AAP ‘ਚ ਸ਼ਾਮਲ ਹੋਏ ਸੁਰਜੀਤ ਸਿੰਘ ਰੱਖੜਾ, CM ਮਾਨ ਨੇ ਕੀਤਾ ਸੁਆਗਤ
ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਮਾਨ ਨੇ ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਪਹੁੰਚੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਖਿਲਾਫ ਲਿਆਂਦੇ ਗਏ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਮਾਣਾ ਤੋਂ ਚੋਣ ਲੜਨਗੇ।
ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਮਾਨ ਨੇ ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਪਹੁੰਚੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਖਿਲਾਫ ਲਿਆਂਦੇ ਗਏ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਮਾਣਾ ਤੋਂ ਚੋਣ ਲੜਨਗੇ।
ਸਮਾਗਮ ਦੌਰਾਨ ਰੱਖੜਾ, ਪਟਿਆਲਾ ਤੋਂ LIVE ——- समागम के दौरान रखड़ा, पटियाला से LIVE https://t.co/AuQgalFnw2
— Bhagwant Mann (@BhagwantMann) May 16, 2026
ਦੱਸਣ ਯੋਗ ਹੈ ਕਿ ਕਰੀਬ ਇੱਕ ਹਫਤੇ ਤੋਂ ਸਰੁਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਚੱਲ ਰਹਿਆਂ ਸਨ। ਸੁਰਜੀਤ ਸਿੰਘ ਰੱਖੜਾ ਪੰਜਾਬ ਦੇ ਸਿਆਸਤ ਵਿੱਚ ਵੱਡਾ ਅਤੇ ਪ੍ਰਭਾਵਸ਼ਾਲੀ ਨਾਮ ਹੈ। ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਦਾ ਵਿਦੇਸ਼ ਵਿੱਚ ਵੱਡਾ ਕਾਰੋਬਾਰ ਹੈ। ਰੱਖੜਾ ਪਰਿਵਾਰ ਦਾ ਅਮਰੀਕਾ ਵਿੱਚ ਵੱਡਾ ਕਾਰੋਬਾਰ ਅੰਪਾਇਰ ਹੈ, ਜਿਸ ਕਾਰਨ ਉਨ੍ਹਾਂ ਦਾ ਪੰਜਾਬ ਦੇ ਪ੍ਰਵਾਸੀ ਭਾਰਤੀਆਂ ਵਿੱਚ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ।
ਰੱਖੜਾ ਚਿਰਾਂ ਤੋਂ ਰਾਜਨੀਤਕ ਖੇਤਰ ਚ ਸਰਗਰਮ ਹਨ। ਉਂਜ ਉਹ ਸ਼ੁਰੂ ਚ ਇਸੇ ਇਲਾਕੇ ਨਾਲ ਸਬੰਧਤ ਮਰਹੂਮ ਗੁਰਚਰਨ ਸਿੰਘ ਟੌਹੜਾ ਨਾਲ ਜੁੜੇ ਹੋਏ ਸਨ। ਪਰ 1999 ਚ ਅਕਾਲੀ ਦਲ ਦੀ ਗੁੱਟਬੰਦੀ ਦੌਰਾਨ ਬਾਦਲ ਧੜੇ ਨੇ ਸੁਰਜੀਤ ਸਿੰਘ ਰੱਖੜਾ ਨੂੰ ਆਪਣੇ ਨਾਲ ਜੋੜਦਿਆਂ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਈ ਸੀ, ਜਿਸ ਦੌਰਾਨ ਟੌਹੜਾ ਧੜੇ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਵੀ ਚੋਣ ਲੜੇ ਤੇ ਕਾਂਗਰਸ ਦੇ ਪਰਨੀਤ ਕੌਰ ਜੇਤੂ ਹੋ ਕੇ ਨਿਕਲੇ। ਇਸ ਤੋਂ ਬਾਅਦ 2002 ਚ ਸੁਰਜੀਤ ਸਿੰਘ ਰੱਖੜਾ ਸਮਾਣਾ ਹਲਕੇ ਤੋਂ ਬਾਦਲ ਦਲ ਤੋਂ ਵਿਧਾਇਕ ਬਣੇ, ਪਰ 2007 ਚ ਹਾਰ ਗਏ ਤੇ 2012 ਚ ਮੁੜ ਸਮਾਣਾ ਤੋਂ ਹੀ ਵਿਧਾਇਕ ਬਣ ਕੇ ਬਾਦਲ ਸਰਕਾਰ ਚ ਪੰਚਾਇਤ ਮੰਤਰੀ ਵੀ ਬਣੇ। ਪਰ ਇਸ ਤੋਂ ਬਾਅਦ ਉਹ 2017 ਅਤੇ 2022 ਦੀਆਂ ਚੋਣਾਂ ਵੀ ਹਾਰ ਗਏ।


