ਪੰਜਾਬ ‘ਚ ਅੱਜ ਸਾਫ਼ ਰਹੇਗਾ ਮੌਸਮ, 14 ਸਤੰਬਰ ਤੱਕ ਕੋਈ ਅਲਰਟ ਨਹੀਂ, ਰਾਹਤ ਕਾਰਜਾਂ ‘ਚ ਆਈ ਤੇਜ਼ੀ
Punjab Weather Udpate: ਪੰਜਾਬ 'ਚ ਅੱਜ ਤੇ ਆਉਣ ਵਾਲੇ ਦਿਨਾਂ 'ਚ ਵੀ ਬਾਰਿਸ਼ ਤੋਂ ਰਾਹਤ ਰਹੇਗੀ, ਮੌਸਮ ਵਿਭਾਗ ਵੱਲੋਂ 14 ਸਤੰਬਰ ਤੱਕ ਜਾਰੀ ਮੌਸਮ ਅਪਡੇਟ ਅਨੁਸਾਰ ਸੂਬੇ 'ਚ ਕੋਈ ਅਲਰਟ ਨਹੀਂ ਹੈ। ਮੌਸਮ ਸਾਫ਼ ਰਹਿਣ ਕਾਰਨ ਬਚਾਅ ਤੇ ਰਾਹਤ ਕਾਰਜਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਇਸ ਦੇ ਨਾਲ ਹੀ ਟੁੱਟੇ ਤੇ ਕਮਜ਼ੋਰ ਬੰਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਪੰਜਾਬ ‘ਚ ਅੱਜ ਵੀ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਅੱਜ ਵੀ ਪੂਰਾ ਦਿਨ ਮੌਸਮ ਸਾਫ਼ ਰਹੇਗਾ। ਆਉਣ ਵਾਲੇ ਦਿਨਾਂ ‘ਚ ਵੀ ਬਾਰਿਸ਼ ਤੋਂ ਰਾਹਤ ਰਹੇਗੀ, ਮੌਸਮ ਵਿਭਾਗ ਵੱਲੋਂ 14 ਸਤੰਬਰ ਤੱਕ ਜਾਰੀ ਮੌਸਮ ਅਪਡੇਟ ਅਨੁਸਾਰ ਸੂਬੇ ‘ਚ ਕੋਈ ਅਲਰਟ ਨਹੀਂ ਹੈ। ਮੌਸਮ ਸਾਫ਼ ਰਹਿਣ ਕਾਰਨ ਬਚਾਅ ਤੇ ਰਾਹਤ ਕਾਰਜਾਂ ‘ਚ ਤੇਜ਼ੀ ਦੇਖੀ ਜਾ ਰਹੀ ਹੈ। ਇਸ ਦੇ ਨਾਲ ਹੀ ਟੁੱਟੇ ਤੇ ਕਮਜ਼ੋਰ ਬੰਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ।
ਬੀਤੇ ਦਿਨ ਦੀ ਗੱਲ ਕਰੀਏ ਦਾ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਸੂਬੇ ਦੇ ਆਮ ਤਾਪਮਾਨ ਦੇ ਕਰੀਬ ਹੈ। ਸਭ ਤੋਂ ਵੱਧ ਤਾਪਮਾਨ ਸਮਰਾਲਾ ‘ਚ 35.3 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ ‘ਚ 32.9 ਡਿਗਰੀ, ਲੁਧਿਆਣਾ ‘ਚ 33.2 ਡਿਗਰੀ, ਪਟਿਆਲਾ ‘ਚ 33.9 ਡਿਗਰੀ, ਪਠਾਨਕੋਟ ‘ਚ 33.6 ਡਿਗਰੀ, ਫਰੀਦਕੋਟ ‘ਚ 32.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ) ਨਗਰ ‘ਚ 32.5 ਡਿਗਰੀ, ਬਠਿੰਡਾ ‘ਚ 35.1 ਡਿਗਰੀ, ਫਿਰੋਜ਼ਪੁਰ ‘ਚ 33.7 ਡਿਗਰੀ, ਗੁਰਦਾਸਪੁਰ ‘ਚ 31.7 ਡਿਗਰੀ, ਹੁਸ਼ਿਆਰਪੁਰ ‘ਚ 32.1 ਡਿਗਰੀ, ਮਾਨਸਾ ‘ਚ 33.5 ਡਿਗਰੀ, ਮੁਹਾਲੀ ‘ਚ 32.8 ਡਿਗਰੀ, ਪਠਾਨਕੋਟ ‘ਚ 32.6 ਡਿਗਰੀ, ਥੀਨ ਡੈਮ (ਪਠਾਨਕੋਟ) ‘ਚ 30.8 ਡਿਗਰੀ, ਰੋਪੜ ‘ਚ 32.1 ਡਿਗਰੀ, ਭਾਖੜਾ ਡੈਮ (ਰੂਪਨਗਰ) ‘ਚ 33.2 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 32.7 ਡਿਗਰੀ, ਬਲਾਚੌਰ (ਐਸਬੀਐਸ ਨਗਰ) ‘ਚ 31.7 ਡਿਗਰੀ ਦਰਜ ਕੀਤਾ ਗਿਆ।
ਚੰਡੀਗੜ੍ਹ ‘ਚ ਵੱਧ ਤੋ ਵੱਧ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ। ਬਾਰਿਸ਼ ਦੀ ਗੱਲ ਕਰੀਏ ਤਾਂ ਬੀਤੇ ਦਿਨ ਥੀਨ ਡੈਮ (ਪਠਾਨਕੋਟ) ‘ਚ 3.5 ਮਿਮੀ ਬਾਰਿਸ਼ ਦਰਜ ਕੀਤੀ ਗਈ।
ਬੀਐਸਐਫ ਨੇ ਸਰਹੱਦੀ ਇਲਾਕੇ ਦਾ ਲਿਆ ਜਾਇਜ਼ਾ
ਬੀਐਸਐਫ ਨੇ ਸਰਹੱਦ ‘ਤੇ ਫੈਂਸਿੰਗ ਤੇ ਚੌਂਕੀਆਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਬੀਐਸਐਫ ਦੇ ਏਡੀਜੀ ਸਤੀਸ਼ ਐਸ ਖੰਦਾਰੇ ਨੇ ਆਈਜੀ ਬੀਐਸਐਫ ਪੰਜਾਬ ਡਾ. ਅਤੁਲ ਫੁਲਜੇਲੇ ਦੇ ਨਾਲ ਹੜ੍ਹ ਪ੍ਰਭਾਵਿਤ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦਾ ਹਵਾਈ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਰਹੱਦ ਨਾਲ ਜੁੜੇ ਇਲਾਕਿਆਂ ਦੇ ਨੁਕਸਾਨ ਦਾ ਜਾਇਜ਼ਾ ਤੇ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕੀਤੀ।