22-09- 2025
TV9 Punjabi
Author: Sandeep Singh
ਦਿੱਲੀ ਦੇ ਕਾਲ ਕਿਲੇ ਵਿਚ ਹੋਣ ਵਾਲੀ ਲੰਵ-ਕੁਸ਼ ਰਾਮਲੀਲਾ ਵਿਚ ਮੰਦੋਦਰੀ ਦਾ ਕਿਰਦਾਰ ਨਿਭਾਵੇਗੀ ਪੂਨਮ ਪਾਂਡੇ ਅਤੇ ਰਾਜ ਬੱਬਰ ਦੇ ਬੇਟੇ ਆਰਿਆ ਬੱਬਰ ਰਾਵਣ ਦਾ ਕਿਰਦਾਰ ਨਿਭਾਉਣਗੇ।
ਦਰਅਸਲ ਪੂਨਮ ਪਾਂਡੇ ਮੰਦੋਦਰੀ ਦਾ ਕਿਰਦਾਰ ਨਿਭਾ ਕੇ ਖੁਸ਼ ਹੈ, ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ।
ਅਦਾਕਾਰਾਂ ਨੇ ਵੀਡਿਓ ਸ਼ੇਅਰ ਕਰ ਕਿਹਾ ਹੈ ਕਿ ਵਰਲਡ ਫੈਮਸ ਲਵ-ਕੁਸ਼ ਰਾਮਲੀਲਾ 'ਚ ਮੈਨੂੰ ਮੰਦੋਦਰੀ ਦਾ ਕਿਰਦਾਰ ਮਿਲਿਆ ਹੈ।
ਅਦਾਕਾਰਾ ਨੇ ਕਿਹਾ ਕਿ ਮੈਂ ਬਹੁਤ ਹੀ ਖੁਸ਼ ਹਾਂ, ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਪੂਰੇ ਨਰਾਤੇ ਦੌਰਾਨ ਵਰਤ ਰੱਖਾਂਗੀ
ਪੂਨਮ ਪਾਂਡੇ ਨੇ ਕਿਹਾ ਕਿ ਮੈਂ ਵਰਤ ਰੱਖਾਂਗੀ, ਤਾਂ ਜੋ ਤਨ ਅਤੇ ਮਨ ਸੁੱਧ ਰਹੇ ਅਤੇ ਕਿਰਦਾਰ ਨੂੰ ਖ਼ੂਬਸੂਰਤੀ ਨਾਲ ਨਿਭਾ ਸਕਾਂ।
ਮੰਦੋਦਰੀ ਦਾ ਕਿਰਦਾਰ ਦੇਣ ਲਈ ਉਨ੍ਹਾਂ ਨੇ ਲਵ-ਕੁਸ਼ ਰਾਮਲੀਲਾ ਸਮਿਤੀ ਦਾ ਧੰਨਵਾਦ ਕੀਤਾ।