AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ ਬੇਸ਼ਕੀਮਤੀ ਘੋੜਿਆਂ ਦੀ ਰਹੱਸਮਈ ਮੌਤ, ਗੁਰਦੇ ਫ਼ੇਲ੍ਹ ਹੋਣ ਨਾਲ 7 ਨੇ ਤੋੜਿਆ ਦਮ; ਹਾਈਕੋਰਟ ਸਖ਼ਤ

ਪੰਜਾਬ ਭਰ ਵਿੱਚ ਬੇਸ਼ਕੀਮਤੀ ਨਸਲਾਂ ਦੇ ਘੋੜਿਆਂ ਦੀਆਂ ਕਿਡਨੀਆਂ ਭੇਤਭਰੀ ਹਾਲਤ ਵਿੱਚ ਫ਼ੇਲ੍ਹ ਹੋਣ ਦਾ ਇੱਕ ਬੇਹੱਦ ਚਿੰਤਾਜਨਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਰਹੱਸਮਈ ਢੰਗ ਨਾਲ ਬਿਮਾਰ ਹੋਣ ਕਾਰਨ ਇਹ ਕੀਮਤੀ ਘੋੜੇ ਤੜਫ਼-ਤੜਫ਼ ਕੇ ਦਮ ਤੋੜ ਰਹੇ ਹਨ, ਜਿਸ ਕਾਰਨ ਸੂਬੇ ਦੇ ਸਟੱਡ ਫ਼ਾਰਮ ਸੰਚਾਲਕਾਂ ਅਤੇ ਘੋੜਾ ਪਾਲਕਾਂ ਵਿੱਚ ਭਾਰੀ ਸਹਿਮ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਪੰਜਾਬ 'ਚ ਬੇਸ਼ਕੀਮਤੀ ਘੋੜਿਆਂ ਦੀ ਰਹੱਸਮਈ ਮੌਤ, ਗੁਰਦੇ ਫ਼ੇਲ੍ਹ ਹੋਣ ਨਾਲ 7 ਨੇ ਤੋੜਿਆ ਦਮ; ਹਾਈਕੋਰਟ ਸਖ਼ਤ
Ai Genrated Image
tv9-punjabi
| Updated On: 16 Oct 2026 14:52 PM IST
Share

ਪੰਜਾਬ ਭਰ ਵਿੱਚ ਬੇਸ਼ਕੀਮਤੀ ਨਸਲਾਂ ਦੇ ਘੋੜਿਆਂ ਦੀਆਂ ਕਿਡਨੀਆਂ ਭੇਤਭਰੀ ਹਾਲਤ ਵਿੱਚ ਫ਼ੇਲ੍ਹ ਹੋਣ ਦਾ ਇੱਕ ਬੇਹੱਦ ਚਿੰਤਾਜਨਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਰਹੱਸਮਈ ਢੰਗ ਨਾਲ ਬਿਮਾਰ ਹੋਣ ਕਾਰਨ ਇਹ ਕੀਮਤੀ ਘੋੜੇ ਤੜਫ਼-ਤੜਫ਼ ਕੇ ਦਮ ਤੋੜ ਰਹੇ ਹਨ, ਜਿਸ ਕਾਰਨ ਸੂਬੇ ਦੇ ਸਟੱਡ ਫ਼ਾਰਮ ਸੰਚਾਲਕਾਂ ਅਤੇ ਘੋੜਾ ਪਾਲਕਾਂ ਵਿੱਚ ਭਾਰੀ ਸਹਿਮ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਹੁਣ ਤੱਕ ਅਜਿਹੀਆਂ ਰਹੱਸਮਈ ਮੌਤਾਂ ਦੇ 7 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਸਾਰਿਆਂ ਵਿੱਚ ਘੋੜਿਆਂ ਦੀ ਮੌਤ ਤੋਂ ਪਹਿਲਾਂ ਦੇ ਲੱਛਣ ਬਿਲਕੁਲ ਇੱਕੋ ਜਿਹੇ ਪਾਏ ਗਏ ਹਨ। ਮਾਰੇ ਗਏ ਇੱਕ-ਇੱਕ ਘੋੜੇ ਦੀ ਬਾਜ਼ਾਰੀ ਕੀਮਤ ਕਰੀਬ 22 ਲੱਖ ਤੋਂ 40 ਲੱਖ ਰੁਪਏ ਤੱਕ ਦੱਸੀ ਜਾ ਰਹੀ ਹੈ।

