ਗੁਜਰਾਤ CID ਦੀ ਰਾਡਾਰ ‘ਤੇ ਜਲੰਧਰ ਦੇ ਦੋ ਮਸ਼ਹੂਰ ਟਰੈਵਲ ਏਜੰਟ, ਡੰਕੀ ਰਾਹੀਂ ਅਮਰੀਕਾ ਭੇਜਣ ਦੇ ਨਾਂਅ ‘ਤੇ ਲੱਖਾਂ ਰੁਪਏ ਦੀ ਠੱਗੀ
ਗੁਜਰਾਤ ਦੀ CID ਟੀਮ ਵੱਲੋਂ ਪੁੱਛਗਿੱਛ ਦੌਰਾਨ 55 ਯਾਤਰੀਆਂ ਨੇ ਖੁਲਾਸਾ ਕੀਤਾ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਲਈ 60 ਤੋਂ 80 ਲੱਖ ਰੁਪਏ ਦੇਣ ਜਾ ਰਹੇ ਸਨ, ਜਿਨ੍ਹਾਂ 'ਚੋਂ ਕਈ ਲੱਖ ਪਹਿਲਾਂ ਹੀ ਦਿੱਤੇ ਗਏ ਸਨ। ਗੁਜਰਾਤ CID ਨੂੰ 15 ਟਰੈਵਲ ਏਜੰਟਾਂ ਦੇ ਨਾਂਅ ਮਿਲੇ ਹਨ, ਜਿਨ੍ਹਾਂ ਵਿੱਚੋਂ ਦੋ ਨਾਮ ਜਲੰਧਰ ਦੇ ਟਰੈਵਲ ਏਜੰਟਾਂ ਦੇ ਹਨ। ਇਨ੍ਹਾਂ 55 ਲੋਕਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਕਰਵਾਉਣ ਦਾ ਵਾਅਦਾ ਕੀਤਾ ਸੀ।
ਦੁਬਈ ਤੋਂ ਕੈਨੇਡਾ ਅਤੇ ਅਮਰੀਕਾ ਨੂੰ ਡੰਕੀ ਰਾਹੀਂ ਭੇਜਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਅਤੇ ਗੁਜਰਾਤ ਦੇ ਲੋਕਾਂ ਨੂੰ ਡੰਕੀ ਰਾਹੀਂ (ਮਨੁੱਖੀ ਤਸਕਰੀ) ਅਮਰੀਕਾ ਭੇਜਣ ਦੇ ਨਾਂਅ ‘ਤੇ 60 ਤੋਂ 80 ਲੱਖ ਰੁਪਏ ਲਏ ਗਏ। ਇਸ ਵਿੱਚ ਪੰਜਾਬ ਦੇ ਜਲੰਧਰ ਦੇ ਮਸ਼ਹੂਰ ਟਰੈਵਲ ਏਜੰਟ ਅਤੇ ਗੁਜਰਾਤ ਦੇ ਮਸ਼ਹੂਰ ਟਰੈਵਲ ਏਜੰਟ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਲੈਟਿਨ ਅਮਰੀਕਾ ਦੇ ਨਿਕਾਰਾਗੁਆ ਜਾ ਰਹੇ ਇੱਕ ਜਹਾਜ਼ ਨੂੰ 21 ਦਸੰਬਰ ਨੂੰ ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ ਸੀ। ਇਸ ਵਿੱਚ 300 ਤੋਂ ਵੱਧ ਯਾਤਰੀ ਸਵਾਰ ਸਨ। ਇਹ ਫਲਾਈਟ 26 ਦਸੰਬਰ ਨੂੰ ਮੁੰਬਈ ਪਰਤੀ ਸੀ, ਜਿਸ ਵਿਚ 66 ਯਾਤਰੀ ਗੁਜਰਾਤ ਦੇ ਸਨ। ਜਦੋਂ ਕਿ 200 ਤੋਂ ਵੱਧ ਯਾਤਰੀ ਪੰਜਾਬ ਅਤੇ ਹਰਿਆਣਾ ਨਾਲ ਸੰਬੰਧਿਤ ਸਨ।
ਪੰਜਾਬ ‘ਚ SIT ਤੇ ਗੁਜਰਾਤ ਵਿੱਚ CID ਕਰ ਰਹੀ ਜਾਂਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਿੱਚ ਤਿੰਨ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਦੋ ਕਿ ਗੁਜਰਾਤ ਸਰਕਾਰ ਨੇ ਸੀਆਈਡੀ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਜਰਾਤ ਦੀ ਸੀਆਈਡੀ ਨੇ ਵਾਪਸ ਪਰਤੇ ਸਾਰੇ ਯਾਤਰੀਆਂ ਨਾਲ ਵੱਖਰੇ ਤੌਰ ‘ਤੇ ਗੱਲ ਕੀਤੀ ਹੈ।
