AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ED ਨੇ ਚੰਡੀਗੜ੍ਹ ਰਿਹਾਇਸ਼ ‘ਤੇ ਕੀਤੀ ਰੇਡ

ਸੀਬੀਆਈ ਦੁਆਰਾ ਪਹਿਲਾਂ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ, ਅਧਿਕਾਰੀਆਂ ਨੇ ਭੁੱਲਰ ਦੇ ਘਰ ਤੇ ਫਾਰਮ ਹਾਊਸ ਤੋਂ ਕਾਫ਼ੀ ਮਾਤਰਾ 'ਚ ਨਕਦੀ, ਸੋਨਾ ਤੇ ਕੀਮਤੀ ਸਮਾਨ ਬਰਾਮਦ ਕੀਤਾ ਸੀ। ਜ਼ਬਤ ਕੀਤੀ ਗਈ ਸਮੱਗਰੀ 'ਚ ਕਰੀਬ 7 ਕਰੋੜ ਨਕਦ, ਲਗਭਗ 2.5 ਕਿਲੋਗ੍ਰਾਮ ਸੋਨਾ ਤੇ ਚਾਂਦੀ ਦੇ ਗਹਿਣੇ ਸ਼ਾਮਲ ਸਨ।

ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ED ਨੇ ਚੰਡੀਗੜ੍ਹ ਰਿਹਾਇਸ਼ 'ਤੇ ਕੀਤੀ ਰੇਡ
ਭੁੱਲਰ ਦੀ ਵਧੀਆਂ ਮੁਸ਼ਕਿਲਾਂ, ਹੁਣ ED ਨੇ ਚੰਡੀਗੜ੍ਹ ਰਿਹਾਇਸ਼ ‘ਤੇ ਕੀਤੀ ਰੇਡ
davinder-kumar-jalandhar
| Updated On: 27 Apr 2026 10:47 AM IST
Share

ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਕੇਸ ‘ਚ ਗ੍ਰਿਫ਼ਤਾਰ ਮੁਅੱਤਲ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਸੀਬੀਆਈ ਕਾਰਵਾਈ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਸ ਦੇ ਖਿਲਾਫ਼ ਕਦਮ ਚੁੱਕਿਆ ਹੈ। ED ਨੇ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪਾ ਮਾਰਿਆ, ਜਿਸ ਨਾਲ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਕੇਸ ‘ਚ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ, ਪਟਿਆਲਾ, ਨਾਭਾ ਤੇ ਜਲੰਧਰ ‘ਚ ਵੀ ਰੇਡ ਕੀਤੀ ਗਈ ਹੈ। ਈਡੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤਭੁੱਲਰ ਤੇ ਹੋਰ ਲੋਕਾਂ ਨਾਲ ਸਬੰਧਤ ਮਾਮਲੇ ‘ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਈਡੀ ਵੱਲੋਂ ਪੀਐਮਐਲਏ ਦੀ ਧਾਰਾ 17 ਦੇ ਤਹਿਤ ਕੁੱਲ 11 ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਇਨ੍ਹਾਂ ਥਾਵਾਂ ਵਿੱਚ ਚੰਡੀਗੜ੍ਹ (2), ਲੁਧਿਆਣਾ ਜ਼ਿਲ੍ਹਾ (5), ਪਟਿਆਲਾ (2), ਨਾਭਾ (1) ਤੇ ਜਲੰਧਰ (1) ਸ਼ਾਮਲ ਹਨ। ਇਹ ਸਾਰੇ ਟਿਕਾਣੇ ਮੁਲਜ਼ਮ, ਉਸਦੇ ਸਾਥੀਆਂ ਤੇ ਸ਼ੱਕੀ ਬੇਨਾਮੀ ਵਿਅਕਤੀਆਂ ਨਾਲ ਜੁੜੇ ਹੋਣ ਦੀ ਖ਼ਬਰ ਹੈ। ਇਨ੍ਹਾਂ ਤਲਾਸ਼ੀਆਂ ਦਾ ਉਦੇਸ਼ ‘ਅਪਰਾਧ ਦੀ ਕਮਾਈ’ (ਅਪਰਾਧਿਕ ਗਤੀਵਿਧੀ ਤੋਂ ਪ੍ਰਾਪਤ ਆਮਦਨ) ਦਾ ਪਤਾ ਲਗਾਉਣਾ, ਬੇਨਾਮੀ ਜਾਇਦਾਦਾਂ ਦੀ ਪਛਾਣ ਕਰਨਾ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਸਬੂਤ ਇਕੱਠੇ ਕਰਨਾ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਸੀਬੀਆਈ ਨੇ ਰੇਡ ਦੌਰਾਨ ਰੰਗੀ ਹੱਥੀਂ ਕੀਤੀ ਸੀ ਕਾਬੂ

