AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

‘ਮੈਕਸੀਕੋ ਨਾ ਆਇਓ, ਬਹੁਤ ਕੁੱਟਿਆ…’, ਡੌਂਕੀ ਰੂਟ ਰਾਹੀਂ ਫਸੇ ਪੰਜਾਬੀ ਨੌਜਵਾਨ ਦਾ ਰੋਂਦੇ ਹੋਏ ਦੀ ਦਰਦਨਾਕ ਵੀਡੀਓ

ਗੈਰ-ਕਾਨੂੰਨੀ ਢੰਗ ਯਾਨੀ 'ਡੌਂਕੀ ਰੂਟ' ਰਾਹੀਂ ਵਿਦੇਸ਼ ਜਾਣ ਦੇ ਖ਼ਤਰਨਾਕ ਨਤੀਜਿਆਂ ਦਾ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੈਕਸੀਕੋ ਵਿੱਚ ਫਸੇ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਰੋਂਦੇ ਹੋਏ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਹਾਲਾਤ ਬਿਆਨ ਕਰਦਿਆਂ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ ਦੀ ਦਰਦਭਰੀ ਅਪੀਲ ਕਰ ਰਿਹਾ ਹੈ।

'ਮੈਕਸੀਕੋ ਨਾ ਆਇਓ, ਬਹੁਤ ਕੁੱਟਿਆ...', ਡੌਂਕੀ ਰੂਟ ਰਾਹੀਂ ਫਸੇ ਪੰਜਾਬੀ ਨੌਜਵਾਨ ਦਾ ਰੋਂਦੇ ਹੋਏ ਦੀ ਦਰਦਨਾਕ ਵੀਡੀਓ
davinder-kumar-jalandhar
| Updated On: 14 Aug 2026 15:54 PM IST
Share

ਗੈਰ-ਕਾਨੂੰਨੀ ਢੰਗ ਯਾਨੀ ‘ਡੌਂਕੀ ਰੂਟ’ ਰਾਹੀਂ ਵਿਦੇਸ਼ ਜਾਣ ਦੇ ਖ਼ਤਰਨਾਕ ਨਤੀਜਿਆਂ ਦਾ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੈਕਸੀਕੋ ਵਿੱਚ ਫਸੇ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਰੋਂਦੇ ਹੋਏ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਹਾਲਾਤ ਬਿਆਨ ਕਰਦਿਆਂ ਨੌਜਵਾਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ ਦੀ ਦਰਦਭਰੀ ਅਪੀਲ ਕਰ ਰਿਹਾ ਹੈ। ਵੀਡੀਓ ਵਿੱਚ ਨੌਜਵਾਨ ਇੱਕ ਕਮਰੇ ਅੰਦਰ ਬਿਸਤਰੇ ‘ਤੇ ਪਿਆ ਦਿਖਾਈ ਦੇ ਰਿਹਾ ਹੈ ਅਤੇ ਹੱਥ ਜੋੜ ਕੇ ਆਪਣੇ ਨਾਲ ਹੋਏ ਤਸ਼ੱਦਦ ਅਤੇ ਕੁੱਟਮਾਰ ਬਾਰੇ ਜਾਣਕਾਰੀ ਦੇ ਰਿਹਾ ਹੈ।

