ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਭਰ ‘ਚ ਅੱਜ ਧੁੰਦ ਦਾ ਆਰੇਂਜ ਅਲਰਟ, 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦੀ ਵੀ ਚੇਤਾਵਨੀ, ਤਾਪਮਾਨ ‘ਚ 1.8 ਡਿਗਰੀ ਦੀ ਗਿਰਾਵਟ

Punjab Weather Update: ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਜਿੱਥੇ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਇਸ ਦੇ ਨਾਲ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਤੇ ਬਠਿੰਡਾ 'ਚ ਧੁੰਦ ਦੇ ਅਲਰਟ ਦੇ ਨਾਲ-ਨਾਲ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਭਰ 'ਚ ਅੱਜ ਧੁੰਦ ਦਾ ਆਰੇਂਜ ਅਲਰਟ, 11 ਜ਼ਿਲ੍ਹਿਆਂ 'ਚ ਸੀਤ ਲਹਿਰ ਦੀ ਵੀ ਚੇਤਾਵਨੀ, ਤਾਪਮਾਨ 'ਚ 1.8 ਡਿਗਰੀ ਦੀ ਗਿਰਾਵਟ
ਸੰਕੇਤਕ ਤਸਵੀਰ
Follow Us
ramandeep
| Updated On: 26 Dec 2025 06:57 AM IST

ਪੰਜਾਬ ਭਰ ਚ ਅੱਜ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਸੂਬੇ ਚ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ 11 ਜ਼ਿਲ੍ਹਿਆਂ ਚ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਤਿੰਨ ਦਿਨਾਂ ਦੌਰਾਨ ਵੀ ਮੌਸਮ ਅਜਿਹਾ ਹੀ ਬਣਿਆ ਰਹੇਗਾ। 29 ਦਸੰਬਰ ਤੱਕ ਮੌਸਮ ਵਿਗਿਆਨ ਕੇਂਦਰ ਨੇ ਧੁੰਦ ਦੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਇਸ ਦੌਰਾਨ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਰਹੇਗਾ। ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ।

11 ਜ਼ਿਲ੍ਹਿਆਂ ਚ ਸੀਤ ਲਹਿਰ

ਸੂਬੇ ਦੇ ਸਾਰੇ ਜ਼ਿਲ੍ਹਿਆਂ ਚ ਜਿੱਥੇ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਇਸ ਦੇ ਨਾਲ 11 ਜ਼ਿਲ੍ਹਿਆਂ ਚ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਤੇ ਬਠਿੰਡਾ ਚ ਧੁੰਦ ਦੇ ਅਲਰਟ ਦੇ ਨਾਲ-ਨਾਲ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਤਾਪਮਾਨ ਹੁਣ ਆਮ ਦੇ ਕਰੀਬ ਪਹੁੰਚ ਗਿਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਚ 4.3 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 5.7 ਡਿਗਰੀ, ਲੁਧਿਆਣਾ ਦਾ 6.4 ਡਿਗਰੀ, ਪਟਿਆਲਾ ਦਾ ਵੀ 6.4 ਡਿਗਰੀ, ਪਠਾਨਕੋਟ ਦਾ 6.7 ਡਿਗਰੀ, ਬਠਿੰਡਾ ਦਾ 5.6 ਡਿਗਰੀ, ਗੁਰਦਾਸਪੁਰ ਦਾ 5.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ) ਨਗਰ ਦਾ 7.0 ਡਿਗਰੀ ਦਰਜ ਕੀਤਾ ਗਿਆ। ਹੁਸ਼ਿਆਰਪੁਰ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ, ਸਮਰਾਲਾ (ਲੁਧਿਆਣਾ) ਦਾ 7.8 ਡਿਗਰੀ, ਮਾਨਸਾ ਦਾ ਵੀ 7.8 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 7.7 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 6.5 ਡਿਗਰੀ ਦਰਜ ਕੀਤਾ ਗਿਆ।

ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ
ਮੂੰਗਫਲੀ ਸਨੈਕਸ ਹੀ ਨਹੀਂ, ਦਿਮਾਗ ਲਈ ਵੀ ਹੈ ਫਿਊਲ! ਰਿਸਰਚ ਵਿੱਚ ਦਾਅਵਾ...
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI...
Delhi Air Quality Update: ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੀ ਥੋੜ੍ਹੀ ਰਾਹਤ , ਜਾਣੋ ਪੰਜਾਬ ਦਾ AQI......
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI
ਪੰਜਾਬ, ਹਰਿਆਣਾ 'ਚ ਕੜਾਕੇ ਦੀ ਠੰਢ ਤਾਂ ਦਿੱਲੀ ਵਿੱਚ ਸੀਤ ਹਵਾਵਾਂ ਦੇ ਨਾਲ ਪ੍ਰਦੂਸ਼ਣ ਦਾ ਕਹਿਰ, ਮਾੜੀ ਸ਼੍ਰੇਣੀ ਵਿੱਚ AQI...
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ
2027 ਵਿੱਚ ਲੋਕ ਕੰਮ ਦੇ ਆਧਾਰ 'ਤੇ ਪਾਉਣਗੇ ਵੋਟ, AAP ਆਗੂ ਕੁਲਦੀਪ ਧਾਲੀਵਾਲ ਨਾਲ ਖਾਸ ਗੱਲਬਾਤ...
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ
FASTag ਹੁਣ ਸਿਰਫ਼ ਟੋਲ ਨਹੀਂ; ਬਣੇਗਾ ਮਲਟੀ-ਪਰਪਸ ਡਿਜੀਟਲ ਵੌਲੇਟ...
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ
Zoho Mail India: ਸਰਕਾਰੀ ਈਮੇਲ ਅਕਾਉਂਟ ਹੁਣ ਸਵਦੇਸ਼ੀ ਜ਼ੋਹੋ ਪਲੇਟਫਾਰਮ 'ਤੇ...
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ
ਗੁਲਮਰਗ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਝੂੰਮੇ ਸੈਲਾਨੀ, 6 ਇੰਚ ਤੱਕ ਜੰਮੀ ਬਰਫ... ਘਾਟੀ ਵਿੱਚ 48 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ...
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ...