5
ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀ

ਮੰਤਰੀ ਦੇ ਚੁੰਗਲ ‘ਚੋਂ ਭੱਜੀ ਸੀ ਮਹਿਲਾ ਕੋਚ, ਸਿਰ ‘ਚ ਲੱਗੀ ਸੱਟ, ਚਾਰਜਸ਼ੀਟ ‘ਚ ਸੰਦੀਪ ਸਿੰਘ ‘ਤੇ ਵੱਡਾ ਖੁਲਾਸਾ

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਮਹਿਲਾ ਕੋਚ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ 'ਚ ਦਾਇਰ ਚਾਰਜਸ਼ੀਟ 'ਚ ਕਈ ਅਹਿਮ ਖੁਲਾਸੇ ਹੋਏ ਹਨ। ਚਾਰਜਸ਼ੀਟ 'ਚ ਖੁਲਾਸਾ ਹੋਇਆ ਹੈ ਕਿ ਮੰਤਰੀ ਸੰਦੀਪ ਸਿੰਘ ਦੇ ਚੁੰਗਲ 'ਚੋਂ ਭੱਜਣ ਦੌਰਾਨ ਮਹਿਲਾ ਕੋਚ ਦੇ ਸਿਰ 'ਤੇ ਸੱਟ ਲੱਗ ਗਈ ਸੀ।

ਮੰਤਰੀ ਦੇ ਚੁੰਗਲ ‘ਚੋਂ ਭੱਜੀ ਸੀ ਮਹਿਲਾ ਕੋਚ, ਸਿਰ ‘ਚ ਲੱਗੀ ਸੱਟ, ਚਾਰਜਸ਼ੀਟ ‘ਚ ਸੰਦੀਪ ਸਿੰਘ ‘ਤੇ ਵੱਡਾ ਖੁਲਾਸਾ
Follow Us
tv9-punjabi
| Updated On: 06 Sep 2023 12:30 PM

ਮਹਿਲਾ ਕੋਚ ਵੱਲੋਂ ਛੇੜਛਾੜ ਦੇ ਮਾਮਲੇ ਵਿੱਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ (Sandeep Singh) ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਚਾਰਜਸ਼ੀਟ ‘ਚ ਖੁਲਾਸਾ ਹੋਇਆ ਹੈ ਕਿ ਮੰਤਰੀ ਦੇ ਚੁੰਗਲ ‘ਚੋਂ ਭੱਜਦੇ ਸਮੇਂ ਮਹਿਲਾ ਕੋਚ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਚਾਰਜਸ਼ੀਟ ਦੇ ਸਾਹਮਣੇ ਆਉਣ ‘ਤੇ ਮੰਤਰੀ ਸੰਦੀਪ ਸਿੰਘ ਵੱਲੋਂ ਜਾਂਚ ‘ਚ ਸਹਿਯੋਗ ਨਾ ਕਰਨ ਅਤੇ ਕਈ ਬਿਆਨ ਝੂਠੇ ਅਤੇ ਆਪਸ ਵਿੱਚ ਵਿਰੋਧੀ ਪਾਏ ਜਾਣ ਦਾ ਖੁਲਾਸਾ ਹੋਇਆ ਹੈ।

ਚੰਡੀਗੜ੍ਹ ਪੁਲਿਸ ਅਨੁਸਾਰ ਸੰਦੀਪ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੀੜਤ ਨੇ 2 ਮਾਰਚ 2022 ਨੂੰ ਇੰਸਟਾਗ੍ਰਾਮ ਅਤੇ 1 ਜੁਲਾਈ 2022 ਨੂੰ ਸਨੈਪਚੈਟ ਤੇ ਮਿਲਣ ਦਾ ਸਮਾਂ ਮੰਗਿਆ ਸੀ।

