AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੰਮ ‘ਤੇ ਪਰਤੇ ਸਫ਼ਾਈ ਕਰਮਚਾਰੀ, ਸ਼ਹਿਰਾਂ ‘ਚ ਜੰਗੀ ਪੱਧਰ ‘ਤੇ ਸਫ਼ਾਈ ਮੁਹਿੰਮ ਸ਼ੁਰੂ

ਹੜਤਾਲ ਦੌਰਾਨ ਕਈ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ 'ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਸਨ। ਕਈ ਥਾਵਾਂ 'ਤੇ ਸੀਵਰੇਜ ਜਾਮ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਵੀ ਪ੍ਰਭਾਵਿਤ ਹੋਈ ਸੀ, ਜਿਸ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਦੇ ਮੌਸਮ 'ਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਸੀ।

ਕੰਮ 'ਤੇ ਪਰਤੇ ਸਫ਼ਾਈ ਕਰਮਚਾਰੀ, ਸ਼ਹਿਰਾਂ 'ਚ ਜੰਗੀ ਪੱਧਰ 'ਤੇ ਸਫ਼ਾਈ ਮੁਹਿੰਮ ਸ਼ੁਰੂ
ਪੁਰਾਣੀ ਤਸਵੀਰ
sunny-chopra-ferozepur
| Updated On: 04 Aug 2026 08:40 AM IST
Share

ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਕਰੀਬ ਤਿੰਨ ਹਫ਼ਤਿਆਂ ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀ ਹੜਤਾਲ ਆਖ਼ਿਰਕਾਰ ਖ਼ਤਮ ਹੋ ਗਈ ਹੈ। ਸਰਕਾਰ ਤੇ ਸਫ਼ਾਈ ਕਰਮਚਾਰੀ ਯੂਨੀਅਨਾਂ ਵਿਚਾਲੇ ਸਫ਼ਲ ਗੱਲਬਾਤ ਤੋਂ ਬਾਅਦ ਬਣੀ ਸਹਿਮਤੀ ਨਾਲ ਕਰਮਚਾਰੀ ਮੁੜ ਡਿਊਟੀ ‘ਤੇ ਪਰਤ ਆਏ ਹਨ। ਇਸ ਦੇ ਨਾਲ ਹੀ ਸੂਬੇ ਭਰ ‘ਚ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।

ਹੜਤਾਲ ਦੌਰਾਨ ਕਈ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ‘ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਸਨ। ਕਈ ਥਾਵਾਂ ‘ਤੇ ਸੀਵਰੇਜ ਜਾਮ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਵੀ ਪ੍ਰਭਾਵਿਤ ਹੋਈ ਸੀ, ਜਿਸ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਦੇ ਮੌਸਮ ‘ਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਸੀ।

ਸਫ਼ਾਈ ਕੰਮ ‘ਚ ਜੁਟੇ ਕਰਮਚਾਰੀ

ਹੁਣ ਹੜਤਾਲ ਖ਼ਤਮ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਤੋਂ ਸਫ਼ਾਈ ਕਰਮਚਾਰੀ ਵੱਖ-ਵੱਖ ਵਾਰਡਾਂ ‘ਚ ਸਫ਼ਾਈ ਕੰਮ ‘ਚ ਜੁਟ ਗਏ ਹਨ। ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵੱਲੋਂ ਜੇਸੀਬੀ ਮਸ਼ੀਨਾਂ ਤੇ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਜੰਗੀ ਪੱਧਰ ‘ਤੇ ਕੂੜਾ ਚੁੱਕਣ ਤੇ ਸ਼ਹਿਰਾਂ ਦੀ ਸਫ਼ਾਈ ਨੂੰ ਮੁੜ ਆਮ ਹਾਲਤ ‘ਚ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪਹਿਲ ਦੇ ਆਧਾਰ ‘ਤੇ ਉਨ੍ਹਾਂ ਇਲਾਕਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ, ਜਿੱਥੇ ਸਭ ਤੋਂ ਵੱਧ ਗੰਦਗੀ ਇਕੱਠੀ ਹੋ ਗਈ ਸੀ।

ਸਰਕਾਰ ਤੇ ਸਫ਼ਾਈ ਕਰਮਚਾਰੀ ਯੂਨੀਅਨਾਂ ਵਿਚਾਲੇ ਸਮਝੌਤਾ

ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਸਫ਼ਾਈ ਕਰਮਚਾਰੀ ਯੂਨੀਅਨਾਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਮਹੀਨਾਵਾਰ ਤਨਖਾਹ 10 ਹਜ਼ਾਰ ਰੁਪਏ ਤੋਂ ਵਧਾ ਕੇ 20,500 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਆਊਟਸੋਰਸ ਕਰਮਚਾਰੀਆਂ ਨੂੰ ਇਨ-ਸੋਰਸ ਕਰਨ, ਸਾਲ 2021 ‘ਚ ਇਨ-ਸੋਰਸ ਹੋਏ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਪੱਕੇ ਹੋਣ ਲਈ ਉਮਰ ਸੀਮਾ ਦੀ ਸ਼ਰਤ ਖ਼ਤਮ ਕਰਨ ‘ਤੇ ਵੀ ਸਹਿਮਤੀ ਬਣੀ ਹੈ।

ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਅਗਲੇ 24 ਘੰਟਿਆਂ ਦੇ ਅੰਦਰ ਸੂਬੇ ਦੇ ਸਾਰੇ ਸ਼ਹਿਰਾਂ ‘ਚ ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਬਹਾਲ ਕਰ ਦਿੱਤੇ ਜਾਣਗੇ। ਦੂਜੇ ਪਾਸੇ, ਸ਼ਹਿਰ ਵਾਸੀਆਂ ਨੇ ਵੀ ਉਮੀਦ ਜਤਾਈ ਹੈ ਕਿ ਹੁਣ ਸਫ਼ਾਈ ਪ੍ਰਬੰਧ ਪਹਿਲਾਂ ਵਾਂਗ ਸੁਚਾਰੂ ਹੋ ਜਾਣਗੇ ਤੇ ਗੰਦਗੀ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...