AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ ਵੋਟਰ ਸੂਚੀ ਦੀ ਡਿਜੀਟਾਈਜ਼ੇਸ਼ਨ 83.5% ਪੂਰੀ, ਮਾਨਸਾ ਨੰਬਰ-1; ਅੰਮ੍ਰਿਤਸਰ ਪਿੱਛੇ

ਪੰਜਾਬ ਵਿੱਚ ਵੋਟਰ ਸੂਚੀਆਂ ਦੀ 'ਸਪੈਸ਼ਲ ਇੰਟੈਂਸਿਵ ਰਿਵੀਜ਼ਨ' (SIR) ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ ਪੰਜਾਬ ਵਿੱਚ ਵੋਟਰ ਸੂਚੀਆਂ ਦੇ ਡਿਜੀਟਾਈਜ਼ੇਸ਼ਨ ਦਾ ਕੰਮ 83.53 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ, ਯਾਨੀ ਬੂਥ ਲੈਵਲ ਅਫ਼ਸਰਾਂ (BLO) ਵੱਲੋਂ ਇੰਨੇ ਐਨਿਊਮਰੇਸ਼ਨ ਫਾਰਮ ਆਨਲਾਈਨ ਅੱਪਲੋਡ ਕੀਤੇ ਜਾ ਚੁੱਕੇ ਹਨ।

ਪੰਜਾਬ 'ਚ ਵੋਟਰ ਸੂਚੀ ਦੀ ਡਿਜੀਟਾਈਜ਼ੇਸ਼ਨ 83.5% ਪੂਰੀ, ਮਾਨਸਾ ਨੰਬਰ-1; ਅੰਮ੍ਰਿਤਸਰ ਪਿੱਛੇ
tv9-punjabi
| Published: 22 Jul 2026 17:09 PM IST
Share

ਪੰਜਾਬ ਵਿੱਚ ਵੋਟਰ ਸੂਚੀਆਂ ਦੀ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (SIR) ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ ਪੰਜਾਬ ਵਿੱਚ ਵੋਟਰ ਸੂਚੀਆਂ ਦੇ ਡਿਜੀਟਾਈਜ਼ੇਸ਼ਨ ਦਾ ਕੰਮ 83.53 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ, ਯਾਨੀ ਬੂਥ ਲੈਵਲ ਅਫ਼ਸਰਾਂ (BLO) ਵੱਲੋਂ ਇੰਨੇ ਐਨਿਊਮਰੇਸ਼ਨ ਫਾਰਮ ਆਨਲਾਈਨ ਅੱਪਲੋਡ ਕੀਤੇ ਜਾ ਚੁੱਕੇ ਹਨ। ਰਾਜ ਦੇ ਕੁੱਲ 2,14,61,043 ਪੰਜੀਕ੍ਰਿਤ ਵੋਟਰਾਂ ਵਿੱਚੋਂ 1,79,26,509 ਵੋਟਰਾਂ ਦੇ ਫਾਰਮ ਆਨਲਾਈਨ ਸਿਸਟਮ ਵਿੱਚ ਸਫ਼ਲਤਾਪੂਰਵਕ ਦਰਜ ਹੋ ਚੁੱਕੇ ਹਨ। ਐਨਿਊਮਰੇਸ਼ਨ ਫਾਰਮ ਅੱਪਲੋਡ ਕਰਨ ਦੇ ਮਾਮਲੇ ਵਿੱਚ ਮਾਨਸਾ ਜ਼ਿਲ੍ਹਾ ਸਭ ਤੋਂ ਅੱਗੇ ਹੈ। ਮਾਨਸਾ ਵਿੱਚ ਇਹ ਕੰਮ 93.38 ਪ੍ਰਤੀਸ਼ਤ ਪੂਰਾ ਹੋ ਚੁੱਕਾ ਹੈ, ਜਦਕਿ ਅੰਮ੍ਰਿਤਸਰ ਜ਼ਿਲ੍ਹਾ ਇਸ ਮਾਮਲੇ ਵਿੱਚ ਸਭ ਤੋਂ ਪਿੱਛੇ ਚੱਲ ਰਿਹਾ ਹੈ।

