ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੁਨੀਲ ਜਾਖੜ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ, ਕਿਸਾਨ ਅੰਦੋਲਨ ਤੇ ਜਥੇਬੰਦਕ ਮੁੱਦਿਆਂ ‘ਤੇ ਹੋਈ ਚਰਚਾ

ਕੇਂਦਰੀ ਮੰਤਰੀ ਖੱਟਰ ਨਾਲ ਸੁਨੀਲ ਕੁਮਾਰ ਜਾਖੜ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਜਥੇਬੰਦਕ ਮੁੱਦਿਆਂ 'ਤੇ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮੀਟਿੰਗ ਸਬੰਧੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਸੁਨੀਲ ਜਾਖੜ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ, ਕਿਸਾਨ ਅੰਦੋਲਨ ਤੇ ਜਥੇਬੰਦਕ ਮੁੱਦਿਆਂ 'ਤੇ ਹੋਈ ਚਰਚਾ
Follow Us
tv9-punjabi
| Published: 12 Jan 2025 11:32 AM IST

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਵਿੱਚ ਸਰਗਰਮ ਨਹੀਂ ਹਨ ਪਰ ਇਨ੍ਹੀਂ ਦਿਨੀਂ ਉਹ ਲਗਾਤਾਰ ਦਿੱਲੀ ਵਿੱਚ ਕੇਂਦਰੀ ਆਗੂਆਂ ਨੂੰ ਮਿਲ ਰਹੇ ਹਨ। ਇਸ ਲੜੀ ਤਹਿਤ ਉਨ੍ਹਾਂ ਨੇ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ।

ਇਸ ਮੀਟਿੰਗ ਵਿੱਚ ਜਥੇਬੰਦਕ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮੀਟਿੰਗ ਸਬੰਧੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਮੁਲਾਕਾਤ ਦੇ ਪਿੱਛੇ ਕੀ ਮਾਇਨੇ

ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਸਿੰਘ ਨਾਲ ਵੀ ਮੁਲਾਕਾਤ ਕੀਤੀ। ਇਹ ਜਾਣਕਾਰੀ ਉਨ੍ਹਾਂ ਨੇ ਨਹੀਂ ਸਗੋਂ ਦੋਵਾਂ ਆਗੂਆਂ ਨੇ ਸਾਂਝੀ ਕੀਤੀ ਸੀ।

ਅਜਿਹੇ ਵਿੱਚ ਇਨ੍ਹਾਂ ਮੀਟਿੰਗਾਂ ਤੋਂ ਕਈ ਮਾਇਨੇ ਕੱਢੇ ਜਾ ਰਹੇ ਹਨ। ਇਸ ਲਈ ਇੱਕ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਕੇਂਦਰੀ ਮੰਤਰੀਆਂ ਨੂੰ ਵੀ ਕਿਹਾ ਕਿ ਇਸ ਮੁੱਦੇ ‘ਤੇ ਗੱਲਬਾਤ ਹੋਣੀ ਚਾਹੀਦੀ ਹੈ। ਦੂਜਾ, ਕੇਂਦਰੀ ਬਜਟ ਵੀ ਆਉਣ ਵਾਲੇ ਸਮੇਂ ਵਿੱਚ ਆਵੇਗਾ। ਇਸ ਸਬੰਧੀ ਰਣਨੀਤੀ ਬਣਾਈ ਜਾ ਰਹੀ ਹੈ। ਕਿਉਂਕਿ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਦੋ ਮਹੀਨੇ ਬਾਕੀ ਹਨ।

ਲੋਕ ਸਭਾ ਚੋਣਾਂ ਤੋਂ ਬਾਅਦ ਰਾਜਨੀਤੀ ਤੋਂ ਬਣਾਈ ਦੂਰੀ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਤੋਂ ਦੂਰੀ ਬਣਾ ਲਈ ਸੀ। ਕਿਉਂਕਿ ਚੋਣਾਂ ਵਿੱਚ ਪਾਰਟੀ ਦੀ ਵੋਟ 18 ਫੀਸਦੀ ਤੱਕ ਪਹੁੰਚ ਗਈ ਸੀ। ਪਰ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਅਮਿਤ ਸ਼ਾਹ ਨੂੰ ਵੀ ਭੇਜ ਦਿੱਤਾ। ਉਨ੍ਹਾਂ ਦੇ ਅਸਤੀਫੇ ‘ਤੇ ਅਜੇ ਫੈਸਲਾ ਨਹੀਂ ਲਿਆ ਹੈ। ਹਾਲਾਂਕਿ ਇਸ ਤੋਂ ਬਾਅਦ ਉਹ ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਚੋਣਾਂ ਤੋਂ ਦੂਰ ਰਹੇ।

