਵਾ 10,000 ਤੋਂ ਵੱਧ ਸਕੂਲਾਂ ‘ਚ ਆਧੁਨਿਕ ਇੰਟਰਐਕਟਿਵ ਪੈਨਲ ਸਥਾਪਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਪਹਿਲੀ ਵਾਰ ਐਡਵਾਂਸ ਕੰਪਿਊਟਰ ਲੈਬਾਂ ਦੀ ਸਹੂਲਤ ਦਿੱਤੀ ਗਈ ਹੈ। 99 ਫ਼ੀਸਦੀ ਸਕੂਲਾਂ ‘ਚ ਵਾਈ-ਫਾਈ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੀ ਸਿਖਲਾਈ ਲਈ ਆਧੁਨਿਕ ਪ੍ਰਬੰਧ ਉਪਲੱਬਧ ਕਰਵਾਏ ਗਏ ਹਨ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ‘ਚ ਪਹਿਲੀ ਵਾਰ ਬੱਸ ਸੁਵਿਧਾ ਸ਼ੁਰੂ ਕਰਨ ਤੇ ਅਧਿਆਪਕਾਂ ਨੂੰ ਸਿਖਲਾਈ ਦੇਣ ਦੀ ਜਾਣਕਾਰੀ ਦਿੱਤੀ।
ਸਿੱਖਿਆ ਨੂੰ ਤਰਜੀਹ ‘ਤੇ ਰੱਖ ਕੇ ਮਾਨ ਸਰਕਾਰ ਨੇ ਕੀਤੇ ਰਿਕਾਰਡ ਤੋੜ ਕੰਮ!
ਸਿੱਖਿਆ ਮੰਤਰੀ @harjotbains ਨੇ ਪ੍ਰੈੱਸ ਕਾਨਫ਼ਰੰਸ ‘ਚ ਸਾਂਝੇ ਕੀਤੇ ਵੇਰਵੇ 👉🏻 9,000 ਨਵੇਂ ਕਲਾਸ ਰੂਮ, ਲੈਬਾਂ, ਸਟਾਫ਼ ਰੂਮ, ਮਲਟੀਪਰਪਸ ਹਾਲ ਆਦਿ ਬਣਾਏ 👉🏻 10,000 ਤੋਂ ਵੱਧ ਸਕੂਲਾਂ ‘ਚ ਸਥਾਇਤ ਕੀਤੇ ਆਧੁਨਿਕ ਇੰਟਰਐਕਟਿਵ ਪੈਨਲ 👉🏻 ਸਰਕਾਰੀ ਸਕੂਲਾਂ ਨੂੰ pic.twitter.com/2j8mFwvxpJ — AAP Punjab (@AAPPunjab) August 18, 2026
ਸਕੂਲਾਂ ‘ਚ ਸੁਰੱਖਿਆ ਤੇ ਸਫ਼ਾਈ ਲਈ ਵੀ ਪ੍ਰਬੰਧ
ਮੰਤਰੀ ਹਰਜੋਤ ਬੈਂਸ ਮੁਤਾਬਕ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਗਜ਼ਟਿਡ ਅਧਿਕਾਰੀ ਕੈਂਪਸ ਮੈਨੇਜਰ ਦੀ ਭੂਮਿਕਾ ਨਿਭਾ ਰਹੇ ਹਨ। 500 ਤੋਂ ਵੱਧ ਬੱਚਿਆਂ ਦੀ ਸਮਰੱਥਾ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਦੋ-ਦੋ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।
100 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਸਫ਼ਾਈ ਲਈ ਹਰ ਮਹੀਨੇ 3 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਫੰਡ ਦਿੱਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਨੂੰ ਸਕੂਲਾਂ ‘ਚ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਪਹਿਲਾ ਸੂਬਾ ਵੀ ਦੱਸਿਆ ਹੈ।
ਕੈਬਿਨੇਟ ਮੰਤਰੀ @harjotbains ਨੇ ਪੰਜਾਬ ਦੇ ਸਿੱਖਿਆ ਦੇ ਖੇਤਰ ਸਬੰਧੀ ਅਹਿਮ ਅੰਕੜੇ ਕੀਤੇ ਸਾਂਝੇ !!
👉🏻 ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਜ਼ਟਿਡ ਅਫ਼ਸਰ ਨਿਭਾ ਰਹੇ ਕੈਂਪਸ ਮੈਨੇਜਰਾਂ ਦੀ ਭੂਮਿਕਾ 👉🏻 500 ਬੱਚਿਆਂ ਤੋਂ ਵੱਧ ਸਮਰੱਥਾ ਵਾਲ਼ੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਕੀਤੇ 2-2 ਸੁਰੱਖਿਆ ਕਰਮੀ 👉🏻 100 pic.twitter.com/bUvDy5cghg — AAP Punjab (@AAPPunjab) August 18, 2026
ਸਿੱਖਿਆ ਦੇ ਨਤੀਜਿਆਂ ‘ਚ ਸੁਧਾਰ
ਸਿੱਖਿਆ ਮੰਤਰੀ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ PGI Index 2.0 (2024-25) ‘ਚ ਪੰਜਾਬ ਨੇ ਪਹਿਲਾ ਰੈਂਕ ਹਾਸਲ ਕੀਤਾ ਹੈ। ਕਲਾਸਰੂਮ ਲਰਨਿੰਗ ਆਊਟਕਮ ਤੇ ਪਰਖ ਰਾਸ਼ਟਰੀ ਸਰਵੇਖਣ’ਚ ਵੀ ਸੂਬੇ ਵੱਲੋਂ ਦੇਸ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਗਿਆ ਹੈ।
ਸਰਕਾਰ ਮੁਤਾਬਕ 3.64 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ‘ਚ ਦਾਖ਼ਲਾ ਲਿਆ ਹੈ। ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ 786 ਵਿਦਿਆਰਥੀਆਂ ਨੇ JEE ਤੇ 2,166 ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ‘ਚ 40 ਹੁਨਰ ਸਿੱਖਿਆ ਸਕੂਲ ਚੱਲ ਰਹੇ ਹਨ।
ਮਾਨ ਸਰਕਾਰ ਸੁਧਾਰ ਰਹੀ ਸਿੱਖਿਆ ਦਾ ਬੁਨਿਆਦੀ ਢਾਂਚਾ !! ਕੈਬਿਨੇਟ ਮੰਤਰੀ @harjotbains ਨੇ ਸਾਂਝੀ ਕੀਤੀ ਅਹਿਮ ਜਾਣਕਾਰੀ 👉🏻 PGI Index 2.0 (2024-25) ‘ਚ ਹਾਸਲ ਕੀਤਾ ਪਹਿਲਾ ਰੈਂਕ 👉🏻 ਕਲਾਸਰੂਮ ਲਰਨਿੰਗ ਆਊਟਕਮ ‘ਚ ਹਾਸਲ ਕੀਤਾ ਦੇਸ਼ ‘ਚੋਂ ਪਹਿਲਾ ਸਥਾਨ 👉🏻 ਪਰਖ ਰਾਸ਼ਟਰੀ ਸਰਵੇਖਣ ‘ਚ ਹਾਸਲ ਕੀਤਾ ਪਹਿਲਾ ਸਥਾਨ 👉🏻 3.64 ਲੱਖ ਬੱਚਿਆਂ pic.twitter.com/XiFGkZ1PWN
— AAP Punjab (@AAPPunjab) August 18, 2026


