ਬਿਨਾਂ ਪੁਲਿਸ ਰਿਪੋਰਟ PSEB ਜਾਰੀ ਨਹੀਂ ਕਰੇਗਾ ਦੂਜਾ ਸਰਟੀਫਿਕੇਟ, ਨਾਲ ਹੀ ਦੇਣਾ ਪਵੇਗਾ ਐਫੀਡੈਵਿਟ
PSEB Certificate: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਟੀਫਿਕੇਟ ਦੀ ਦੂਸਰੀ ਕਾਪੀ ਜਾਰੀ ਕਰਨ ਦੇ ਲਈ ਪਹਿਲੀ ਵਾਰ ਪੁਲਿਸ ਰਿਪੋਰਡ ਦੀ ਡਿਮਾਂਡ ਕੀਤੀ ਹੈ। ਬੋਰਡ ਨੇ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲਸ ਨੂੰ ਵੀ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਟੀਫਿਕੇਟ ਘੁੰਮ ਹੋਣ ਦੀ ਸਥਿਤੀ 'ਚ ਬਿਨੈਕਾਰ ਨੂੰ ਪੁਲਿਸ ਰਿਪੋਰਟ ਦੇ ਨਾਲ ਐਫੀਡੈਵਿਟ ਵੀ ਦੇਣਾ ਪਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਤੋਂ ਜੇਕਰ ਕਿਸੇ ਨੇ ਦੋਬਾਰਾ ਸਰਟੀਫਿਕੇਟ ਦੀ ਕਾਪੀ ਲੈਣੀ ਹੈ ਤਾਂ ਉਸ ਨੂੰ ਪਹਿਲਾਂ ਪੁਲਿਸ ਰਿਪੋਰਟ ਦਰਜ ਕਰਵਾਉਣੀ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਬਿਨਾਂ ਕਿਸੇ ਰਿਪੋਰਟ ‘ਤੇ ਬਿਨੈਕਾਰ ਨੂੰ ਦੂਸਰਾ ਸਰਟੀਫਿਕੇਟ ਜਾਰੀ ਨਹੀਂ ਕਰੇਗਾ। ਬੋਰਡ ਨੇ ਸਾਫ਼ ਕਰ ਦਿੱਤਾ ਕਿ ਜੇਕਰ ਕਿਸੀ ਦਾ ਸਰਟੀਫਿਕੇਟ ਫੱਟ ਗਿਆ ਹੈ ਤਾਂ ਉਸ ਨੂੰ ਉਹ ਸਰਟੀਫਿਕੇਟ ਬੋਰਡ ‘ਚ ਜਮਾ ਕਰਵਾਉਣਾ ਪਵੇਗਾ।
ਐਫੀਡੈਵਿਟ ਵੀ ਦੇਣਾ ਪਵੇਗਾ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਟੀਫਿਕੇਟ ਦੀ ਦੂਸਰੀ ਕਾਪੀ ਜਾਰੀ ਕਰਨ ਦੇ ਲਈ ਪਹਿਲੀ ਵਾਰ ਪੁਲਿਸ ਰਿਪੋਰਡ ਦੀ ਡਿਮਾਂਡ ਕੀਤੀ ਹੈ। ਬੋਰਡ ਨੇ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲਸ ਨੂੰ ਵੀ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਟੀਫਿਕੇਟ ਘੁੰਮ ਹੋਣ ਦੀ ਸਥਿਤੀ ‘ਚ ਬਿਨੈਕਾਰ ਨੂੰ ਪੁਲਿਸ ਰਿਪੋਰਟ ਦੇ ਨਾਲ ਐਫੀਡੈਵਿਟ ਵੀ ਦੇਣਾ ਪਵੇਗਾ।
ਬਿਨੈਕਾਰ ਨੂੰ ਐਫੀਡੈਵਿਟ ‘ਚ ਇਹ ਲਿਖ ਕੇ ਦੇਣਾ ਹੋਵੇਗਾ ਕਿ ਭਵਿੱਖ ‘ਚ ਜੇਕਰ ਉਸ ਦਾ ਸਰਟੀਫਿਕੇਟ ਮਿਲ ਜਾਂਦਾ ਹਾਂ ਤਾਂ ਉਹ ਇੱਕ ਸਰਟੀਫਿਕੇਟ ਪੀਐਸਈਬੀ ਦਫ਼ਤਰ ਨੂੰ ਜਮਾਂ ਕਰਵਾ ਦੇਵੇਗਾ। ਬੋਰਡ ਅਧਿਕਾਰੀਆਂ ਦਾ ਤਰਕ ਹੈ ਕਿ ਪੁਲਿਸ ਰਿਪੋਰਟ ਕਰਵਾਉਣ ਦੇ ਪਿੱਛੇ ਇਹ ਮਕਸਦ ਹੈ ਕਿ ਉਹ ਹੀ ਲੋਕ ਸਰਟੀਫਿਕੇਟ ਦੀ ਦੂਜੀ ਕਾਪੀ ਲੈਣ, ਜਿਨ੍ਹਾਂ ਨੂੰ ਜ਼ਰੂਰਤ ਹੈ।
ਲੋਕ ਕਰਦੇ ਸਨ ਦੁਰ-ਉਪਯੋਗ
ਬੈਂਕ ਸਰਟੀਫਿਕੇਟ ਲੈ ਕੇ ਨੌਜਵਾਨਾਂ ਨੂੰ ਲੋਣ ਦਿੰਦੇ ਹਨ। ਕੁੱਝ ਲੋਕ ਲੋਨ ਦੇ ਲਈ ਆਪਣੇ ਸਰਟੀਫਿਕੇਟ ਬੈਂਕ ਨੂੰ ਜਮਾਂ ਕਰਵਾ ਦਿੰਦੇ ਹਨ ਤੇ ਬੋਰਡ ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਨਿਕਲਵਾ ਲੈਂਦੇ ਹਨ। ਬੋਰਡ ਕੋਲ ਇਹ ਜਾਣਕਾਰੀ ਨਹੀਂ ਹੁੰਦੀ ਕਿ ਸਰਟੀਫਿਕੇਟ ਬੈਂਕ ‘ਚ ਜਮਾ ਹੈ।
ਅਜਿਹੇ ‘ਚ ਬੋਰਡ ਨੂੰ ਕਈ ਵਾਰ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਵੀ ਬਣਨਾ ਪੈਂਦਾ ਹੈ। ਪੁਲਿਸ ਰਿਪੋਰਟ ਜਾਂ ਖ਼ਰਾਬ ਹੋ ਚੁੱਕਿਆ ਸਰਟੀਫਿਕੇਟ ਲੈ ਕੇ ਬੋਰਡ ਇੱਥੇ ਇਹ ਯਕੀਨੀ ਬਣਾਵੇਗਾ ਕਿ ਬਿਨੈਕਾਰ ਦਾ ਸਰਟੀਫਿਕੇਟ ਘੁੰਮ ਹੋ ਗਿਆ ਹੈ ਜਾਂ ਫਿਰ ਖ਼ਰਾਬ ਹੋ ਗਿਆ ਹੈ। ਇਸ ਤੋਂ ਬਾਅਦ ਹੀ ਬੋਰਡ ਸਰਟੀਫਿਕੇਟ ਦੀ ਦੂਜੀ ਕਾਪੀ ਜਾਰੀ ਕਰੇਗਾ।