ਮੁੱਖ ਮੰਤਰੀ ਨਾ ਬਣਾਉਣ ‘ਤੇ ਛੱਡੀ ਕਾਂਗਰਸ

ਸੁਨੀਲ ਜਾਖੜ ਨੇ 14 ਮਈ 2022 ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ 19 ਮਈ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਦਿੱਲੀ ‘ਚ ਉਨ੍ਹਾਂ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ‘ਚ ਸ਼ਾਮਲ ਕੀਤਾ। ਜਾਖੜ ਇਸ ਤੋਂ ਪਹਿਲਾਂ ਕਾਫੀ ਸਮਾਂ ਕਾਂਗਰਸ ‘ਚ ਰਹੇ ਸਨ। ਹਾਲਾਂਕਿ ਸਾਲ 2021 ‘ਚ ਜਦੋਂ ਕਾਂਗਰਸ ਨੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਸੀ ਤਾਂ ਜਾਖੜ ਦਾ ਨਾਂ ਸੀ.ਐੱਮ ਦੀ ਦੌੜ ‘ਚ ਸੀ।

ਹਾਲਾਂਕਿ ਬਾਅਦ ‘ਚ ਜਾਖੜ ਨੇ ਖੁਦ ਇਲਜ਼ਾਮ ਲਾਇਆ ਕਿ ਅੰਬਿਕਾ ਸੋਨੀ ਨੇ ਹਿੰਦੂ ਹੋਣ ਕਾਰਨ ਉਨ੍ਹਾਂ ਦਾ ਵਿਰੋਧ ਕੀਤਾ ਸੀ। ਸੋਨੀ ਨੇ ਕਿਹਾ ਕਿ ਪੰਜਾਬ ਇੱਕ ਸਿੱਖ ਰਾਜ ਹੈ, ਇਸ ਲਈ ਇੱਥੇ ਇੱਕ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਚਰਨਜੀਤ ਚੰਨੀ ਨੂੰ ਸੀਐਮ ਬਣਾਇਆ ਗਿਆ ਸੀ। ਉਦੋਂ ਤੋਂ ਜਾਖੜ ਲਗਾਤਾਰ ਨਾਰਾਜ਼ ਰਹੇ ਅਤੇ ਫਿਰ ਕਾਂਗਰਸ ਤੋਂ ਵੱਖ ਹੋ ਗਏ ਅਤੇ ਬੀਜੇਪੀ ਵਿੱਚ ਸ਼ਾਮਲ ਹੋਏ।