ਡੰਕੀ ਲਈ 60 ਤੋਂ 80 ਲੱਖ ਰੁਪਏ ਲਏ
ਗੁਜਰਾਤ ਦੀ CID ਟੀਮ ਵੱਲੋਂ ਪੁੱਛਗਿੱਛ ਦੌਰਾਨ 55 ਯਾਤਰੀਆਂ ਨੇ ਖੁਲਾਸਾ ਕੀਤਾ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਲਈ 60 ਤੋਂ 80 ਲੱਖ ਰੁਪਏ ਦੇਣ ਜਾ ਰਹੇ ਸਨ, ਜਿਨ੍ਹਾਂ ‘ਚੋਂ ਕਈ ਲੱਖ ਪਹਿਲਾਂ ਹੀ ਦਿੱਤੇ ਗਏ ਸਨ। ਗੁਜਰਾਤ CID ਨੂੰ 15 ਟਰੈਵਲ ਏਜੰਟਾਂ ਦੇ ਨਾਂਅ ਮਿਲੇ ਹਨ, ਜਿਨ੍ਹਾਂ ਵਿੱਚੋਂ ਦੋ ਨਾਮ ਜਲੰਧਰ ਦੇ ਟਰੈਵਲ ਏਜੰਟਾਂ ਦੇ ਹਨ। ਇਨ੍ਹਾਂ 55 ਲੋਕਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਕਰਵਾਉਣ ਦਾ ਵਾਅਦਾ ਕੀਤਾ ਸੀ। ਏਜੰਟਾਂ ਨੇ ਇਨ੍ਹਾਂ 55 ਲੋਕਾਂ ਨੂੰ ਅਮਰੀਕਾ ਪਹੁੰਚ ਕੇ ਹੀ ਬਕਾਇਆ ਰਾਸ਼ੀ ਦੇਣ ਲਈ ਕਿਹਾ ਸੀ।
ਜਲੰਧਰ ਬੱਸ ਸਟੈਂਡ ਦੇ ਨੇੜੇ ਟਰੈਵਲ ਏਜੰਟ ਦਾ ਦਫ਼ਤਰ
ਗੁਜਰਾਤ ਦੀ ਸੀਆਈਡੀ ਨੂੰ ਜਿਨ੍ਹਾਂ 15 ਏਜੰਟਾਂ ਦੇ ਨਾਮ ਮਿਲੇ ਹਨ, ਉਨ੍ਹਾਂ ਵਿੱਚ ਪੰਜਾਬ ਦੇ ਦੋ ਵੱਡੇ ਏਜੰਟਾਂ ਦੇ ਨਾਂ ਦੱਸੇ ਜਾ ਰਹੇ ਹਨ। ਸੂਤਰ ਦੱਸ ਰਹੇ ਹਨ ਕਿ ਇਸ ਸੂਚੀ ਵਿੱਚ ਜਲੰਧਰ ਦੇ ਬੱਸ ਸਟੈਂਡ ਨੇੜੇ ਸਥਿਤ ਦੋ ਟਰੈਵਲ ਏਜੰਟਾਂ ਦੇ ਨਾਮ ਸ਼ਾਮਲ ਹਨ। ਸੂਤਰਾਂ ਮੁਤਾਬਕ ਟਰੈਵਲ ਏਜੰਟ ਦਾ ਦਫ਼ਤਰ ਉਸੇ ਇਮਾਰਤ ਵਿੱਚ ਹੈ ਜਿੱਥੇ ਹਾਲ ਹੀ ਵਿੱਚ ਪਾਰਕਿੰਗ ਵਿੱਚ ਗੋਲੀ ਚੱਲੀ ਸੀ। ਜਦੋਂਕਿ ਇੱਕ ਹੋਰ ਟਰੈਵਲ ਏਜੰਟ ਦਾ ਦਫ਼ਤਰ ਏਜੀਆਈ ਬਿਜ਼ਨਸ ਦੇ ਆਸ-ਪਾਸ ਹੈ।
ਸੂਤਰ ਦੱਸ ਰਹੇ ਹਨ ਕਿ ਗੁਜਰਾਤ ਦੀ ਸੀਆਈਡੀ ਪੰਜਾਬ ਪੁਲਿਸ ਨਾਲ ਇਨਪੁਟ ਸਾਂਝੇ ਕਰ ਰਹੀ ਹੈ। ਕਿਉਂਕਿ ਮਾਮਲਾ ਵੱਡੇ ਪੱਧਰ ਦਾ ਹੈ। ਇਸ ਪੂਰੇ ਮਾਮਲੇ ਨੇ ਦੇਸ਼ ਦਾ ਨਾਂਅ ਬਦਨਾਮ ਕੀਤਾ ਹੈ। ਜਿਸ ਕਾਰਨ ਕੇਂਦਰ ਸਰਕਾਰ ਵੀ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਇਹ ਵੀ ਪੜ੍ਹੋ
ਡੰਕੀ ਦੇ ਰਸਤੇ ਵੱਡੇ ਪੱਧਰ ‘ਤੇ ਮਨੁੱਖੀ ਤਸਕਰੀ
