ਨਵੇਂ ਵਰ੍ਹੇ ਹੋ ਸਕਦੀਆਂ ਨੇ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ, ਚੋਣ ਕਮਿਸ਼ਨ ਤਿਆਰੀਆਂ ਕੀਤੀਆਂ ਪੂਰੀਆਂ, 15 ਦਸੰਬਰ ਤੋਂ ਚੋਣ ਜ਼ਾਬਤਾ!
ਦਰਅਸਲ ਪੰਜਾਬ ਸਰਕਾਰ ਵੱਲੋਂ ਸੂਬੇ ਚ ਪੰਚਾਇਤੀ ਚੋਣਾਂ ਕਰਵਾਉਣ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਜਿਸ ਦੇ ਤਹਿਤ ਨਵੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਇਨ੍ਹਾਂ ਚੋਣਾਂ ਨੂੰ ਕਰਵਾ ਲਿਆ ਜਾਣਾ ਸੀ ਪਰ ਕੁੱਝ ਪੰਚਾਇਤਾਂ ਵੱਲੋਂ ਇਸਦੇ ਖਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਨ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਵਾਪਿਸ ਲੈ ਲਿਆ ਸੀ

ਚੰਡੀਗੜ੍ਹ, 20 ਨਵੰਬਰ- ਪੰਜਾਬ ਚ ਹੋਣ ਜਾ ਰਹੀਆਂ ਪੰਚਾਇਤੀ ਅਤੇ ਨਗਰ ਨਿਗਮਾਂ ((Municipal Corporation) ਦੀਆਂ ਚੋਣਾਂ ਨੂੰ ਲੈਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਹੁਣ ਸੂਬਾ ਚੋਣ ਕਮੀਸ਼ਨ ਵੱਲੋਂ ਵੀ ਚੋਣ ਪ੍ਰਬੰਧਾਂ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ, ਭਰੋਸੇਯੋਗ ਸੂਤਰਾਂ ਅਨੁਸਾਰ ਇਹ ਚੋਣਾਂ ਜਨਵਰੀ ਮਹੀਨੇ ਵਿੱਚ ਕਰਵਾਏ ਜਾਣ ਦਾ ਅਨੁਮਾਨ ਹੈ, ਸੂਤਰਾਂ ਮੁਤਾਬਿਕ ਮੁੱਖਮੰਤਰੀ ਦਫ਼ਤਰ ਵੱਲੋਂ ਕੁੱਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ਦੀ 15 ਤਰੀਕ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਕੀਤਾ ਸਕਦਾ ਹੈ ਜਿਸ ਨੂੰ ਲੈਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ
ਤੁਹਾਨੂੰ ਦੱਸ ਦਈਏ ਕਿ ਅਗਲੇ ਵਰ੍ਹੇ ਜਨਵਰੀ ਵਿੱਚ ਪਟਿਆਲਾ , ਅੰਮ੍ਰਿਤਸਰ ਅਤੇ ਜਲੰਧਰ ਦੀਆਂ ਮਿਉਂਸਿਪਲ ਕਾਰਪੋਰੇਸ਼ਨਾਂ ਆਪਣਾ ਕਾਰਜਕਾਲ ਪੂਰਾ ਕਰ ਰਹੀਆਂ ਹਨ, ਇਸ ਤੋਂ ਇਲਾਵਾ 26 ਮਾਰਚ ਤੱਕ ਲੁਧਿਆਣਾ ਨਗਰ ਨਿਗਮ ਦਾ ਵੀ ਕਾਰਜਕਾਲ ਪੂਰਾ ਹੋ ਜਾਵੇਗਾ, ਇਸ ਲਈ ਇਹਨਾਂ ਨਗਰ ਨਿਗਮਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਚੋਣ ਪ੍ਰੀਕਿਆ ਪੂਰੀ ਹੋਣੀ ਲਾਜ਼ਮੀ ਹੈ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨਵਰੀ ਮਹੀਨੇ ਵਿੱਚ ਹੀ ਇਹਨਾਂ ਪ੍ਰੀਕਿਆਵਾਂ ਨੇਪਰੇ ਚਾੜ ਲਵੇਗੀ।
ਪਿੰਡਾਂ ਸ਼ਹਿਰਾਂ ਚੋਂ ਮੇਰੇ ਕੋਲ ਬਹੁਤ ਖ਼ਬਰਾਂ ਆਉਂਦੀਆਂ ਨੇਐਤਕੀਂ ਆਮ ਆਦਮੀ ਪਾਰਟੀ ਪੰਜਾਬ ਚ ਲੋਕ ਸਭਾ ਚੋਣਾਂ ਦੌਰਾਨ 13-0 ਨਾਲ ਜਿੱਤੇਗੀ14ਵੀਂ ਚੰਡੀਗੜ੍ਹ ਵਾਲੀ ਸੀਟ ਵੀ ਜਿੱਤਾਂਗੇ.. pic.twitter.com/8ISJ20ZHIf
— Bhagwant Mann (@BhagwantMann) November 18, 2023
ਗ੍ਰਾਮ ਪੰਚਾਇਤਾਂ ਦਾ ਵੀ ਪੂਰਾ ਹੋ ਰਿਹਾ ਹੈ ਕਾਰਜਕਾਲ
ਇਸ ਸਾਲ ਦੇ ਖ਼ਤਮ ਹੋਣ ਨਾਲ ਹੀ ਸੂਬੇ ਦੀਆਂ ਕਰੀਬ 13 ਹਜ਼ਾਰ ਗ੍ਰਾਮ ਪੰਚਾਇਤਾਂ ਦਾ ਵੀ ਕਾਰਜਕਾਲ ਪੂਰਾ ਹੋ ਜਾਵੇਗਾ ਜਿਸ ਤੋਂ ਬਾਅਦ ਇਹਨਾਂ ਪੰਚਾਇਤਾਂ ਲਈ ਵੀ ਸੂਬਾ ਸਰਕਾਰ ਨੂੰ ਚੋਣਾਂ ਕਰਵਾਉਣੀਆਂ ਪੈਣਗੀਆਂ ਜਿਸ ਦੇ ਲਈ ਛੇਤੀ ਹੋ ਕੋਈ ਐਲਾਨ ਹੋ ਸਕਦਾ ਹੈ, ਸੂਤਰਾਂ ਅਨੁਸਾਰ ਇਹਨਾਂ ਚੋਣਾਂ ਨੂੰ ਵੀ ਜਨਵਰੀ ਦੀ ਤੀਜੇ ਹਫ਼ਤੇ ਚ ਕਰਵਾਇਆ ਜਾ ਸਕਦਾ ਹੈ