ਇਸ ਦੇ ਨਾਲ ਹੀ ਸਟਾਫ਼ ਅਨੁਸਾਰ ਮੰਤਰੀ ਨੇ ਪੀੜਤ ਨੂੰ ਦਫ਼ਤਰੀ ਸਮੇਂ ਦੌਰਾਨ ਫ਼ੋਨ ਕਰਨ ਦੀ ਬਜਾਏ ਕੈਬਿਨ ਨੇੜੇ ਨਿੱਜੀ ਤੌਰ ‘ਤੇ ਮਿਲਣ ਲਈ ਬੁਲਾਇਆ ਸੀ। ਪੁਲਿਸ ਅਨੁਸਾਰ, ਇਸ ਸਬੰਧੀ ਸੰਦੀਪ ਸਿੰਘ ਦੇ ਆਪਸ ਵਿਰੋਧੀ ਬਿਆਨ ਸਾਹਮਣੇ ਆਏ ਹਨ। ਮਾਮਲੇ ਵਿੱਚ ਸ਼ਾਮਲ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੇ ਬਿਆਨ ਚਾਰਜਸ਼ੀਟ ਵਿੱਚ ਮੌਜੂਦ ਤੱਥਾਂ ਨਾਲ ਮੇਲ ਨਹੀਂ ਖਾਂਦੇ।

ਚਾਰਜਸ਼ੀਟ ਨਾਲ ਵਧੀਆਂ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ

ਇਸ ਦੇ ਨਾਲ ਹੀ ਪੁਲਿਸ ਨਾਲ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਨ ‘ਤੇ ਪੀੜਤਾ ਨੇ ਸੰਦੀਪ ਸਿੰਘ ਦੇ ਦਫ਼ਤਰ, ਉਸ ਨਾਲ ਲੱਗੇ ਕਮਰੇ, ਬੈੱਡਰੂਮ ਅਤੇ ਉਸ ਨਾਲ ਜੁੜੇ ਰਾਹ ਦੀ ਵੀ ਪਹਿਚਾਣ ਕੀਤੀ | ਜਦੋਂ ਕਿ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਆਪਣੇ ਬਿਆਨਾਂ ਵਿੱਚ ਸਿਰਫ ਇਕਬਾਲ ਕੀਤਾ ਸੀ ਕਿ ਉਹ ਮਹਿਲਾ ਜੂਨੀਅਰ ਕੋਚ ਨੂੰ ਸਿਰਫ ਦਫਤਰ ਵਿੱਚ ਮਿਲੇ ਸਨ, ਬੈੱਡਰੂਮ ਜਾਂ ਕੈਬਿਨ ਵਿੱਚ ਨਹੀਂ।

ਇਸ ਦੇ ਨਾਲ ਹੀ ਹਰਿਆਣਾ ਦੇ ਤਤਕਾਲੀ ਖੇਡ ਨਿਰਦੇਸ਼ਕ ਪੰਕਜ ਨੈਨ ਅਨੁਸਾਰ ਸੰਦੀਪ ਸਿੰਘ ਪੀੜਤਾ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾ ਰਹੇ ਸਨ। ਮਾਮਲੇ ਵਿੱਚ ਦੋਸ਼ ਆਇਦ ਕਰਨ ਸਬੰਧੀ ਅਗਲੀ ਸੁਣਵਾਈ ਚੰਡੀਗੜ੍ਹ ਦੀ ਅਦਾਲਤ ਵਿੱਚ 16 ਸਤੰਬਰ ਨੂੰ ਹੋਵੇਗੀ।

ਚਾਰਜਸ਼ੀਟ ਅਨੁਸਾਰ ਪੀੜਤਾ ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਜੁਡੀਸ਼ੀਅਲ ਮੈਜਿਸਟਰੇਟ ਨੂੰ ਦਿੱਤੇ ਆਪਣੇ ਬਿਆਨ ‘ਤੇ ਕਾਇਮ ਹੈ। ਚਾਰਜਸ਼ੀਟ ਮੁਤਾਬਕ ਕਈ ਗਵਾਹਾਂ ਨੇ ਪੀੜਤਾ ਦੇ ਬਿਆਨ ਦਾ ਸਮਰਥਨ ਵੀ ਕੀਤਾ ਹੈ।

