Weather Update: ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਅਗਲੇ ਤਿੰਨ ਦਿਨ ਵੀ ਕੋਈ ਅਲਰਟ ਨਹੀਂ
Punjab Weather Update: ਮੌਸਮ ਵਿਭਾਗ ਵੱਲੋਂ ਅੱਜ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਬੀਤੇ ਦਿਨ ਦੀ ਗੱਲ ਕਰੀਏ ਦਾਂ ਸੂਬੇ ਦੇ ਤਾਪਮਾਨ 'ਚ 1.6 ਡਿਗਰੀ ਦਾ ਵਾਧਾ ਦੇਖਿਆ ਗਿਆ, ਪਰ ਇਹ ਸੂਬੇ ਦੇ ਆਮ ਤਾਪਮਾਨ ਦੇ ਕਰੀਬ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ 33.9 ਡਿਗਰੀ ਦਰਜ ਕੀਤਾ ਗਿਆ।
ਪੰਜਾਬ ‘ਚ ਹੁਣ ਬਾਰਿਸ਼ ਤੋਂ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਵੱਲੋਂ ਅੱਜ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇੰਨਾ ਹੀ ਨਹੀਂ ਆਉਣ ਵਾਲੇ ਤਿੰਨ ਦਿਨਾਂ ਤੱਕ ਯਾਨੀ ਕਿ 11 ਸਤੰਬਰ ਤੱਕ ਕੋਈ ਅਲਰਟ ਨਹੀਂ ਹੈ। ਉੱਥੇ ਹੀ, ਬਾਰਿਸ਼ ਤੋਂ ਰਾਹਤ ਮਿਲਣ ਤੋਂ ਬਾਅਦ ਡੈਮਾਂ ‘ਚ ਪਾਣੀ ਦਾ ਪੱਧਰ ਵੀ ਘੱਟ ਰਿਹਾ ਹੈ ਤੇ ਇਸ ਦਾ ਅਸਰ ਦਰਿਆਵਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਰਾਵੀ, ਸਤਲੁਜ ਤੇ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਅੱਗੇ ਨਾਲੋਂ ਘਟਿਆ ਹੈ, ਪਰ ਅਜੇ ਵੀ ਕਈ ਜ਼ਿਲ੍ਹਿਆਂ ‘ਚ ਪਾਣੀ ਭਰਿਆ ਹੋਇਆ ਹੈ, ਜੋ ਹੁਣ ਹੌਲੀ-ਹੌਲੀ ਘੱਟ ਰਿਹਾ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਹੋਰ ਰਾਹਤ ਮਿਲੇਗੀ।
ਤਾਪਮਾਨ ‘ਚ ਵਾਧਾ, ਪਰ ਸੂਬੇ ਦੇ ਆਮ ਤਾਪਮਾਨ ਦੇ ਕਰੀਬ
ਬੀਤੇ ਦਿਨ ਦੀ ਗੱਲ ਕਰੀਏ ਦਾਂ ਸੂਬੇ ਦੇ ਤਾਪਮਾਨ ‘ਚ 1.6 ਡਿਗਰੀ ਦਾ ਵਾਧਾ ਦੇਖਿਆ ਗਿਆ, ਪਰ ਇਹ ਸੂਬੇ ਦੇ ਆਮ ਤਾਪਮਾਨ ਦੇ ਕਰੀਬ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ 33.9 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 30.3 ਡਿਗਰੀ, ਲੁਧਿਆਣਾ ‘ਚ 31.2 ਡਿਗਰੀ, ਪਟਿਆਲਾ ‘ਚ 33.7 ਡਿਗਰੀ, ਬਠਿੰਡਾ ‘ਚ 30 ਡਿਗਰੀ, ਗੁਰਦਾਸਪੁਰ ‘ਚ 30 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ‘ਚ 30.2 ਡਿਗਰੀ, ਫਿਰੋਜ਼ਪੁਰ ‘ਚ 29.7 ਡਿਗਰੀ, ਹੁਸ਼ਿਆਰਪੁਰ ‘ਚ 30.4 ਡਿਗਰੀ, ਮੁਹਾਲੀ ‘ਚ 32.6 ਡਿਗਰੀ, ਪਠਾਨਕੋਟ ‘ਚ 31.8 ਡਿਗਰੀ, ਥੀਨ ਡੈਮ (ਪਠਾਨਕੋਟ) ‘ਚ 29.9 ਡਿਗਰੀ, ਰੋਪੜ ‘ਚ 32.4 ਡਿਗਰੀ, ਭਾਖੜਾ ਡੈਮ (ਰੂਪਨਗਰ) 33.5 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 32.7 ਡਿਗਰੀ, ਬਲਾਚੌਰ (ਐਸਬੀਐਸ ਨਗਰ) ‘ਚ 30.6 ਡਿਗਰੀ ਦਰਜ ਕੀਤਾ ਗਿਆ।
ਬੀਤੇ ਦਿਨ ਬਾਰਿਸ਼ ਦਾ ਹਾਲ
ਬਾਰਿਸ਼ ਦੀ ਗੱਲ ਕਰੀਏ ਦਾ ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਅੰਮ੍ਰਿਤਸਰ 3.7 ਮਿਮੀ, ਲੁਧਿਆਣਾ ‘ਚ 2.4 ਮਿਮੀ, ਪਟਿਆਲਾ ‘ਚ 9.2 ਮਿਮੀ, ਫਰੀਦਕੋਟ ‘ਚ 0.5 ਮਿਮੀ, ਫਿਰੋਜ਼ਪੁਰ ‘ਚ 6 ਮਿਮੀ, ਪਠਾਨਕੋਟ ‘ਚ 3 ਮਿਮੀ, ਥੀਨ ਡੈਮ (ਪਠਾਨਕੋਟ) ‘ਚ 0.5 ਮਿਮੀ, ਰੋਪੜ ‘ਚ 0.5 ਮਿਮੀ ਤੇ ਬਲਾਚੌਰ (ਐਸਬੀਐਸ ਨਗਰ) ‘ਚ 6 ਮਿਮੀ ਬਾਰਿਸ਼ ਦਰਜ ਕੀਤੀ ਗਈ।


