ਪੰਜਾਬ ‘ਚ ਭਾਰੀ ਮੀਂਹ ਨੇ ਵਿਗਾੜੇ ਹਾਲਾਤ, ਮੰਡੀਆਂ ‘ਚ ਝੋਨਾ ਭਿੱਜਿਆ; 15 ਅਕਤੂਬਰ ਤੱਕ ਅਲਰਟ
ਮੌਸਮ ਵਿਭਾਗ ਦੇ ਬੀਤੇ ਦਿਨ, 11 ਅਕਤੂਬਰ ਦੇ ਅੰਕੜਿਆਂ ਅਨੁਸਾਰ, ਸਵੇਰੇ 8:30 ਤੋਂ ਸ਼ਾਮ 5:30 ਵਜੇ ਤੱਕ ਕਈ ਇਲਾਕਿਆਂ 'ਚ 30 ਮਿਲੀਮੀਟਰ (ਮਿਮੀ) ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਵੱਧ ਬਾਰਿਸ਼ ਸੰਗਰੂਰ 'ਚ ਦਰਜ ਕੀਤੀ ਗਈ, ਜੋ ਕਿ 37.5 ਮਿਮੀ ਰਹੀ। ਇਸ ਤੋਂ ਇਲਾਵਾ ਕੇਵੀਕੇ ਰੌਣੀ (ਪਟਿਆਲਾ) 'ਚ 35.5, ਰੌਣੀ (ਪਟਿਆਲਾ) 'ਚ 34.5 ਬਾਰਿਸ਼ ਦਰਜ ਕੀਤੀ ਗਈ।
ਪੰਜਾਬ ‘ਚ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੀਤੇ ਦਿਨ ਸੂਬੇ ਦੇ ਕਈ ਇਲਾਕਿਆਂ ‘ਚ ਹੋਈ ਬਾਰਿਸ਼ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਪ੍ਰਭਾਵਿਤ ਹੋਈ, ਜਦਕਿ ਅਨਾਜ ਮੰਡੀਆਂ ‘ਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ। ਕਈ ਥਾਵਾਂ ਤੇ ਪਾਣੀ ਭਰਨ ਕਾਰਨ ਫ਼ਸਲ ਦੀ ਸੰਭਾਲ ਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ।
ਮੀਂਹ ਕਾਰਨ ਵਿੱਛੀ ਕਿਸਾਨਾਂ ਦੀ ਫਸਲ (ਗੁਰਦਾਸਪੁਰ)
ਫਾਜ਼ਿਲਕਾ ‘ਚ ਮੰਡੀ ਪਾਣੀ ਨਾਲ ਭਰੀ
ਫਾਜ਼ਿਲਕਾ ਦੀ ਅਨਾਜ ਮੰਡੀ ‘ਚ ਭਾਰੀ ਮੀਂਹ ਤੋਂ ਬਾਅਦ ਕਈ ਫੁੱਟ ਤੱਕ ਪਾਣੀ ਭਰ ਗਿਆ। ਇਸ ਕਾਰਨ ਝੋਨੇ ਦੀਆਂ ਕਈ ਢੇਰੀਆਂ ਪਾਣੀ ‘ਚ ਡੁੱਬ ਗਈਆਂ। ਆੜ੍ਹਤੀਆਂ ਨੇ ਨੁਕਸਾਨ ਲਈ ਪਾਣੀ ਦੀ ਨਿਕਾਸੀ ਤੇ ਫ਼ਸਲ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਸ਼ਕਲ ਇਸ ਕਰਕੇ ਹੋਰ ਵਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਨਿੱਜੀ ਸ਼ੈੱਡ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਕਾਰਨ ਝੋਨੇ ਦੀ ਸਾਰੀ ਫ਼ਸਲ ਮੰਡੀ ਚ ਹੀ ਰੱਖੀ ਹੋਈ ਸੀ। ਹੁਣ ਭਾਰੀ ਬਾਰਿਸ਼ ਤੋਂ ਬਾਅਦ ਮੰਡੀ ਚ ਪਾਣੀ ਭਰਨ ਕਾਰਨ ਫ਼ਸਲ ਡੁੱਬ ਗਈ ਤੇ ਕਾਫ਼ੀ ਸਾਮਾਨ ਪਾਣੀ ਚ ਵਹਿ ਗਿਆ।
ਲੁਧਿਆਣਾ ਤੇ ਫਿਰੋਜ਼ਪੁਰ ਦੀਆਂ ਮੰਡੀਆਂ ਚ ਵੀ ਫ਼ਸਲ ਪ੍ਰਭਾਵਿਤ
ਲੁਧਿਆਣਾ ਦੀ ਦਾਣਾ ਮੰਡੀ ‘ਚ ਖੁੱਲ੍ਹੇ ‘ਚ ਪਿਆ ਝੋਨਾ ਮੀਂਹ ਕਾਰਨ ਭਿੱਜ ਗਿਆ। ਕਿਸਾਨਾਂ ਮੁਤਾਬਕ ਨਮੀ ਵਧਣ ਨਾਲ ਫ਼ਸਲ ਸੁਕਾਉਣ ਲਈ ਧੁੱਪ ਦੀ ਉਡੀਕ ਕਰਨੀ ਪਵੇਗੀ ਤੇ ਲਿਫਟਿੰਗ ‘ਚ ਵੀ ਦੇਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ
ਮੰਡੀ ‘ਚ ਪਈ ਫਸਲ ਦੀ ਤਸਵੀਰ (ਫਿਰੋਜ਼ਪੁਰ)
ਫਿਰੋਜ਼ਪੁਰ ਦੀ ਅਨਾਜ ਮੰਡੀ ‘ਚ ਪਾਣੀ ਭਰਨ ਕਾਰਨ ਝੋਨੇ ਦੀਆਂ ਢੇਰੀਆਂ ਪ੍ਰਭਾਵਿਤ ਹੋਈਆਂ। ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਸੰਜੀਵ ਸਚਦੇਵਾ ਗੋਲਡੀ ਨੇ ਮੰਡੀ ‘ਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧਾਂ ਦੀ ਲੋੜ ਤੇ ਜ਼ੋਰ ਦਿੱਤਾ।
ਮੰਡੀ ਦੀ ਤਸਵੀਰ (ਫਿਰੋਜ਼ਪੁਰ)
ਗੁਰਦਾਸਪੁਰ ‘ਚ ਪਰਾਲੀ ਪ੍ਰਬੰਧਨ ਦਾ ਕੰਮ ਰੁਕਿਆ
ਗੁਰਦਾਸਪੁਰ, ਹੁਸ਼ਿਆਰਪੁਰ ਤੇ ਜਲੰਧਰ ਦੇ ਕੁਝ ਇਲਾਕਿਆਂ ‘ਚ ਖੇਤਾਂ ‘ਚ ਖੜ੍ਹੀ ਫ਼ਸਲ ਦੇ ਵਿਛ ਗਈ ਹੈ। ਗੁਰਦਾਸਪੁਰ ‘ਚ ਖੇਤਾਂ ਦੀ ਨਮੀ ਤੇ ਪਾਣੀ ਭਰਨ ਕਾਰਨ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ। ਇਸ ਨਾਲ ਖੇਤਾਂ ਨੂੰ ਕਣਕ ਦੀ ਬਿਜਾਈ ਲਈ ਤਿਆਰ ਕਰਨ ‘ਚ ਵੀ ਦੇਰੀ ਹੋ ਸਕਦੀ ਹੈ।
ਗੁਰਦਾਸਪਰ ਦੀ ਤਸਵੀਰ