ਦੂਜੇ ਪਾਸੇ, ਪੰਜਾਬ ਵਿੱਚ ਲਗਭਗ 44 ਹਜ਼ਾਰ ਦੇ ਕਰੀਬ ਐਨਿਊਮਰੇਸ਼ਨ ਫਾਰਮ ਅਜੇ ਤੱਕ ਵੰਡੇ ਹੀ ਨਹੀਂ ਗਏ ਹਨ। ਜੇਕਰ ਵੋਟਰਾਂ ਨੂੰ ਅਜੇ ਤੱਕ ਇਹ ਫਾਰਮ ਨਹੀਂ ਮਿਲੇ ਹਨ, ਤਾਂ ਉਹ ਆਪਣੇ ਬੂਥ ਦੇ ਬੀ.ਐੱਲ.ਓ. ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਆਨਲਾਈਨ ਫਾਰਮ ਭਰ ਸਕਦੇ ਹਨ। ਵੋਟਰ ਫਾਰਮ ਡਾਊਨਲੋਡ ਕਰਨ ਤੋਂ ਬਾਅਦ ਉਸ ਨੂੰ ਭਰ ਕੇ ਵੀ ਬੀ.ਐੱਲ.ਓ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਇਸ ਦੇ ਨਾਲ ਹੀ, ਲਗਭਗ 35 ਲੱਖ ਦੇ ਕਰੀਬ ਐਨਿਊਮਰੇਸ਼ਨ ਫਾਰਮ ਅਜੇ ਆਨਲਾਈਨ ਸਿਸਟਮ ਵਿੱਚ ਅੱਪਲੋਡ ਕੀਤੇ ਜਾਣੇ ਬਾਕੀ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਫਾਰਮ ਬੀ.ਐੱਲ.ਓਜ਼ ਕੋਲ ਪਹੁੰਚ ਚੁੱਕੇ ਹਨ ਅਤੇ ਉਹ ਹੁਣ ਇਹਨਾਂ ਨੂੰ ਸਿਸਟਮ ਵਿੱਚ ਅੱਪਲੋਡ ਕਰ ਰਹੇ ਹਨ। ਜੇਕਰ ਕਿਸੇ ਵੋਟਰ ਨੇ ਆਪਣੇ ਫਾਰਮ ਅਜੇ ਤੱਕ ਭਰ ਕੇ ਜਮ੍ਹਾਂ ਨਹੀਂ ਕਰਵਾਏ ਹਨ, ਤਾਂ ਉਹ 3 ਅਗਸਤ ਤੋਂ ਪਹਿਲਾਂ-ਪਹਿਲਾਂ ਬੀ.ਐੱਲ.ਓ. ਕੋਲ ਜ਼ਰੂਰ ਜਮ੍ਹਾਂ ਕਰਵਾ ਦੇਣ।

ਸ਼ਹਿਰੀ ਖੇਤਰ ਵਾਲੇ ਜ਼ਿਲ੍ਹੇ ਪਿੱਛੇ

ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ SIR 2026 ਦੀ ਰਫ਼ਤਾਰ ਅਤੇ ਪ੍ਰਗਤੀ ਵਿੱਚ ਕਾਫ਼ੀ ਅੰਤਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਨੇ ਕੰਮ ਨਿਪਟਾਉਣ ਵਿੱਚ ਤੇਜ਼ੀ ਦਿਖਾਈ ਹੈ, ਉੱਥੇ ਹੀ ਮਾਝਾ ਅਤੇ ਸ਼ਹਿਰੀ ਕੇਂਦਰ ਤੁਲਨਾਤਮਕ ਰੂਪ ਵਿੱਚ ਪਿੱਛੇ ਰਹਿ ਗਏ ਹਨ।

