ਪੰਜਾਬ ਦੇ 6 ਜ਼ਿਲ੍ਹਿਆਂ ‘ਚ ਮੀਂਹ ਦਾ ਅਰਲਟ, ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ
Punjab Weather Update: ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੋਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਮੋਹਾਲੀ ਤੇ ਰੂਪਨਗਰ 'ਚ ਮੀਂਹ ਪੈ ਸਕਦਾ ਹੈ, ਜਿਸ ਦੇ ਚੱਲਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਹੋਰ ਜ਼ਿਲ੍ਹਿਆਂ 'ਚ ਮੌਸਮ ਆਮ ਵਾਂਗ ਰਹੇਗਾ। ਕੱਲ੍ਹ ਤੋਂ ਤਾਪਮਾਨ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅਗਲੇ 48 ਘੰਟਿਆਂ 'ਚ ਸੂਬੇ 'ਚ ਜਾਰੀ ਅਲਰਟ ਜਾਰੀ ਕੀਤਾ ਗਿਆ ਹੈ ਕੇ ਅੱਧੇ ਤੋਂ ਵੱਧ ਸੂਬੇ 'ਚ ਬਾਰਿਸ਼ ਦੀ ਸੰਭਾਵਨਾ ਹੈ।

ਪੰਜਾਬ ਚ ਅੱਜ ਫ਼ਿਰ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਪਠਾਨਕੋਟ ਤੇ ਬਠਿੰਡਾ ‘ਚ ਹਲਕਾ ਮੀਂਹ ਦੇਖਣ ਨੂੰ ਮਿਲਿਆ ਸੀ। ਸੂਬੇ ਦੇ ਤਾਪਮਾਨ ‘ਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਵੱਧ ਤੋਂ ਵੱਧ ਤਾਪਮਾਨ ‘ਚ 0.1 ਡਿਗਰੀ ਵਧਿਆ, ਜੋ ਆਮ ਦੇ ਕਰੀਬ ਹੈ। ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 37.9 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੋਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਮੋਹਾਲੀ ਤੇ ਰੂਪਨਗਰ ‘ਚ ਮੀਂਹ ਪੈ ਸਕਦਾ ਹੈ, ਜਿਸ ਦੇ ਚੱਲਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਹੋਰ ਜ਼ਿਲ੍ਹਿਆਂ ‘ਚ ਮੌਸਮ ਆਮ ਵਾਂਗ ਰਹੇਗਾ। ਕੱਲ੍ਹ ਤੋਂ ਤਾਪਮਾਨ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅਗਲੇ 48 ਘੰਟਿਆਂ ‘ਚ ਸੂਬੇ ‘ਚ ਜਾਰੀ ਅਲਰਟ ਜਾਰੀ ਕੀਤਾ ਗਿਆ ਹੈ ਕੇ ਅੱਧੇ ਤੋਂ ਵੱਧ ਸੂਬੇ ‘ਚ ਬਾਰਿਸ਼ ਦੀ ਸੰਭਾਵਨਾ ਹੈ।
ਪੰਜਾਬ ‘ਚ ਮੌਨਸੂਨ ਇਸ ਵਾਰ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਜੂਨ ਮਹੀਨੇ ‘ਚ ਮੌਨਸੂਨ ਮਿਹਰਬਾਨ ਰਿਹਾ, ਉੱਥੇ ਹੀ ਹੁਣ ਜੁਲਾਈ ‘ਚ ਵੀ ਚੰਗੀ ਬਾਰਿਸ਼ ਦੇ ਹਾਲਾਤ ਬਣੇ ਹੋਏ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 1 ਜੂਨ ਤੋਂ ਸੂਬੇ ‘ਚ ਮੌਨਸੂਨ ਤੇ ਪ੍ਰੀ-ਮੌਨਸੂਨ ਐਕਟਿਵ ਦੇਖਿਆ ਗਿਆ। 1 ਜੂਨ ਤੋਂ ਲੈ ਕੇ 4 ਜੁਲਾਈ ਤੱਕ ਸੂਬੇ ‘ਚ 84.6 ਮਿਮੀ ਬਾਰਿਸ਼ ਦਰਜ ਕੀਤੀ ਗਈ, ਦੋ ਆਮ 70.2 ਮਿਮੀ ਤੋਂ 20 ਫ਼ੀਸਦੀ ਵੱਧ ਹੈ।
ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ: ਅੱਜ ਜ਼ਿਆਦਾਤਰ ਸਮੇਂ ਬੱਦਲ ਬਣੇ ਰਹਿਣ ਦਾ ਅਨੁਮਾਨ ਹੈ। ਤਾਪਮਾਨ ‘ਚ ਵਾਧਾ ਹੋ ਸਕਦਾ ਹੈ। ਤਾਪਮਾਨ 29 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਜਲੰਧਰ: ਅੱਜ ਜ਼ਿਆਦਾਤਰ ਸਮੇਂ ਬੱਦਲ ਬਣੇ ਰਹਿਣ ਦਾ ਅਨੁਮਾਨ ਹੈ। ਤਾਪਮਾਨ ‘ਚ ਵਾਧਾ ਹੋ ਸਕਦਾ ਹੈ। ਤਾਪਮਾਨ 29 ਤੋਂ 34 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ
ਲੁਧਿਆਣਾ: ਅੱਜ ਹਲਕੇ ਬੱਦਲ ਬਣੇ ਰਹਿਣ ਦਾ ਅਨੁਮਾਨ ਹੈ। ਤਾਪਮਾਨ ‘ਚ ਵਾਧਾ ਹੋ ਸਕਦਾ ਹੈ। ਤਾਪਮਾਨ 29 ਤੋਂ 36 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਪਟਿਆਲਾ: ਅੱਜ ਜ਼ਿਆਦਾਤਰ ਸਮੇਂ ਬੱਦਲ ਬਣੇ ਰਹਿਣ ਦਾ ਅਨੁਮਾਨ ਹੈ। ਮੀਂਹ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 35 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਮੋਹਾਲੀ: ਅੱਜ ਜ਼ਿਆਦਾਤਰ ਸਮੇਂ ਬੱਦਲ ਬਣੇ ਰਹਿਣ ਦਾ ਅਨੁਮਾਨ ਹੈ। ਮੀਂਹ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 33 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।