AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ‘ਚ SIR ਨਾਲ ਨਹੀਂ ਕੱਟਣ ਦਿਆਂਗੇ ਵੋਟਾਂ, ਲੋੜ ਪਈ ਤਾਂ ਜਾਵਾਂਗੇ ਕੋਰਟ; CM ਮਾਨ ਦਾ ਕੇਂਦਰ ਨੂੰ ਵੱਡਾ ਚੈਲੇਂਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੋਟਾਂ ਦੇ ਮੁੱਦੇ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਉਹ ਪੰਜਾਬ ਦੇ ਅੰਦਰ ਕਿਸੇ ਵੀ ਹਾਲਤ ਵਿੱਚ SIR ਨਾਲ ਵੋਟਾਂ ਨਹੀਂ ਕੱਟਣ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਦੇ ਲੋਕਾਂ ਦੇ ਇਸ ਜਮਹੂਰੀ ਅਧਿਕਾਰ ਦੀ ਰੱਖਿਆ ਲਈ ਜੇਕਰ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ, ਤਾਂ ਉਹ ਪਿੱਛੇ ਨਹੀਂ ਹਟਣਗੇ ਅਤੇ ਕਾਨੂੰਨੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਪੰਜਾਬ 'ਚ SIR ਨਾਲ ਨਹੀਂ ਕੱਟਣ ਦਿਆਂਗੇ ਵੋਟਾਂ, ਲੋੜ ਪਈ ਤਾਂ ਜਾਵਾਂਗੇ ਕੋਰਟ; CM ਮਾਨ ਦਾ ਕੇਂਦਰ ਨੂੰ ਵੱਡਾ ਚੈਲੇਂਜ
shubham-anand
| Updated On: 16 May 2026 16:33 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੋਟਾਂ ਦੇ ਮੁੱਦੇ ‘ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਉਹ ਪੰਜਾਬ ਦੇ ਅੰਦਰ ਕਿਸੇ ਵੀ ਹਾਲਤ ਵਿੱਚ SIR ਨਾਲ ਵੋਟਾਂ ਨਹੀਂ ਕੱਟਣ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਦੇ ਲੋਕਾਂ ਦੇ ਇਸ ਜਮਹੂਰੀ ਅਧਿਕਾਰ ਦੀ ਰੱਖਿਆ ਲਈ ਜੇਕਰ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ, ਤਾਂ ਉਹ ਪਿੱਛੇ ਨਹੀਂ ਹਟਣਗੇ ਅਤੇ ਕਾਨੂੰਨੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਪ੍ਰਧਾਨ ਮੰਤਰੀ ਮੋਦੀ ‘ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕਸਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਵਿੱਚ ਹਰ ਇੱਕ ਚੀਜ਼ ‘ਤੇ ਪਾਬੰਦੀ ਲਗਾ ਰਹੇ ਹਨ ਅਤੇ ਸਭ ਕੁਝ ਬੰਦ ਕਰਦੇ ਜਾ ਰਹੇ ਹਨ। ਦੇਸ਼ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸੋਨਾ ਨਾ ਖਰੀਦੋ, ਵਿਦੇਸ਼ ਯਾਤਰਾ ਨਾ ਕਰੋ ਅਤੇ ਘਰ ਤੋਂ ਕੰਮ (ਵਰਕ ਫ੍ਰੌਮ ਹੋਮ) ਕਰੋ। ਪੀਐਮ ਮੋਦੀ ‘ਤੇ ਸਵਾਲ ਚੁੱਕਦਿਆਂ ਸੀਐਮ ਮਾਨ ਨੇ ਕਿਹਾ, “ਕੀ ਪ੍ਰਧਾਨ ਮੰਤਰੀ ਖ਼ੁਦ ਘਰ ਤੋਂ ਕੰਮ ਨਹੀਂ ਕਰ ਸਕਦੇ? ਕੀ ‘ਪ੍ਰਧਾਨ ਮੰਤਰੀ ਵਰਕ ਫ੍ਰੌਮ ਹੋਮ’ ਨਹੀਂ ਹੋ ਸਕਦਾ? ਇਹ ਬਿਲਕੁਲ ਸੰਭਵ ਹੈ, ਪਰ ਅਸਲ ਵਿੱਚ ਇਹ ਸਾਰੀਆਂ ਗੱਲਾਂ ਸਿਰਫ਼ ਦੇਸ਼ ਦੇ ਅਸਲ ਸੱਚ ਨੂੰ ਲੁਕਾਉਣ ਲਈ ਕੀਤੀਆਂ ਜਾ ਰਹੀਆਂ ਹਨ।”

ਤੇਲ ਦੀਆਂ ਕੀਮਤਾਂ ‘ਤੇ ਘੇਰਿਆ

ਮੁੱਖ ਮੰਤਰੀ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਨਤਾ ‘ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਨੇ ਹਾਲੇ ਸਿਰਫ਼ ਦੇਸ਼ ਵਾਸੀਆਂ ਨੂੰ ਥਾਲੀਆਂ ਅਤੇ ਤਾਲੀਆਂ ਵਜਾਉਣ ਲਈ ਹੀ ਕਿਹਾ ਹੈ। ਭਗਵੰਤ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਕੋਈ ਨਵਾਂ ‘ਜਾਦੂ-ਟੋਨਾ’ ਕਰਨ ਲਈ ਕਹਿ ਦੇਵੇ ਕਿ ਹੁਣ ਅਜਿਹਾ ਕਰਨਾ ਸ਼ੁਰੂ ਕਰ ਦਿਓ।