ਟੌਪ ਪਰਫਾਰਮਰਜ਼: ਇਸ ਮੁਹਿੰਮ ਵਿੱਚ ਮਾਨਸਾ ਜ਼ਿਲ੍ਹਾ 93.38% ਡਿਜੀਟਾਈਜ਼ੇਸ਼ਨ ਦੇ ਨਾਲ ਪੂਰੇ ਪੰਜਾਬ ਵਿੱਚ ਪਹਿਲੇ ਨੰਬਰ ‘ਤੇ ਹੈ। ਮਾਨਸਾ ਤੋਂ ਇਲਾਵਾ ਮੋਗਾ (92.44%), ਸੰਗਰੂਰ (91.35%), ਸ਼ਹੀਦ ਭਗਤ ਸਿੰਘ ਨਗਰ (90.86%) ਅਤੇ ਬਰਨਾਲਾ (89.67%) ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਖਰਲੇ 5 ਜ਼ਿਲ੍ਹਿਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਦਰਮਿਆਨੇ ਪ੍ਰਦਰਸ਼ਨ ਵਾਲੇ ਜ਼ਿਲ੍ਹੇ: ਮਲੇਰਕੋਟਲਾ, ਰੂਪਨਗਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫ਼ਤੇਹਗੜ੍ਹ ਸਾਹਿਬ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ, ਹੁਸ਼ਿਆਰਪੁਰ, ਤਰਨਤਾਰਨ, ਪਠਾਨਕੋਟ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਵਿੱਚ ਡਿਜੀਟਾਈਜ਼ੇਸ਼ਨ ਦੀ ਦਰ 83% ਤੋਂ 89% ਦੇ ਵਿਚਕਾਰ ਦਰਜ ਕੀਤੀ ਗਈ ਹੈ।

ਲੋਅ ਪਰਫਾਰਮਰਜ਼: ਰਾਜ ਦੇ ਵੱਡੇ ਸ਼ਹਿਰੀ ਅਤੇ ਸਰਹੱਦੀ ਜ਼ਿਲ੍ਹੇ ਇਸ ਸੂਚੀ ਵਿੱਚ ਕਾਫ਼ੀ ਹੇਠਾਂ ਹਨ। ਅੰਮ੍ਰਿਤਸਰ ਕੇਵਲ 74.57% ਡਿਜੀਟਾਈਜ਼ੇਸ਼ਨ ਦੇ ਨਾਲ ਤਾਲਿਕਾ ਵਿੱਚ ਸਭ ਤੋਂ ਹੇਠਲੇ (23ਵੇਂ) ਸਥਾਨ ‘ਤੇ ਹੈ। ਇਸ ਤੋਂ ਇਲਾਵਾ ਐੱਸ.ਏ.ਐੱਸ. ਨਗਰ (ਮੋਹਾਲੀ) 74.84% ਨਾਲ 22ਵੇਂ, ਲੁਧਿਆਣਾ 76.42% ਨਾਲ 21ਵੇਂ, ਕਪੂਰਥਲਾ (80.84%) 20ਵੇਂ ਅਤੇ ਜਲੰਧਰ (81.35%) 19ਵੇਂ ਸਥਾਨ ‘ਤੇ ਬਣੇ ਹੋਏ ਹਨ।

ਜਿਨ੍ਹਾਂ ਨੂੰ SIR ਦੇ ਫਾਰਮ ਨਹੀਂ ਮਿਲੇ, ਉਹ ਕੀ ਕਰਨ?

BLO ਨਾਲ ਸਿੱਧਾ ਸੰਪਰਕ: ਜੇਕਰ ਤੁਹਾਨੂੰ ਅਜੇ ਤੱਕ ਐਨਿਊਮਰੇਸ਼ਨ ਫਾਰਮ ਨਹੀਂ ਮਿਲਿਆ ਹੈ, ਤਾਂ ਆਪਣੇ ਮਤਦਾਨ ਕੇਂਦਰ (ਬੂਥ) ਦੇ ਸਬੰਧਤ ਬੂਥ ਲੈਵਲ ਅਫ਼ਸਰ (BLO) ਨਾਲ ਮਿਲ ਕੇ ਆਪਣਾ ਫਾਰਮ ਮੰਗ ਸਕਦੇ ਹੋ।

ਆਨਲਾਈਨ ਪੋਰਟਲ ਤੋਂ ਡਾਊਨਲੋਡ: ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਪੋਰਟਲ voters.eci.gov.in ਜਾਂ CEO ਪੰਜਾਬ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਫਾਰਮ ਸਿੱਧਾ ਡਾਊਨਲੋਡ ਕੀਤਾ ਜਾ ਸਕਦਾ ਹੈ।