ਵੀਡੀਓ ‘ਚ ਬਿਆਨ ਕੀਤਾ ਦਰਦ, ਕੁੱਟਮਾਰ ਕਾਰਨ ਤੁਰਨ-ਫਿਰਨ ਤੋਂ ਵੀ ਅਸਮਰੱਥ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਦੇ ਕੈਪਸ਼ਨ ਵਿੱਚ ‘ਮੈਕਸੀਕੋ ‘ਚ ਭਾਰਤੀ ਸਿੱਖ ਨਾਲ ਘਿਨਾਉਣਾ ਸਲੂਕ’ ਲਿਖਿਆ ਗਿਆ ਹੈ। ਵੀਡੀਓ ਵਿੱਚ ਬੇਹੱਦ ਡਰਿਆ ਅਤੇ ਸਹਿਮਿਆ ਹੋਇਆ ਇਹ ਨੌਜਵਾਨ ਦੱਸ ਰਿਹਾ ਹੈ ਕਿ ਉਹ ਡੌਂਕੀ ਲਗਾ ਕੇ ਮੈਕਸੀਕੋ ਪਹੁੰਚਿਆ ਸੀ। ਜਦੋਂ ਉਸ ਨੇ ਉੱਥੋਂ ਦੇ ਖ਼ਤਰਨਾਕ ਹਾਲਾਤਾਂ ਵਿੱਚੋਂ ਭੱਜਣ ਜਾਂ ਨਿਕਲਣ ਦਾ ਯਤਨ ਕੀਤਾ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਨੌਜਵਾਨ ਨੇ ਦੱਸਿਆ ਕਿ ਕੁੱਟਮਾਰ ਇੰਨੀ ਜ਼ਿਆਦਾ ਸੀ ਕਿ ਉਹ ਹੁਣ ਸਹੀ ਢੰਗ ਨਾਲ ਚੱਲਣ-ਫਿਰਨ ਦੇ ਯੋਗ ਵੀ ਨਹੀਂ ਰਿਹਾ। ਨੌਜਵਾਨ ਨੇ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਟਰੈਵਲ ਏਜੰਟ ਦੇ ਝੂਠੇ ਝਾਂਸੇ ਵਿੱਚ ਨਾ ਆਉਣ ਅਤੇ ਨਾ ਹੀ ਗੈਰ-ਕਾਨੂੰਨੀ ਡੌਂਕੀ ਰੂਟ ਰਾਹੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨ। ਹਾਲਾਂਕਿ ਇਸ ਵੀਡੀਓ ਵਿੱਚ ਨੌਜਵਾਨ ਵੱਲੋਂ ਆਪਣਾ ਨਾਂ ਅਤੇ ਘਰ ਦਾ ਪਤਾ ਨਹੀਂ ਦੱਸਿਆ ਗਿਆ ਹੈ।

ਡੌਂਕੀ ਰੂਟ ‘ਤੇ 50 ਤੋਂ 70 ਲੱਖ ਰੁਪਏ ਤੱਕ ਹੁੰਦਾ ਹੈ ਖ਼ਰਚਾ

ਅੰਕੜਿਆਂ ਅਤੇ ਜਾਣਕਾਰਾਂ ਮੁਤਾਬਕ ਭਾਰਤ ਤੋਂ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦਾ ਔਸਤ ਖ਼ਰਚਾ 20 ਤੋਂ 50 ਲੱਖ ਰੁਪਏ ਦੇ ਵਿਚਕਾਰ ਆਉਂਦਾ ਹੈ, ਜੋ ਕਈ ਮਾਮਲਿਆਂ ਵਿੱਚ 70 ਲੱਖ ਰੁਪਏ ਤੱਕ ਵੀ ਪਹੁੰਚ ਜਾਂਦਾ ਹੈ। ਏਜੰਟ ਆਮ ਤੌਰ ‘ਤੇ ਨੌਜਵਾਨਾਂ ਨੂੰ ਇਹ ਝੂਠਾ ਭਰੋਸਾ ਦਿੰਦੇ ਹਨ ਕਿ ਉਨ੍ਹਾਂ ਨੂੰ ਰਸਤੇ ਵਿੱਚ ਘੱਟ ਤੋਂ ਘੱਟ ਪ੍ਰੇਸ਼ਾਨੀ ਝੱਲਣੀ ਪਵੇਗੀ, ਜਦਕਿ ਜ਼ਮੀਨੀ ਹਕੀਕਤ ਬੇਹੱਦ ਖ਼ੌਫ਼ਨਾਕ ਹੁੰਦੀ ਹੈ।

ਏਜੰਟਾਂ ਵੱਲੋਂ ਇਹ ਰਕਮ ਆਮ ਤੌਰ ‘ਤੇ ਤਿੰਨ ਕਿਸ਼ਤਾਂ ਵਿੱਚ ਵਸੂਲੀ ਜਾਂਦੀ ਹੈ:

