ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੱਜ ਪੰਜਾਬ ‘ਚ ਪੈ ਸਕਦਾ ਮੀਂਹ, ਧੁੰਦ ਦਾ ਵੀ ਅਲਰਟ, ਜਾਣੋ ਮੌਸਮ ਦਾ ਹਾਲ

Punjab Weather Update: ਤਾਪਮਾਨ ਦੀ ਗੱਲ ਕਰੀਏ ਦਾ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 'ਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.2 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ 'ਚ ਦਰਜ ਕੀਤਾ ਗਿਆ, ਜੋ ਕਿ 4 ਡਿਗਰੀ ਰਿਹਾ।

ਅੱਜ ਪੰਜਾਬ 'ਚ ਪੈ ਸਕਦਾ ਮੀਂਹ, ਧੁੰਦ ਦਾ ਵੀ ਅਲਰਟ, ਜਾਣੋ ਮੌਸਮ ਦਾ ਹਾਲ
ਫਾਈਲ ਫੋਟੋ (Photo Credit: PTI)
Follow Us
tv9-punjabi
| Updated On: 31 Dec 2025 07:38 AM IST

ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਚ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ। ਕੱਲ੍ਹ ਯਾਨੀ ਕਿ ਨਵੇਂ ਸਾਲ, 1 ਜਨਵਰੀ ਨੂੰ ਵੀ ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਬਾਰਿਸ਼ ਪੈਂਦੀ ਹੈ ਤਾਂ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।

ਧੁੰਦ ਦਾ ਯੈਲੋ ਅਲਰਟ

ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਧੁੰਦ ਪੈ ਸਕਦੀ ਹੈ।

ਕਿੱਥੇ ਪਵੇਗਾ ਮੀਂਹ?

ਮੌਸਮ ਵਿਗਿਆਨ ਕੇਂਦਰ ਵੱਲੋਂ ਕਈ ਜ਼ਿਲ੍ਹਿਆਂ ਚ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਤੇ ਪਟਿਆਲਾ, ਇੱਥੇ ਵੱਖ-ਵੱਖ ਥਾਂਵਾਂ ਤੇ ਹਲਕੀ ਤੋਂ ਮੱਧਮ ਬਾਰਿਸ਼ ਪੈ ਸਕਦੀ ਹੈ। ਇਸ ਦੇ ਨਾਲ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਤੇ ਬਠਿੰਡਾ ਚ ਕੁੱਝ ਥਾਂਵਾਂ ਤੇ ਮੀਂਹ ਪੈ ਸਕਦਾ ਹੈ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਦਾ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.2 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਚ ਦਰਜ ਕੀਤਾ ਗਿਆ, ਜੋ ਕਿ 4 ਡਿਗਰੀ ਰਿਹਾ।

ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ, ਲੁਧਿਆਣਾ ਦਾ 6.6 ਡਿਗਰੀ, ਪਟਿਆਲਾ ਦਾ 7.4 ਡਿਗਰੀ, ਪਠਾਨਕੋਟ ਦਾ 10.3 ਡਿਗਰੀ, ਬਠਿੰਡਾ ਦਾ 6.8 ਡਿਗਰੀ, ਫਰੀਦਕੋਟ ਦਾ 6.4 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 5.8 ਡਿਗਰੀ ਦਰਜ ਕੀਤਾ ਗਿਆ।

ਹੁਸ਼ਿਆਰਪੁਰ ਦਾ ਘੱਟੋ-ਘੱਟ ਤਾਪਮਾਨ 6.8 ਡਿਗਰੀ, ਸਲੇਰਨ (ਹੁਸ਼ਿਆਰਪੁਰ) ਦਾ 7.0 ਡਿਗਰੀ, ਸਮਰਾਲਾ (ਲੁਧਿਆਣਾ) ਦਾ 8.9 ਡਿਗਰੀ, ਮਾਨਸਾ ਦਾ 8.6 ਡਿਗਰੀ, ਭਾਖੜ ਡੈਮ (ਰੂਪਨਗਰ) ਦਾ 8.6 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 9.0 ਡਿਗਰੀ ਦਰਜ ਕੀਤਾ ਗਿਆ।

The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ...
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ...
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ...
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ...
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ "ਕਮਲ"
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?...
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ...
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...