ਮੌਸਮ ਅਪਡੇਟ: ਪੰਜਾਬ ਅੱਜ ਤੇ ਆਉਣ ਵਾਲੇ 3 ਦਿਨ ਗਰਜ-ਚਮਕ ਨਾਲ ਤੇਜ਼ ਹਵਾਵਾਂ ਦਾ ਅਲਰਟ, ਨਾਲ ਹੀ ਬਾਰਿਸ਼ ਦੀ ਵੀ ਸੰਭਾਵਨਾ
ਮੌਸਮ ਵਿਭਾਗ ਦੇ ਅੰਕੜੇ- ਕਈ ਥਾਵਾਂ ਤੇ 20 ਮਿਲੀਮੀਟਰ ਤੋਂ ਵੱਧ ਮੀਂਹ
ਮੌਸਮ ਵਿਭਾਗ ਦੇ ਬੀਤੇ ਦਿਨ, 11 ਅਕਤੂਬਰ ਦੇ ਅੰਕੜਿਆਂ ਅਨੁਸਾਰ, ਸਵੇਰੇ 8:30 ਤੋਂ ਸ਼ਾਮ 5:30 ਵਜੇ ਤੱਕ ਕਈ ਇਲਾਕਿਆਂ ‘ਚ 30 ਮਿਲੀਮੀਟਰ (ਮਿਮੀ) ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਸਭ ਤੋਂ ਵੱਧ ਬਾਰਿਸ਼ ਸੰਗਰੂਰ ‘ਚ ਦਰਜ ਕੀਤੀ ਗਈ, ਜੋ ਕਿ 37.5 ਮਿਮੀ ਰਹੀ। ਇਸ ਤੋਂ ਇਲਾਵਾ ਕੇਵੀਕੇ ਰੌਣੀ (ਪਟਿਆਲਾ) ‘ਚ 35.5, ਰੌਣੀ (ਪਟਿਆਲਾ) ‘ਚ 34.5 ਬਾਰਿਸ਼ ਦਰਜ ਕੀਤੀ ਗਈ।
| ਸਟੇਸ਼ਨ/ਜ਼ਿਲ੍ਹਾ | ਵਰਖਾ(ਮਿ.ਮੀ.) |
| ਚੰਡੀਗੜ੍ਹ | 14.4 |
| ਚੰਡੀਗੜ੍ਹਏਅਰਪੋਰਟ | 14 |
| ਅੰਮ੍ਰਿਤਸਰ | ਟਰੇਸ(ਬਹੁਤਘੱਟ) |
| ਲੁਧਿਆਣਾ | 20.2 |
| ਪਟਿਆਲਾ | 26.6 |
| ਪਠਾਨਕੋਟ | 22 |
| ਬਠਿੰਡਾ(AMFU) | 2.5 |
| ਬਠਿੰਡਾ(ਦੂਜਾਸਟੇਸ਼ਨ) | 3.5 |
| ਫਰੀਦਕੋਟ(AMFU) | 3 |
| ਫਰੀਦਕੋਟ(AWS) | 3 |
| ਫਤਿਹਗੜ੍ਹਸਾਹਿਬ | 21.5 |
| ਫਿਰੋਜ਼ਪੁਰ(AWS) | 7 |
| ਗੁਰਦਾਸਪੁਰ(AMFU) | 17.5 |
| ਹੁਸ਼ਿਆਰਪੁਰ | 10.5 |
| ਜਲੰਧਰ | 4.5 |
| ਕਪੂਰਥਲਾ | 15 |
| ਲੁਧਿਆਣਾ(AMFU) | 15.5 |
| ਪੀਏਯੂਲੁਧਿਆਣਾ | 14 |
| ਮੋਹਾਲੀ | 16 |
| ਮੁਕਤਸਰ | 3 |
| ਪਠਾਨਕੋਟ(KVK) | 24.5 |
| ਥੀਨਡੈਮ | 18.5 |
| ਰੌਣੀ(ਪਟਿਆਲਾ) | 35.5 |
| ਪਟਿਆਲਾ(AWS) | 24.5 |
| ਰਾਜਪੁਰਾ | 34.5 |
| ਭਾਖੜਾਡੈਮ | 16.5 |
| ਸ੍ਰੀਆਨੰਦਪੁਰਸਾਹਿਬ | 10.5 |
| ਸੰਗਰੂਰ | 37.5 |


