20-01- 2026
TV9 Punjabi
Author: Ramandeep Singh
ਆਓ ਧੋਖਾਧੜੀ ਤੋਂ ਬਚਣ 'ਚ ਤੁਹਾਡੀ ਮਦਦ ਕਰਨ ਲਈ ਕੁੱਝ ਉਪਯੋਗੀ ਸੁਰੱਖਿਆ ਸੁਝਾਅ ਸਾਂਝੇ ਕਰੀਏ।
ਅਣਜਾਣ ਈਮੇਲਾਂ ਤੇ ਮੈਸੇਜ ਨੂੰ ਨਜ਼ਰਅੰਦਾਜ਼ ਕਰੋ, ਕਿਉਂਕਿ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ।
ਆਸਾਨ ਪਾਸਵਰਡ ਧੋਖਾਧੜੀ ਦਾ ਕਾਰਨ ਬਣ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਨਿਯਮਿਤ ਤੌਰ 'ਤੇ ਬਦਲੋ।
ਸਿਰਫ਼ ਅਧਿਕਾਰਤ ਪਲੇ ਸਟੋਰ ਤੇ ਐਪ ਸਟੋਰ ਤੋਂ ਐਪਸ ਇੰਸਟਾਲ ਕਰੋ, ਏਪੀਕੇ ਤੁਹਾਨੂੰ ਧੋਖਾ ਦੇਣ ਲਈ ਵਰਤੇ ਜਾ ਸਕਦੇ ਹਨ।
ਸਾਫਟਵੇਅਰ ਤੇ ਐਪਸ ਨੂੰ ਹਮੇਸ਼ਾ ਅੱਪਡੇਟ ਰੱਖਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਸੁਰੱਖਿਆ ਮਜ਼ਬੂਤ ਹੁੰਦੀ ਹੈ।
ਮੁਫ਼ਤ ਵਾਈ-ਫਾਈ ਦੀ ਵਰਤੋਂ ਕਰਨ ਤੋਂ ਬਚੋ, ਕਿਉਂਕਿ ਮੁਫ਼ਤ ਚੀਜ਼ਾਂ ਦਾ ਲਾਲਚ ਮਹਿੰਗਾ ਪੈ ਸਕਦਾ ਹੈ।
ਐਪ ਵਰਤੋਂ ਕਰਨ ਤੋਂ ਬਾਅਦ ਐਪ ਤੋਂ ਲੌਗ ਆਉਟ ਕਰਨਾ ਯਕੀਨੀ ਬਣਾਓ।