ਸੀਬੀਆਈ ਦੁਆਰਾ ਪਹਿਲਾਂ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ, ਅਧਿਕਾਰੀਆਂ ਨੇ ਭੁੱਲਰ ਦੇ ਘਰ ਤੇ ਫਾਰਮ ਹਾਊਸ ਤੋਂ ਕਾਫ਼ੀ ਮਾਤਰਾ ‘ਚ ਨਕਦੀ, ਸੋਨਾ ਤੇ ਕੀਮਤੀ ਸਮਾਨ ਬਰਾਮਦ ਕੀਤਾ ਸੀ। ਜ਼ਬਤ ਕੀਤੀ ਗਈ ਸਮੱਗਰੀ ‘ਚ ਕਰੀਬ 7 ਕਰੋੜ ਨਕਦ, ਲਗਭਗ 2.5 ਕਿਲੋਗ੍ਰਾਮ ਸੋਨਾ ਤੇ ਚਾਂਦੀ ਦੇ ਗਹਿਣੇ ਸ਼ਾਮਲ ਸਨ। ਇਸ ਦੌਰਾਨ ਲਗਜ਼ਰੀ ਬ੍ਰਾਂਡਾਂ ਦੀਆਂ 26 ਘੜੀਆਂ ਵੀ ਮਿਲੀਆਂ, ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਰਜਿਸਟਰਡ 50 ਤੋਂ ਵੱਧ ਅਚੱਲ ਜਾਇਦਾਦਾਂ ਨਾਲ ਜੁੜੇ ਦਸਤਾਵੇਜ਼ ਵੀ ਮਿਲੇ। ਇਸ ਤੋਂ ਇਲਾਵਾ, ਮਰਸੀਡੀਜ਼ ਤੇ ਔਡੀ ਕਾਰਾਂ, ਚਾਰ ਹਥਿਆਰ ਤੇ ਵਿਦੇਸ਼ੀ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ।

ਭੁੱਲਰ ਨੂੰ ਸੀਬੀਆਈ ਨੇ 16 ਅਕਤੂਬਰ, 2025 ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਕਥਿਤ ਤੌਰ ‘ਤੇ ₹8 ਲੱਖ ਦੀ ਰਿਸ਼ਵਤ ਮੰਗਦੇ ਹੋਏ ਤੇ ਆਕਾਸ਼ ਬੱਤਾ ਨਾਮ ਦੇ ਸਕ੍ਰੈਪ ਡੀਲਰ ਤੋਂ 5 ਲੱਖ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ। ਸ਼ਿਕਾਇਤਕਰਤਾ ਨੇ ਭੁੱਲਰ ‘ਤੇ ਇਲਜ਼ਾਮ ਲਗਾਇਆ ਸੀ ਕਿ ਭੁੱਲਰ ਉਸ ‘ਤੇ 2023 ‘ਚ ਦਰਜ ਕੀਤੀ ਗਈ ਐਫਆਈਆਰ ਦਾ ਨਿਪਟਾਰਾ ਕਰਨ ਤੇ ਭਵਿੱਖ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੇ ਬਦਲੇ ਰਿਸ਼ਵਤ ਲੈਂਦਾ ਸੀ।

ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੀਬੀਆਈ ਨੇ 29 ਅਕਤੂਬਰ, 2025 ਨੂੰ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਵੱਖਰਾ ਮਾਮਲਾ ਦਰਜ ਕੀਤਾ। ਉਹ 17 ਅਕਤੂਬਰ, 2025 ਤੋਂ ਚੰਡੀਗੜ੍ਹ ਦੀ ਮਾਡਲ ਜੇਲ੍ਹ ‘ਚ ਨਿਆਂਇਕ ਹਿਰਾਸਤ ‘ਚ ਬੰਦ ਹੈ। ਅਦਾਲਤਾਂ ਨੇ ਸਮੇਂ-ਸਮੇਂ ‘ਤੇ ਉਸ ਦੀ ਹਿਰਾਸਤ ਵਧਾ ਦਿੱਤੀ ਹੈ। ਉਸ ਨੇ ਕਈ ਵਾਰ ਜ਼ਮਾਨਤ ਅਰਜ਼ੀਆਂ ਵੀ ਦਾਖਲ ਕੀਤੀਆਂ, ਪਰ ਹਰ ਵਾਰ ਉਸ ਦੀ ਅਰਜ਼ੀ ਰੱਦ ਹੋ ਗਈ।

Follow Us
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...