ਪਾਕਿਸਤਾਨ ‘ਚ ਸਰਬਜੀਤ ਕੌਰ ਮਾਮਲੇ ‘ਚ ਨਵਾਂ ਮੋੜ, ਲਾਹੌਰ ਕੋਰਟ ‘ਚ ਨਵੀਂ ਪਟੀਸ਼ਨ ਦਾਇਰ
ਵਕੀਲ ਨੇ ਕਿਹਾ ਇਹ ਪਟੀਸ਼ਨ ਪਾਕਿਸਤਾਨ ਸਿੱਖ ਸੰਗਠਨ ਦੇ ਇੱਕ ਆਗੂ ਮਹਿੰਦਰ ਪਾਲਿ ਸਿੰਘ ਵੱਲੋਂ ਦਾਇਰ ਕੀਤੀ ਹੈ। ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸਰਬਜੀਤ ਕੌਰ ਤੇ ਨਾਸਿਰ ਹੁਸੈਨ ਖਿਲਾਫ਼ ਪਾਕਿਸਤਾਨ ਅਪਰਾਧਿਕ ਕਾਨੂੰਨ ਸੰਹਿਤਾ ਦੀ ਧਾਰਾ 22-ਏ ਤੇ 22-ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇ।
ਪਾਕਿਸਤਾਨ ‘ਚ ਸਰਬਜੀਤ ਕੌਰ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਲਾਹੌਰ ਦੇ ਸੈਸ਼ਨ ਕੋਰਟ ‘ਚ ਸਰਬਜੀਤ ਕੌਰ (ਨਵਾਂ ਨਾਮ ‘ਨੂਰ’ ਧਰਮ ਬਦਲਣ ਤੋਂ ਬਾਅਦ) ਤੇ ਉਸ ਦੇ ਸ਼ੌਹਰ ਨਾਸਿਰ ਹੁਸੈਨ ਦੇ ਖਿਲਾਫ਼ ਐਫਆਈਆਰ ਦਰਜ ਕਰਵਾਉਣ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ 20, ਜਨਵਰੀ 2026 ਨੂੰ ਵਕੀਲ ਅਲੀ ਚੰਗੇਜੀ ਸੰਧੂ ਵੱਲੋਂ ਦਾਇਰ ਕੀਤੀ ਗੀ ਹੈ।
ਵਕੀਲ ਨੇ ਕਿਹਾ ਇਹ ਪਟੀਸ਼ਨ ਪਾਕਿਸਤਾਨ ਸਿੱਖ ਸੰਗਠਨ ਦੇ ਇੱਕ ਆਗੂ ਮਹਿੰਦਰ ਪਾਲਿ ਸਿੰਘ ਵੱਲੋਂ ਦਾਇਰ ਕੀਤੀ ਹੈ। ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਸਰਬਜੀਤ ਕੌਰ ਤੇ ਨਾਸਿਰ ਹੁਸੈਨ ਖਿਲਾਫ਼ ਪਾਕਿਸਤਾਨ ਅਪਰਾਧਿਕ ਕਾਨੂੰਨ ਸੰਹਿਤਾ ਦੀ ਧਾਰਾ 22-ਏ ਤੇ 22-ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇ।
ਪਟੀਸ਼ਨ ‘ਚ ਇਲਜ਼ਾਮ ਲਗਾਇਆ ਗਿਆ ਹੈ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਦੇ ਫੋਰਨਰਸ ਐਕਟ 1946 ਦਾ ਉਲੰਘਣ ਕੀਤਾ ਹੈ। ਇਲਜ਼ਾਮ ਹੈ ਕਿ ਉਸ ਨੇ ਸਿੱਖ ਯਾਤਰੀ ਵੀਜ਼ਾ ਦਾ ਗਲਤ ਇਸਤੇਮਾਲ ਕੀਤਾ, ਵੀਜ਼ਾ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਉਸ ਨੇ ਪਾਕਿਸਤਾਨ ‘ਚ ਰੁਕਣਾ ਜਾਰੀ ਰੱਖਿਆ। ਪਟੀਸ਼ਨ ‘ਚ ਦੱਸਿਆ ਗਿਆ ਕਿ ਵੀਜ਼ਾ 13 ਨਵੰਬਰ, 2025 ਨੂੰ ਸਮਾਪਤ ਹੋ ਗਿਆ ਸੀ।
ਵਕੀਲ ਦੇ ਅਨੁਸਾਰ, ਦਸੰਬਰ 2025 ਨੂੰ ਇਸ ਸਬੰਧ ‘ਚ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਡਾਇਰੈਕਟਰ ਨੂੰ ਐਫਆਈਆਰ ਦਰਜ ਕਰਨ ਲਈ ਐਪਲੀਕੇਸ਼ਨ ਦਿੱਤੀ ਗਈ ਸੀ। ਪਰ, ਹੁਣ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਸੇ ਕਾਰਨ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
ਪਟੀਸ਼ਨ ‘ਚ ਨਾਸਿਰ ਹੁਸੈਨ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸਰਬਜੀਤ ਕੌਰ ਨੂੰ ਗੈਰ-ਕਾਨੂੰਨੀ ਰੂਪ ਨਾਲ ਉਸ ਨੇ ਪਨਾਹ ਦਿੱਤੀ ਤੇ ਅਪਰਾਧ ‘ਚ ਸਹਿਯੋਗੀ ਦੀ ਭੂਮਿਕਾ ਨਿਭਾਈ ਹੈ। ਇਲਜ਼ਾਮ ਹੈ ਕਿ 4 ਤੋਂ 5 ਨਵੰਬਰ ਦੇ ਵਿਚਕਾਰ ਸਰਬਜੀਤ ਕੌਰ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਨਾਸਿਰ ਹੁਸੈਨ ਨਾਲ ਫ਼ਰਾਰ ਹੋ ਗਈ ਸੀ, ਜੋ ਕਿ ਪਾਕਿਸਤਾਨ ਘਰੇਲੂ ਵੀਜ਼ੇ ਦਾ ਉਲੰਘਣ ਹੈ। ਪਟੀਸ਼ਨ ਕਰਨ ਵਾਲੇ ਮਹਿੰਦਰ ਪਾਲ ਸਿੰਘ ਨੇ ਕੋਰਟ ਤੋਂ ਮੰਗ ਕੀਤੀ ਹੈ ਕਿ ਦੋਵਾਂ ਦੇ ਖਿਲਾਫ਼ ਐਫਆਈਆਰ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।


