22-09- 2025
TV9 Punjabi
Author: Sandeep Singh
22 ਸਤੰਬਰ ਨੂੰ ਯਾਨੀ ਕੀ ਅੱਜ ਤੋਂ ਭਾਰਤ ਵਿੱਚ ਨਵਾਂ ਟੈਕਸ ਸਿਸਟਮ ਲਾਗੂ ਹੋ ਗਿਆ ਹੈ। ਪਹਿਲਾਂ 5%, 12%, 18% ਅਤੇ 28% ਵਾਲੇ 4 GST ਸਲੈਬ ਸਨ । ਜਦਕਿ, ਹੁਣ ਸਿਰਫ਼ ਦੋ ਹੀ ਸਲੈਬ 5% ਅਤੇ 18% ਰਹਿੰਗੇ । ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਸਿਸਟਮ ਆਸਾਨ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ ।
GST ਕਾਉਂਸਿਲ ਦੀ 56ਵੀਂ ਮੀਟਿੰਗ ਵਿੱਚ ਇਹ ਵੱਡਾ ਫੈਸਲਾ ਕੀਤਾ ਗਿਆ। ਆਮ ਸਮਾਨ ਜਿਵੇਂ ਖਾਣਾ-ਪੀਣ ਦੀਆਂ ਚੀਜ਼ਾਂ, ਡੇਲੀ ਯੂਜ ਪ੍ਰੋਡੈਕਟ ਅਤੇ ਇਲੈਕਟ੍ਰੋਨਿਕਸ ਸਮਾਨ ਹੁਣ 5% ਅਤੇ 18% ਟੈਕਸ 'ਤੇ ਮਿਲ ਜਾਣਗੇ। ਤੰਬਕੂ, ਪਾਨ ਮਸਾਲਾ ਅਤੇ ਲਗਜ਼ਰੀ ਕਾਰਾਂ ਤੇ 40 % ਦਾ ਸਪੈਸ਼ਲ ਟੈਕਸ ਲਗੇਗਾ ।
ਨਵਾਂ ਟੈਕਸ ਸਿਸਟਮ ਲਾਗੂ ਹੋਣ ਤੇ ਕਾਫੀ ਸਮਾਨ ਸਸਤਾ ਹੋਵੇਗਾ । ਜਿਵੇਂ - ਸਾਬੂਨ, ਸ਼ੈਂਪੂ, ਘਿਓ ਅਤੇ ਪਨੀਰ। ਇਲੈਕਟ੍ਰੋਨਿਕਸ ਜਿਵੇਂ ਕਿ ਟੀਵੀ ਅਤੇ ਏਸੀ 'ਤੇ ਹੁਣ 28% ਦੀ ਬਜਾਏ 18% ਟੈਕਸ ਲਾਗਾ। 33 ਜ਼ਰੂਰੀ ਦਵਾਇਆਂ ਅਤੇ ਕੈਂਸਰ ਵਰਗੀ ਗੰਭੀਰ ਬੀਮਾਰੀ ਦੀਆਂ ਦਵਾਈਆਂ 'ਤੇ ਜੀਐਸਟੀ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਛੋਟੀਆਂ ਕਾਰਾਂ ਅਤੇ 350cc ਤੱਕ ਦੀਆਂ ਬਾਇਕਸ ਵੀ ਹੁਣ ਸਸਤੀਆਂ ਹੋ ਜਾਣਗੀਆਂ।
ਪੁਰਾਣੀ ਸਟਾੱਕ ਦੀ ਪੈਕਿੰਗ 'ਤੇ ਬੇਸ਼ੱਕ ਜ਼ਿਆਦਾ ਐਮਆਰਪੀ (MRP) ਲਿਖੀ ਹੋਵੇ, ਪਰ ਦੁਕਾਨਦਾਰ ਨੂੰ ਨਵੇਂ ਟੈਕਸ ਰੇਟ ਦੇ ਹਿਸਾਬ ਨਾਲ ਹੀ ਸਮਾਨ ਵੇਚਣਾ ਹੋਵੇਗਾ। ਖਾਸਕਰ ਦਵਾਈਆਂ ਵਿੱਚ ਕੰਪਨੀਆਂ ਦੀ ਪ੍ਰਾਈਸ ਸੂਚੀ ਅੱਪਡੇਟ ਕਰ ਸਰਕਾਰ ਅਤੇ ਰਿਟੇਲਰਸ ਨੂੰ ਦੇਣਾ ਹੋਵੇਗਾ। ਇਸਦਾ ਮਤਲਬ ਹੈ ਕਿ ਤੁਹਾਨੂੰ ਪੁਰਾਣਾ ਪੈਕੇਟ ਵੀ ਨਵੇਂ ਸਸਤੇ ਰੇਟ ਤੇ ਮਿਲੇਗਾ ।
ਹੁਣ ਇੰਸ਼ੋਰੈਂਸ ਪ੍ਰੀਮੀਅਮ (Insuarance Premium) 'ਤੇ ਕੋਈ ਜੀਐਸਟੀ (GST)ਨਹੀਂ ਲੱਗੇਗਾ। ਪਹਿਲਾਂ 18% ਟੈਕਸ ਲੱਗਦਾ ਸੀ । ਉਦਾਹਰਨ ਲਈ, 50,000 ਰੂਪਏ ਦੀ ਹੈਲਥ ਇੰਸ਼ੋਰੈਂਸ (Health Insurance ) 'ਤੇ ਪਹਿਲਾਂ 59,000 ਦੇਣੇ ਪੈਂਦੇ ਸੀ । ਹੁਣ ਇਹ ਪਾਲਿਸੀ ਸਿਰਫ਼ 50,000 ਵਿੱਚ ਹੀ ਮਿਲ ਜਾਵੇਗੀ ।
ਸਰਕਾਰ ਨੇ ਲਗਜਰੀ ਅਤੇ ਨੁਕਸਾਨਦੇਹ ਪ੍ਰੋਡੈਕਟਸ 'ਤੇ ਨਵਾਂ 40% ਟੈਕਸ ਲਾਗੂ ਕੀਤਾ ਹੈ। ਇਸ ਵਿੱਚ ਤੰਬਾਕੂ , ਪਾਨ ਮਸਾਲਾ ਅਤੇ ਗੁਟਖਾ ਵਰਗੇ ਪ੍ਰੋਡੈਕਟ ਸ਼ਾਮਲ ਹਨ। ਵੱਡੀਆਂ ਕਾਰਾਂ ਤੇ 1200cc ਤੋਂ ਵੱਧ ਪੈਟਰੋਲ ਅਤੇ 1500cc ਤੋਂ ਜ਼ਿਆਦਾ ਡੀਜ਼ਲ ਇੰਜਣ ਵਾਲੀ ਗਡੀਆਂ ਅਤੇ 350cc ਤੋਂ ਵੱਡੀਆਂ ਬਾਇਕਸ ਵੀ ਆਉਣਗੀਆਂ।
ਹੋਟਲ ਰੂਮ ਅਤੇ ਸਰਵਿਸਿਜ਼ ਵਿੱਚ ਵੀ ਬਦਲਾਅ ਹੋਇਆ ਹੈ। 1000 ਤੋਂ 7500 ਰੂਪਏ ਵਾਲੇ ਹੋਟਲ ਰੂਮ 'ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਮਤਲਬ 5000 ਰੂਪਏ ਕਾ ਕਮਰਾ ਹੁਣ 5600 ਦੀ ਬਜਾਏ 5250 ਰੂਪਏ ਵਿੱਚ ਮਿਲੇਗਾ।