ਸੀਐਫਐਸਐਲ ਤੋਂ ਪ੍ਰਾਪਤ ਰਿਪੋਰਟ ਵਿੱਚ ਕੁਝ ਚੈਟ, ਵੌਇਸ ਅਤੇ ਕਾਲ ਰਿਕਾਰਡਿੰਗਜ਼ ਸਾਹਮਣੇ ਆਈਆਂ, ਜਿਨ੍ਹਾਂ ਤੋਂ ਪਤਾ ਲੱਗਿਆ ਕਿ ਪੀੜਤਾ ਨੇ ਘਟਨਾ ਤੋਂ ਤੁਰੰਤ ਬਾਅਦ ਕੁਝ ਲੋਕਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ।

ਇਸ ਦੇ ਨਾਲ ਹੀ, ਐਫਆਈਆਰ ਦਰਜ ਹੋਣ ਤੋਂ ਤਿੰਨ ਦਿਨ ਪਹਿਲਾਂ 28 ਦਸੰਬਰ, 2022 ਦੀ ਇੱਕ ਕਾਲ ਰਿਕਾਰਡਿੰਗ ਬਾਰੇ, ਸੰਦੀਪ ਸਿੰਘ ਨੇ ਚੰਡੀਗੜ੍ਹ ਪੁਲਿਸ ਕੋਲ ਮੰਨਿਆ ਕਿ ਇਸ ਵਿੱਚ ਪੀੜਤਾ ਅਤੇ ਉਸਦੀ ਆਵਾਜ਼ ਹੈ।

ਮੰਤਰੀ ਅਨੁਸਾਰ 1 ਜੁਲਾਈ, 2022 ਨੂੰ ਸੈਕਟਰ-7 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਇਕ ਸੰਤਰੀ ਤੋਂ ਇਲਾਵਾ ਤਿੰਨ ਤੋਂ ਚਾਰ ਸੁਰੱਖਿਆ ਕਰਮਚਾਰੀ ਅਤੇ ਤਿੰਨ ਤੋਂ ਚਾਰ ਕਿਚਨ ਸਟਾਫ/ਕੁਕ ਮੌਜੂਦ ਸਨ।

ਜੂਨੀਅਰ ਕੋਚ ਦੀ ਨਿਯੁਕਤੀ ਵਿੱਚ ਹੋਈ ਸੀ ਦੇਰੀ

ਚੈਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਸੰਦੀਪ ਸਿੰਘ ਨੇ ਹਰਿਆਣਾ ਸਰਕਾਰ ਦੀ ਓਐਸਪੀ ਨੀਤੀ ਦੇ ਤਹਿਤ ਨਿਯੁਕਤੀ ਵਿੱਚ ਪੀੜਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ।ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੂਨੀਅਰ ਕੋਚ ਦੀ ਨਿਯੁਕਤੀ ਵਿੱਚ ਬੇਲੋੜੀ ਦੇਰੀ ਕੀਤੀ ਗਈ।

ਸੀਐਫਐਸਐਲ ਦੀ ਰਿਪੋਰਟ ਵਿੱਚ, ਕੋਚ ਦੇ ਮੋਬਾਈਲ ਫੋਨ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੰਤਰੀ ਅਤੇ ਪੀੜਤ ਦੋਵੇਂ ਨਿਯਮਤ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਪੇਸ਼ੇਵਰ ਗੱਲਬਾਤ ਤੋਂ ਅੱਗੇ ਸੀ।

ਹਾਲਾਂਕਿ ਸੰਦੀਪ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਚਾਰਜਸ਼ੀਟ ਵਿੱਚ ਪੁਲਿਸ ਨੇ ਕਿਹਾ ਹੈ ਕਿ ਸੰਦੀਪ ਸਿੰਘ ਨੇ ਚੈਟ ਦੇ ਸਕਰੀਨ ਸ਼ਾਟ ਬਾਰੇ ਝੂਠ ਬੋਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਜਾਂਚ ਦੌਰਾਨ ਇਮਾਨਦਾਰ ਨਹੀਂ ਸਨ।

