Mahindra ਦਾ ਨਵਾਂ ਦਾਅ! ਟੀਜ਼ਰ ਵਿੱਚ ਦਿਖੀ ਨਵੀਂ Thar Roxx, ਪਹਿਲਾਂ ਨਾਲੋਂ ਜ਼ਿਆਦਾ Ruff & Tuff, Jimny ਨੂੰ ਦੇਵੇਗੀ ਟੱਕਰ
Mahindra ਨੇ Thar Roxx ਲਈ ਇੱਕ ਅਧਿਕਾਰਤ ਟੀਜ਼ਰ ਜਾਰੀ ਕੀਤਾ ਹੈ, ਜਿਸ ਵਿੱਚ ਸੰਕੇਤ ਮਿਲਦੇ ਹਨ ਕਿ ਇਹ ਫੇਸਲਿਫਟ ਨਹੀਂ , ਸਗੋਂ ਇੱਕ ਨਵਾਂ ਸਪੈਸ਼ਲ ਐਡੀਸ਼ਨ ਵੇਰੀਐਂਟ ਹੋ ਸਕਦਾ ਹੈ। ਟੀਜ਼ਰ ਵਿੱਚ ਡਾਰਕ ਸਟਾਈਲਿੰਗ ਅਤੇ ਕਾਲੇ ਹਾਈਲਾਈਟਸ ਨਜਰ ਆ ਰਹੇ ਹਨ।
ਮਹਿੰਦਰਾ ਨੇ ਅਧਿਕਾਰਤ ਤੌਰ ‘ਤੇ Thar Roxx ਦਾ ਨਵਾਂ ਟੀਜ਼ਰ ਜਾਰੀ ਕੀਤਾ ਹੈ, ਜਿਸ ਨਾਲ ਇਸ ਪ੍ਰਸਿੱਧ ਆਫ-ਰੋਡਰ ਲਈ ਉਨ੍ਹਾਂ ਦੀਆਂ ਪਲਾਨਿੰਗ ਬਾਰੇ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ। ਸਿਰਫ਼ ਟੀਜ਼ਰ ਜਾਰੀ ਕਰਨ ਨਾਲ ਉਨ੍ਹਾਂ ਨੇ ਸਾਰੀ ਜਾਣਕਾਰੀ ਨਹੀਂ ਦਿੱਤੀ ਹੈ। ਪਰ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਇੱਕ ਹੋਰ ਵੇਰੀਐਂਟ ਜਾਂ ਇੱਕ ਸਪੈਸ਼ਲ ਐਡੀਸ਼ਨ ਹੋ ਸਕਦਾ ਹੈ। ਹਾਲਾਂਕਿ, ਕਿਸੇ ਵੀ ਮਕੈਨੀਕਲ ਬਦਲਾਅ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
View this post on Instagram
ਟੀਜ਼ਰ ਵਿੱਚ ਕੀ ਹੈ ਖਾਸ?
ਕਾਰ ਦੀ ਟੀਜ਼ਰ ਫੋਟੋ ਵਿੱਚ ਡਾਰਕ ਸਟਾਈਲਿੰਗ ਐਲੀਮੈਂਟਸ ਅਤੇ ਮਜ਼ਬੂਤ ਵਿਜ਼ੂਅਲ ਲੁੱਕ ਦਿਖਾਈ ਦੇ ਰਿਹਾ ਹੈ। ਕਾਲੇ ਰੰਗ ਵਿੱਚ ਫਿਨਿਸ਼ ਕੀਤੀ ਗਈ ਕੰਟ੍ਰਾਸਟਿੰਗ ਹਾਈਲਾਈਟਸ ਦਰਸਾਉਂਦੀਆਂ ਹਨ ਕਿ ਇਹ ਇੱਕ ਸਪੈਸ਼ਲ ਐਡੀਸ਼ਨ ਵੇਰੀਐਂਟ ਹੈ, ਨਾ ਕਿ ਪੂਰਾ ਮਾਡਲ ਅਪਡੇਟ ਕੀਤਾ ਜਾ ਰਿਹਾ ਹੈ। ਮਹਿੰਦਰਾ ਨੇ ਅੰਦਰੂਨੀ ਹਿੱਸੇ ਜਾਂ ਫੀਚਰਸ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਹਨ, ਜਿਸਦਾ ਆਮ ਤੌਰ ‘ਤੇ ਮਤਲਬ ਹੈ ਕਿ ਬਦਲਾਅ ਮੁੱਖ ਤੌਰ ‘ਤੇ ਲੁੱਕ ਨਾਲ ਜੁੜੇ ਹਨ। ਟੀਜ਼ਰ ਤੋਂ ਸੰਕੇਤ ਮਿਲਦਾ ਹੈ ਕਿ ਬਦਲਾਅ ਸਟਾਈਲ ਤੇ ਬੇਸਡ ਹੈ, ਉਨ੍ਹਾਂ ਖਰੀਦਦਾਰਾਂ ਲਈ ਜੋ ਥਾਰ ਰਾਕਸ ਦੇ ਕਿਸੇ ਹੋਰ ਵੇਰੀਐਂਟ ਨੂੰ ਇਸਦੇ ਹਿੱਸਿਆਂ ਵਿੱਚ ਬਿਨਾਂ ਕਿਸੇ ਬਦਲਾਅ ਦੇ ਚਾਹੁੰਦੇ ਹਨ।
View this post on Instagram