Delhi Red Fort Blast Update: ਦਿੱਲੀ ਧਮਾਕੇ ਮਾਮਲੇ ਵਿੱਚ Al-Falah University 'ਤੇ ਚੱਲੇਗਾ Bulldozer?
Delhi Red Fort Blast Update: ਦਿੱਲੀ ਧਮਾਕੇ ਮਾਮਲੇ ਵਿੱਚ Al-Falah University 'ਤੇ ਚੱਲੇਗਾ Bulldozer?...
ਸਖ਼ਤ ਸੁਰੱਖਿਆ ਵਿਚਕਾਰ ਅੱਤਵਾਦੀ ਉਮਰ ਦੇ ਕਰੀਬੀ ਸਾਥੀ ਆਮਿਰ ਦੀ ਕੋਰਟ ਚ ਪੇਸ਼ੀ
ਸਖ਼ਤ ਸੁਰੱਖਿਆ ਵਿਚਕਾਰ ਅੱਤਵਾਦੀ ਉਮਰ ਦੇ ਕਰੀਬੀ ਸਾਥੀ ਆਮਿਰ ਦੀ ਕੋਰਟ ਚ ਪੇਸ਼ੀ...
ਦਿੱਲੀ ਧਮਾਕੇ ਦੀ ਇੱਕ ਹੋਰ ਭਿਆਨਕ ਵੀਡੀਓ ਆਈ ਸਾਹਮਣੇ, ਦੇਖ ਕੇ ਕੰਬ ਜਾਓਗੇ
ਦਿੱਲੀ ਧਮਾਕੇ ਦੀ ਇੱਕ ਹੋਰ ਭਿਆਨਕ ਵੀਡੀਓ ਆਈ ਸਾਹਮਣੇ, ਦੇਖ ਕੇ ਕੰਬ ਜਾਓਗੇ...
ਪਾਕਿਸਤਾਨ 'ਚ ਸਰਬਜੀਤ ਕੌਰ ਨਾਲ ਕੀ ਹੋਇਆ? ਧਰਮ ਪਰਿਵਰਤਨ ਤੇ ਨਿਕਾਹ ਦੇ ਦਾਅਵਿਆਂ ਬਾਰੇ ਜਾਣੋ
ਪਾਕਿਸਤਾਨ 'ਚ ਸਰਬਜੀਤ ਕੌਰ ਨਾਲ ਕੀ ਹੋਇਆ? ਧਰਮ ਪਰਿਵਰਤਨ ਤੇ ਨਿਕਾਹ ਦੇ ਦਾਅਵਿਆਂ ਬਾਰੇ ਜਾਣੋ...
ਬੱਚਿਆਂ ਵਿੱਚ ਸ਼ੂਗਰ ਦਾ ਵਧਦਾ ਖ਼ਤਰਾ, ਮਾਪਿਆਂ ਲਈ ਮਹੱਤਵਪੂਰਨ ਜਾਣਕਾਰੀ
ਬੱਚਿਆਂ ਵਿੱਚ ਸ਼ੂਗਰ ਦਾ ਵਧਦਾ ਖ਼ਤਰਾ, ਮਾਪਿਆਂ ਲਈ ਮਹੱਤਵਪੂਰਨ ਜਾਣਕਾਰੀ...
IPL Retention 2026: ਅੱਜ ਰਿਟੇਨਸ਼ਨ ਸੂਚੀ ਜਾਰੀ, ਸੰਜੂ ਜਡੇਜਾ ਫੋਕਸ 'ਤੇ; ਵੱਡਾ ਫੈਸਲਾ ਲੈ ਸਕਦਾ ਹੈ KKR
IPL Retention 2026: ਅੱਜ ਰਿਟੇਨਸ਼ਨ ਸੂਚੀ ਜਾਰੀ, ਸੰਜੂ ਜਡੇਜਾ ਫੋਕਸ 'ਤੇ; ਵੱਡਾ ਫੈਸਲਾ ਲੈ ਸਕਦਾ ਹੈ KKR...
Delhi Blast CCTV: ਦਿੱਲੀ ਧਮਾਕੇ ਦਾ ਨਵਾਂ CCTV ਆਈਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਜ਼ਮੀਨ
Delhi Blast CCTV: ਦਿੱਲੀ ਧਮਾਕੇ ਦਾ ਨਵਾਂ CCTV ਆਈਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਜ਼ਮੀਨ...
Neetu Shatranwala: ਤਰਨਤਾਰਨ ਜਿਮਣੀ ਚੋਣ 'ਚ ਕਿਸਮਤ ਅਜਮਾਉਣ ਉੱਤਰੇ ਨੀਟੂ ਸ਼ਟਰਾਵਾਲੇ ਨੇ ਕਹਿ ਦਿੱਤੀ ਵੱਡੀ ਗੱਲ
Neetu Shatranwala: ਤਰਨਤਾਰਨ ਜਿਮਣੀ ਚੋਣ 'ਚ ਕਿਸਮਤ ਅਜਮਾਉਣ ਉੱਤਰੇ ਨੀਟੂ ਸ਼ਟਰਾਵਾਲੇ ਨੇ ਕਹਿ ਦਿੱਤੀ ਵੱਡੀ ਗੱਲ...
Bihar Election 2025 Result: ਸੰਵਿਧਾਨਕ ਪ੍ਰਕਿਰਿਆ ਨਾਲ ਤੈਅ ਹੋਵੇਗਾ ਸੀਐਮ - ਦਿਲੀਪ ਜੈਸਵਾਲ
Bihar Election 2025 Result: ਸੰਵਿਧਾਨਕ ਪ੍ਰਕਿਰਿਆ ਨਾਲ ਤੈਅ ਹੋਵੇਗਾ ਸੀਐਮ - ਦਿਲੀਪ ਜੈਸਵਾਲ...