ਸੂਤਰ ਦੱਸ ਰਹੇ ਹਨ ਕਿ ਵਿਦੇਸ਼ ਮੰਤਰਾਲਾ ਇਸ ਪੂਰੇ ਮਾਮਲੇ ਦੀ ਵੱਖਰੀ ਜਾਂਚ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਪੰਜਾਬ ਅਤੇ ਗੁਜਰਾਤ ਦੇ ਟਰੈਵਲ ਏਜੰਟ ਮਿਲ ਕੇ ਡੰਕੀ ਰੂਟ ਰਾਹੀਂ ਵੱਡੇ ਪੱਧਰ ‘ਤੇ ਮਨੁੱਖੀ ਤਸਕਰੀ ਨੂੰ ਅੰਜਾਮ ਦਿੰਦੇ ਹਨ। ਇੰਨਾ ਹੀ ਨਹੀਂ ਉਹ ਪ੍ਰਾਈਵੇਟ ਜਹਾਜ਼ ਬੁੱਕ ਕਰਵਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਲਈ ਹਰ ਵਿਅਕਤੀ ਤੋਂ 60 ਤੋਂ 80 ਲੱਖ ਰੁਪਏ ਵਸੂਲਦੇ ਹਨ।
ਭਾਰਤ ਦੀ ਸਾਖ ਖਰਾਬ, ਵਿਦੇਸ਼ ਮੰਤਰਾਲੇ ਨੇ ਵੀ ਸ਼ੁਰੂ ਕੀਤੀ ਜਾਂਚ
ਸੂਤਰਾਂ ਅਨੁਸਾਰ ਜਲੰਧਰ ਦੇ ਦੋ ਵੱਡੇ ਟਰੈਵਲ ਏਜੰਟ ਇਸ ਦੇ ਮਾਸਟਰ ਮਾਈਂਡ ਹਨ। ਜਦੋਂਕਿ ਗੁਜਰਾਤ ਵਿੱਚ ਬੈਠੇ ਟਰੈਵਲ ਏਜੰਟ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਨ। ਜਲੰਧਰ ਦੇ ਇਨ੍ਹਾਂ ਦੋ ਟਰੈਵਲ ਏਜੰਟਾਂ ਨੇ ਬਹੁਤ ਹੀ ਘੱਟ ਸਮੇਂ ‘ਚ ਅਰਬਾਂ ਰੁਪਏ ਕਮਾ ਲਏ ਹਨ। ਇਸ ਵਿੱਚ ਇੱਕ ਏਜੰਟ ਜ਼ਿਆਦਾਤਰ ਵਿਦੇਸ਼ ਵਿੱਚ ਹੀ ਰਹਿੰਦਾ ਹੈ। ਫਿਲਹਾਲ ਵਿਦੇਸ਼ ਮੰਤਰਾਲੇ ਦੇ ਨਾਲ-ਨਾਲ ਪੰਜਾਬ ਪੁਲਿਸ ਅਤੇ ਗੁਜਰਾਤ ਦੀ ਸੀਆਈਡੀ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼
ਤੁਹਾਨੂੰ ਦੱਸ ਦੇਈਏ ਕਿ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਲੋਕ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 60 ਤੋਂ 80 ਲੱਖ ਰੁਪਏ ਦੇ ਕੇ ਆਪਣੀ ਜਾਨ ਦਾਅ ‘ਤੇ ਲੱਗਾ ਕੇ ਅਮਰੀਕਾ ਜਾਣ ਲਈ ਉਤਾਵਲੇ ਹਨ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2023 ‘ਚ 96,917 ਭਾਰਤੀਆਂ ਨੇ ਅਮਰੀਕਾ ‘ਚ ਗੈਰ-ਕਾਨੂੰਨੀ ਐਂਟਰੀ ਲੈਣ ਦੀ ਕੋਸ਼ਿਸ਼ ਕੀਤੀ। ਅੰਕੜਿਆਂ ਮੁਤਾਬਕ 41,770 ਭਾਰਤੀਆਂ ਨੇ ਮੈਕਸੀਕੋ ਬਾਰਡਰ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਅਮਰੀਕਾ-ਕੈਨੇਡਾ ਸਰਹੱਦ ‘ਤੇ 30,010 ਭਾਰਤੀ ਫੜੇ ਗਏ। ਸਾਲ 2022 ਦੇ ਮੁਕਾਬਲੇ 2023 ਵਿੱਚ ਅਜਿਹੇ ਮਾਮਲਿਆਂ ਵਿੱਚ 51.61% ਦਾ ਵਾਧਾ ਦੇਖਿਆ ਗਿਆ। ਹੁਣ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਹੈ।