AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਤੀ ਪਤਨੀ ਇਕੱਠੇ ਰਹਿਣ ਲਈ ਨਹੀਂ ਸਨ ਤਿਆਰ, ਜੱਜ ਨੇ 11 ਹਜਾਰ ਸ਼ੁਗਨ ਦੇ ਕੇ ਖਤਮ ਕਰਵਾਇਆ ਝਗੜਾ

ਜੱਜ ਕਈ ਵਾਰੀ ਏਨੇ ਸ਼ਲਾਘਾਯੋਗ ਫੈਸਲੇ ਕਰ ਦਿੰਦੇ ਹਨ ਜਿਸਦੀ ਹਰ ਕੋਈ ਤਾਰੀਫ ਕਰਦਾ ਹੈ। ਕੁੱਝ ਏਦਾਂ ਹੀ ਚੰਡੀਗੜ੍ਹ ਜਿਲ੍ਹਾ ਅਦਾਲਤ ਦੇ ਜੱਜ ਨੇ ਕੀਤਾ ਹੈ ਜਿਨ੍ਹਾਂ ਦੀ ਪਹਿਲ ਕਦਮੀ ਨਾਲ ਇੱਕ ਪਤੀ ਪਤਨੀ ਦਾ ਟੁੱਟਣ ਦੇ ਕਿਨਾਰੇ ਆਇਆ ਰਿਸ਼ਤਾ ਬਚ ਗਿਆ। ਦਰਅਸਲ ਜੱਜ ਆਪਣੇ ਕੋਲੋਂ ਇਸ ਜੋੜੇ ਨੂੰ 11 ਹਜਾਰ ਰੁਪਏ ਦਾ ਸ਼ੁਗਨ ਦੇ ਕੇ ਇਹ ਝਗੜਾ ਖਤਮ ਕਰਵਾਇਆ। ਇਸ ਕੇਸ ਵਿੱਚ ਪਤਨੀ ਆਪਣੇ ਪਤੀ ਖਰਚਾ ਲੈਣ ਦਾ ਕੇਸ ਕੀਤਾ ਸੀ।

ਪਤੀ ਪਤਨੀ ਇਕੱਠੇ ਰਹਿਣ ਲਈ ਨਹੀਂ ਸਨ ਤਿਆਰ, ਜੱਜ ਨੇ 11 ਹਜਾਰ ਸ਼ੁਗਨ ਦੇ ਕੇ ਖਤਮ ਕਰਵਾਇਆ ਝਗੜਾ
amanpreet-kaur
| Published: 15 Dec 2023 13:23 PM IST
Share

ਪੰਜਾਬ ਨਿਊਜ। ਚੰਡੀਗੜ੍ਹ ਜ਼ਿਲ੍ਹਾ ਅਦਾਲਤ (Court) ਵਿੱਚ ਪਹਿਲੀ ਵਾਰ ਇੱਕ ਅਨੋਖੀ ਘਟਨਾ ਦੇਖਣ ਨੂੰ ਮਿਲੀ। ਪਤੀ-ਪਤਨੀ ਇਕੱਠੇ ਰਹਿਣ ਲਈ ਤਿਆਰ ਨਹੀਂ ਸਨ। ਪਤਨੀ ਨੇ ਹਰ ਮਹੀਨੇ ਖਰਚਾ ਦੇਣ ਲਈ ਪਤੀ ‘ਤੇ ਮੁਕੱਦਮਾ ਕੀਤਾ। ਪਤੀ ਇਕ ਵਾਰ 12 ਲੱਖ ਰੁਪਏ ਦੇ ਕੇ ਰਿਸ਼ਤਾ ਖਤਮ ਕਰਨਾ ਚਾਹੁੰਦਾ ਸੀ ਪਰ ਪਤਨੀ ਇਸ ਰਕਮ ‘ਤੇ ਕੋਈ ਸਮਝੌਤਾ ਨਹੀਂ ਕਰੇਗੀ। ਅੰਤ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਲਈ ਜੱਜ ਨੇ ਲੜਕੀ ਨੂੰ 11,000 ਰੁਪਏ ਦੀ ਰਕਮ ਦੇ ਕੇ ਕੇਸ ਬੰਦ ਕਰਵਾ ਦਿੱਤਾ।

ਪਤਨੀ ਵੀ ਆਖਰਕਾਰ ਇਸ ਗੱਲ ਲਈ ਰਾਜ਼ੀ ਹੋ ਗਈ ਅਤੇ ਫਿਰ ਦੋਵਾਂ ਵਿਚਾਲੇ 12 ਲੱਖ 11 ਹਜ਼ਾਰ ਰੁਪਏ ਵਿਚ ਸਮਝੌਤਾ ਹੋ ਗਿਆ। ਹੁਣ ਪਤੀ ਨੂੰ ਇਹ ਰਕਮ ਪਤਨੀ ਨੂੰ ਦੋ ਕਿਸ਼ਤਾਂ ਵਿੱਚ ਦੇਣੀ ਪਵੇਗੀ। ਦੋਵੇਂ ਧਿਰਾਂ ਸਹਿਮਤੀ ਨਾਲ ਤਲਾਕ ਲੈਣ ਲਈ ਰਾਜ਼ੀ ਹੋ ਗਈਆਂ ਹਨ।

ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦੇ ਸਨ ਪਤੀ ਪਤਨੀ

ਦਰਅਸਲ ਪਤੀ-ਪਤਨੀ ਰਿਸ਼ਤੇ ਨੂੰ ਖਤਮ ਕਰਨਾ ਚਾਹੁੰਦੇ ਸਨ ਅਤੇ ਇਕੱਠੇ ਰਹਿਣ ਲਈ ਤਿਆਰ ਨਹੀਂ ਸਨ। ਜ਼ਿਲ੍ਹਾ ਅਦਾਲਤ ਵਿੱਚ ਜੁਡੀਸ਼ੀਅਲ ਮੈਜਿਸਟਰੇਟ (Judicial Magistrate) ਭਰਤ ਦੀ ਅਦਾਲਤ ਵਿੱਚ ਲੜਕੀ ਨੇ ਸੀਆਰਪੀਸੀ 125 ਦੇ ਤਹਿਤ ਗੁਜ਼ਾਰੇ ਲਈ ਕੇਸ ਦਾਇਰ ਕਰਕੇ ਆਪਣੇ ਪਤੀ ਤੋਂ ਹਰ ਮਹੀਨੇ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪਰ ਪਤੀ ਨੇ ਕੇਸ ਲੜਨ ਦੀ ਬਜਾਏ ਪੈਸੇ ਇਕੱਠੇ ਖਰਚ ਕਰ ਦਿੱਤੇ।

ਪਤਨੀ ਕਰ ਰਹੀ ਸੀ 15 ਲੱਖ ਰੁਪਏ ਦੀ ਮੰਗ

ਪਤੀ ਦੇ ਵਕੀਲ ਨੇ ਕਿਹਾ ਕਿ ਅਸੀਂ 4 ਲੱਖ ਰੁਪਏ ਇਕੱਠੇ ਦੇਵਾਂਗੇ ਪਰ ਪਤਨੀ 15 ਲੱਖ ਰੁਪਏ ਮੰਗ ਰਹੀ ਸੀ। ਅਖੀਰ ਪਤੀ ਨੇ 12 ਲੱਖ ਰੁਪਏ ਦੇ ਕੇ ਮਾਮਲਾ ਖਤਮ ਕਰਨ ਦੀ ਗੱਲ ਕਹੀ ਪਰ ਪਤਨੀ ਇਸ ਰਕਮ ‘ਤੇ ਵੀ ਤਿਆਰ ਨਹੀਂ ਹੋਈ। ਅਜਿਹੇ ‘ਚ ਜੱਜ ਨੇ ਕਿਹਾ ਕਿ 12 ਲੱਖ ਰੁਪਏ ‘ਤੇ ਮੈਂ ਆਪਣੀ ਤਰਫੋਂ 11 ਹਜ਼ਾਰ ਰੁਪਏ ਲੜਕੀ ਨੂੰ ਸ਼ਗਨ ਵਜੋਂ ਦੇ ਰਿਹਾ ਹਾਂ। ਪਹਿਲਾਂ ਤਾਂ ਦੋਵਾਂ ਧਿਰਾਂ ਨੇ ਜੱਜ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਬਾਅਦ ਵਿੱਚ ਜੱਜ ਨੇ ਆਪਣੇ ਸਟਾਫ਼ ਨੂੰ ਭੇਜ ਕੇ ਏਟੀਐਮ (Atm) ਵਿੱਚੋਂ 11 ਹਜ਼ਾਰ ਰੁਪਏ ਕਢਵਾਏ ਅਤੇ ਇਹ ਰਕਮ ਲੜਕੇ ਦੇ ਵਕੀਲ ਨੂੰ ਦੇ ਦਿੱਤੀ ਅਤੇ ਉਸ ਨੂੰ ਇਹ ਰਕਮ 12 ਲੱਖ ਰੁਪਏ ਵਿੱਚ ਜੋੜ ਕੇ ਆਪਣੀ ਪਤਨੀ ਨੂੰ ਦੇਣ ਲਈ ਕਿਹਾ।

ਪਤਨੀ ਨੇ ਕਿਹਾ- ਰਿਸ਼ਤੇਦਾਰਾਂ ਦੇ ਰਹਿਮੋ ਕਰਮ ‘ਤੇ ਜੀ ਰਹੀ ਹਾਂ…

ਪਤਨੀ ਨੇ ਦੱਸਿਆ ਕਿ ਉਹ 2021 ਤੋਂ ਆਪਣੇ ਨਾਨਕੇ ਘਰ ਰਹਿ ਰਹੀ ਸੀ। ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ, ਉਹ ਪੂਰੀ ਤਰ੍ਹਾਂ ਆਪਣੇ ਭਰਾ ਅਤੇ ਰਿਸ਼ਤੇਦਾਰਾਂ ‘ਤੇ ਨਿਰਭਰ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਦੇ ਰਵੱਈਏ ਤੋਂ ਤੰਗ ਆ ਕੇ ਉਹ ਵੱਖ ਰਹਿਣ ਲਈ ਮਜਬੂਰ ਹੋ ਗਈ। ਲੜਕੀ ਨੇ ਦੱਸਿਆ ਕਿ ਉਸ ਦਾ ਪਤੀ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਚੰਗੀ ਪੋਸਟ ਤੇ ਹੈ। ਉਸ ਦੀ ਮਹੀਨਾਵਾਰ ਆਮਦਨ 56 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਵਪਾਰ ਵੀ ਹੈ ਅਤੇ ਯੂਪੀ ਵਿੱਚ ਅੰਬਾਂ ਦੇ ਬਾਗ ਹਨ। ਉਸ ਦੀ ਸਾਲਾਨਾ ਆਮਦਨ 15 ਤੋਂ 18 ਲੱਖ ਰੁਪਏ ਹੈ। ਇਸ ਲਈ ਉਸ ਨੇ ਹਰ ਮਹੀਨੇ 80 ਹਜ਼ਾਰ ਰੁਪਏ ਦਾ ਖਰਚਾ ਦੇਣ ਦੀ ਮੰਗ ਕੀਤੀ।

ਸ਼ਲਾਘਾਯੋਗ ਹੈ ਜੱਜ ਦੀ ਪਹਿਲਕਦਮੀ

ਲੜਕੇ ਦਾ ਕੇਸ ਲੜਨ ਵਾਲੇ ਐਡਵੋਕੇਟ ਰਮਨ ਸਿਹਾਗ ਨੇ ਕਿਹਾ ਕਿ ਇਹ ਇਤਿਹਾਸਕ ਫੈਸਲਾ ਹੈ। ਜੱਜ ਵੱਲੋਂ ਇੱਕ ਕੇਸ ਨੂੰ ਖਤਮ ਕਰਨ ਲਈ ਕੀਤੀ ਗਈ ਪਹਿਲ ਬਹੁਤ ਹੀ ਸ਼ਲਾਘਾਯੋਗ ਹੈ। ਪਤੀ-ਪਤਨੀ ਇਕੱਠੇ ਰਹਿਣ ਲਈ ਤਿਆਰ ਨਹੀਂ ਸਨ। ਜੇਕਰ ਕੇਸ ਅੱਗੇ ਵਧਿਆ ਹੁੰਦਾ ਤਾਂ ਦੋਵਾਂ ਨੂੰ ਕਈ ਸਾਲਾਂ ਤੱਕ ਦੁੱਖ ਝੱਲਣਾ ਪੈਂਦਾ। ਜੱਜ ਦੇ ਯਤਨਾਂ ਸਦਕਾ ਕੇਸ ਜਲਦੀ ਹੀ ਖਤਮ ਹੋ ਗਿਆ। ਵੈਸੇ ਵੀ ਸਾਡੀਆਂ ਅਦਾਲਤਾਂ ਵਿਚੋਲਗੀ ‘ਤੇ ਜ਼ੋਰ ਦੇ ਰਹੀਆਂ ਹਨ ਤਾਂ ਜੋ ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ ਅਦਾਲਤਾਂ ਦੇ ਚੱਕਰ ਨਾ ਲਾਉਣੇ ਪੈਣ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...