ਫੇਸਲਿਫਟ ਦੀ ਬਜਾਏ ਸਪੈਸ਼ਲ ਐਡੀਸ਼ਨ ਹੋਵੇਗਾ
ਕੰਪਨੀ ਪੂਰੀ ਤਰ੍ਹਾਂ ਨਵੇਂ ਲੁੱਕ ਦੀ ਬਜਾਏ ਇੱਕ ਵਿਸ਼ੇਸ਼ ਟ੍ਰਿਮ ਲਾਂਚ ਕਰੇਗੀ। ਥਾਰ ਰਾਕਸ ਹਾਲ ਹੀ ਵਿੱਚ ਮਹਿੰਦਰਾ ਲਾਈਨਅੱਪ ਵਿੱਚ ਸ਼ਾਮਲ ਹੋਈ ਹੈ, ਇਸ ਲਈ ਇਸ ਸਮੇਂ ਇੱਕ ਪੂਰੀ ਡਿਜ਼ਾਈਨ ਵਿੱਚ ਪੂਰੀ ਤਰ੍ਹਾਂ ਬਦਲਾਅ ਦੀ ਉਮੀਦ ਨਹੀਂ ਹੈ। ਪਹਿਲਾਂ, ਮਹਿੰਦਰਾ ਨੇ ਨਵੇਂ ਅਪਡੇਟਸ ਆਉਣ ਤੱਕ ਥਾਰ ਦੇ ਥੀਮਡ/ਲਿਮਿਟੇਡ ਵੇਰੀਐਂਟ ਲਾਂਚ ਕੀਤੇ ਹਨ, ਤਾਂ ਜੋ ਲੋਕਾਂ ਵਿੱਚ ਇਸਦੀ ਚਰਚਾ ਬਣੀ ਰਹੇ । ਇਹ ਟੀਜ਼ਰ ਇਸ ਪੈਟਰਨ ਨੂੰ ਦਰਸਾਉਂਦਾ ਹੈ ਅਤੇ ਇੱਕ ਕਾਸਮੈਟਿਕ ਪੈਕੇਜ ਵੱਲ ਇਸ਼ਾਰਾ ਕਰਦਾ ਹੈ ਜਿਸ ਵਿੱਚ ਕਲਰ ਆਪਸ਼ਨ- ਵਿਸਿਸ਼ਟ ਇੰਟਰਿਅਰ ਟ੍ਰਿਮਸ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ
TV9 ਨੈੱਟਵਰਕ ਦੇ ਆਟੋ9 ਅਵਾਰਡ ਆ ਰਹੇ ਹਨ। ਕਾਰ ਆਫ ਦਿ ਈਅਰ ਕੌਣ ਹੋਵੇਗਾ, ਬਾਈਕ ਜੇਤੂ ਦਾ ਤਾਜ ਕਿਸਨੂੰ ਪਹਿਨਾਇਆ ਜਾਵੇਗਾ? ਆਟੋ9 ਅਵਾਰਡਾਂ ਬਾਰੇ ਸਾਰੇ ਵੇਰਵੇ ਜਾਣਨ ਲਈ ਇੱਥੇ ਕਲਿੱਕ ਕਰੋ।
https://www.tv9.com/auto9-awards/
ਆਉਣ ਵਾਲੇ ਥਾਰ ਰਾਕਸ ਵੇਰੀਐਂਟ ਵਿੱਚ ਟਿੰਟੇਂਡ ਹੈੱਡਲਾਈਟਸ, ਸਪੈਸ਼ਲ ਗ੍ਰਾਫਿਕਸ ਜਾਂ ਕਲਰ ਆਪਸ਼ਨ, ਗ੍ਰਿਲ, ਅਤੇ ਬਲੈਕ ਅਲਾਏ ਪਹੀਏ ਵ੍ਹੀਲਸ ਐਲੀਮੈਂਟਸ ਹੋ ਸਕਦੇ ਹਨ। ਇੰਟੀਰੀਅਰ ਵਿੱਚ ਕੰਟ੍ਰਾਸਟ ਸਟਿਟਿੰਗ ਵਾਲੀ ਸਪੈਸ਼ਲ ਅਹੋਲਸਟਰੀ ਅਤੇ ਸਪੈਸ਼ਲ ਐਡੀਸ਼ਨ ਬੈਜਿੰਗ ਮਿਲਣ ਦੀ ਸੰਭਾਵਨੀ ਹੈ। ਇਹ ਅਪਡੇਟਸ ਇਸ ਵੇਰੀਐਂਟ ਨੂੰ ਸਟੈਂਡਰਡ ਵੇਰੀਐਂਟ ਤੋਂ ਵੱਖਰੀ ਪਛਾਣ ਦੇਣਗੇ।
ਇੰਜਣ ਜਾਂ ਪਲੇਟਫਾਰਮ ਵਿੱਚ ਹੋਵੇਗਾ ਬਦਲਾਅ?
ਫਿਲਹਾਲ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮਹਿੰਦਰਾ ਥਾਰ ਰੌਕਸ ਦੇ ਇੰਜਣ ਜਾਂ ਪਲੇਟਫਾਰਮ ਵਿੱਚ ਕੋਈ ਬਦਲਾਅ ਕਰੇਗੀ ਜਾਂ ਨਹੀਂ। ਇਹ ਸਭ ਤੋਂ ਵੱਧ ਵਿਕਣ ਵਾਲੀ SUV ਆਪਣੇ ਮੌਜੂਦਾ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਦੇ ਨਾਲ, ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਹੀ ਉਪਲਬਧ ਰਹੇਗੀ।


