AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਟਿਆਲਾ ਕੇਂਦਰੀ ਜੇਲ੍ਹ ਦੇ ਹਾਈ-ਸਿਕਊਰਿਟੀ ਨੂੰ ਚਕਮਾ ਦੇ 3 ਕੈਦੀ ਹੋਏ ਫ਼ਰਾਰ, ਪੁਲਿਸ ਨੇ 2 ਨੂੰ ਦਬੋਚਿਆ

ਪਟਿਆਲਾ ਦੀ ਹਾਈ-ਸਿਕਊਰਿਟੀ ਸੈਂਟਰਲ ਜੇਲ੍ਹ ਵਿੱਚੋਂ ਤਿੰਨ ਹਵਾਲਾਤੀਆਂ ਦੇ ਫਰਾਰ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਹਾਲਾਂਕਿ, ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਫਰਾਰ ਹੋਏ ਤਿੰਨਾਂ ਵਿੱਚੋਂ ਦੋ ਹਵਾਲਾਤੀਆਂ ਨੂੰ ਦੁਬਾਰਾ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ।

ਪਟਿਆਲਾ ਕੇਂਦਰੀ ਜੇਲ੍ਹ ਦੇ ਹਾਈ-ਸਿਕਊਰਿਟੀ ਨੂੰ ਚਕਮਾ ਦੇ 3 ਕੈਦੀ ਹੋਏ ਫ਼ਰਾਰ, ਪੁਲਿਸ ਨੇ 2 ਨੂੰ ਦਬੋਚਿਆ
tv9-punjabi
| Published: 15 May 2026 16:36 PM IST
Share

ਪਟਿਆਲਾ ਦੀ ਹਾਈ-ਸਿਕਊਰਿਟੀ ਸੈਂਟਰਲ ਜੇਲ੍ਹ ਵਿੱਚੋਂ ਤਿੰਨ ਹਵਾਲਾਤੀਆਂ ਦੇ ਫਰਾਰ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਹਾਲਾਂਕਿ, ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਫਰਾਰ ਹੋਏ ਤਿੰਨਾਂ ਵਿੱਚੋਂ ਦੋ ਹਵਾਲਾਤੀਆਂ ਨੂੰ ਦੁਬਾਰਾ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ, ਪਰ ਇੱਕ ਮੁਲਜ਼ਮ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇੰਨੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਕੈਦੀਆਂ ਦੇ ਇਸ ਤਰ੍ਹਾਂ ਭੱਜ ਜਾਣ ਦੀ ਘਟਨਾ ਨੇ ਜੇਲ੍ਹ ਦੀ ਸੁਰੱਖਿਆ ਵਿਵਸਥਾ ਅਤੇ ਨਿਗਰਾਨੀ ਪ੍ਰਣਾਲੀ ‘ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬੰਦ ਸਨ ਮੁਲਜ਼ਮ

ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿੱਚੋਂ ਫਰਾਰ ਹੋਏ ਇਹ ਤਿੰਨੋਂ ਹਵਾਲਾਤੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਸਬੰਧ ਅੰਮ੍ਰਿਤਸਰ ਇਲਾਕੇ ਨਾਲ ਹੈ। ਜਿਵੇਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਹਵਾਲਾਤੀਆਂ ਦੇ ਫਰਾਰ ਹੋਣ ਦੀ ਭਣਕ ਲੱਗੀ, ਤਾਂ ਅੰਦਰੂਨੀ ਅਮਲੇ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਇਤਲਾਹ ਦਿੱਤੀ ਗਈ।

ਡੀਆਈਜੀ ਜੇਲ੍ਹ ਵੱਲੋਂ ਮੌਕੇ ਦਾ ਜਾਇਜ਼ਾ

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਜੇਲ੍ਹ ਵਿਭਾਗ ਦੇ ਡੀਆਈਜੀ ਖ਼ੁਦ ਸੈਂਟਰਲ ਜੇਲ੍ਹ ਪਟਿਆਲਾ ਪਹੁੰਚੇ ਅਤੇ ਉਨ੍ਹਾਂ ਨੇ ਸੁਰੱਖਿਆ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਦੂਜੇ ਪਾਸੇ, ਪਟਿਆਲਾ ਪੁਲਿਸ ਵੱਲੋਂ ਫਰਾਰ ਕੈਦੀਆਂ ਨੂੰ ਦਬੋਚਣ ਲਈ ਵੱਖ-ਵੱਖ ਇਲਾਕਿਆਂ ਅਤੇ ਸ਼ੱਕੀ ਟਿਕਾਣਿਆਂ ‘ਤੇ ਤਾਬੜਤੋੜ ਛਾਪੇਮਾਰੀ ਸ਼ੁਰੂ ਕੀਤੀ ਗਈ। ਪੁਲਿਸ ਦੀਆਂ ਸਰਗਰਮ ਟੀਮਾਂ ਨੇ ਘੇਰਾਬੰਦੀ ਕਰਕੇ ਦੋ ਹਵਾਲਾਤੀਆਂ ਨੂੰ ਤਾਂ ਕਾਬੂ ਕਰ ਲਿਆ, ਪਰ ਤੀਜੇ ਫਰਾਰ ਮੁਲਜ਼ਮ ਦੀ ਭਾਲ ਵਿੱਚ ਲਗਾਤਾਰ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਵੱਡੇ ਸਵਾਲ

ਇਸ ਹਾਈ-ਪ੍ਰੋਫਾਈਲ ਜੇਲ੍ਹ ਬ੍ਰੇਕ ਦੀ ਘਟਨਾ ਤੋਂ ਬਾਅਦ ਜੇਲ੍ਹ ਦੀਆਂ ਅੰਦਰੂਨੀ ਸੁਰੱਖਿਆ ਕੰਧਾਂ, ਸੀਸੀਟੀਵੀ ਨਿਗਰਾਨੀ ਅਤੇ ਗਾਰਡਾਂ ਦੀ ਤਾਇਨਾਤੀ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਆਖਿਰਕਾਰ ਮੁਲਜ਼ਮ ਇੰਨੀ ਸਖ਼ਤ ਪਹਿਰੇਦਾਰੀ ਨੂੰ ਚਕਮਾ ਦੇਣ ਵਿੱਚ ਕਿਵੇਂ ਕਾਮਯਾਬ ਹੋ ਗਏ। ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਸਾਂਝੇ ਤੌਰ ‘ਤੇ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਫਰਾਰ ਹੋਏ ਤੀਜੇ ਹਵਾਲਾਤੀ ਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...