ਆਪਣੇ ਕੀਮਤੀ ਜਾਨਵਰਾਂ ਦੀ ਅਚਾਨਕ ਮੌਤ ਤੋਂ ਘਬਰਾਏ ਅਤੇ ਨਿਰਾਸ਼ ਘੋੜਾ ਮਾਲਕਾਂ ਨੇ ਇਨਸਾਫ਼ ਅਤੇ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਬੂਹਾ ਖੜਕਾਇਆ ਹੈ। ਪਾਲਕਾਂ ਨੇ ਪੂਰੇ ਕੇਸ ਸਟੱਡੀਜ਼ ਅਤੇ ਮੈਡੀਕਲ ਦਸਤਾਵੇਜ਼ਾਂ ਦੇ ਆਧਾਰ ‘ਤੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਨ੍ਹਾਂ ਮੌਤਾਂ ਦਾ ਤੁਰੰਤ ਨੋਟਿਸ ਲੈਣ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਗੁਹਾਰ ਲਗਾਈ ਹੈ।

ਮਾਮਲੇ ਦੀ ਪੈਰਵੀ ਕਰ ਰਹੇ ਐਡਵੋਕੇਟ ਕਰਨਬੀਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਹਾਈਕੋਰਟ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਅਦਾਲਤ ਨੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਰਹੱਸਮਈ ਬਿਮਾਰੀ ਦੀ ਵਿਗਿਆਨਕ ਜਾਂਚ ਮੁਕੰਮਲ ਕਰਵਾ ਕੇ ਰਿਪੋਰਟ ਪੇਸ਼ ਕਰੇ। ਕੇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਦਾਲਤ ਨੇ ਸਪੱਸ਼ਟ ਆਦੇਸ਼ ਦਿੱਤਾ ਹੈ ਕਿ ਜੇਕਰ ਵਿਭਾਗ ਦੋ ਮਹੀਨਿਆਂ ਅੰਦਰ ਜਾਂਚ ਰਿਪੋਰਟ ਦਾਖ਼ਲ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਸ ਨੂੰ ਪੀੜਤ ਘੋੜਾ ਮਾਲਕਾਂ ਨੂੰ 50-50 ਹਜ਼ਾਰ ਰੁਪਏ ਪ੍ਰਤੀ ਕੇਸ ਮੁਆਵਜ਼ੇ ਵਜੋਂ ਅਦਾ ਕਰਨੇ ਪੈਣਗੇ।