ਟੋਲ-ਫ਼੍ਰੀ ਹੈਲਪਲਾਈਨ 1950: ਚੋਣ ਕਮਿਸ਼ਨ ਦੇ ਹੈਲਪਲਾਈਨ ਨੰਬਰ 1950 ‘ਤੇ ਕਾਲ ਕਰਕੇ ਆਪਣੇ ਬੀ.ਐੱਲ.ਓ. ਦੀ ਜਾਣਕਾਰੀ ਲਵੋ ਅਤੇ ਫਾਰਮ ਉਪਲਬਧ ਕਰਵਾਉਣ ਦੀ ਬੇਨਤੀ ਦਰਜ ਕਰਵਾਓ। ਬੀ.ਐੱਲ.ਓ. ਤੁਹਾਨੂੰ ਫਾਰਮ ਮੁਹੱਈਆ ਕਰਵਾ ਦੇਵੇਗਾ।

ਫਾਰਮ ਜਮ੍ਹਾਂ ਕਰਵਾਉਣ ਦੇ ਤਰੀਕੇ

ਆਫ਼ਲਾਈਨ ਜਮ੍ਹਾਂ ਕਰਵਾਉਣ ਦਾ ਤਰੀਕਾ: ਜੇਕਰ ਬੀ.ਐੱਲ.ਓ. ਨੇ ਤੁਹਾਨੂੰ ਐਨਿਊਮਰੇਸ਼ਨ ਫਾਰਮ ਦੇ ਦਿੱਤਾ ਹੈ ਅਤੇ ਤੁਸੀਂ ਭਰ ਕੇ ਜਮ੍ਹਾਂ ਨਹੀਂ ਕਰਵਾਇਆ ਹੈ, ਤਾਂ ਤੁਰੰਤ ਬੀ.ਐੱਲ.ਓ. ਨਾਲ ਸੰਪਰਕ ਕਰੋ ਅਤੇ ਫਾਰਮ ਉਨ੍ਹਾਂ ਕੋਲ ਜਮ੍ਹਾਂ ਕਰਵਾ ਕੇ ਆਓ।

ਆਨਲਾਈਨ ਖ਼ੁਦ ਸਬਮਿਟ ਕਰਨ ਦਾ ਤਰੀਕਾ: ਜੇਕਰ ਤੁਸੀਂ ਫਾਰਮ ਆਨਲਾਈਨ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਵੋਟਰ voters.eci.gov.in ਪੋਰਟਲ ਜਾਂ ECINET ਮੋਬਾਈਲ ਐਪ ‘ਤੇ ਜਾਣ। ਆਪਣਾ ਵੋਟਰ ਆਈਡੀ (EPIC) ਨੰਬਰ ਦਰਜ ਕਰਕੇ ‘Fill Enumeration Form’ ਵਿਕਲਪ ਚੁਣੋ। ਪੰਜੀਕ੍ਰਿਤ ਮੋਬਾਈਲ ਨੰਬਰ ‘ਤੇ ਆਏ ਓ.ਟੀ.ਪੀ. (OTP) ਨੂੰ ਦਰਜ ਕਰਕੇ ਵੇਰਵਿਆਂ ਦੀ ਪੁਸ਼ਟੀ ਕਰੋ। ਈ-ਵੇਰੀਫ਼ਿਕੇਸ਼ਨ ਜਾਂ ਈ-ਸਾਈਨ ਦੇ ਮਾਧਿਅਮ ਨਾਲ ਫਾਰਮ ਨੂੰ ਡਿਜੀਟਲ ਰੂਪ ਵਿੱਚ ਸਬਮਿਟ ਕਰ ਦਿਓ। ਇਸ ਨਾਲ ਤੁਹਾਡਾ ਫਾਰਮ ਬਿਨਾਂ ਕਿਸੇ ਵਿਚੋਲੇ ਦੇ ਤੁਰੰਤ ਡਿਜੀਟਾਈਜ਼ ਹੋ ਜਾਵੇਗਾ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...