ਚੰਡੀਗੜ੍ਹ ਪੁਲਿਸ ਨੂੰ ਦਿੱਤੀ ਆਪਣੀ ਰਿਪ੍ਰਜੇਂਟੇਸ਼ਨ ਵਿੱਚ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਵਾਰ ਮਾਰਚ-ਅਪ੍ਰੈਲ 2022 ਵਿੱਚ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਪੀੜਤਾ ਨੂੰ ਮਿਲਿਆ ਸੀ, ਜਦੋਂ ਕਿ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਮਾਰਚ ਵਿੱਚ ਪੀੜਤ ਨੂੰ ਉਸ ਦੇ ਘਰ ਮਿਲੇ ਸਨ।

ਪੀੜਤਾ ਦੀ ਕਈ ਗਵਾਹਾਂ ਨਾਲ ਹੋਈ ਚੈਟ ਆਈ ਸਾਹਮਣੇ

ਮੰਤਰੀ ਨੇ ਇਹ ਵੀ ਕਿਹਾ ਸੀ ਕਿ ਪੀੜਤ ਨੇ 31 ਦਸੰਬਰ, 2021 ਨੂੰ ਆਪਣੇ ਪੀਏ ਨਾਲ ਗੱਲ ਕੀਤੀ ਸੀ, ਪਰ ਬਾਅਦ ਵਿੱਚ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੰਦੀਪ ਸਿੰਘ ਇਹ ਵੀ ਨਹੀਂ ਦੱਸ ਸਕੇ ਕਿ ਉਨ੍ਹਾਂ ਨੇ ਦੇਰ ਸ਼ਾਮ ਦਫ਼ਤਰੀ ਸਮਾਂ ਛੱਡ ਕੇ ਪੀੜਤ ਨੂੰ ਮਿਲਣ ਲਈ ਕਿਉਂ ਬੁਲਾਇਆ ਸੀ।

ਚਾਰਜਸ਼ੀਟ ਮੁਤਾਬਕ ਪੀੜਤਾ ਦੀ ਕਈ ਗਵਾਹਾਂ ਨਾਲ ਹੋਈ ਚੈਟ ਤੋਂ ਪਤਾ ਲੱਗਾ ਹੈ ਕਿ ਉਹ ਕਾਫੀ ਮਾਨਸਿਕ ਤਣਾਅ ‘ਚ ਸੀ। ਪੀੜਤਾ ਨੇ ਦੋਸ਼ ਲਾਇਆ ਸੀ ਕਿ ਸੰਦੀਪ ਸਿੰਘ ਨੇ ਉਸ ਲਈ ਪ੍ਰਤੀਕੂਲ ਮਾਹੌਲ ਪੈਦਾ ਕਰ ਦਿੱਤਾ ਹੈ।

ਪੀੜਤਾ ਅਨੁਸਾਰ, ਦੋਸ਼ੀ ਨੇ ਉਸ ਦਾ ਭਰੋਸਾ ਜਿੱਤਣ ਲਈ ਉਸ ਨੂੰ ਭਰਤੀ ਵਿਚ ਮਦਦ ਦੀ ਪੇਸ਼ਕਸ਼ ਕੀਤੀ ਤਾਂ ਜੋ ਉਹ ਉਸ ਤੋਂ ਜਿਨਸੀ ਲਾਭ ਪਾ ਸਕਣ। ਚਾਰਜਸ਼ੀਟ ਵਿੱਚ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਪਿੱਛੇ ਦਲੀਲ ਦਿੱਤੀ ਹੈ ਕਿ ਸਬੰਧਤ ਘਟਨਾਵਾਂ ਅਤੇ ਪੁਲਿਸ ਸ਼ਿਕਾਇਤ ਦਰਜ ਕਰਨ ਵਿੱਚ ਛੇ ਮਹੀਨਿਆਂ ਦਾ ਅੰਤਰ ਸੀ, ਇਸ ਲਈ ਵਿਸਥਾਰਤ ਜਾਂਚ ਜ਼ਰੂਰੀ ਸੀ।

ਚਾਰਜਸ਼ੀਟ ਵਿੱਚ ਚੰਡੀਗੜ੍ਹ ਪੁਲਿਸ ਨੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ਦਰਜ ਕੀਤਾ ਸੀ। ਚਾਰਜਸ਼ੀਟ ‘ਚ ਚੰਡੀਗੜ੍ਹ ਪੁਲਿਸ ਦੀ ਜਾਂਚ ‘ਚ ਮਿਲੀ ਠੋਸ ਜਾਣਕਾਰੀ ਦੇ ਆਧਾਰ ‘ਤੇ ਪੀੜਤਾ ਅਤੇ ਉਸ ਦਾ ਵਕੀਲ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਦੌਰਾਨ ਰੇਪ ਦੀ ਕੋਸ਼ਿਸ਼ ਦੀ ਧਾਰਾ 376/511 ਨੂੰ ਸ਼ਾਮਲ ਕਰਨ ਲਈ ਅਦਾਲਤ ‘ਚ ਦਲੀਲ ਰੱਖਣਗੇ।

Amritsar : ਆਪਸੀ ਰੰਜਿਸ਼ ਕਾਰਨ ਉੱਜੜਿਆ ਪਰਿਵਾਰ, ਕੁੜੀ ਦੇ ਸਹੁਰੇ ਪਰਿਵਾਰ ਨੇ ਕਰ ਦਿੱਤਾ ਕਾਰਾ,ਟੱਬਰ 'ਚ ਪਸਰਿਆ ਮਾਤਮ

Amritsar : ਆਪਸੀ ਰੰਜਿਸ਼ ਕਾਰਨ ਉੱਜੜਿਆ ਪਰਿਵਾਰ, ਕੁੜੀ ਦੇ ਸਹੁਰੇ ਪਰਿਵਾਰ ਨੇ ਕਰ ਦਿੱਤਾ ਕਾਰਾ,ਟੱਬਰ 'ਚ ਪਸਰਿਆ ਮਾਤਮ...

Amritsar News: ਇਨਸਾਫ਼ ਨਾ ਮਿਲਣ 'ਤੇ ਅੰਮ੍ਰਿਤਸਰ ਡੀਸੀ ਦਫ਼ਤਰ ਬਹਾਰ ਪੈਟਰੋਲ ਲੈ ਕੇ ਪੁੱਜਾ ਨੌਜਵਾਨ

Amritsar News: ਇਨਸਾਫ਼ ਨਾ ਮਿਲਣ 'ਤੇ ਅੰਮ੍ਰਿਤਸਰ ਡੀਸੀ ਦਫ਼ਤਰ ਬਹਾਰ ਪੈਟਰੋਲ ਲੈ ਕੇ ਪੁੱਜਾ ਨੌਜਵਾਨ...

ਭਾਰਤ-ਕੈਨੇਡਾ ਵਿਵਾਦ ਦਰਮਿਆਨ NIA ਨੇ ਅੱਤਵਾਦੀ ਹਰਦੀਪ ਨਿੱਝਰ ਦੇ ਜਲੰਧਰ ਸਥਿਤ ਘਰ 'ਤੇ ਲਗਾਇਆ ਨੋਟਿਸ

ਭਾਰਤ-ਕੈਨੇਡਾ ਵਿਵਾਦ ਦਰਮਿਆਨ NIA ਨੇ ਅੱਤਵਾਦੀ ਹਰਦੀਪ ਨਿੱਝਰ ਦੇ ਜਲੰਧਰ ਸਥਿਤ ਘਰ 'ਤੇ ਲਗਾਇਆ ਨੋਟਿਸ...

