ਇਟਲੀ ਦੀ ਥਾਂ ਯੂਗਾਂਡਾ ਭੇਜ ਕੇ ਪੰਜਾਬ ਦੇ 3 ਨੌਜਵਾਨ ਅਗਵਾ, ਮੰਗੀ 70 ਹਜ਼ਾਰ ਡਾਲਰ ਫਿਰੌਤੀ; ਸਾਂਸਦ ਨੂੰ ਲਗਾਈ ਗੁਹਾਰ

Updated On: 

11 Aug 2026 18:03 PM IST

ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਅਤੇ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਦਾ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਟਲੀ ਭੇਜਣ ਦੀ ਝਾਂਸਾ ਦੇ ਕੇ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਯੂਗਾਂਡਾ ਲੈ ਜਾ ਕੇ ਅਗਵਾ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨੌਜਵਾਨਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।

ਇਟਲੀ ਦੀ ਥਾਂ ਯੂਗਾਂਡਾ ਭੇਜ ਕੇ ਪੰਜਾਬ ਦੇ 3 ਨੌਜਵਾਨ ਅਗਵਾ, ਮੰਗੀ 70 ਹਜ਼ਾਰ ਡਾਲਰ ਫਿਰੌਤੀ; ਸਾਂਸਦ ਨੂੰ ਲਗਾਈ ਗੁਹਾਰ

ਸਾਂਸਦ ਸਤਨਾਮ ਸਿੰਘ ਸੰਧੂ

ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਅਤੇ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਦਾ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਟਲੀ ਭੇਜਣ ਦੀ ਝਾਂਸਾ ਦੇ ਕੇ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਯੂਗਾਂਡਾ ਲੈ ਜਾ ਕੇ ਅਗਵਾ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨੌਜਵਾਨਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਅਗਵਾਕਾਰਾਂ ਵੱਲੋਂ ਉਨ੍ਹਾਂ ਦੀ ਰਿਹਾਈ ਬਦਲੇ 70 ਹਜ਼ਾਰ ਅਮਰੀਕੀ ਡਾਲਰ ਦੀ ਮੋਟੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

ਅਗਵਾ ਕੀਤੇ ਗਏ ਨੌਜਵਾਨਾਂ ਦੀ ਪਛਾਣ ਰਾਕੇਸ਼ ਕੁਮਾਰ, ਸੁਰੇਂਦਰ ਅਤੇ ਅਵਤਾਰ ਵਜੋਂ ਹੋਈ ਹੈ। ਜਲੰਧਰ ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਰਾਕੇਸ਼ ਦੇ ਪਿਤਾ ਕਸ਼ਮੀਰ ਲਾਲ ਨੇ ਇਸ ਸਬੰਧੀ ਰਾਜ ਸਭਾ ਮੈਂਬਰ (MP) ਸਤਨਾਮ ਸਿੰਘ ਸੰਧੂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਆਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਗੁਹਾਰ ਲਗਾਈ ਹੈ। ਸੰਸਦ ਮੈਂਬਰ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਪੂਰਾ ਭਰੋਸਾ ਦਿਵਾਇਆ ਹੈ।

3 ਮੁੱਖ ਬਿੰਦੂਆਂ ਵਿੱਚ ਜਾਣੋ ਪੂਰਾ ਮਾਮਲਾ

ਪਹਿਲਾਂ ਦੁਬਈ ਅਤੇ ਫਿਰ ਕੇਨੀਆ-ਯੂਗਾਂਡਾ ਲੈ ਕੇ ਗਏ

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਕੇਨੀਆ ਅਤੇ ਯੂਗਾਂਡਾ ਵਿਖੇ ਅਗਵਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਰਾਕੇਸ਼ ਕੁਮਾਰ ਦੇ ਪਿਤਾ ਕਸ਼ਮੀਰ ਲਾਲ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਲਿਖਤੀ ਬਿਆਨ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਰਾਕੇਸ਼, ਸੁਰੇਂਦਰ ਅਤੇ ਅਵਤਾਰ ਨੂੰ ਪਹਿਲਾਂ ਦੁਬਈ ਲਿਜਾਇਆ ਗਿਆ ਅਤੇ ਫਿਰ ਉੱਥੋਂ ਕੇਨੀਆ-ਯੂਗਾਂਡਾ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਪਾਕਿਸਤਾਨ ਨਾਲ ਸਬੰਧਤ ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਡੀ.ਜੀ.ਪੀ. ਨਾਲ ਤੁਰੰਤ ਰਾਬਤਾ ਕਾਇਮ ਕਰਨ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਦੀ ਵਾਪਸੀ ਯਕੀਨੀ ਬਣਾਈ ਜਾ ਸਕੇ।

