ਕਾਂਗਰਸੀ ਕੌਂਸਲਰ ਦੇ ਪਤੀ ਹੈਪੀ BJP ‘ਚ ਹੋਣਗੇ ਸ਼ਾਮਲ, ਰਵਨੀਤ ਬਿੱਟੂ ਕਰਨਗੇ ਸੁਆਗਤ
ਰਵਨੀਤ ਬਿੱਟੂ ਦੇ ਨਾਲ ਭਾਜਪਾ ਜ਼ਿਲ੍ਹਾ ਹਾਈਕਮਾਂਡ ਵੀ ਮੌਜੂਦ ਰਹੇਗੀ। ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਸੀ। ਇਸ ਲਈ ਬਿੱਟੂ ਦੇ ਜਾਣ ਤੋਂ ਬਾਅਦ ਹੁਣ ਉਹ ਭਾਜਪਾ 'ਚ ਸ਼ਾਮਲ ਹੋ ਕੇ ਸ਼ੁਰੂਆਤ ਕਰ ਰਹੇ ਹਨ। ਰੰਧਾਵਾ ਨੇ ਦੱਸਿਆ ਕਿ ਹੁਣ ਬਕਸੇ ਆਪਣੇ ਆਪ ਹੀ ਲੱਗ ਜਾਣਗੇ। ਉਹ ਬਿੱਟੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।
ਰਵਨੀਤ ਬਿੱਟੂ
ਲੁਧਿਆਣਾ ਵਿੱਚ ਕਾਂਗਰਸੀ ਕੌਂਸਲਰ ਦੇ ਪਤੀ ਹੈਪੀ ਰੰਧਾਵਾ ਆਪਣੀ ਪਤਨੀ ਕੌਂਸਲਰ ਗੁਲਸ਼ਨ ਕੌਰ ਨਾਲ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕਾਂਗਰਸ ਤੋਂ ਭਾਜਪਾ ‘ਚ ਆਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਰੰਧਾਵਾ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਸਵਾਗਤ ਕਰਨਗੇ।
ਰਵਨੀਤ ਬਿੱਟੂ ਦੇ ਨਾਲ ਭਾਜਪਾ ਜ਼ਿਲ੍ਹਾ ਹਾਈਕਮਾਂਡ ਵੀ ਮੌਜੂਦ ਰਹੇਗੀ। ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਸੀ। ਇਸ ਲਈ ਬਿੱਟੂ ਦੇ ਜਾਣ ਤੋਂ ਬਾਅਦ ਹੁਣ ਉਹ ਭਾਜਪਾ ‘ਚ ਸ਼ਾਮਲ ਹੋ ਕੇ ਸ਼ੁਰੂਆਤ ਕਰ ਰਹੇ ਹਨ। ਰੰਧਾਵਾ ਨੇ ਦੱਸਿਆ ਕਿ ਹੁਣ ਬਕਸੇ ਆਪਣੇ ਆਪ ਹੀ ਲੱਗ ਜਾਣਗੇ। ਉਹ ਬਿੱਟੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।