ਪਹਿਲੀ ਕਿਸ਼ਤ: ਭਾਰਤ ਵਿੱਚੋਂ ਰਵਾਨਾ ਹੋਣ ਸਮੇਂ

ਦੂਜੀ ਕਿਸ਼ਤ: ਕੋਲੰਬੀਆ ਦੀ ਸਰਹੱਦ ‘ਤੇ ਪਹੁੰਚਣ ਵੇਲੇ

ਤੀਜੀ ਕਿਸ਼ਤ: ਅਮਰੀਕੀ ਸਰਹੱਦ ਦੇ ਨੇੜੇ ਪਹੁੰਚਣ ‘ਤੇ

ਜੇਕਰ ਕੋਈ ਪਰਿਵਾਰ ਸਮੇਂ ਸਿਰ ਪੈਸਿਆਂ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਰਹਿੰਦਾ ਹੈ, ਤਾਂ ਏਜੰਟਾਂ ਦੇ ਖ਼ਤਰਨਾਕ ਗਿਰੋਹ ਮੈਕਸੀਕੋ ਜਾਂ ਪਨਾਮਾ ਵਰਗੇ ਦੇਸ਼ਾਂ ਦੇ ਜੰਗਲਾਂ ਵਿੱਚ ਹੀ ਯਾਤਰੀਆਂ ਦਾ ਕਤਲ ਕਰਕੇ ਪੱਲਾ ਝਾੜ ਲੈਂਦੇ ਹਨ।

ਲੋਕ ਕਿਉਂ ਚੁਣਦੇ ਹਨ ਡੌਂਕੀ ਰੂਟ ਦਾ ਖ਼ਤਰਨਾਕ ਰਸਤਾ?

ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਨੌਜਵਾਨ ਕਾਨੂੰਨੀ ਤਰੀਕੇ ਦੀ ਬਜਾਏ ਅਜਿਹੇ ਜਾਨਲੇਵਾ ਰਸਤੇ ਕਿਉਂ ਚੁਣਦੇ ਹਨ। ਇਸ ਦਾ ਮੁੱਖ ਕਾਰਨ ਘੱਟ ਪੜ੍ਹਾਈ-ਲਿਖਾਈ ਹੋਣਾ ਹੈ, ਜਿਸ ਕਾਰਨ ਉਹ ਵਿਦੇਸ਼ ਜਾਣ ਲਈ ਲੋੜੀਂਦੇ ਇਮਤਿਹਾਨ (ਜਿਵੇਂ ਕਿ IELTS ਆਦਿ) ਪਾਸ ਨਹੀਂ ਕਰ ਪਾਉਂਦੇ। ਇੱਥੋਂ ਤੱਕ ਕਿ ਬਹੁਤ ਸਾਰੇ ਨੌਜਵਾਨ ਅੰਗਰੇਜ਼ੀ ਬੋਲਣ ਵਿੱਚ ਵੀ ਅਸਮਰੱਥ ਹੁੰਦੇ ਹਨ।

ਕੁਝ ਸਮਾਂ ਪਹਿਲਾਂ ਤੱਕ ਡੌਂਕੀ ਰੂਟ ਰਾਹੀਂ ਵਿਦੇਸ਼ ਜਾਣ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਨੌਜਵਾਨਾਂ ਦੀ ਹੁੰਦੀ ਸੀ ਅਤੇ ਉਹ ਜ਼ਿਆਦਾਤਰ ਕੈਨੇਡਾ ਦਾ ਰੁਖ਼ ਕਰਦੇ ਸਨ। ਹਾਲਾਂਕਿ, ਜਦੋਂ ਤੋਂ ਸਟੱਡੀ ਅਤੇ ਵਰਕ ਵੀਜ਼ਾ ਦੇ ਮੌਕੇ ਆਸਾਨੀ ਨਾਲ ਮਿਲਣ ਲੱਗੇ ਹਨ, ਉਦੋਂ ਤੋਂ ਪੰਜਾਬ ਦੇ ਲੋਕਾਂ ਨੇ ਕਾਨੂੰਨੀ ਢੰਗ-ਤਰੀਕਿਆਂ ਦੀ ਤਿਆਰੀ ਕਰਕੇ ਵਿਦੇਸ਼ ਜਾਣਾ ਸ਼ੁਰੂ ਕੀਤਾ ਹੈ, ਫਿਰ ਵੀ ਜਾਗਰੂਕਤਾ ਦੀ ਘਾਟ ਕਾਰਨ ਕਈ ਨੌਜਵਾਨ ਅਜੇ ਵੀ ਅਣਮਨੁੱਖੀ ਡੌਂਕੀ ਨੈੱਟਵਰਕ ਦੇ ਜਾਲ ਵਿੱਚ ਫਸ ਜਾਂਦੇ ਹਨ।

Follow Us
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...