ਪੰਜਾਬ ‘ਤੇ ਕਬਜੇ ਦੀਆਂ ਹੋ ਰਹੀਆਂ ਕੋਸ਼ਿਸ਼ਾਂ, ਸੁਖਬੀਰ ਬਾਦਲ ਦਾ ਗਿਆਨੀ ਹਰਪ੍ਰੀਤ ਸਿੰਘ ‘ਤੇ ਹਮਲਾ
Sukhbir Singh Badal: ਸ਼੍ਰੋਮਣੀ ਅਕਾਲੀ ਦਲ ਦੀ 5 ਮੈਂਬਰੀ ਭਰਤੀ ਕਮੇਟੀ ਨੇ ਸਰਬ ਸੰਮਤੀ ਨਾਲ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ। ਇਹ ਫੈਸਲਾ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰੇ ਵਿੱਚ ਹੋਏ ਇਕ ਮਹੱਤਵਪੂਰਨ ਇਜਲਾਸ ਵਿੱਚ ਲਿਆ ਗਿਆ।
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਹਮਲਿਆ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੇਂਦਰ ਪੰਜਾਬ ਤੇ ਕਬਜਾ ਕਰ ਦੀ ਕੋਸ਼ਿਸ਼ ਸਰ ਰਿਹਾ ਹੈ। ਇਸ ਲਈ ਅਕਾਲੀ ਦਲ ਨੂੰ ਕਮਜੋਰ ਕੀਤਾ ਜਾ ਰਿਹਾ ਹੈ। ਇਹ ਸਭ ਕੇਂਦਰ ਤੇ ਇਸ਼ਾਰੇ ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਦਾ ਮਸਲਾ ਅਕਾਲੀ ਦਲ ਨੂੰ ਕਮਜੋਰ ਕਰਨਾ ਹੈ ਸਿੱਖ ਪੰਥ ਨੂੰ ਕਮਜੋਰ ਕਰਨਾ ਹੈ।
ਸਾਬਕਾ ਨੂੰ ਨਵੀਂ ਪਾਰਟੀ ਦਾ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਹ ਸਭ ਸਿੱਖ ਪੰਥ ਨੂੰ ਕਮਜੋਰ ਕਰ ਦੇ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਪਲਾਨ ਬਣਾਇਆ ਹੈ। ਇਹ ਪਲਾਨ ਹੈ ਕਿ ਜੇਕਰ ਕੇਂਦਰ ਨੇ ਪੰਜਾਬ ਤੇ ਕਾਬਿਜ ਹੋਣ ਹੈ ਤਾਂ ਬਾਦਲ ਕਰ ਨੂੰ ਹਟਾ ਦੇਓ।
ਮੈਂ ਸੱਭ ਆਪਣੀ ਝੌਲੀ ਪਾਇਆ: ਬਾਦਲ
ਸੁਖਬੀਰ ਬਾਦਲ ਨੇ ਕਿਹਾ, “ਇਹ ਪਲਾਨ ਸੀ ਕਿ ਤੁਸੀਂ ( ਕੇਂਦਰ) ਇੱਕ ਦਰਖਾਸਤ ਦੇ ਦੇਓ ਉਸ ਤੋਂ ਬਾਅਦ ਮੈਂ (ਹਰਪ੍ਰੀਤ ਸਿੰਘ) ਇਸ ਨੂੰ ਪੰਥ ਤੋਂ ਬਾਹਰ ਕੱਢ ਦਿਆਂਗਾਂ। ਇਸ ਤੋਂ ਬਾਅਦ ਪਲਾਨ ਤਹਿਤ ਤੈਅ ਹੋਇਆ ਕੀ ਕਿਵੇਂ ਕਿਸੇ ਨੂੰ ਸੰਮਣ ਕੀਤੇ ਜਾਣਗੇ। ਇਸ ਤੋਂ ਬਾਅਦ ਜੋ ਸਾਡੀ ਪਾਰਟੀ ਦੀ ਸਰਕਾਰ ਦੌਰਾਨ ਹੋਇਆ ਉਸ ਨੂੰ ਆਪਣੀ ਝੌਲੀ ‘ਚ ਪਾਇਆ ਹੈ। ਇਹ ਨਿਸ਼ਾਨਾ ਸੀ ਮੈਨੂੰ ਪਾਰਟੀ ਚੋਂ ਕੱਢਣ ਲਈ ਪਰ ਪਰਮਾਤਮਾ ਨਾਲ ਰਿਹਾ। ਨਾ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਝੁਕੇ ਸਨ ਅਤੇ ਨਾ ਮੈਂ ਝੁਕਾਂਗਾ।
5 ਮੈਂਬਰੀ ਕਮੇਟੀ ਨੇ ਲਿਆ ਹੈ ਫੈਸਲਾ
ਸ਼੍ਰੋਮਣੀ ਅਕਾਲੀ ਦਲ ਦੀ 5 ਮੈਂਬਰੀ ਭਰਤੀ ਕਮੇਟੀ ਨੇ ਸਰਬ ਸੰਮਤੀ ਨਾਲ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ। ਇਹ ਫੈਸਲਾ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰੇ ਵਿੱਚ ਹੋਏ ਇਕ ਮਹੱਤਵਪੂਰਨ ਇਜਲਾਸ ਵਿੱਚ ਲਿਆ ਗਿਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਅਮਰੀਕ ਸਿੰਘ ਦੀ ਧੀ ਬੀਬੀ ਸਤਵੰਤ ਕੌਰ ਨੂੰ ਸਰਬਸੰਮਤੀ ਨਾਲ ਸਿੱਖ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਹੈ।
ਡੈਲੀਗੇਟ ਇਜਲਾਸ ਵਿੱਚ ਸੰਤਾ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨ ਵਜੋਂ ਪ੍ਰਸਤਾਵਿਤ ਕੀਤਾ। ਉਨ੍ਹਾਂ ਦੇ ਵਿਰੁੱਧ ਕੋਈ ਹੋਰ ਨਾਮ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਹ ਇਜਲਾਸ ਨਿਹੰਗ ਸੰਗਠਨ ਬੁੱਢਾ ਦਲ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਬੁਰਜ ਅਕਾਲੀ ਫੂਲਸਰ ਵਿਖੇ ਹੋ ਰਿਹਾ ਹੈ।


