ਇੱਕ ਪੱਲ ‘ਚ ਉਜੜ ਗਿਆ ਸੰਸਾਰ, ਨਹੀਂ ਰੁੱਕ ਰਹੇ ਮਾਂ ਦੇ ਹੰਝੂ, ਸੜਕ ਹਾਦਸੇ ਵਿਚ ਪੁੱਤਰ ਦੀ ਮੌਤ
Amritsar Road Accident: ਅੰਤਰਪ੍ਰੀਤ ਦੋ ਭੈਣਾਂ ਦਾ ਛੋਟਾ ਭਰਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੀ ਵੱਡੀ ਭੈਣ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਆਪਣੇ ਪੁੱਤਰ ਦੀ ਮੌਤ ਤੋਂ ਦੁਖੀ ਉਨ੍ਹਾਂ ਦੀ ਮਾਂ ਰੋ ਪਈ,ਅਤੇ ਕਿਹਾ ਉਹ ਸਾਡਾ ਇੱਕੋ ਇੱਕ ਸਹਾਰਾ ਸੀ। ਅਸੀਂ ਉਸ ਨੂੰ ਪੜ੍ਹਾਉਣ ਅਤੇ ਇੰਜੀਨੀਅਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ।
25 ਸਾਲਾ ਅੰਤਰਪ੍ਰੀਤ ਸਿੰਘ ਦੀ ਅੰਮ੍ਰਿਤਸਰ ਵਿੱਚ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ, ਜਿਸ ਨਾਲ ਪਰਿਵਾਰ ਵਿਚ ਸੋਗ ਪੈ ਗਿਆ ਹੈ। ਅੰਤਰਪ੍ਰੀਤ ਦੀ ਮਾਂ ਸਰਬਜੀਤ ਕੌਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਮਾਂ ਨੇ ਦੱਸੀਆ ਕੀ ਉਹ ਸਾਡਾ ਇੱਕੋ-ਇੱਕ ਸਹਾਰਾ ਸੀ। ਉਨ੍ਹਾਂ ਕਿਹਾ ਅਸੀਂ ਉਸ ਨੂੰ ਪੜ੍ਹਾਉਣ ਅਤੇ ਇੰਜੀਨੀਅਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਇੱਕ ਪਲ ਵਿੱਚ ਸਾਡੀ ਦੁਨੀਆ ਟੁੱਟ ਗਈ। ਹੁਣ ਸਾਨੂੰ ਸਿਰਫ਼ ਇਨਸਾਫ ਚਾਹੀਦਾ ਹੈ।
ਅੰਤਰਪ੍ਰੀਤ ਸਿੰਘ ਦੀ 2 ਦਸੰਬਰ ਨੂੰ ਦਬੁਰਜੀ ਮਾਨਾਂਵਾਲਾ ਰੋਡ ‘ਤੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ। ਪਰਿਵਾਰ ਦੇ ਅਨੁਸਾਰ, ਅੰਤਰਪ੍ਰੀਤ ਸਵੇਰੇ ਆਮ ਵਾਂਗ ਆਪਣੇ ਐਕਟਿਵਾ ‘ਤੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਜਾ ਰਿਹਾ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕੀ ਅੰਤਰਪ੍ਰੀਤ ਸਿੰਘ ਦਾ ਐਕਸੀਡੇਂਟ ਹੋ ਗਿਆ ਹੈ। ਜਦੋਂ ਜਦੋਂ ਪਰਿਵਾਰ ਮੌਕੇ ‘ਤੇ ਪਹੁੰਚਿਆ, ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸੜਕ ‘ਤੇ ਖੂਨ ਨਾਲ ਲੱਥਪੱਥ ਪਿਆ ਪਾਇਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਹਾਦਸੇ ਤੋਂ ਬਾਅਦ ਉਸ ਦੀ ਹਾਲਤ ਦੇਖ ਕੇ ਇਹ ਸਪੱਸ਼ਟ ਹੋ ਗਿਆ ਸੀ ਕਿ ਟੱਕਰ ਬਹੁਤ ਜੋਰ ਨਾਲ ਵਜੀ ਹੈ।
ਮਾਂ ਦਾ ਦਰਦ ਸਿਰਫ ਇਨਸਾਫ
ਅੰਤਰਪ੍ਰੀਤ ਦੋ ਭੈਣਾਂ ਦਾ ਛੋਟਾ ਭਰਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੀ ਵੱਡੀ ਭੈਣ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਆਪਣੇ ਪੁੱਤਰ ਦੀ ਮੌਤ ਤੋਂ ਦੁਖੀ ਉਨ੍ਹਾਂ ਦੀ ਮਾਂ ਰੋ ਪਈ,ਅਤੇ ਕਿਹਾ ਉਹ ਸਾਡਾ ਇੱਕੋ ਇੱਕ ਸਹਾਰਾ ਸੀ। ਅਸੀਂ ਉਸ ਨੂੰ ਪੜ੍ਹਾਉਣ ਅਤੇ ਇੰਜੀਨੀਅਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਸਾਡੀ ਦੁਨੀਆਂ ਉਜੜ ਗਈ ਹੈ। ਹੁਣ ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ। ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ ਵਾਲੀ ਥਾਂ ਤੋਂ ਭੱਜਣ ਵਾਲਾ ਡਰਾਈਵਰ ਅਜੇ ਵੀ ਫਰਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪੁਲਿਸ ਕਰ ਰਹੀ ਹੈ ਸੀਸੀਟੀਵੀ ਦੀ ਜਾਂਚ
ਮਕਬੂਲਪੁਰਾ ਪੁਲਿਸ ਸਟੇਸ਼ਨ ਦੇ ਐਸਐਚਓ ਜਸਜੀਤ ਸਿੰਘ ਨੇ ਕਿਹਾ, ਇਹ ਹਾਦਸਾ 2 ਦਸੰਬਰ ਨੂੰ ਹੋਇਆ ਸੀ। ਅਸੀਂ ਆਸ ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਾਂ। ਜਾਂਚ ਪੂਰੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ, ਅਤੇ ਸਬੂਤਾਂ ਦੇ ਆਧਾਰ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।