ਪੂਰੀ ਪੇਮੈਂਟ ਐਡਵਾਂਸ ਲਈ, ਪਾਕਿਸਤਾਨੀ ਗਿਰੋਹ ਨੇ ਬਣਾਇਆ ਬੰਧਕ

ਸਤਨਾਮ ਸਿੰਘ ਸੰਧੂ ਅਨੁਸਾਰ ਪਰਿਵਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਸਾਢੇ ਨੌਂ ਲੱਖ ਰੁਪਏ ਵਿੱਚ ਡੀਲ ਤੈਅ ਹੋਈ ਸੀ ਅਤੇ ਟਰੈਵਲ ਏਜੰਟ ਨੇ ਸਾਰੇ ਪੈਸੇ ਐਡਵਾਂਸ ਵਿੱਚ ਲੈ ਲਏ ਸਨ। ਰਾਕੇਸ਼ ਨੂੰ ਦੋ ਹੋਰ ਨੌਜਵਾਨ ਦੁਬਈ ਵਿੱਚ ਮਿਲੇ ਸਨ, ਜੋ ਹੁਣ ਉਸ ਦੇ ਨਾਲ ਹੀ ਅਗਵਾਕਾਰਾਂ ਦੇ ਚੰਗੁਲ ਵਿੱਚ ਫਸੇ ਹੋਏ ਹਨ। ਮਾਤਾ-ਪਿਤਾ ਅਨੁਸਾਰ ਮੁੱਖ ਏਜੰਟ ਮੂਲ ਰੂਪ ਵਿੱਚ ਪੰਜਾਬ ਦਾ ਹੀ ਰਹਿਣ ਵਾਲਾ ਹੈ ਅਤੇ ਪਰਿਵਾਰ ਦੇ ਇੱਕ ਰਿਸ਼ਤੇਦਾਰ ਰਾਹੀਂ ਉਸ ਨਾਲ ਸੰਪਰਕ ਹੋਇਆ ਸੀ। ਏਜੰਟ ਇਸ ਸਮੇਂ ਇਟਲੀ ਵਿੱਚ ਰਹਿ ਰਿਹਾ ਹੈ। ਨੌਜਵਾਨ 4 ਅਗਸਤ ਨੂੰ ਇੱਥੋਂ ਰਵਾਨਾ ਹੋਏ ਸਨ। ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ।

ਘਟਨਾ ਪਿੱਛੇ ਅੰਤਰਰਾਸ਼ਟਰੀ ਗਿਰੋਹ ਦਾ ਹੱਥ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਬਈ ਤੋਂ ਕੇਨੀਆ ਅਤੇ ਯੂਗਾਂਡਾ ਲਿਜਾ ਕੇ ਨੌਜਵਾਨਾਂ ਨੂੰ ਇੱਕ ਅਗਵਾਕਾਰ ਗਿਰੋਹ ਦੇ ਹਵਾਲੇ ਕਰ ਦਿੱਤਾ ਗਿਆ। ਦੋਸ਼ ਹੈ ਕਿ ਅਗਵਾਕਾਰਾਂ ਵੱਲੋਂ ਨੌਜਵਾਨਾਂ ਦੇ ਪਰਿਵਾਰਾਂ ਤੋਂ 70 ਹਜ਼ਾਰ ਡਾਲਰ ਦੀ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ‘ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਰਕਾਰ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਪੰਜਾਬ ਵਿੱਚ ਬੈਠ ਕੇ ਕਿਸ ਤਰ੍ਹਾਂ ਦੇ ਲੋਕ ਅੰਤਰਰਾਸ਼ਟਰੀ ਗਿਰੋਹਾਂ ਨਾਲ ਮਿਲ ਕੇ ਸੂਬੇ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧ ਕੇ ਨੌਜਵਾਨਾਂ ਨੂੰ ਸੁਰੱਖਿਅਤ ਪੰਜਾਬ ਵਾਪਸ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

Loading...
Unable to load recommendations.
Follow Us
Related Stories
ਪਟਿਆਲਾ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ, ਬਦਮਾਸ਼ਾਂ ਦੇ ਝੰਡ ਨੇ ਨੌਜਵਾਨ ‘ਤੇ ਕੀਤੇ ਚਾਕੂਆਂ ਨਾਲ ਤਾਬੜਤੋੜ ਵਾਰ; ਹੋਈ ਮੌਤ
ਫਾਜ਼ਿਲਕਾ ‘ਚ ਨਸ਼ੇ ਖ਼ਿਲਾਫ਼ STF ਦੀ ਵੱਡੀ ਕਾਰਵਾਈ, 30 ਕਿੱਲੋ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ; ਵੱਡੇ ਨੈੱਟਵਰਕ ਦੀ ਭਾਲ ‘ਚ ਪੁਲਿਸ
26 ਸਾਲ ਪੁਰਾਣੇ ਰੇਪ ਕੇਸ ‘ਚ ਡੇਰਾ ਮੁੱਖੀ ਬਾਬਾ ਧਨਵੰਤ ਸਿੰਘ ਨੂੰ ਝਟਕਾ, ਹਾਈਕੋਰਟ ਨੇ 10 ਸਾਲ ਦੀ ਸਜ਼ਾ ਰੱਖੀ ਬਰਕਰਾਰ
15 ਅਗਸਤ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ, ਮੋਹਾਲੀ ‘ਚ DGP ਦੀ ਅਹਿਮ ਬੈਠਕ; ਬਣਾਈ ਵਿਸ਼ੇਸ ਰਣਨੀਤੀ
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਅੰਮ੍ਰਿਤਸਰ-ਜਲੰਧਰ ‘ਚ ਭਾਰੀ ਬਾਰਿਸ਼ ਨਾਲ ਜਲਥਲ; ਜਾਣੋ ਅਗਲੇ 7 ਦਿਨਾਂ ਦਾ ਹਾਲ
ਗੁਰਬਾਣੀ ਪ੍ਰਸਾਰਨ ਦਾ ਅਧਿਕਾਰ SGPC ਕੋਲ, ਜਥੇਦਾਰ ਗੜਗੱਜ ਬੋਲੇ- ਮਨਮਰਜ਼ੀ ਨਾਲ ਕਿਸੇ ਚੈਨਲ ‘ਤੇ ਨਹੀਂ ਕੀਤਾ ਜਾ ਸਕਦਾ Live Telecast