Punjab ਵਿੱਚ ਦੋ ਕੁੜੀਆਂ ਨੇ ਆਪਸ ਵਿੱਚ ਕਰਵਾ ਲਿਆ ਵਿਆਹ, ਗੁਰਦੁਆਰੇ ਦੇ ਗ੍ਰੰਥੀ ਨੇ ਮੰਗੀ ਮਾਫੀ

Punjab ਵਿੱਚ ਦੋ ਕੁੜੀਆਂ ਨੇ ਆਪਸ ਵਿੱਚ ਕਰਵਾ ਲਿਆ ਵਿਆਹ, ਗੁਰਦੁਆਰੇ ਦੇ ਗ੍ਰੰਥੀ ਨੇ ਮੰਗੀ ਮਾਫੀ...

Canada ਦੇ PM ਤੇ ਭੜਕੇ ਸਾਬਕਾ CM Captain Amrinder Singh, ਬੋਲੇ- Trudeau ਕਰ ਰਹੇ ਹਨ ਵੋਟ ਬੈਂਕ ਦੀ ਰਾਜਨੀਤੀ

Canada ਦੇ PM ਤੇ ਭੜਕੇ ਸਾਬਕਾ CM Captain Amrinder Singh, ਬੋਲੇ- Trudeau ਕਰ ਰਹੇ ਹਨ ਵੋਟ ਬੈਂਕ ਦੀ ਰਾਜਨੀਤੀ...

ਖਾਲਿਸਤਾਨੀ ਹਰਦੀਪ ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨੂੰ ਭਾਰਤ ਦਾ ਕਰਾਰਾ ਜਵਾਬ, ਕੈਨੇਡੀਅਨ ਡਿਪਲੋਮੈਟ ਦੀ ਕੀਤੀ ਛੁੱਟੀ

ਖਾਲਿਸਤਾਨੀ ਹਰਦੀਪ ਨਿੱਝਰ ਕਤਲ ਕੇਸ ਵਿੱਚ ਕੈਨੇਡਾ ਨੂੰ ਭਾਰਤ ਦਾ ਕਰਾਰਾ ਜਵਾਬ, ਕੈਨੇਡੀਅਨ ਡਿਪਲੋਮੈਟ ਦੀ ਕੀਤੀ ਛੁੱਟੀ...

Ludhiana 'ਚ ਸਾਬਕਾ ਮੰਤਰੀ Jagdeesh Singh Garcha ਦੇ ਘਰ ਚੋਰੀ,ਘਰ ਕੰਮ ਕਰਨ ਵਾਲੇ ਨੌਕਰ ਨੇ ਕੀਤੀ ਲੁੱਟਪਾਟ|Punjab

Ludhiana 'ਚ ਸਾਬਕਾ ਮੰਤਰੀ Jagdeesh Singh Garcha ਦੇ ਘਰ ਚੋਰੀ,ਘਰ ਕੰਮ ਕਰਨ ਵਾਲੇ ਨੌਕਰ ਨੇ ਕੀਤੀ ਲੁੱਟਪਾਟ|Punjab...

ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਗਏ ਨੌਜਵਾਨ ਦੀ ਰੁੜ੍ਹਣ ਕਾਰਨ ਹੋਈ ਮੌਤ

ਭਾਗਸੁਨਾਗ ਝਰਨੇ ਦੇ ਕੋਲ ਨਹਾਉਣ ਗਏ ਨੌਜਵਾਨ ਦੀ ਰੁੜ੍ਹਣ ਕਾਰਨ ਹੋਈ ਮੌਤ...

Paris ਤੋਂ Cycle ਤੋਂ 12000 KM ਸਫਰ ਤੈਅ ਕਰ Punjab ਪਹੁੰਚਿਆ ਗੋਰਾ,India ਦੇਖਣ ਦੀ ਸੀ ਚਾਅ

Paris ਤੋਂ  Cycle ਤੋਂ 12000 KM ਸਫਰ ਤੈਅ ਕਰ Punjab ਪਹੁੰਚਿਆ ਗੋਰਾ,India ਦੇਖਣ ਦੀ ਸੀ ਚਾਅ...
Stories