ਅੰਮ੍ਰਿਤਸਰ, ਸੁਨਾਮ ਤੇ ਜਗਰਾਓਂ ਚ ਹੋਈਆਂ ਮੌਤਾਂ

ਰਹੱਸਮਈ ਢੰਗ ਨਾਲ ਮਾਰੇ ਗਏ ਇਹ ਸੱਤ ਬੇਸ਼ਕੀਮਤੀ ਘੋੜੇ ਅੰਮ੍ਰਿਤਸਰ, ਸੁਨਾਮ, ਜਗਰਾਓਂ ਸਮੇਤ ਸੂਬੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਹਨ। ਮੈਡੀਕਲ ਮਾਹਿਰਾਂ ਅਨੁਸਾਰ ਆਮ ਤੌਰ ‘ਤੇ ਤੰਦਰੁਸਤ ਘੋੜਿਆਂ ਵਿੱਚ ਸੀਰਮ ਕ੍ਰਿਏਟੀਨਾਈਨ ਦਾ ਪੱਧਰ 0.5 ਤੋਂ 2.0 ਮਿਲੀਗ੍ਰਾਮ ਪ੍ਰਤੀ ਡੈਸੀਲੀਟਰ ਵਿਚਾਲੇ ਹੋਣਾ ਚਾਹੀਦਾ ਹੈ। ਪਰ ਮੌਤ ਤੋਂ ਬਾਅਦ ਜਦੋਂ ਇਨ੍ਹਾਂ ਘੋੜਿਆਂ ਦੀਆਂ ਮੈਡੀਕਲ ਜਾਂਚ ਰਿਪੋਰਟਾਂ ਆਈਆਂ ਤਾਂ ਡਾਕਟਰ ਵੀ ਦੰਗ ਰਹਿ ਗਏ ਇਨ੍ਹਾਂ ਸਾਰਿਆਂ ਵਿੱਚ ਕ੍ਰਿਏਟੀਨਾਈਨ ਦੀ ਮਾਤਰਾ 8 ਤੋਂ 10.45 ਮਿਲੀਗ੍ਰਾਮ ਪ੍ਰਤੀ ਡੈਸੀਲੀਟਰ ਤੱਕ ਪਹੁੰਚੀ ਹੋਈ ਸੀ।

ਵੈਟਰਨਰੀ ਮਾਹਿਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਰੇ ਘੋੜਿਆਂ ਦੀ ਮੌਤ ਦੋਵੇਂ ਗੁਰਦੇ ਫ਼ੇਲ੍ਹ ਹੋਣ ਕਾਰਨ ਹੋਈ ਹੈ, ਪਰ ਇਸ ਦਾ ਮੂਲ ਕਾਰਨ ਕੀ ਹੈ, ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ। ਇਸੇ ਰਹੱਸ ਨੂੰ ਸੁਲਝਾਉਣ ਲਈ ਹੁਣ ਮਾਮਲੇ ਦੀ ਵਿਗਿਆਨਕ ਪੜਤਾਲ ਕਰਵਾਈ ਜਾ ਰਹੀ ਹੈ ਅਤੇ ਜਾਂਚ ਟੀਮਾਂ ਵੱਲੋਂ ਮ੍ਰਿਤਕ ਘੋੜਿਆਂ ਦੇ ਜ਼ਰੂਰੀ ਅੰਗਾਂ (ਵਿਸਰਾ) ਨੂੰ ਸੁਰੱਖਿਅਤ ਰੱਖਿਆ ਗਿਆ ਹੈ।

ਅਸ਼ਵ ਪਾਲਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਮੁੱਖ ਤੌਰ ‘ਤੇ ਮਾਰਵਾੜੀ ਅਤੇ ਨੁਕਰਾ ਨਸਲ ਦੇ ਉੱਚ ਦਰਜੇ ਦੇ ਘੋੜੇ ਸਨ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੇ ਇਸ ਨੂੰ ਇੱਕ ਆਮ ਮੌਤ ਸਮਝਿਆ ਸੀ, ਪਰ ਜਦੋਂ ਇੱਕ ਤੋਂ ਬਾਅਦ ਇੱਕ ਸੱਤ ਕੀਮਤੀ ਘੋੜਿਆਂ ਨੇ ਬਿਲਕੁਲ ਇੱਕੋ ਜਿਹੇ ਲੱਛਣਾਂ ਨਾਲ ਤੜਫ਼ ਕੇ ਦਮ ਤੋੜ ਦਿੱਤਾ ਤਾਂ ਉਨ੍ਹਾਂ ਨੂੰ ਕਿਸੇ ਜ਼ਹਿਰੀਲੇ ਤੱਤ ਜਾਂ ਅਣਪਛਾਤੀ ਬਿਮਾਰੀ ਦਾ ਖ਼ਦਸ਼ਾ ਹੋਇਆ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦਾ ਕਹਿਣਾ ਹੈ ਕਿ ਵਿਭਾਗ ਮਾਮਲੇ ਦੀ ਪੜਤਾਲ ਕਰਵਾ ਰਿਹਾ ਹੈ ਅਤੇ ਵਿਗਿਆਨਕ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਕਾਰਨਾਂ ਬਾਰੇ ਕੁਝ ਕਿਹਾ ਜਾ ਸਕੇਗਾ।

