ਮੁੰਡੇ ਤੋਂ ਕੁੜੀ ਵਿੱਚ ਬਦਲੀ ਅਨਾਇਆ ਬਾਂਗੜ ਗਰਭਵਤੀ ਹੋ ਸਕਦੀ ਹੈ? ਜਾਣੋ...

22-09- 2025

TV9 Punjabi

Author: Sandeep Singh

ਕ੍ਰਿਕਟਰ ਸੰਜੇ ਬਾਂਗੜ ਦੀ ਧੀ ਅਨਾਇਆ ਬਾਂਗੜ ਨੇ 2023 ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT)ਕਰਵਾਈ ਸੀ, ਉਹ ਅਜੇ ਵੀ ਖ਼ਬਰਾਂ ਵਿੱਚ ਹਨ।

ਫਿਲਹਾਲ ਅਨਾਇਆ ਬਾਂਗੜ ਅਸ਼ਨੀਰ ਗਰੋਵਰ ਦੁਆਰਾ ਹੋਸਟ ਕੀਤੇ ਗਏ ਰਿਐਲਿਟੀ ਸ਼ੋਅ ਰਾਈਜ਼ ਐਂਡ ਫਾਲ (Rise and Fall)ਵਿੱਚ ਦਿਖਾਈ ਦੇ ਰਹੀ ਹੈ।

ਅਨਾਇਆ ਬਾਂਗੜ ਆਪਣੀ ਬੋਲਣ ਦੇ ਢੰਗ ਅਤੇ ਅਦਾਕਾਰੀ ਰਾਹੀਂ ਪਛਾਣ ਬਣਾ ਰਹੀ ਹੈ। ਰਿਐਲਿਟੀ ਸ਼ੋਅ ਦੌਰਾਨ, ਅਨਾਇਆ ਬਾਂਗੜ ਨੇ ਮਾਂ ਬਣਨ ਬਾਰੇ ਕੁਝ ਖੁਲਾਸੇ ਕੀਤੇ ।

ਬਹੁਤ ਸਾਰੇ ਲੋਕ ਸੋਚ ਰਹੇ ਹੋਣਗੇ ਕਿ ਕੀ ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗੜ ਮਾਂ ਬਣ ਸਕਦੀ ਹੈ। ਜਵਾਬ ਇਹ ਹੈ ਕਿ ਉਹ ਕੁਦਰਤੀ ਤੌਰ 'ਤੇ ਮਾਂ ਨਹੀਂ ਬਣ ਸਕਦੀ। ਯਾਨੀ ਕਿ ਉਹ ਗਰਭਵਤੀ ਨਹੀਂ ਹੋ ਸਕਦੀ।

ਆਰੂਸ਼ ਭੋਲਾ ਨਾਲ ਗੱਲਬਾਤ ਦੌਰਾਨ, ਉਨ੍ਹਾਂ ਨੇ ਹਾਰਮੋਨਲ ਸਰਜਰੀ ਕਰਵਾਉਣ ਦੇ ਬਾਵਜੂਦ ਮਾਂ ਬਣਨ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਅਨਾਇਆ ਨੇ ਦੱਸਿਆ ਕਿ ਮਾਂ ਬਣਨ ਲਈ ਉਸ ਕੋਲ ਦੋ ਆਪਸ਼ਨ ਹਨ। ਹਾਰਮੋਨਲ ਇਲਾਜ ਤੋਂ ਪਹਿਲਾਂ ਸ਼ੁਕਰਾਣੂਆਂ ਨੂੰ ਫ੍ਰੀਜ਼ ਕਰਨਾ ਜਾ ਫਿਰ ਗੋਦ ਲੇਨਾ ।

ਉਨ੍ਹਾਂ ਨੇ ਦੱਸਿਆ ਕਿ "ਮੈਂ ਸੈਰੋਗੇਸੀ ਦੇ ਜਰੀਏ ਮਾਂ ਬਣ ਸਕਦੀ ਹਾਂ "।

ਉਨ੍ਹਾਂ ਨੇ  ਕਿਹਾ, "ਮੈਂ ਸਰਜਰੀ ਤੋਂ ਪਹਿਲਾਂ ਆਪਣੇ ਸ਼ੁਕਰਾਣੂਆਂ ਨੂੰ ਫ੍ਰੀਜ਼ ਕਰਵਾ ਲਿਆ ਸੀ। ਇਸ ਲਈ, ਮੈਂ ਸਰੋਗੇਟ ਮਦਰ ਬਣਾਂਗੀ। ਇਸਦਾ ਮਤਲਬ ਹੈ ਕਿ ਮਾਂ ਬਣਨ ਲਈ ਅਨਾਇਆ ਨੂੰ ਇੱਕ ਔਰਤ ਦੀ ਕੁੱਖ ਕਿਰਾਏ ਤੇ ਲੈਣੀ ਹੋਵੇਗੀ ।

22 ਸਤੰਬਰ ਤੋਂ GST 2.0 ਲਾਗੂ , ਜਾਣੋ ਕੀ ਸਸਤਾ, ਕੀ ਮਹਿੰਗਾ?