ਮੇਰੇ ਖਿਲਾਫ਼ ਉਡਾਈ ਜਾ ਰਹੀ ਅਫ਼ਵਾਹ, ਲਵਾਂਗਾ ਲੀਗਲ ਐਕਸ਼ਨ… ਜ਼ਮਾਨਤ ਪਟੀਸ਼ਨ ਮਾਮਲੇ ਤੇ ਖਹਿਰਾ ਦਾ ਬਿਆਨ
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਲਿਖਿਆ ਹੈ ਕਿ ਚੈਨਲਾਂ ਵੱਲੋਂ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਸੁਖਪਾਲ ਖੈਰਾ ਵੱਲੋਂ ਹਾਈ ਕੋਰਟ ਵਿੱਚ NDPS ਮਾਮਲੇ ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ। ਪਰ ਖਹਿਰਾ ਨੇ ਆਪਣੇ ਸਪੱਸ਼ਟੀਕਰਨ ਚ ਕਿਹਾ ਕਿ ਇਹ ਸਾਰੇ ਦਾਅਵੇ ਝੂਠੇ ਤੇ ਮੰਨਘੜੰਤ ਹਨ।
ਕੁੱਝ ਮੀਡੀਆ ਚੈਨਲਾਂ ਵੱਲੋਂ ਖ਼ਬਰ ਚਲਾਈ ਜਾ ਰਹੀ ਹੈ ਕਿ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਉਨ੍ਹਾਂ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਵਿਜੀਲੈਂਸ ਉਨ੍ਹਾਂ ਦੀ ਗ੍ਰਿਫ਼ਤਾਰੀ ਕਰ ਸਕਦੀ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਅਗਾਉਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ, ਪਰ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
ਖਹਿਰਾ ਨੇ ਦੱਸੀ ਫੇਕ ਨਿਊਜ਼
ਹੁਣ ਇਸ ਮਾਮਲੇ ‘ਚ ਸੁਖਪਾਲ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਲਿਖਿਆ ਹੈ ਕਿ ਚੈਨਲਾਂ ਵੱਲੋਂ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਸੁਖਪਾਲ ਖੈਰਾ ਵੱਲੋਂ ਹਾਈ ਕੋਰਟ ਵਿੱਚ NDPS ਮਾਮਲੇ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ। ਪਰ ਖਹਿਰਾ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਕਿ ਇਹ ਸਾਰੇ ਦਾਅਵੇ ਝੂਠੇ ਤੇ ਮੰਨਘੜੰਤ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਰਜ਼ੀ NDPS ਮਾਮਲੇ ‘ਚ ਅਗਾਊਂ ਜ਼ਮਾਨਤ ਲਈ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ 2024 ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਮ ਜ਼ਮਾਨਤ ਮਿਲ ਚੁੱਕੀ ਹੈ। ਫਿਰ ਅਗ੍ਰਿਮ ਜ਼ਮਾਨਤ ਦੀ ਕੀ ਲੋੜ ਹੈ?
ਉਨ੍ਹਾਂ ਨੇ ਵਾਧੂ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਰਜ਼ੀ ਸਰਕਾਰ ਵੱਲੋਂ 2024 ‘ਚ ਸ਼ੁਰੂ ਕੀਤੇ ਗਏ “Disproportionate Assets” ਮਾਮਲੇ ਸਬੰਧੀ ਸੀ। ਹਾਈ ਕੋਰਟ ਨੇ ਸਰਕਾਰ ਦੇ ਵਕੀਲ ਦਾ ਬਿਆਨ ਦਰਜ ਕੀਤਾ ਕਿ ਖਹਿਰਾ ਖ਼ਿਲਾਫ਼ ਕੋਈ ਅਜਿਹਾ ਕੇਸ ਮੌਜੂਦ ਨਹੀਂ ਹੈ। ਇਸ ਬਾਅਦ ਉਨ੍ਹਾਂ ਦੀ ਪਟੀਸ਼ਨ ਨਿਪਟਾਰਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦਾ ਆਦੇਸ਼ ਸ਼ਾਮ ਤੱਕ ਅੱਪਲੋਡ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਅਸਲ ਸੱਚਾਈ ਦੱਸਣੀ ਜਾਵੇਗੀ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਹ ਫੇਕ ਨਿਊਜ਼ ਫੈਲਾਉਣ ਵਾਲਿਆ ਖਿਲਾਫ਼ ਲੀਗਲ ਐਕਸ਼ਨ ਲੈਣਗੇ।