ਪੰਜਾਬ ਚ ਘੋੜਿਆਂ ਦੇ ਸ਼ੌਕ ਦਾ ਵੱਡਾ ਵਪਾਰ

ਪੰਜਾਬ ਵਿੱਚ ਵਧੀਆ ਤੇ ਨਸਲੀ ਘੋੜੇ ਪਾਲਣ ਦਾ ਸ਼ੌਕ ਸਦੀਆਂ ਪੁਰਾਣਾ ਅਤੇ ਰੁਤਬੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੂਬੇ ਵਿੱਚ ਲੋਕ ਲੱਖਾਂ-ਕਰੋੜਾਂ ਰੁਪਏ ਖ਼ਰਚ ਕੇ ਚੰਗੀ ਨਸਲ ਦੇ ਘੋੜੇ-ਘੋੜੀਆਂ ਖ਼ਰੀਦਦੇ ਹਨ, ਉਨ੍ਹਾਂ ਦੀ ਖ਼ੁਰਾਕ ਤੇ ਸਾਂਭ-ਸੰਭਾਲ ‘ਤੇ ਭਾਰੀ ਰਕਮ ਖ਼ਰਚ ਕਰਦੇ ਹਨ ਅਤੇ ਇਨ੍ਹਾਂ ਦੀ ਬ੍ਰੀਡਿੰਗ (ਨਸਲਕਸ਼ੀ) ਨੂੰ ਇੱਕ ਮੁਨਾਫ਼ੇ ਵਾਲੇ ਕਾਰੋਬਾਰ ਵਜੋਂ ਚਲਾਉਂਦੇ ਹਨ। ਧਾਰਮਿਕ ਸਮਾਗਮਾਂ, ਨਿਹੰਗ ਸਿੰਘਾਂ ਦੇ ਮਹੱਲੇ ਅਤੇ ਪੇਂਡੂ ਤੇ ਸੱਭਿਆਚਾਰਕ ਮੇਲਿਆਂ ਵਿੱਚ ਇਨ੍ਹਾਂ ਨੁਕਰੇ ਤੇ ਮਾਰਵਾੜੀ ਘੋੜਿਆਂ ਦੀ ਵਿਸ਼ੇਸ਼ ਸ਼ਾਨ ਦੇਖਣ ਨੂੰ ਮਿਲਦੀ ਹੈ।

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਘੋੜਿਆਂ ਦੀਆਂ ਵੱਡੀਆਂ ਮੰਡੀਆਂ ਲੱਗਦੀਆਂ ਹਨ, ਜਿੱਥੇ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਤੋਂ ਵੱਡੇ ਵਪਾਰੀ ਅਤੇ ਬ੍ਰੀਡਰ ਖ਼ਰੀਦੋ-ਫ਼ਰੋਖ਼ਤ ਲਈ ਪਹੁੰਚਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਘੋੜਿਆਂ ਦੀ ਕੁੱਲ ਆਬਾਦੀ 32,500 ਤੋਂ ਵੱਧ ਦੱਸੀ ਜਾਂਦੀ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਮਾਰਵਾੜੀ, ਨੁਕਰਾ, ਮਜੂਕੇ ਅਤੇ ਕਾਠੀਆਵਾੜੀ ਨਸਲਾਂ ਦੇ ਜਾਨਵਰ ਸ਼ਾਮਲ ਹਨ। ਹੁਣ ਰਹੱਸਮਈ ਢੰਗ ਨਾਲ ਹੋ ਰਹੀਆਂ ਇਨ੍ਹਾਂ ਮੌਤਾਂ ਨੇ ਪੰਜਾਬ ਦੇ ਸਮੁੱਚੇ ਅਸ਼ਵ ਪਾਲਣ ਕਾਰੋਬਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...