ਦੇਸ਼ ਨੂੰ “ਵਿਸ਼ਵ ਗੁਰੂ” ਦੀ ਥਾਂ “ਵਿਸ਼ਵ ਚੇਲਾ” ਬਣਾ ਕੇ ਰੱਖ ਦਿੱਤਾ

ਕੇਂਦਰ ਸਰਕਾਰ ਦੀਆਂ ਵਿਦੇਸ਼ੀ ਅਤੇ ਅੰਦਰੂਨੀ ਨੀਤੀਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਦੇਸ਼ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਅਤੇ ਪੂਰੀ ਦੁਨੀਆ ਵਿੱਚ “ਵਿਸ਼ਵ ਗੁਰੂ” ਬਣਾਉਣ ਦੇ ਰਾਹ ‘ਤੇ ਨਿਕਲੇ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇਸ਼ ਨੂੰ “ਵਿਸ਼ਵ ਚੇਲਾ” ਬਣਾ ਕੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਪਾਬੰਦੀਆਂ ਦੇ ਫ਼ੈਸਲੇ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਪਾਬੰਦੀਆਂ ਕਿਸੇ ਹੋਰ ਥਾਂ ਜਾਂ ਹੋਰਾਂ ਦੇਸ਼ਾਂ ‘ਤੇ ਲੱਗਣੀਆਂ ਚਾਹੀਦੀਆਂ ਸਨ, ਉਦੋਂ ਸਾਡੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ‘ਤੇ ਅਜਿਹੀਆਂ ਸਖ਼ਤ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਦੁਨੀਆ ਦੇ ਕਿਸੇ ਹੋਰ ਮੁਲਕ ਵਿੱਚ ਅਜਿਹੇ ਹਾਲਾਤ ਕਿਉਂ ਨਹੀਂ ਬਣੇ? ਸਾਡੇ ਗੁਆਂਢੀ ਦੇਸ਼ ਨੇਪਾਲ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਗਿਆ? ਆਖ਼ਰ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਇਹ ਸਭ ਗੱਲਾਂ ਅਤੇ ਪਾਬੰਦੀਆਂ ਕਿਉਂ ਦੇਖਣ ਨੂੰ ਨਹੀਂ ਮਿਲ ਰਹੀਆਂ?

ਕੀ ਹੈ ‘SIR’ ਜਿਸ ‘ਤੇ ਪੰਜਾਬ ‘ਚ ਮਚਿਆ ਹੈ ਸਿਆਸੀ ਘਮਾਸਾਨ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੋਟਾਂ ਦੇ ਮੁੱਦੇ ‘ਤੇ ‘SIR’ ਦਾ ਜ਼ਿਕਰ ਕਰਨ ਤੋਂ ਬਾਅਦ ਇਹ ਪ੍ਰਕਿਰਿਆ ਚਰਚਾ ਵਿੱਚ ਆ ਗਈ ਹੈ। ਦਰਅਸਲ, ਚੋਣ ਕਮਿਸ਼ਨ ਵੱਲੋਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਸ਼ੁੱਧ ਅਤੇ ਸਹੀ ਬਣਾਉਣ ਲਈ ਵਿਸ਼ੇਸ਼ ਗੰਭੀਰ ਸੁਧਾਰ ਦੀ ਮੁਹਿੰਮ ਚਲਾਈ ਜਾਂਦੀ ਹੈ।

ਇਸ ਦਾ ਮੁੱਖ ਕੰਮ ਕੀ ਹੁੰਦਾ ਹੈ?

ਵੋਟਰ ਸੂਚੀਆਂ ਦੀ ਡੂੰਘੀ ਜਾਂਚ: ਇਸ ਪ੍ਰਕਿਰਿਆ ਦੇ ਤਹਿਤ ਚੋਣ ਕਮਿਸ਼ਨ ਦੇ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਦੀ ਡੂੰਘਾਈ ਨਾਲ ਪੜਚੋਲ ਕਰਦੇ ਹਨ।

ਗਲਤੀਆਂ ਨੂੰ ਸੁਧਾਰਨਾ: ਇਸ ਦਾ ਮੁੱਖ ਮਕਸਦ ਫ਼ਰਜ਼ੀ ਵੋਟਰਾਂ, ਮਰ ਚੁੱਕੇ ਵਿਅਕਤੀਆਂ ਅਤੇ ਇਲਾਕਾ ਛੱਡ ਚੁੱਕੇ ਲੋਕਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਉਣਾ ਹੁੰਦਾ ਹੈ।

ਨਵੀਆਂ ਵੋਟਾਂ ਜੋੜਨਾ: ਇਸ ਦੇ ਨਾਲ ਹੀ 18 ਸਾਲ ਦੇ ਹੋ ਚੁੱਕੇ ਨਵੇਂ ਨੌਜਵਾਨਾਂ ਦੀਆਂ ਵੋਟਾਂ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

Follow Us
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ...
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ...
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ...
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ...
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ...
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...